
ਜਦ ਸਰਕਾਰਾਂ ਲੰਗਰਾਂ, ਪੰਡਾਲਾਂ, ਆਰਜ਼ੀ ਰਿਹਾਇਸ਼ ਅਤੇ ਟਰਾਂਸਪੋਰਟ ਤੋਂ ਲੈ ਕੇ ਸਫ਼ਾਈ ਤਕ ਦੇ ਪ੍ਰੋਗਰਾਮਾਂ ਉਤੇ ਬੇਬਹਾ ਪੈਸਾ ਖ਼ਰਚ ਰਹੀਆਂ ਸਨ
ਜਦ ਸਰਕਾਰਾਂ ਲੰਗਰਾਂ, ਪੰਡਾਲਾਂ, ਆਰਜ਼ੀ ਰਿਹਾਇਸ਼ ਅਤੇ ਟਰਾਂਸਪੋਰਟ ਤੋਂ ਲੈ ਕੇ ਸਫ਼ਾਈ ਤਕ ਦੇ ਪ੍ਰੋਗਰਾਮਾਂ ਉਤੇ ਬੇਬਹਾ ਪੈਸਾ ਖ਼ਰਚ ਰਹੀਆਂ ਸਨ ਤਾਂ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਸਰਕਾਰਾਂ ਦਾ ਧਨਵਾਦ ਕਰਦੀ ਹੋਈ, ਅਪਣਾ ਜ਼ੋਰ ਧਰਮ, ਪ੍ਰਚਾਰ ਉਤੇ ਲਗਾ ਦੇਂਦੀ। ਹਰ ਆਏ ਯਾਤਰੀ ਨੂੰ ਬਾਬੇ ਨਾਨਕ ਦੀ ਬਾਣੀ ਦੇ ਸੁਨੇਹੇ ਨਾਲ ਜੋੜਨ ਲਈ ਬੜੇ ਵਿਗਿਆਨਕ ਢੰਗ ਵਾਲੇ ਪ੍ਰੋਗਰਾਮ ਤਿਆਰ ਕਰਦੀ ਤੇ ਸਕੂਲਾਂ, ਕਾਲਜਾਂ ਵਿਚ ਛੇ -ਛੇ ਮਹੀਨੇ ਪਹਿਲਾਂ ਨੌਜਵਾਨਾਂ ਤੇ ਬੱਚਿਆਂ ਦੇ ਸਿਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਨ ਵਾਲੇ ਜੱਥੇ ਭੇਜ ਕੇ,
Sultanpur Lodhi
ਵਿਦਿਆਰਥੀਆਂ ਨੂੰ ਬਾਬੇ ਨਾਨਕ ਨਾਲ ਸਬੰਧਤ ਫ਼ਿਲਮਾਂ ਵਿਖਾ ਕੇ, ਇਕ ਛੋਟੀ ਜਹੀ ਪ੍ਰੀਖਿਆ 'ਚੋਂ ਪਾਸ ਹੋਣ ਵਾਲਿਆਂ ਨੂੰ ਲੱਖਾਂ ਦੇ ਇਨਾਮ ਦੇ ਕੇ, ਉਨ੍ਹਾਂ ਦੇ ਦਿਲਾਂ ਵਿਚ ਬਾਬੇ ਨਾਨਕ ਬਾਰੇ ਹੋਰ ਜਾਣਨ ਦੀ ਇਕ ਚਿਣਗ ਜਗਾ ਦੇਂਦੇ। ਪਰ ਸ਼੍ਰੋਮਣੀ ਕਮੇਟੀ ਦਾ ਧਿਆਨ ਤਾਂ ਇਕੋ ਗੱਲ ਵਲ ਲੱਗਾ ਹੋਇਆ ਸੀ ਕਿ ਸ਼ਰਧਾ ਨਾਲ ਗੁਰੂ ਨੂੰ ਟੇਕੇ ਪੈਸੇ ਨੂੰ ਬੇਦਰਦੀ ਨਾਲ ਖ਼ਰਚ ਕੇ ਕੇਂਦਰ ਦੇ ਬੀ.ਜੇ.ਪੀ. ਹਾਕਮਾਂ ਨੂੰ ਖ਼ੁਸ਼ ਕਿਵੇਂ ਕੀਤਾ ਜਾਵੇ ਤੇ ਗੁਮਨਾਮੀ 'ਚ ਜਾ ਚੁੱਕੇ ਬਾਦਲ ਪ੍ਰਵਾਰ ਦੇ ਹਰ ਜੀਅ ਨੂੰ ਤੜਕ ਭੜਕ ਵਾਲੇ ਸਮਾਗਮ ਰੱਚ ਕੇ,
Parkash Singh Badal
ਉਨ੍ਹਾਂ ਦੀ ਲੀਡਰੀ ਬਹਾਲ ਕਿਵੇਂ ਕੀਤੀ ਜਾਵੇ। ਸਪੋਕਸਮੈਨ ਦੀ ਨਹੀਂ 'ਟ੍ਰਿਬਿਊਨ' ਦੀ ਖ਼ਬਰ ਹੈ ਕਿ ਪੰਜਾਬ ਸਰਕਾਰ ਨਾਲ ਰਲ ਕੇ ਇਕ ਸਾਂਝੀ ਸਟੇਜ ਦੀ ਗੱਲ ਕੇਵਲ ਤੇ ਕੇਵਲ ਇਸ ਲਈ ਨਹੀਂ ਸੀ ਮੰਨੀ ਗਈ ਕਿਉਂਕਿ ਸਰਕਾਰ, ਸਾਬਕਾ ਮੁੱਖ ਮੰਤਰੀ ਨੂੰ ਸਟੇਜ ਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਬਿਠਾਉਣ ਲਈ ਤਿਆਰ ਨਹੀਂ ਸੀ ਹੋਈ।