
"ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਦੋ ਸਟੇਜਾਂ ਲੱਗਣਾ ਸਰਾਸਰ ਗ਼ਲਤ"
ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈਕੇ ਕਰਵਾਏ ਜਾ ਰਹੇ ਸਮਾਗਮਾਂ ਵਿਚ ਵੀ ਚੱਲ ਰਹੀ ਸਿਆਸਤ ਨੇ ਲੋਕਾਂ ਦੇ ਦਿਲਾਂ ਵਿਚ ਤਕਰੀਬਨ ਸਾਰੀਆਂ ਪਾਰਟੀਆਂ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ। SGPC ਅਤੇ ਪੰਜਾਬ ਸਰਕਾਰ ਵਲੋਂ ਇਨ੍ਹਾਂ ਮਹਾਨ ਸਮਾਗਮਾਂ ਤੇ ਲਗਾਈਆਂ ਜਾ ਰਹੀਆਂ ਵੱਖਰੀਆਂ ਤੇ ਵੀ ਲੋਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਹਰ ਇੱਕ ਦਾ ਕਹਿਣਾ ਹੈ ਕਿ ਵੱਖ ਵੱਖ ਸਟੇਜਾਂ ਲਗਾ ਕੇ ਸਿਆਸਦਾਨਾਂ ਨੇ ਬਾਬਾ ਨਾਨਕ ਦੇ ਸਾਂਝੀ ਵਾਲਤਾ ਦੇ ਸੁਨੇਹੇ ਤੋਂ ਉਲਟ ਕੀਤਾ ਹੈ।
Photoਲੋਕਾਂ ਦਾ ਕਹਿਣਾ ਹੈ ਕਿ ਦੋ ਸਟੇਜਾਂ ਲਗਾਉਣਾ ਬਿਲਕੁੱਲ ਹੀ ਗਲਤ ਹੈ। ਜੇ ਸਰਕਾਰ ਅਤੇ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਪੰਜਾਬ ਨੂੰ ਇਸ ਦਾ ਬਹੁਤ ਲਾਭ ਹੋਣਾ ਸੀ। ਪੈਸੇ ਦੀ ਵਿਅਰਥਤਾ ਤੋਂ ਬਚਿਆ ਜਾ ਸਕਦਾ ਸੀ। ਇਹੀ ਪੈਸਾ ਸਰਕਾਰ ਵਿਕਾਸ ਲਈ ਖਰਚ ਕਰਦੀ ਤਾਂ ਜ਼ਿਆਦਾ ਵਧੀਆ ਹੁੰਦਾ। ਐਸਜੀਪੀਸੀ ਦਾ ਕੋਈ ਵੀ ਅਜਿਹਾ ਸਕੂਲ, ਕਾਲਜ ਨਹੀਂ ਚਲਦਾ ਜਿੱਥੇ ਮੁਫ਼ਤ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੋਵੇ।
Photo ਕੋਈ ਹੋਰ ਸੰਸਥਾ ਜਾਂ ਹਸਪਤਾਲ ਵੀ ਨਹੀਂ ਚਲਦਾ। ਜੇ ਬਾਬੇ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦੇ ਹਨ ਤਾਂ ਮਦਦਗਾਰਾਂ ਦੀ ਮਦਦ ਕੀਤੀ ਜਾਵੇ ਨਾ ਕਿ ਕਰੋੜਾਂ ਦੇ ਪੰਡਾਲ ਲਗਾਉਣੇ ਚਾਹੀਦੇ ਹਨ। ਇਹ ਬਿਲਕੁੱਲ ਹੀ ਸਾਦੇ ਢੰਗ ਦੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੋਵਾਂ ਧਿਰਾਂ ਦਾ ਵਿਕਾਰ ਖਤਮ ਹੋ ਚੁੱਕਿਆ ਹੈ ਤੇ ਇਹ ਅਪਣੀ ਸ਼ਵੀ ਨੂੰ ਬਚਾਉਣ ਵਾਸਤੇ ਤੇ ਸਮਾਗਮਾਂ ਤੇ ਗੋਲਕਾਂ ਚ ਆਉਣ ਵਾਲਾ ਪੈਸਾ ਹੜੱਪਣ ਵਾਸਤੇ ਵੱਖੋ-ਵੱਖਰੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
Photoਨਵੀਂ ਪੀੜ੍ਹੀ ਇਹਨਾਂ ਤੇ ਕੋਈ ਧਿਆਨ ਨਹੀਂ ਦਿੰਦੀ, ਭਾਵੇਂ ਸਟੇਜਾਂ ਦੋ ਦੀਆਂ 4 ਕਿਉਂ ਨਾ ਲੱਗ ਜਾਣ। ਇਹ ਸਾਰਾ ਖਰਚ ਬਿਲਕੁਲ ਹੀ ਫਜ਼ੂਲ ਹੈ। ਪੰਜਾਬ ਕਈ ਤਰ੍ਹਾਂ ਸਮੱਸਿਆਵਾਂ ਵਿਚ ਜੂਝ ਰਿਹਾ ਹੈ ਉਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹੀ ਪੈਸਾ ਕਿਸਾਨਾਂ ਨੂੰ ਦਿੱਤਾ ਜਾਂਦਾ ਤਾਂ ਉਹ ਧਰਨਿਆਂ ਤੇ ਬੈਠਣ ਲਈ ਮਜ਼ਬੂਰ ਨਾ ਹੁੰਦੇ ਅਤੇ ਨਾ ਹੀ ਪਰਾਲੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।