ਇੱਕ ਮਹਾਨ ਫਿਲਾਸਫਰ ਸਨ ਭਗਤ ਕਬੀਰ ਜੀ
Published : Jun 17, 2019, 10:02 am IST
Updated : Jun 17, 2019, 12:58 pm IST
SHARE ARTICLE
Bhagat Kabir Ji
Bhagat Kabir Ji

ਭਗਤ ਕਬੀਰ ਜੀ ਦੇ ਜਨਮ ਦਿਨ ਤੇ ਵਿਸ਼ੇਸ਼

ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਹੈ ਅਤੇ ਉਨਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨਾਂ ਮਹਾਨ ਸਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 71 ਸਾਲ ਪੂਰਵ ਮੰਨਿਆਂ ਜਾਂਦਾ ਹੈ।

’ਕਬੀਰ’ ਦਾ ਅਰਬੀ ਭਾਸ਼ਾ ਵਿੱਚ ਸ਼ਾਬਦਿਕ ਅਰਥ ’ਗਰੇਟ ਜਾਂ ਮਹਾਨ’ ਹੈ ਅਤੇ ਦਾਸ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਵਿੱਚ ਅਰਥ ’ਸੇਵਕ’ ਹੈ। ਉਨਾਂ ਦੀ ਬਾਣੀ ਧਾਰਮਿਕ ਪਵਿੱਤਰ ਗ੍ਰੰਥ ’ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਬ ਵਿੱਚ ਉਨਾਂ ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ਉਨਾਂ ਨੇ 17 ਰਾਗਾਂ ਵਿੱਚ 227 ਪਦੁ ਦੀ ਰਚਨਾ ਕੀਤੀ ਅਤੇ 237 ਸਲੋਕ ਵੀ ਉਨਾਂ ਦੀ ਬਾਣੀ ਵਿੱਚ ਸ਼ਾਮਿਲ ਹਨ। ਹਿੰਦੂ ਤੇ ਮੁਸਲਿਮ ਦੋਨੋਂ ਹੀ ਉਨਾਂ ਦੀ ਬਾਣੀ ਨੂੰ ਮਾਨਤਾ ਪ੍ਰਦਾਨ ਕਰਦੇ ਹਨ। ਉਨਾਂ ਦਾ ਜਨਮ ਲਾਹੌਰ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਹੋਇਆ ਮੰਨਿਆਂ ਜਾਂਦਾ ਹੈ। 

ਭਗਤ ਕਬੀਰ ਜੀ ਬਨਾਰਸ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਇੱਕ ਤਲਾਅ ਦੇ ਨਜ਼ਦੀਕ ਪਿਤਾ ਨੀਰੂ ਅਤੇ ਮਾਤਾ ਨੀਮਾਂ ਨੂੰ ਮਿਲੇ ਜਿਨਾਂ ਨੇ ਭਗਤ ਜੀ ਦਾ ਪਾਲਣ-ਪੋਸ਼ਣ- ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ। ਪੁਰਾਣੇ ਇਤਿਹਾਸ ਤੋਂ ਇਹ ਪਤਾ ਚਲਦਾ ਹੈ ਕਿ ਉਹ ਜੁਲਾਹਾ ਜਾਤ ਨਾਲ ਸਬੰਧਤ ਸਨ। ਉਨਾਂ ਦੀ ਪਤਨੀ ਦਾ ਨਾਮ ’ਲੋਈ’ ਉਨਾਂ ਦਾ ਇੱਕ ਪੁੱਤਰ ’ਕਮਲ’ ਤੇ ਪੁੱਤਰੀ ’ਕਮਲੀ’ ਸੀ। ਕਬੀਰ ਜੀ ਨੂੰ ਸੂਫ਼ੀ ਕਵੀ ਦੇ ਤੌਰ ਤੇ ਵੀ ਜਾਣਿਆ ਜਾ ਸਕਦਾ ਹੈ। ਕਬੀਰ ਜੀ ਨੂੰ ਮੰਨਣ ਵਾਲੇ ਕਬੀਰਪੰਥੀਆਂ ਦਾ ਵਿਚਾਰ ਹੈ ਕਿ ਭਗਤ ਕਬੀਰ ਜੀ ਇਸ ਜਗਤ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ।

ਇਤਿਹਾਸ ਰਾਮਾਨੰਦ ਸਾਗਰ ਜੀ ਨੂੰ ਭਗਤ ਕਬੀਰ ਜੀ ਦੇ ਗੁਰੂ ਹੋਣ ਬਾਰੇ ਬਿਆਨ ਕਰਦਾ ਹੈ। ਕਬੀਰ ਜੀ ਜੀਵ ਨੂੰ ਸਮਝਾਉਂਣ ਲਈ ਪ੍ਰਭੂ ਅਤੇ ਭੈੜੀਆਂ ਵਿਰਤੀਆਂ ਵਿੱਚ ਨੂੰ ਸਪਸ਼ਟ ਕਰਨ ਲਈ ਕਹਿੰਦੇ ਹਨ :’ ਬੇਚਾਰਾ ਪਥ ਕੀ ਕਰ ਸਕਦਾ ਹੈ, ਜੇਕਰ ਉਸ ਉੱਪਰ ਚੱਲਣ ਵਾਲੇ ਹੀ ਸਹੀ ਤਰੀਕੇ ਨਾਲ ਨਾ ਚੱਲਣ, ਜਾਂ ਫਿਰ ਕੀ ਹੋ ਸਕਦਾ ਹੈ ਜੇਕਰ ਇੱਕ ਜਣਾ ਹੱਥ ਵਿੱਚ ਲੈਂਪ ਲਈ ਘੁੰਮ ਰਿਹਾ ਹੈ ਉਸ ਦੇ ਬਾਵਜ਼ੂਦ ਵੀ ਦੂਸਰਾ ਹਨੇਰੇ ਖੂੰਹ ਵਿੱਚ ਡਿੱਗ ਜਾਵੇ। ’ ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀ ਦੋ ਧਾਰਮਿਕ ਸਿਧਾਂਤਾ ਦੇ ਇਰਦ=ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ।

ਕਬੀਰ ਇਨਾਂ ਦੋਹਾਂ ਸਿਧਾਂਤਾਂ ਵਿੱਚ ਮੇਲ ਹੋਣ ਨੂੰ ਮੁਕਤੀ ਦਾ ਰਾਹ ਦਸਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਹਨ ਨਾ ਹੀ ਮੁਸ਼ਲਮਾਨ, ਨਾ ਹੀ ਸੂਫ਼ੀ ਜਾਂ ਭਗਤ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹਨ ਕਿ ਸਾਰੇ ਇਨਸ਼ਾਨ ਇੱਕ ਹਨ, ਕਬੀਰ ਜੀ ਕਹਿੰਦੇ ਹਨ ਕਿ ਉਹ ਅੱਲਾ ਅਤੇ ਰਾਮ ਦਾ ਇੱਕ ਪੁੱਤਰ ਹਨ।
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵ ਗੁਸੱਈਆਂ ਕੋਈ ਅੱਲਾਹੇ ॥

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ। ਕਬੀਰ ਜੀ ਮਹਾਰਾਜ ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ ਵਲ ਪ੍ਰੇਰਦੇ ਹਨ ਅਤੇ ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ ਉਹ ਕਹਿੰਦੇ ਹਨ ਕਿ ਦੁਨਿਆਵੀ ਬੰਧਨਾ ਵਿੱਚ ਫਸ ਕੇ ਜੀਵ ਆਤਮਾਂਵਾਂ ਦੁੱਖ ਭੋਗਦੀਆਂ ਹਨ ਅਤੇ ਮਰਨ ਤੋਂ ਬਾਅਦ ਹੀ ਉਹ ਸੁੱਖ ਸ਼ਾਂਤ ਰਹਿ ਸਕਦੀਆਂ ਹਨ ਭਾਵ ਉਨਾਂ ਨੂੰ ਮਰਨ ਤੋਂ ਬਾਅਦ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ। ਆਪਣੀ ਰਚਨਾ ਵਿੱਚ ਉਹ ਕੁਝ ਇਸ ਪ੍ਰਕਾਰ ਲਿਖਦੇ ਹਨ:

Bhagat Kabir JiBhagat Kabir Ji

ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ ।
ਮਰਨੇ ਤੇ ਹੀ ਪਾਈਏ ਪੂਰਨ ਮਰਮਾਨੰਦੁ।

ਭਾਵ ਸਾਰੀ ਦੁਨੀਆਂ ਮਰਨ ਤੋਂ ਡਰਦੀ ਹੈ ਪਰ ਕਬੀਰ ਜੀ ਕਹਿੰਦੇ ਹਨ ਕਿ ਜੋ ਸੱਚੇ ਸੁੱਖ ਜਾਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹ ਮਨੁੱਖੀ ਜੀਵ ਨੂੰ ਮਰਨ ਉਪਰੰਤ ਹੀ ਹੁੰਦੀ ਹੈ। ਇੰਝ ਹੀ ਉਹ ਅਗਲੀਆਂ ਸਤਰਾਂ ’ਚ ਬਿਆਨ ਕਰਦੇ ਹਨ ਕਿ ਕੋਈ ਜੀਵ ਆਤਮਾ ਜਦ ਇਸ ਜਗਤ ਤੋਂ ਅਲਬਿਦਾ ਲੈ ਲੈਂਦੀ ਹੈ ਤਾਂ ਉਹ ਪ੍ਰਮਾਤਮਾਂ ਦੇ ਦਰ ’ਤੇ ਚਲੀ ਜਾਂਦੀ ਹੈ।

ਕਬੀਰ ਮੋਹਿ ਮਰਨੇ ਕਾ ਚਉ ਹੈ ਮਰਉ ਤ ਹਰਿ ਕੇ ਦੁਆਰ।
ਮਤਿ ਹਰਿ ਪੂਛੇ ਕਉਨ ਹੈ ਪਰਾ ਹਮਾਰੇ ਬਾਰ।

ਅੱਗੇ ਕਬੀਰ ਜੀ ਜਨਮ ਤੇ ਮਰਨ ਵਿੱਚ ਅੰਤਰ ਵੀ ਸਮਝਾਂਦੇ ਹਨ। ਉਨਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ ਉਹ ਆਪਣੀ ਰਚਨਾ ਵਿੱਚ ਕੁਝ ਇਸ ਤਰਾਂ ਲਿਖਦੇ ਹਨ:
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ।
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ।

ਕਬੀਰ ਜੀ ਆਪਣੀ ਰਚਨਾ ਵਿੱਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁਝ ਵੀ ਇਸ ਦੁਨੀਆਂ ਤੇ ਹੁੰਦਾ ਹੈ, ਉਹ ਉਸ ਇੱਕ ਸਿਰਜਣਹਾਰ ਹੀ ਰਜ਼ਾ ’ਚ ਹੁੰਦਾ ਹੈ। ਉਹ ਲਿਖਦੇ ਹਨ:
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰ ॥
ਤਿਸ ਬਿਨੁ ਦੂਸਰ ਕੋ ਨਹੀ ਏਕੈ ਸਿਰਜਨ ਹਾਰੁ॥

ਕਬੀਰ ਜੀ ਮਹਾਰਾਜ ਨੇ ਆਪਣੀ ਰਚਨਾ ’ਚ ਇਹ ਹੀ ਸਮਝਾਉਣ ਦੀ ਕਿ ਮਨੁੱਖ ਦਾ ਅਸਲ ਘਰ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਹੈ ਇਸੇ ਲਈ ਉਹ ਕੁਝ ਇਸ ਤਰਾਂ ਬਿਆਨ ਕਰਦੇ ਹਨ:
ਕਬੀਰ ਸੰਤ ਮੂਏ ਕਿਆ ਰੋਇਐ ਜੋ ਅਪਨੇ ਗ੍ਰਹਿ ਜਾਇ॥
ਰੋਵਤ ਸਾਕਤ ਬਪੁਰੇ ਜੋ ਹਾਟੈ ਹਾਟੈ ਬਿਕਾਇ॥

ਕਬੀਰ ਜੀ ਦੀ ਕਵਿਤਾ ਦੀ ਇੱਕ ਸੰਗੀਤਮਈ ਧੁੰਨ ਕੁਝ ਇਸ ਤਰਾਂ ਹੈ

ਮੋ ਕੋ ਕਹਾਂ ਢੂੰਡੇ ਰੇ ਬੰਦੇ , ਮੈਂ ਤੋਂ ਤੇਰੇ ਪਾਸ ਰੇ, 
ਨਾ ਮੈ ਮੰਦਿਰ ਨ ਮੈਂ ਤੀਰਥ, ਨ ਕਾਬੇ ਕੈਲਾਸ਼ ਮੇਂ। 

ਅਰਥਾਤ ਪ੍ਰਭੂ ਬਾਹਰੀ ਦੁਨੀਆਂ ਤੇ ਕਿਤੇ ਵੀ ਨਜ਼ਰੀ ਨਹੀਂ ਆੳਂਦਾ ਉਹ ਤਾਂ ਜੀਵ ਦੇ ਆਪਣੇ ਅੰਦਰ ਹੀ ਸਮਾਇਆ ਹੋਇਆ ਹੈ। ਕਬੀਰ ਜੀ ਅਨੁਸਾਰ ਪ੍ਰਮਾਤਮਾ ਜੀਵ ਦੇ ਵਿਸ਼ਵਾਸ ਵਿੱਚ ਹੀ ਵਸਿਆ ਹੋਇਆ ਹੈ ਬਸ ਇੱਕ ਵਾਰ ਹਿੰਮਤ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਉਸ ਨੂੰ ਲੱਭਣ ਦੀ ਲੋੜ ਹੈ।
 

ਪਰਸ਼ੋਤਮ ਲਾਲ ਸਰੋਏ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement