ਟਰੰਪ ਭਗਤਾਂ ਨੇ ਅਮਰੀਕੀ ਜਮਹੂਰੀਅਤ ਨੂੰ ਸ਼ਰਮਿੰਦਾ ਕੀਤਾ..!
Published : Jan 18, 2021, 7:44 am IST
Updated : Jan 18, 2021, 7:44 am IST
SHARE ARTICLE
America
America

ਟਰੰਪ ਨਾਲ ਜੁੜੇ ਕਈ ਅਫ਼ਸਰਾਂ ਨੇ ਵੀ ਅਪਣੇ ਅਹੁਦੇ ਛੱਡਣੇ ਸ਼ੁਰੂ ਕਰ ਦਿਤੇ।

ਅਮਰੀਕਾ : ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ ਤੇ ਫਿਰ ਜਿਵੇਂ-ਜਿਵੇਂ ਅਮਰੀਕਨ ਲੋਕਾਂ ਦਾ ਵੋਟਾਂ ਰਾਹੀਂ ਦਿਤਾ ਫ਼ਤਵਾ ਰਾਸ਼ਟਰਪਤੀ ਟਰੰਪ ਵਿਰੁਧ ਆਉਣ ਲਗਿਆ, ਤਿਵੇਂ-ਤਿਵੇਂ ਉਹ ਅਪਣੀ ਹਾਰ ਸਵੀਕਾਰ ਕਰਨ ਦੀ ਥਾਂ ਅਪਣੇ ਬਿਆਨਾਂ ਵਿਚ ਇਹੀ ਕਹਿੰਦੇ ਆ ਰਹੇ ਸਨ ਕਿ ਇਨ੍ਹਾਂ ਚੋਣਾਂ ਵਿਚ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਹਨ। ਪ੍ਰੰਤੂ ਕਈ ਦਿਨਾਂ ਤਕ ਚੱਲੀ ਵੋਟਾਂ ਦੀ ਗਿਣਤੀ ਵਿਚ ਆਖ਼ਰਕਾਰ ਜੋਅ ਬਾਈਡਨ ਟਰੰਪ ਨੂੰ ਪਟਖਨੀ ਦਿੰਦਿਆਂ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋ ਗਏ। ਪਰ ਇਸ ਉਪਰੰਤ ਧਾਂਦਲੀਆਂ ਨੂੰ ਲੈ ਕੇ ਟਰੰਪ ਦੁਆਰਾ ਅਮਰੀਕਾ ਦੀਆਂ ਅਦਾਲਤਾਂ ਵਿਚ ਪਾਈਆਂ ਸ਼ਿਕਾਇਤਾਂ ਨੂੰ ਵੀ ਨਿਰਾਧਾਰ ਕਰਾਰ  ਦਿਤਾ ਗਿਆ।

 

Donald TrumpDonald Trump

ਇਸ ਸੱਭ ਕਾਸੇ ਦੇ ਬਾਵਜੂਦ ਟਰੰਪ ਅਪਣੀ ਜ਼ਿੱਦ ਛੱਡਣ ਤਿਆਰ ਲਈ ਨਹੀਂ ਸਨ ਤੇ ਉਹ ਲਗਾਤਾਰ ਇਹੀ ਰਾਗ ਅਲਾਪਦੇ ਰਹੇ ਕਿ ਉਹ ਹਾਰੇ ਨਹੀਂ। ਟਰੰਪ ਦੀ ਅਪਣੀ ਹਾਰ ਨਾ ਮੰਨਣ ਵਾਲੀ ਰੱਟ ਦੇ ਚਲਦਿਆਂ ਮਾਹਰਾਂ ਦੁਆਰਾ ਇਹ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਸਨ ਕਿ ਟਰੰਪ ਏਨੀ ਆਸਾਨੀ ਨਾਲ ਅਪਣਾ ਅਹੁਦਾ ਨਹੀਂ ਛੱਡਣਗੇ ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿਚ ਟਰੰਪ ਦੇ ਸਮਰਥਕ ਕੋਈ ਵੀ ਤਣਾਅਪੂਰਨ ਸਥਿਤੀ ਪੈਦਾ ਕਰ ਸਕਦੇ ਹਨ। ਕੁੱਝ ਦਿਨ ਪਹਿਲਾਂ ਅਮਰੀਕਾ ਵਿਚ ਜੋ ਹੋਇਆ, ਉਸ ਨੇ ਉਨ੍ਹਾਂ ਸਾਰੇ ਖ਼ਦਸ਼ਿਆਂ ਨੂੰ ਜਿਵੇਂ ਸੁਰਜੀਤ ਕਰ ਦਿਤਾ, ਜੋ ਪਿਛਲੇ ਕਈ ਹਫ਼ਤਿਆਂ ਤੋਂ ਮਾਹਰਾਂ ਦੁਆਰਾ ਲਗਾਏ ਜਾ ਰਹੇ ਸਨ। 
ਭਾਵੇਂ ਬੀਤੇ ਦਿਨੀਂ ਅਮਰੀਕੀ ਕਾਂਗਰਸ ਨੇ ਤਿੰਨ ਨਵੰਬਰ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਡੈਮੋਕਰੇਟ ਆਗੂ ਜੋਅ-ਬਾਈਡਨ ਨੂੰ ਰਾਸ਼ਟਰਪਤੀ ਮੰਨਣ ਦੇ ਫ਼ੈਸਲੇ ਉਤੇ ਮੋਹਰ ਲਗਾ ਦਿਤੀ ਪਰ ਇਸ ਤੋਂ ਪਹਿਲਾਂ ਜੋ ਕੈਪੀਟਲ ਬਿਲਡਿੰਗ ਵਿਚ ਟਰੰਪ ਸਮਰਥਕਾਂ ਨੇ ਹੜਦੁੰਗ ਮਚਾਇਆ, ਯਕੀਨਨ ਉਸ ਨੇ ਅਮਰੀਕੀ ਜਮਹੂਰੀਅਤ ਦੀ ਪੂਰੀ ਦੁਨੀਆਂ ਵਿਚ ਖਿੱਲ੍ਹੀ ਉਡਾ ਕੇ ਰੱਖ ਦਿਤੀ। 

Joe BidenJoe Biden

ਬੇਸ਼ਕ ਕਾਂਗਰਸ ਦੀ ਉਕਤ ਸਾਂਝੇ ਸਦਨ ਵਾਲੀ ਮੀਟਿੰਗ ਵਿਚ ਬਾਈਡਨ ਦਾ ਅਮਰੀਕਾ ਦੇ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਹਲਫ਼ ਲੈ ਕੇ ਅਪਣੇ ਅਹੁਦੇ ਨੂੰ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਮੀਟਿੰਗ ਦੌਰਾਨ ਬਾਈਡਨ ਦੇ ਨਾਲ-ਨਾਲ ਕਮਲਾ ਹੈਰਿਸ ਦੀ ਉਪ-ਰਾਸ਼ਟਰਪਤੀ ਵਜੋਂ ਪ੍ਰੋੜ੍ਹਤਾ ਕਰ ਦਿਤੀ ਗਈ। ਹੁਣ ਉਹ ਵੀ 20 ਜਨਵਰੀ ਨੂੰ ਅਪਣੇ ਅਹੁਦੇ ਦੀ ਸਹੁੰ ਚੁੱਕਣਗੇ। ਪੂਰੀ ਦੁਨੀਆਂ ਵਿਚ ਹੂੰ-ਤੂੰ-ਤੂੰ ਹੋਣ ਤੇ ਕਾਂਗਰਸ ਦੇ ਉਕਤ ਫ਼ੈਸਲੇ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਂਜ ਤਾਂ ਉਹ ਚੋਣ ਨਤੀਜਿਆਂ ਨੂੰ ਨਹੀਂ ਮੰਨਦੇ ਪਰ ਨਿਯਮਾਂ ਮੁਤਾਬਕ ਉਹ 20 ਜਨਵਰੀ ਨੂੰ ਪੁਰਅਮਨ ਢੰਗ ਨਾਲ ਇਸ ਅਹੁਦੇ ਨੂੰ ਛੱਡ ਦੇਣਗੇ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਕੈਪੀਟਲ ਬਿਲਡਿੰਗ ਵਿਖੇ ਪੂਰੀ ਦੁਨੀਆਂ ਨੂੰ ਟਰੰਪ ਹਮਾਇਤੀਆਂ ਦਾ ਇਕ ਹਾਈਪ੍ਰੋਫ਼ਾਈਲ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਟਰੰਪ ਸਮਰਥਕਾਂ ਨੇ ਕੈਪੀਟਲ ਬਿਲਡਿੰਗ ਉਤੇ ਧਾਵਾ ਬੋਲ ਦਿਤਾ। ਉਥੇ ਗੋਲੀ ਚੱਲਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਤੇ ਝੜਪਾਂ ਦੌਰਾਨ ਤਿੰਨ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਬਾਅਦ ਵਿਚ ਮੈਡੀਕਲ ਐਮਰਜੈਂਸੀ ਦੌਰਾਨ ਮੌਤ ਹੋ ਗਈ। 

American congressman seeks refugee status for Afghan Sikhs, HindusAmerican

ਉਕਤ ਧਾਵਾ ਬੋਲਣ ਵਾਲੇ ਘਟਨਾ¬ਕ੍ਰਮ ਤੋਂ ਬਾਅਦ ਇਕ ਵਾਰ ਤਾਂ ਅਮਰੀਕਾ ਦੇ ਨਾਲ-ਨਾਲ ਪੂਰੀ ਦੁਨੀਆਂ ਹੈਰਾਨ ਪ੍ਰੇਸ਼ਾਨ ਹੋ ਗਈ। ਘਟਨਾ ਉਪਰੰਤ ਟਰੰਪ ਦੇ ਹੀ ਕਈ ਸਾਥੀਆਂ ਨੇ ਉਸ ਦੇ ਰਵਈਏ ਤੇ ਇਤਰਾਜ਼ ਕੀਤੇ ਜਦੋਂ ਕਿ ਰੀਪਬਲੀਕਨ ਪਾਰਟੀ ਦੇ ਕਈ ਸਾਂਸਦ ਵੀ ਉਨ੍ਹਾਂ ਦੇ ਵਿਰੁਧ ਹੋ ਗਏ ਤੇ ਉਨ੍ਹਾਂ ਉਤੇ ਮਹਾਂਦੋਸ਼ ਚਲਾਉਣ ਦੀ ਮੰਗ ਕਰਨ ਲੱਗੇ। ਇਸ ਤੋਂ ਇਲਾਵਾ ਟਰੰਪ ਨਾਲ ਜੁੜੇ ਕਈ ਅਫ਼ਸਰਾਂ ਨੇ ਵੀ ਅਪਣੇ ਅਹੁਦੇ ਛੱਡਣੇ ਸ਼ੁਰੂ ਕਰ ਦਿਤੇ। ਇਥੋਂ ਤਕ ਕਿ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੇ ਚੀਫ਼ ਆਫ਼ ਸਟਾਫ਼ ਸਟੈਫ਼ਨੀ ਗ੍ਰਿਸ਼ਮ ਨੇ ਉਕਤ ਘਟਨਾ¬ਕ੍ਰਮ ਤੋਂ ਬਾਅਦ ਅਪਣਾ ਅਸਤੀਫ਼ਾ ਦੇ ਦਿਤਾ।  ਉਧਰ ਉਪ-ਰਾਸ਼ਟਰਪਤੀ ਮਾਈਕ ਪੇਸ ਵੀ ਟਰੰਪ ਦਾ ਸਾਥ ਛੱਡ ਗਏ ਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਫਤਵੇ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ। ਜਦੋਂ ਕਿ ਅਮਰੀਕਾ ਦੇ ਨਵੇਂ ਬਣਨ ਵਾਲੇ ਵਾਲੇ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਹਮਲੇ ਨੂੰ ਰਾਜਧ੍ਰੋਹ ਦਸਿਆ ਹੈ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ‘‘ਇਹ ਉਹ ਅਮਰੀਕਾ ਨਹੀਂ ਜਿਸ ਦੀ ਅਸੀ ਕਲਪਨਾ ਕਰਦੇ ਹਾਂ।’’

ਇਥੇ ਜ਼ਿਕਰਯੋਗ ਹੈ ਕਿ ਕੈਪੀਟਲ ਬਿਲਡਿੰਗ ਵਿਚ ਹੀ ਸੰਸਦ ਦੇ ਦੋਹਾਂ ਸਦਨਾਂ (ਹਾਊਸ ਆਫ਼ ਰੀਪ੍ਰੇਜ਼ੈਂਟੇਟਿਵ ਤੇ ਸੈਨੇਟ) ਦੀ ਸਾਂਝੀ ਮੀਟਿੰਗ ਹੋਣੀ ਸੀ। ਇਸ ਵਿਚ ਟਰੰਪ ਤੇ ਬਾਈਡਨ ਨੂੰ ਮਿਲੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਹੋਣੀ ਸੀ। ਟਰੰਪ ਹਮਾਇਤੀ ਉਥੇ ਘੱਟ-ਗਿਣਤੀ ਵਿਚ ਤਾਇਨਾਤ ਪੁਲਿਸ ਵਾਲਿਆਂ ਨੂੰ ਝਕਾਨੀ ਦੇ ਕੇ ਅੰਦਰ ਵੜ ਗਏ। ਅਮਰੀਕੀ ਪੁਲਿਸ ਮੁਤਾਬਕ ਹਿੰਸਾ ਵਿਚ ਕਈ ਪੁਲਿਸ ਵਾਲੇ ਜ਼ਖ਼ਮੀ ਹੋਏ ਹਨ। ਕਾਫ਼ੀ ਮੁਸ਼ੱਕਤ ਤੋਂ ਬਾਅਦ ਆਖ਼ਰਕਾਰ ਨੈਸ਼ਨਲ ਗਾਰਡਾਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ। ਇਸ ਅਫ਼ਰਾ ਤਫ਼ਰੀ ਦੇ ਚਲਦਿਆਂ ਵਾਸ਼ਿੰਗਟਨ ਡੀ.ਸੀ ਦੇ ਮੇਅਰ ਨੂੰ ਕਰਫ਼ਿਊ ਲਗਾ ਕੇ 15 ਦਿਨ ਦੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ।  ਉਕਤ ਘਟਨਾ¬ਕ੍ਰਮ ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ‘‘ਟਰੰਪ ਨੇ ਹਿੰਸਾ ਭੜਕਾਈ ਤੇ ਇਹ ਦੇਸ਼ ਲਈ ਬੇਹੱਦ ਅਪਮਾਨ ਤੇ ਸ਼ਰਮਿੰਦਗੀ ਦੇ ਪਲ ਹਨ।’’  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੁਡੋ ਨੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘‘ਹਿੰਸਾ ਲੋਕਾਂ ਦੀ ਇੱਛਾ ਉਤੇ ਕਦੇ ਵੀ ਭਾਰੀ ਨਹੀਂ ਪੈ ਸਕਦੀ।

ਅਮਰੀਕਾ ਵਿਚ ਜਮਹੂਰੀਅਤ ਦੀ ਜਿੱਤ ਹੋਵੇਗੀ।’’ ਇਸ ਸੰਦਰਭ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਪਣੇ ਇਕ ਟਵੀਟ ਵਿਚ ਕਿਹਾ, ‘‘ਵਾਸ਼ਿੰਗਟਨ ਵਿਚ ਦੰਗੇ ਤੇ ਹਿੰਸਾ ਦੀਆਂ ਤਸਵੀਰਾਂ ਵੇਖ ਕੇ ਚਿੰਤਾ ਹੋਈ। ਪੁਰਅਮਨ ਢੰਗ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਗ਼ੈਰ-ਕਾਨੂੰਨੀ ਮੁਜ਼ਾਹਰਿਆਂ ਦੀ ਤਾਕਤ ਨਾਲ ਜਮਹੂਰੀ ਅਮਲਾਂ ਨੂੰ ਤਬਾਹ ਨਹੀਂ ਹੋਣ ਦਿਤਾ ਜਾ ਸਕਦਾ।’’ ਉਧਰ ਅਮਰੀਕਾ ਦੇ ਕੱਟੜ ਵਿਰੋਧੀ ਚੀਨ ਦੇ ਦਲ ਚੀਨੀ ਕਮਿਊਨਿਸਟ ਪਾਰਟੀ ਦੇ ਨਜ਼ਦੀਕੀ ਸਮਝੇ ਜਾਂਦੇ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅਮਰੀਕੀ ਸੰਸਦ ਵਿਚ ਵਾਪਰੀਆਂ ਉਕਤ ਹਿੰਸਕ ਘਟਨਾਵਾਂ ਦਾ ਮਜ਼ਾਕ ਉਡਾਇਆ ਅਤੇ ਇਸ ਸੰਦਰਭ ਵਿਚ ਅਖ਼ਬਾਰ ਨੇ ਪਹਿਲਾਂ ਸਟੈਚੂ ਆਫ਼ ਲਿਬਰਟੀ ਦਾ ਮਜ਼ਾਕ ਉਡਾਇਆ ਤੇ ਫਿਰ ਸਪੀਕਰ ਨੈਂਸੀ ਪੈਲੋਸੀ ਤੇ ਤਨਜ਼ ਕਸਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਹਾਂਗਕਾਂਗ ਵਿਚ ਚੀਨੀ ਹਾਕਮਾਂ ਵਿਰੁਧ ਹੋਏ ਪ੍ਰਦਰਸ਼ਨਾਂ ਦੌਰਾਨ ਅਸੈਂਬਲੀ ਦੀ ਇਮਾਰਤ ਵਿਚ ਹੰਗਾਮੇ ਨੂੰ ਨੈਂਸੀ ਪੈਲੋਸੀ ਨੇ ਖ਼ੂਬਸੂਰਤ ਨਜ਼ਾਰੇ ਕਰਾਰ ਦਿਤਾ ਸੀ। ਅਖ਼ਬਾਰ ਨੇ ਅੱਗੇ ਕਿਹਾ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਕੀ ਪੈਲੋਸੀ ਕੈਪੀਟਲ ਬਿਲਡਿੰਗ ਦੀ ਹਿੰਸਾ ਨੂੰ ਵੀ ਖ਼ੂਬਸੂਰਤ ਨਜ਼ਾਰਾ ਕਰਾਰ ਦੇਵੇਗੀ?

ਕੁੱਲ ਮਿਲਾ ਕੇ 6 ਜਨਵਰੀ ਵਾਲੇ ਬੁਧਵਾਰ ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿਚ ਜੋ ਕੋਹਰਾਮ ਟਰੰਪ ਸਮਰਥਕਾਂ ਨੇ ਮਚਾਇਆ ਭਾਵੇਂ ਉਸ ਤੇ ਜਲਦੀ ਹੀ ਅਮਰੀਕਾ ਦੇ ਸੁਰੱਖਿਆ ਦਸਤਿਆਂ ਨੇ ਕਾਬੂ ਪਾ ਲਿਆ। ਪਰ ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਕ ਛਵੀ ਤੇ ਜੋ ਦਾਗ਼ ਲਗਾਇਆ। ਉਨ੍ਹਾਂ ਨੂੰ ਧੋ ਸਕਣਾ ਬੇਹੱਦ ਮੁਸ਼ਕਿਲ ਹੋਵੇਗਾ। ਇਸ ਦੇ ਨਾਲ-ਨਾਲ ਅਮਰੀਕਾ ਦੇ ਲੋਕਾਂ ਵਿਚ ਵਿਸ਼ੇਸ਼ ਕਰ ਰੀਪਬਲਿਕਨ ਤੇ ਡੈਮੋਕਰੇਟਿਕ ਵਰਕਰਾਂ ਤੇ ਹਮਾਇਤੀਆਂ ਵਿਚਕਾਰ ਜੋ ਖਾਈ ਪੁੱਟੀ ਗਈ ਹੈ, ਉਸ ਨੂੰ ਪੁਰ ਕਰਨਾ ਹਾਲ ਦੀ ਘੜੀ ਬੇਹੱਦ ਮੁਸ਼ਕਿਲ ਜਾਪਦਾ ਹੈ।  ਇਸ ਸੱਭ ਨੂੰ ਵੇਖ ਕੇ ਲਗਦਾ ਤਾਂ ਇੰਜ ਹੈ ਕਿ ਟਰੰਪ ਅਮਰੀਕਾ ਵਿਚ ਤਾਨਸ਼ਾਹੀ ਰਾਜ ਚਲਾਉਣਾ ਚਾਹੁੰਦੇ ਸਨ ਪਰ ਉਥੋਂ ਦੇ ਅਵਾਮ ਨੇ ਉਨ੍ਹਾਂ ਦੀ ਇਸ ਮਨਸ਼ਾ ਨੂੰ ਪੂਰਾ ਨਹੀਂ ਹੋਣ ਦਿਤਾ। ਇਸੇ ਮੰਜ਼ਰ ਨੂੰ ਵੇਖ ਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ੍ਰੀ ਨਰਿੰਦਰ ਮੋਦੀ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨ ਲੈਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਮੋਦੀ ਨੂੰ ਵੀ ਟਰੰਪ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
                                                                                              ਮਹੰਮਦ  ਅੱਬਾਸ ਧਾਲੀਵਾਲ,ਸੰਪਰਕ : 98552-59650

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement