ਅੱਜ ਵੀ ਸ਼ਰਧਾ ਸਥੱਲ ਬਣਿਆ ਹੋਇਐ ਭਾਈ ਡੱਲਾ ਸਿੰਘ ਦਾ ਇਤਿਹਾਸਕ ਘਰ
Published : Mar 17, 2021, 7:03 am IST
Updated : Mar 17, 2021, 7:23 am IST
SHARE ARTICLE
Bhai Dalla Singh's historic house
Bhai Dalla Singh's historic house

ਇਸ ਅਸਥਾਨ ਤੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਬਹੁਤ ਸਾਰੀਆਂ ਯਾਦਾਂ ਸੁਸ਼ੋਭਿਤ ਹਨ।

ਜਦੋਂ 9ਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1674 ਈ. ਤਲਵੰਡੀ ਸਾਬੋ ਵਿਖੇ ਚਰਨ ਪਾ ਕੇ ਇਸ ਥਾਂ ਨੂੰ ਪਵਿੱਤਰ ਕੀਤਾ ਤਾਂ ਉਸ ਸਮੇਂ ਭਾਈ ਡੱਲਾ ਜੀ ਦੇ ਪਿਤਾ ਚੌਧਰੀ ਸਲੇਮਸ਼ਾਹ ਨੇ ਗੁਰੂ ਜੀ ਦੀ ਅਥਾਹ ਸੇਵਾ ਕੀਤੀ ਸੀ। ਉਸ ਸਮੇਂ ਗੁਰੂ ਜੀ ਨੇ ਨੇੜੇ ਉੱਚੀ ਟਿੱਬੀ ਵਲ ਇਸ਼ਾਰਾ ਕਰ ਕੇ ਕਿਹਾ ਸੀ ਕਿ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ ਤਾਂ ਭਾਈ ਡੱਲਾ ਜੀ ਦੇ ਪਿਤਾ ਵਲੋਂ ਦਿਤੇ ਸਤਿਕਾਰ ਅਤੇ ਸੇਵਾ ਤੋਂ ਗੁਰੂ ਜੀ ਬਹੁਤ ਪ੍ਰਸੰਨ ਹੋਏ ਸਨ। ਫਿਰ ਜਦੋਂ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਅਪਣੇ ਪਵਿੱਤਰ ਚਰਨ ਪਾਏ ਅਤੇ ਇਥੇ ਕੁੱਝ ਦੇਰ ਰੁੱਕ ਕੇ ਅਰਾਮ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਨੇ ਇਸ ਸਥਾਨ ਨੂੰ ਦਮਦਮਾ ਸਾਹਿਬ ਦਾ ਮਾਣ ਬਖ਼ਸ਼ਿਆ ਤੇ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਇਕ ਤਖ਼ਤ ਵਜੋਂ ਨਿਵਾਜਿਆ। ਗੁਰੂ ਜੀ ਇਸ ਸਥਾਨ ਉਤੇ 9 ਮਹੀਨੇ ਤੋਂ ਵੀ ਵੱਧ ਸਮਾਂ ਰਹੇ। ਕਈ ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ 9 ਮਹੀਨੇ, 9 ਦਿਨ, 9 ਪਹਿਰ ਤੇ 9 ਪਲ ਰਹੇ। ਇਹੀ ਉਹ ਪਵਿੱਤਰ ਅਸਥਾਨ ਹੈ ਜਿਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਰਚਨਾ ਭਾਈ ਮਨੀ ਸਿੰਘ ਤੋਂ ਲਿਖਣ ਦੀ ਸੇਵਾ ਲੈ ਕੇ ਕੀਤੀ।

Guru Tegh Bahadur JiGuru Tegh Bahadur Ji

ਇਸ ਅਸਥਾਨ ਤੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਬਹੁਤ ਸਾਰੀਆਂ ਯਾਦਾਂ ਸੁਸ਼ੋਭਿਤ ਹਨ। ਇਨ੍ਹਾਂ ਵਿਚੋਂ ਇਕ ਘਟਨਾ ਜੋ ਭਾਈ ਡੱਲਾ ਜੀ ਦੇ ਸਬੰਧ ਵਿਚ ਹੈ, ਉਹ ਵੀ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਰਖਦੀ ਹੈ। ਜਦੋਂ ਗੁਰੂ ਜੀ ਤਲਵੰਡੀ ਡੇਰਾ ਲਗਾ ਕੇ ਬੈਠ ਗਏ ਤਾਂ ਇਸ ਇਲਾਕੇ ਵਿਚ ਜੋ ਸੱਭ ਤੋਂ ਅਮੀਰ ਤੇ ਜਾਣਿਆ ਜਾਂਦਾ ਵਿਅਕਤੀ ਸੀ, ਉਹ ਸੀ ਭਾਈ ਡੱਲਾ ਜੋ ਇਕ ਤਰ੍ਹਾਂ ਦਾ ਇਲਾਕੇ ਵਿਚ ਰਾਜਾ ਸੀ ਅਤੇ ਬਹੁਤ ਸਾਰੇ ਪਿੰਡਾਂ ਵਿਚ ਉਸ ਦਾ ਹੁਕਮ ਚਲਦਾ ਸੀ। ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣ ਕੇ ਉਹ ਅਪਣੇ ਬਹੁਤ ਸਾਰੇ ਫ਼ੌਜੀਆਂ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਗੁਰੂ ਜੀ ਦੀਆਂ ਪਿਛਲੀਆਂ ਲੜਾਈਆਂ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅਫ਼ਸੋਸ ਕਰਦੇ ਸਮੇਂ ਭਾਈ ਡੱਲੇ ਨੇ ਅਪਣੀ ਫ਼ੌਜ ਦੀ ਬਹਾਦਰੀ ਦੀਆਂ ਸਿਫ਼ਤਾਂ ਸ਼ੁਰੂ ਕਰ ਦਿਤੀਆਂ। ਪਰ ਜਦੋਂ ਸੰਗਤ ਵਿਚੋਂ ਕਿਸੇ ਸਿੱਖ ਵਲੋਂ ਦਿਤੀ ਨਵੀਂ ਬੰਦੂਕ ਨੂੰ ਪਰਖਣ ਲਈ ਗੁਰੂ ਜੀ ਨੇ ਡੱਲੇ  ਦੇ ਜਵਾਨਾਂ ਦੀ ਮੰਗ ਕੀਤੀ ਤਾਂ ਕੋਈ ਨਾ ਨਿਤਰਿਆ, ਦੂਜੇ ਪਾਸੇ ਗੁਰੂ ਜੀ ਦੇ ਦੋ ਸਿੰਘਾਂ ਨੇ ਬੜੇ ਚਾਅ ਨਾਲ ਬੰਦੂਕ ਅੱਗੇ ਖੜੇ ਰਹਿ ਕੇ ਸ਼ਹੀਦ ਹੋਣ ਲਈ ਸੂਰਬੀਰਤਾ ਦੀ ਮਿਸਾਲ ਦਿਤੀ ਤਾਂ ਭਾਈ ਡੱਲਾ ਸਿੰਘਾਂ ਦੀ ਦਲੇਰੀ ਨੂੰ ਸਮਝ ਗਿਆ ਅਤੇ ਫਿਰ ਅੰਮ੍ਰਿਤ ਛੱਕ ਕੇ ਆਪਣਾ ਨਾਂ ਭਾਈ ਡੱਲਾ ਸਿੰਘ ਰੱਖ ਲਿਆ। ਉਸ ਨੇ ਵੀ ਗੁਰੂ ਸਾਹਿਬ ਦੀ ਅਥਾਹ ਸੇਵਾ ਕੀਤੀ। 

Bhai Dalla Singh's historic house Bhai Dalla Singh's historic house

ਇਸ ਪਿਆਰ ਤੇ ਸਤਿਕਾਰ ਸੇਵਾ ਬਦਲੇ ਗੁਰੂ ਜੀ ਨੇ ਭਾਈ ਡੱਲਾ ਸਿੰਘ ਦੇ ਪ੍ਰਵਾਰ ਨੂੰ ਅਥਾਹ ਖ਼ੁਸ਼ੀਆਂ  ਬਖ਼ਸ਼ੀਆਂ ਅਤੇ ਅਪਣੀਆਂ ਕਈ ਅਮੁੱਲ ਨਿਸ਼ਾਨੀਆਂ ਦਿਤੀਆਂ। ਇਨ੍ਹਾਂ  ਪਵਿੱਤਰ ਨਿਸ਼ਾਨੀਆਂ ਨੂੰ ਪ੍ਰਾਪਤ ਕਰ ਕੇ ਭਾਈ ਡੱਲਾ ਸਿੰਘ ਦਾ ਪ੍ਰਵਾਰ ਧੰਨ-ਧੰਨ ਹੋ ਗਿਆ ਤੇ ਉਨ੍ਹਾਂ  ਨੇ ਨਿਸ਼ਾਨੀਆਂ ਦੀ ਸ਼ਰਧਾ ਪੂਰਵਕ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਲੈ ਲਈ। ਸਦੀਆਂ ਤੋਂ ਹੀ ਇਹ ਨਿਸ਼ਾਨੀਆਂ ਇਸ ਪ੍ਰਵਾਰ ਪਾਸ ਅਨੰਤ ਸ਼ਰਧਾ ਅਤੇ ਸਤਿਕਾਰ ਨਾਲ ਸੁਰੱਖਿਅਤ ਰਖੀਆਂ ਹੋਈਆਂ ਹਨ। ਹੁਣ ਇਹ ਪਵਿੱਤਰ ਨਿਸ਼ਾਨੀਆਂ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਭਾਈ ਡੱਲਾ ਸਿੰਘ ਦੇ ਪ੍ਰਵਾਰ ਵਲੋਂ ਬਣਾਏ ਅਪਣੇ ਘਰ ਜਿਸ ਨੂੰ ਸੰਮਤ 1998-21 ਕੱਤਕ ਵਿਚ ਬਣਾਇਆ ਗਿਆ ਸੀ, ਬਿਰਾਜਮਾਨ ਹਨ। ਸੰਗਤਾਂ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਭਾਈ ਡੱਲਾ ਸਿੰਘ ਦੇ ਘਰ ਸ਼ਰਧਾ ਨਾਲ ਜਾਂਦੀਆਂ ਹਨ ਤੇ ਨਿਸ਼ਾਨੀਆਂ ਦੇ ਦਰਸ਼ਨ ਕਰ ਕੇ ਨਿਹਾਲ ਹੋ ਜਾਂਦੀਆਂ ਹਨ।

Bhai Dalla Singh's historic house Bhai Dalla Singh's historic house

ਵੱਡੇ ਖੁਲ੍ਹੇ ਘਰ ਦੇ ਮੁੱਖ ਦਰਵਾਜ਼ੇ ਤੋਂ ਲੰਘ ਕੇ ਸੰਗਤਾਂ ਇਕ ਕਮਰੇ ਦੇ ਸਾਹਮਣੇ ਵਿਛੀਆਂ ਦਰੀਆਂ ਉਤੇ ਜਾ ਬੈਠਦੀਆਂ ਹਨ ਤੇ ਸੰਗਤ ਇਕੱਠੀ ਹੋਣ ਤੇ ਪ੍ਰਵਾਰ ਦੇ ਕਿਸੇ ਮੈਂਬਰ ਵਲੋਂ ਇਨ੍ਹਾਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਇਨ੍ਹਾਂ ਨਿਸ਼ਾਨੀਆਂ ਵਿਚ ਪ੍ਰਮੁੱਖ, ਗੁਰੂ ਦਸਮ ਪਿਤਾ ਜੀ ਦੀ ਵੱਡੀ ਕ੍ਰਿਪਾਨ, ਇਕ ਛੋਟੀ  ਕ੍ਰਿਪਾਨ ਸੂਖਮ ਰੂਪ ਵਿਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਜੀ ਦਾ ਵੱਡਾ ਚੋਲਾ (ਜੋ ਮੁਕਤਸਰ ਜੰਗ ਤੋਂ ਬਾਅਦ ਉਤਾਰਿਆ ਗਿਆ), ਗੁਰੂ ਜੀ ਦਾ ਹੱਥ ਲਿਖਤ ਹੁਕਮਨਾਮਾ ਜਿਸ ਤੇ  ਉਨ੍ਹਾਂ ਦੀ ਮੋਹਰ ਲੱਗੀ ਹੈ ਤੇ ਇਕ ਹੋਰ ਛੋਟਾ ਚੋਲਾ ਸ਼ਾਮਲ ਹਨ। ਸੰਗਤਾਂ ਲਈ ਇਹ ਇਕ ਅਮਿੱਟ ਯਾਦ ਬਣ ਜਾਂਦੀ ਹੈ। ਭਾਈ ਡੱਲਾ ਸਿੰਘ ਦਾ ਮਕਾਨ ਵੀ ਪੁਰਾਣੇ ਕਿਲ੍ਹੇ ਦੀ ਤਰ੍ਹਾਂ ਅੱਜ ਵੀ ਬਰਕਰਾਰ ਹੈ ਤੇ ਇਸ ਘਰ ਦੇ ਅੱਗੇ ਭਾਈ ਡੱਲਾ ਦਾ ਯਾਦਗਾਰੀ ਖੂਹ ਹੈ ਜਿਸ ਤੋਂ ਪੁਰਾਣੇ ਸਮਿਆਂ ਵਿਚ ਪੀਣ ਦਾ ਪਾਣੀ ਲਿਆ ਜਾਂਦਾ ਸੀ। ਇਸ ਖੂਹ ਨੂੰ ਮਿਉਂਸਪਲ ਕਮੇਟੀ ਨੇ ਸੇਵਾ ਕਰ ਕੇ ਖ਼ੂਬ ਸਜਾਇਆ ਹੋਇਆ ਹੈ। 
 ਬਹਾਦਰ ਸਿੰਘ ਗੋਸਲ,ਸੰਪਰਕ : 98764-52223

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement