
ਸਿੱਖ ਰਾਜ ਵੇਲੇ ਤੇ ਉਸ ਪਿੱਛੋਂ ਲਿਖੇ, ਪ੍ਰਾਈਆਵਾਂ, ਕੋਸ਼ਾਂ ਆਦਿ ਵਿਚ ਇਨ੍ਹਾਂ ਵਾਧੂ ਰਚਨਾਵਾਂ ਦੇ ਬਾਣੀਆਂ ਵਾਂਗ ਅਰਥ ਕੀਤੇ ਮਿਲਦੇ ਹਨ।
(ਲੜੀ ਜੋੜਨ ਲਈ 3 ਮਾਰਚ ਦਾ ਅੰਕ ਵੇਖੋ)
(ਚਲਦਾ) ਸੰਪਰਕ : 99155-29725
ਚੌ ਪਈ¸ਮੁਖ ਤੇ ਉਘਟ ਮ੍ਰਿਦੰਗ ਬਜਾਵਹਿ॥ ਧੁਨਿ ਕਿੰਨਰ ਸੋ ਬੀਨ ਮਿਲਾਵਹਿ॥ ਬੀਨ ਉਪੰਗੁ ਬਾਂਸੁਰੀ ਬਾਜੈ॥ ਢਾਢੀ ਜੰਤ੍ਰ ਅੰਮ੍ਰਿਤੀ ਰਾਜੈ॥ ਸ਼ੁਰ ਮੰਡਲ ਵਾਜੈ ਘਨ ਤੰਤੀ॥ ਰੁਦ੍ਰ ਬੀਨ ਸਾਰੰਗ ਬਹੁ ਤੰਤੀ॥ ਉਝਲਤਾਲ ਕਠ ਤਾਲ ਬਜਾਵੈ॥ ਅਗਨੀ ਤਾਲ ਤ੍ਰੰਗ ਉਪਜਾਵੈ॥ ਜਲਤ ਤਰੰਗ ਅੰਮ੍ਰਿਤ ਕੁੰਡਲੀ॥ ਕੁੰਭਰ ਬਾਜੈ ਮਿਲ ਧੁਨਿ ਭਲੀ॥ ਦੋਹਿਰਾ—ਬਾਜੈ ਸਰਬ ਸੰਗੀਤ ਗਤ ਤੰਤ ਅਤੰਤ ਘਨ ਤਾਲ॥ ਬਹੁਰ ਅਲਾਪੈ ਰਾਗ ਖਟ ਪੰਚ ਪੰਚ ਸੰਗ ਬਾਲ॥33॥ ਚੌਪਈ— ਪ੍ਰਿਥਮ ਰਾਗ ਭੈਰਉ ਵੈ ਕਰਈ॥
ਇਸ ਤੋਂ ਅੱਗੇ ਉਹ ਸਾਰੀ ਰਚਨਾ ਹੈ ਜਿਹੜੀ ਰਾਗਮਾਲਾ ਦੇ ਸਿਰਲੇਖ ਹੇਠ ਲਿਖੀ ਗਈ ਹੈ-
ਇਸ ਦਾ ਸੰਖੇਪ ਰੂਪ ਗਿਆਨੀ ਲਾਲ ਸਿੰਘ ਸੰਗਰੂਰ ਵਾਲਿਆਂ ਨੇ ‘ਰਾਗਮਾਲਾ ਦਮਨ’ ਪੁਸਤਕ ਦੇ 10 ਪੰਨੇ ਤੇ ਲਿਖਿਆ ਹੈ--
ਕਾਮਕੰਦਲਾ ਦੇ ਰਾਗ ਅਖਾੜੇ ਅਨੁਸਾਰ ਪੰਜ ਬਰੰਗਨ (ਸੁੰਦਰ ਔਰਤਾਂ ਜਾਂ ਪਾਤਰਾਂ) ਹਨ, ਜੋ ਅੱਠ ਪੁਤਰਾਂ ਸਮੇਤ ਅਲਾਪਹਿ (ਗਾਇਕਾਂ) ਸਨ ਪ੍ਰਥਮ ਵੈ ਪਹਿਲਾਂ ਉਨ੍ਹਾਂ ਨੇ ਭੈਰਵੀ (ਭੈਰਵ ਰਾਗ) ਕਰ ਕੇ ਹੀ (ਗਾਇਨ ਕੀਤਾ ਸੀ) ਨਾਲ ਹੀ ਪੰਚ ਰਾਗਨੀਆਂ ਉਚਰਹੀ (ਉਚਾਰੀਆਂ) ਪਹਿਲੇ ਭੈਰਵੀ ਬਿਲਾਵਲੀ (ਉਪਰੰਤ) ਪੁੰਨਿਆ ਕੀ ਤੇ ਬੰਗਲੀ ਗਾਵਹਿ (ਗਾਉਣ ਲੱਗ ਪਏ ਸਨ) ਫਿਰ ਅਸਲੇਖੀ ਕੀ ਗਉਣੇ ਕੀ ਵਾਰੀ ਆਈ, ਇਹ ਭੈਰਵ ਰਾਗ ਕੀਆਂ ਪੰਜੇ ਔਰਤਾਂ (ਨਾਟਕਾ) ਫੇਰ ਲਲਤ ਆਉ ਬਿਲਾਵਲੀ ਨੂੰ ਗਾਵਹੀ (ਗਾਣ ਲੱਗੇ ਸਨ) ਕੈਸੇ? ਆਪੋ ਅਪਣੀ ਭਾਂਤਿ (ਤਰਜ਼ਾਂ ਨਾਲ)। ਸਮਝੋ ਉਕਤਿ ਅੱਠੇ ਪੁੱਤਰ ਨਾਲੇ ਸਨ। ਜੋ ਕਿ ਗਾਵਹਿ ਗਾਇਨ ਪਾਤਰ (ਜੋ ਉਨ੍ਹਾਂ ਪਾਤਰਾਂ ਨੇ ਗਾਏ ਸਨ, ਨਾਟਕਾਂ ਦੇ ਢੰਗ ਵਿਚ)।
Ragmala
ਦੁਤੀਆ (ਨਾਟਕ ਦਾ ਦੂਜਾ ਪਾਰਟ ਸੁਣੋ) ਉਸ ਵਿਚ ਮਾਲ ਕੌਸਕ ਅਲਾਪਹਿ (ਅਲਾਪਨਾ ਕੀਤਾ ਸੀ) ਨਾਲ ਹੀ ਪੰਜੇ ਰਾਗ ਰਾਗਨੀਆਂ ਥਾਪੀਆਂ (ਇਸਥਿਤ ਕੀਤੀਆਂ) ਸਨ, ਉਹ ਕਿਵੇਂ? (ਪਹਿਲਾਂ ਤਾਂ ਕਾਮਕੰਦਲਾ ਨੇ) ਗੌਂਡ ਕਰੀ ਤੇ ਦੇਵਗੰਧਾਰੀ (ਉਪਰੰਤ) ਸੀ ਹੁਤੀ ਉਚਾਰੀ (ਗਾਇਨ ਕੀਤੀ ਸੀ (ਫਿਰ) ਨਾਲੇ ਮਿਲਾ ਕੇ ਇਹ ਪੰਜੇ ਰਾਗਨੀਆਂ ਗਾਈਆਂ ਸਨ। ਇਹੋ ਮਾਲ ਕੌਂਸ ਨਾਲ ਲਾਈਆਂ (ਗਾਈਆਂ ਸਨ) ਮਸਤਅੰਗ ਪ੍ਰਬਲ ਚੰਡ ਕੋ ਸਕਤ ਉਭਾਰਾ (ਕੌਤਕਾਂ ਨਾਲ ਰਾਗਾਂ ਨੂੰ ਧੁੰਨ ਸਹਿਤ ਉਠਾਇਆ ਸੀ) (ਫਿਰ) ਖਉ ਤੇ ਖਟ ਔਰ ਭਉਰਾ ਨੰਦ ਗਾਏ (ਗਾਇਨ ਕੀਤੇ ਸਨ) ਕੈਸੇ? ਇਹ ਅੱਠ ਮਾਲਕੌਂਸ ਨਾਲ ਮਿਲਾ ਕੇ ਗਾਏ (ਗਾਇਨ ਕੀਤੇ ਸਨ) ਪੁਨਿ ਹਿੰਡੋਲ ਆਇਆ (ਨਾਟਕ ਰੂਪ ਸੋ) ਕਿਵੇਂ? ਅੱਠੇ ਪੁਤਰਾਂ ਤੇ ਪੰਜੇ ਇਸਤ੍ਰੀਆਂ ਨਾਲ। ਫਿਰ ਕੀ ਹੋਇਆ? ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ। ਭਾਵ ਜਦੋਂ ਤਾਲ ਸੁਰ ਆਦਿ ਮਿਲਾ ਕੇ ਗਾਣ ਲੱਗੇ ਸਨ, ਮਾਨੋ ਅਖਾੜੇ ਵਿਚ ਕਾਮ ਕਰੀੜਾ ਰੰਗ ਆ ਬੱਝਿਆ ਸੀ।
Ragmala
ਅਗਲਾ ਹਿੱਸਾ ਦੇਵਕਰੀ ਆਈ (ਨਾਟਕ ਰੂਪ ਸੇ ਗਾਣ ਲੱਗੇ) ਮਗਰੇ ਬਸੰਤੀ, ਸੰਦੂਰੀ ਸਹਾਈ (ਸੁਭਾਇਮਾਨ ਹੋਈ) ਸਿੱਟਾ ਕੀ? ਅਹੀਰੀ ਨੇ ਮਾਨੋ ਸਰਸ ਲੇ ਭਾਰਜਾ ਲਿਆਂਦੀ ਭਾਵ ਇਸ ਕੌਤਕ ਨੂੰ ਤਕ ਕੇ ਵੇਸ਼ਵਾ ਮੰਡਲ ਸ਼ਾਬਾਸ਼-ਸ਼ਾਬਾਸ਼ ਕਰ ਉਠਿਆ ਕਿਉਂ? ਸੰਗ ਲਗਾਈ ਪਾਚਉਂ ਆਰਜਾ, ਪੰਜੇ ਔਰਤਾਂ ਹਿੰਡੋਲ ਨਾਲ ਰਲਾ ਕੇ ਭਾਵ ਗਾ ਕੇ ਰੰਗ ਰਾਸ ਜੋ ਬੱਝ ਗਿਆ ਸੀ। ਭਾਵ ਹਿੰਡੋਲ ਦੀਆਂ ਪੰਜੇ ਵਹੁਟੀਆਂ ਨਾਲ ਮਿਲਾ ਕੇ ਗਾਣ ਖ਼ਾਸ ਕਰਤਵ ਤੇ ਰੰਗ ਰਸ ਸੀ।
ਅਗਲਾ ਹਿੱਸਾ ਸੁਰਮਾ ਨੰਦ ਤੇ ਭਾਸਕਰ ਆਏ (ਨਾਟਕ ਰੂਪ ਸੇ ਆ ਚੰਬੜੇ) ਫਿਰ ਮਗਰੇ ਚੰਦ੍ਰ ਬਿੰਬ ਮੰਗਲਨ (ਆਦਿ) ਸੁਹਾਏ (ਨਾਟਕ ਰੂਪ ਸੇ ਸੁਭਾਇਮਾਨ ਹੋਏ) ਫਿਰ? ਸਰਥਾਨ ਔ ਬਨੋਦਾ ਆਹਿ (ਆਇਆ ਸੀ) ਤੇ ਬਸੰਤ ਔਰ ਕਮੋਦਾ ਸਰਸ ਸਾਹਿਤ (ਕਾਮ ਰੂਪ ਚੇਸ਼ਟਾ ਸੇ) ਆਇਆ।
ਉਕਤ ਰੰਗ ਭੂਮਿਕਾ ਮਾਧਵਾਨਲ ਨੇ ਇਹ ਅੱਠ ਪੁਤਰਾਂ ਦਾ ਰਾਗ ਰੰਗ ਅਖਾੜਾ ਸਜਾਇਆ ਸੀ। ਅਗਲੇ ਨਾਟਕ ਵਿਚ ਦੀਪਕ ਦੇ ਗਾਣ ਦੀ ਵਾਰੀ ਆ ਗਈ। ਉਸ ਦਾ ਅਖਾੜਾ ਕੈਸਾ ਸੀ? ਕਛੇਲੀ, ਪਟਮੰਜਰੀ ਤੇ ਟੋਡੀ ਉਸ ਨੇ (ਵੇਸ਼ਵ ਆਦਿ ਨੇ) ਕਹੀ ਅਲਾਪ (ਅਲਾਪ ਸਹਿਤ ਗਾਈ) ਪਿੱਛੋਂ ਕਾਮੋਦੀ ਔਰ ਗੂਜਰੀ ਨੂੰ ਦੀਪਕ ਨਾਲ ਰਲਾ ਕੇ ਗਾਇਨ ਕੀਤਾ। ਸ੍ਰੋਤਾ ਗਣੋ ਇਸ ਰੰਗ ਭੂਮ ਵਿਖੇ ਕਾਲੰਕਾ ਕੰਤਲਾ ਗ਼ਮ ਇਨ੍ਹਾਂ ਦੇ ਸਾਥੀ ਕਮਲਾ (ਕੁਸਮ), ਚੰਪਕ (ਪੰਚਨ) ਉਕਤ ਨਾਮੀ ਕੌਤਕੀ ਆਏ ਸਨ।
(ਉਪਰੰਤ) ਗਉਰਾ, ਕਾਨ੍ਹਰਾ, ਕਲ੍ਹਾਨਾ ਸਮਝੋ। ਉਕਤ ਅੱਠੇ ਪੁੱਤਰ ਦੀਪਕ ਨਾਲ ਸਨ। ਫਿਰ ਸਾਰੇ ਹੀ ਮਿਲ ਕੇ (ਕਾਮਕੰਦਲਾ ਦਾ ਅਖਾੜਾ ਮੰਡਲ) ਸ੍ਰੀ ਰਾਗ ਵੈ ਗਾਵਹਿ, ਭਾਵ ਸ੍ਰੀ ਰਾਗ ਨੂੰ ਗਾਣ ਲੱਗੇ ਕਿਵੇਂ? ਪੰਜੇ ਬਰੰਗਨਾ ਨੂੰ ਸੰਗ ਮਿਲਾਵਹਿ (ਮਿਲਾ ਕੇ) ਕੌਣ ਕੌਣ? ਬੈਰਾਰੀ ਗਵਰੀ ਕਰਨਾਟੀ ਧਰੀ (ਧਾਰਨ ਕੀਤੀ) ਇਸ ਤਰ੍ਹਾਂ ਗਵਰੀ ਤੇ ਅਸਾਵਰੀ ਵੀ ਨਾਲ ਹੀ ਗਾਵਹਿ (ਗਾਣ ਲੱਗੇ ਸੀ) ਪਿੱਛੇ ਸਿੰਧਵੀ ਅਲਾਪੀ (ਗਾਇਨ ਕੀਤੀ) ਕਿਵੇਂ? ਜਦੋਂ ਕਿ ਸ੍ਰੀ ਰਾਗ ਦੀਆਂ ਪੰਜੇ ਔਰਤਾਂ ਨਾਲ ਮਿਲ ਕੇ ਗਾਣ ਲੱਗੇ ਸੀ। ਅਗਲਾ ਹਿੱਸਾ ਫਿਰ ਸ਼ੁਰੂ ਹੁੰਦਾ ਹੈ ਸਾਲੂ, ਸਾਰਗ ਸਾਗਰਾ ਤੇ ਗੁੰਡ ਔਰ ਗੰਭੀਰ, ਕੁੰਭ ਤੇ ਹਮੀਰ ਭਾਵ (ਅੱਠੇ ਸ੍ਰੀ ਰਾਗ ਦੇ ਪੁੱਤਰ ਗਾਏ ਸਨ) ਫੇਰ ਸੋਰਠ, ਗੋਂਡ ਮਲਾਰੀ, ਧੁਨੀ (ਦੀ ਧੁਨੀ ਉਠਾਈ) ਪੁਨ ਉਨ੍ਹਾਂ ਗਾਇਕਾਂ ਗੁਣੀਆਂ ਆਸਾ ਗਾਵਹਿ (ਭਾਵ ਆਸਾ ਗਾਣ ਲੱਗੇ ਸਨ) ਕਿਵੇਂ ਗਾਈ? ਫੁਨਿ ਉੱਚੇ ਸੁਰਾਂ ਨਾਲ (ਉੱਚੀਆਂ ਅਵਾਜ਼ਾਂ ਨਾਲ)।
ਸੂਹਉਪੁਨਿ, ਕੀਨੀ (ਫੇਰ ਗਾਈ) ਸਮਝੋ! ਉਕਤ ਪੰਜੇ ਔਰਤਾਂ ਮੇਘ ਰਾਗ ਨਾਲ ਮਿਲਾ ਕੇ ਸਨ (ਖ਼ੂਬ ਰੰਗ ਬੱਝਿਆ ਸੀ)।
ਇਸੇ ਤਰ੍ਹਾਂ ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ ਨਟ ਔਰ ਜਲਧਾਰਾ, ਪੁਨਿ ਸ਼ੰਕਰ ਔ ਸ਼ਿਆਮਾ ਗਾਵਹਿ (ਗਾਵਤੇ ਭਏ ਸਨ) ਸਮਝੋ। ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਂ ਹਨ। ਸਿੱਟਾ ਇਸ ਤਰ੍ਹਾਂ ਖਸਟ ਰਾਗ ਉਨਿ ਗਾਏ (ਕਾਮ ਕੰਦਲਾ ਤੇ ਉਸ ਦੇ ਸਾਥੀ ਪਾਤਰਾਂ ਨੇ ਛੇ ਰਾਗ ਗਾਏ ਸਨ) ਕਿਵੇਂ? ਤੀਸ ਰਾਗਨੀਆਂ ਸਮੇਤ। ਭਾਵ ਕਿ ਉਸ ਨਾਟਕ ਜਾਂ ਗਾਵਨ ਡਰਾਮੇ (ਵੇਸ਼ਵਾ ਅਖਾੜਾ ਮੰਡਲ) ਵਿਚ ਰਾਗਾਂ ਦੇ ਸਾਰੇ ਅਠਾਰਹ ਦਸ ਬੀਸ (48) ਪੁੱਤਰ ਸਨ ਇੰਜ ਕੁੱਲ ਜੋੜ 84 ਹੋਏ।
ਰਾਗ ਮਾਲਾ ਵਿਚ ਆਏ ਰਾਗਾਂ ਦਾ ਵੇਰਵਾ ਵੀ ਸਮਝਣ ਵਾਲਾ ਹੈ- 1 ਭੈਰਉ ਜਾਂ ਭੈਰਵ, 2 ਮਾਲਕੌਸ, 3 ਹਿੰਡੋਲ ਜਾਂ ਹਿੰਦੋਲ, 4 ਦੀਪਕ, 5 ਸ੍ਰੀ ਰਾਗ, 6 ਮੇਘ। ਇਸ ਵਿਚ ਸ਼੍ਰੋਮਣੀ ਰਾਗ ਭੈਰਵ ਜਾਂ ਭੈਰਉ ਮੰਨਿਆ ਹੈ ਪਰ ਗੁਰਮਤਿ ਅਨੁਸਾਰ ਸ੍ਰੀ ਰਾਗ ਹੈ।
1 ਭੈਰਉ- ਭੈਰਉ ਦੀਆਂ ਪੰਜ ਇਸਤਰੀਆਂ (ਰਾਗਣੀਆਂ) ਹਨ-1 ਭੈਰਵੀ, 2 ਬਿਲਾਵਲੀ, 3 ਪੁੰਨਿਆਂ ਕੀ, 4 ਬੰਗਲੀ, 5 ਅਸਲੇਖੀ।
ਅੱਗੇ ਅੱਠ ਪੁਤਰਾਂ ਦਾ ਵੇਰਵਾ ਆਉਂਦਾ ਹੈ-1 ਪੰਚਮ, 2 ਹਰਖ, 3 ਦਿਸਾਖ, 4 ਬੰਗਾਲਮ, 5 ਮਧ, 6 ਮਾਧਵ, 7 ਲਲਿਤ, 8 ਬਿਲਾਵਲ।
2 ਮਾਲਕੌਸ : ਮਾਲਕੌਸ ਦੀਆਂ ਪੰਜ ਰਾਗਣੀਆਂ ਹਨ- 1 ਗੋਂਡਕਰੀ, 2 ਦੇਵਗੰਧਾਰੀ, 3 ਗੰਧਾਰੀ 4 ਸੀਹੁਤੀ, 5 ਧਨਾਸਰੀ।
ਅੱਗੇ ਅੱਠ ਪੁੱਤਰ ਹਨ- 1 ਮਾਰੂ, 2 ਮਸਤ ਅੰਗ, 3 ਮੇਵਾਰ, 4 ਪ੍ਰਬਲ, 5 ਚੰਡ ਕੌਸਕ, 6 ਖਉ, 7 ਖਟ, 8 ਭਉਰਾ ਨੱਟ।
3 ਹਿੰਡੋਲ : ਇਸ ਦੀਆਂ ਪੰਜ ਇਸਤਰੀਆਂ ਭਾਵ ਰਾਗਣੀਆਂ ਹਨ- 1 ਤੇਲੰਗੀ, 2 ਦੇਵਕਰੀ, 3 ਬਸੰਤੀ, 4 ਸੰਧੂਰ, 5 ਅਹੀਰੀ।
ਅੱਠ ਪੁੱਤਰ-1 ਸੁਰਮਾਨੰਦ , 2 ਭਾਸਕਰ, 3 ਚੰਦ੍ਰ ਬਿੰਬ, 4 ਮੰਗਲ, 5 ਸਰਸਬਾਨ, 6 ਬਿਨੋਦ, 7 ਬਸੰਤ, 8 ਕਮੋਦ।
4 ਦੀਪਕ : ਪੰਜ ਇਸਤ੍ਰੀਆਂ (ਰਾਗਣੀਆਂ)- 1 ਕਛੇਲੀ, 2 ਪਟ ਮੰਜਰੀ, 3 ਟੋਡੀ, 4 ਕਾਮੋਦੀ, 5 ਗੁਜਰੀ। ਅੱਠ ਪੁੱਤਰ- 1 ਕਾਲੰਕਾ, 2 ਕੁੰਤਲ, 3 ਰਾਮਾ, 4 ਕਾਮਕ, 5 ਚੰਪਕ, 6 ਗੌਰਾ, 7 ਕਾਨ੍ਹਰਾ, 8 ਕਲ੍ਹਾਨਾ।
5 ਸਿਰੀ ਰਾਗ : ਪੰਜ ਇਸਤਰੀਆਂ (ਰਾਗਣੀਆਂ)- 1 ਬੈਰਾਰੀ, 2 ਕਰਨਾਟੀ, 3 ਗੌਰੀ, 4 ਅਸਾਵਰੀ, 5 ਸਿੰਧਵੀ। ਅੱੱਠ ਪੁੱਤਰ- 1 ਸਾਲੂ, 2 ਸਾਰਗ, 3 ਸਾਗਰਾ, 4 ਗੋਂਡ, 5 ਗੰਭੀਰ, 6 ਗੁੰਡ, 7 ਕੁੰਭ, 8 ਹਮੀਰ।
6 ਮੇਘ ਰਾਗ : ਪੰਜ ਇਸਤ੍ਰੀਆਂ (ਰਾਗਣੀਆਂ)- 1 ਸੋਰਠਿ, 2 ਗੋਂਡ, 3 ਮਲਾਰੀ, 4 ਆਸਾ, 5 ਸੂਹਉ
ਅੱਠ ਪੁੱਤਰ - 1 ਬੈਰਾਧਰ, 2 ਗਜਧਰ, 3 ਕੇਦਾਰਾ, 4 ਜਬਲੀਧਰ (ਸਬਲੀਧਰ), 5 ਨਟ, 6 ਜਲਧਰ, 7 ਸ਼ੰਕਰ, 8 ਸ਼ਿਆਮਾ।
ਨੋਟ- ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਰਾਗ ਕੇਵਲ ‘ਪੁਲਿੰਗ’ ਵਾਚਕ ਹੀ ਆਏ ਹਨ ਰਾਗਣੀਆਂ ਕਰ ਕੇ ਕੋਈ ਵੀ ਰਾਗ ਨਹੀਂ ਵਰਤਿਆ। ਰਾਗਾਂ ਦੀਆਂ ਇਸਤ੍ਰੀਆਂ ਜਾਂ ਪੁੱਤਰ ਰਾਗ ਵਿਦਿਆ ਦੇ ਮਾਹਰਾਂ ਨੇ ਅਪਣੇ ਵਲੋਂ ਹੀ ਕਲਪੇ ਹੋਏ ਹਨ।
ਇਨ੍ਹਾਂ ਰਾਗਾਂ ਦੀ ਸਾਰਨੀ ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗਾਂ ਨਾਲ ਮੇਲ ਨਹੀਂ ਖਾਂਦੀ-ਪਾਠਕਾਂ ਦੀ ਜਾਣਕਾਰੀ ਲਈ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਦੀ ਤਰਤੀਬ ਇਸ ਤਰ੍ਹਾਂ ਹੈ-
1 ਸ੍ਰੀ ਰਾਗ, 2 ਮਾਝ, 3 ਗਉੜੀ, 4 ਆਸਾ, 5 ਗੂਜਰੀ, 6 ਦੇਵ ਗੰਧਾਰੀ, 7 ਬਿਹਾਗੜਾ, 8 ਵਡਹੰਸ, 9 ਸੋਰਠਿ, 10 ਧਨਾਸਰੀ, 11 ਜੈਤਸਰੀ, 12 ਟੋਡੀ, 13 ਬੈਰਾੜੀ, 14 ਤਿਲੰਗ, 15 ਸੂਹੀ, 16 ਬਿਲਾਵਲ, 17 ਗੋਂਡ, 18 ਰਾਮਕਲੀ, 19 ਨਟ, 20 ਮਾਲੀ ਗਉੜਾ, 21 ਮਾਰੂ, 22 ਤੁਖਾਰੀ, 23 ਕੇਦਾਰਾ, 24 ਭੈਰਉ, 25 ਬਸੰਤ, 26 ਸਾਰੰਗ, 27 ਮਲਾਰ, 28 ਕਾਨੜਾ, 29 ਕਲਿਆਨ, 30 ਪ੍ਰਭਾਤੀ, 31 ਜੈਜਾਵੰਤੀ।
ਗਿਆਨੀ ਗੁਰਦਿੱਤ ਸਿੰਘ ਨੇ ਅਪਣੀ ਖੋਜ ਭਰਪੂਰ ਪੁਸਤਕ ਮੁੰਦਾਵਣੀ ਵਿਚ ਬੀੜਾਂ ਦੀਆਂ ਸ਼ਾਖਾਂ ਸਬੰਧੀ ਵਿਸਥਾਰ ਪੂਰਵਕ ਲਿਖਿਆ ਹੈ ਕਿ ਭਾਈ ਬੰਨੋ ਵਾਲੀ ਬੀੜ ਵਿਚ ਵਾਧੂ ਰਚਨਾਵਾਂ ਲਿਖੀਆਂ ਗਈਆਂ ਜਿਨ੍ਹਾਂ ਦੀਆਂ ਕੁੱਝ ਮਿਸਾਲਾਂ ਇਸ ਤਰ੍ਹਾਂ ਹਨ-- ੳ. ਜਿਤ ਦਰ ਲਖ ਮੁਹੰਮਦਾ, ਅ. ਸਲੋਕ ਮ. 1 ਬਾਇਆਤਿਸ ਆਬ ਖਾਕ, ੲ. ਰਾਮਕਲੀ ਰਤਨਮਾਲਾ ਮ. 1, ਸ. ਹਕੀਕਤ ਰਾਹ ਮੁਕਾਮ, ਹ. ਰਾਗਮਾਲਾ, ਕ. ਸਿਆਹੀ ਕੀ ਵਿਧੀ--ਆਦਿ।
ਜੇ ਰਾਗਮਾਲਾ ਮੁੰਦਾਵਣੀ ਤੋਂ ਪਹਿਲਾਂ ਹੁੰਦੀ ਤਾਂ ਇਹ ਸਮਝਿਆ ਜਾ ਸਕਦਾ ਸੀ ਕਿ ਰਾਗਮਾਲਾ ਮੁੰਦਾਵਣੀ ਦੇ ਦੂਜੇ ਸਲੋਕਾਂ ‘ਤਨੁ ਮਨੁ ਥੀਵੈ ਹਰਿਆ’ ਵਾਂਗ ਮੁੱਖ ਬੀੜ ਦਾ ਭਾਗ ਸੀ। ਜਿਸ ਪੁਜੀਸ਼ਨ ਵਿਚ ਰਾਗਮਾਲਾ ਹੁਣ ਹੈ, ਉਸ ਤੋਂ ਸਪੱਸ਼ਟ ਹੈ, ਇਹ ਮੁੰਦਾਵਣੀ ਤੋਂ ਪਿਛੋਂ ਲਿਖੀਆਂ ਵਾਧੂ ਰਚਨਾਵਾਂ ਦਾ ਹੀ ਹਿੱਸਾ ਹੈ।
ਇੰਜ ਅਗਾਂਹ ਉਤਾਰੇ ਹੁੰਦੇ ਗਏ ਤੇ ਸੀਨਾ-ਬ-ਸੀਨਾ ਹੂ-ਬ-ਹੂ ਉਤਾਰਿਆਂ ਕਰ ਕੇ ਗੁਰਦਵਾਰਿਆਂ ਵਿਚ ਕਾਬਜ਼ ਲੋਕ ਸਾਰੀਆਂ ਰਚਨਾਵਾਂ ਪੜਿ੍ਹਆ ਕਰਦੇ ਸਨ। ਇਸੇ ਤਰ੍ਹਾਂ ਮਹਾਰਾਣੀ ਜਿੰਦਾਂ ਵਾਲਾ ਗ੍ਰੰਥ ਹੈ ਜੋ ਚੌਥੇ ਥਾਂ ਨਕਲ ਹੈ, ਇਹ ਗ੍ਰੰਥ ਮਹਾਰਾਣੀ ਦੇ ਮਹਿਲਾਂ ਵਿਚ ਪ੍ਰਕਾਸ਼ ਹੁੰਦਾ ਸੀ ਜਿਸ ਦੇ ਭੋਗ ਪਾਉਣ ਸਮੇਂ, ਮੁੰਦਾਵਣੀ ਤੋਂ ਪਿੱਛੋਂ ਸਾਰੀਆਂ ਰਚਨਾਵਾਂ ਦਾ ਪਾਠ ਕੀਤਾ ਜਾਂਦਾ ਸੀ। ਉਸ ਵੇਲੇ ਦੇ ਗ੍ਰੰਥੀ ਤਾਂ ਸਿਆਹੀ ਦੀ ਵਿਧੀ ਦੇ ਅਰਥ ਬਾਣੀ ਵਾਂਗ ਜਾਂ ਬਾਣੀ ਸਮਝ ਕੇ ਕਰਦੇ ਸਨ। ਸਿੱਖ ਰਾਜ ਵੇਲੇ ਤੇ ਉਸ ਪਿੱਛੋਂ ਲਿਖੇ, ਪ੍ਰਾਈਆਵਾਂ, ਕੋਸ਼ਾਂ ਆਦਿ ਵਿਚ ਇਨ੍ਹਾਂ ਵਾਧੂ ਰਚਨਾਵਾਂ ਦੇ ਬਾਣੀਆਂ ਵਾਂਗ ਅਰਥ ਕੀਤੇ ਮਿਲਦੇ ਹਨ।
ਪ੍ਰਿੰ.ਗੁਰਬਚਨ ਸਿੰਘ ਪੰਨਵਾ (ਚਲਦਾ) ਸੰਪਰਕ : 99155-29725