Special Article : ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਸਰਪ੍ਰਸਤ ਮੈਂਬਰਾਂ ਅਤੇ ਲਾਈਫ਼ ਮੈਂਬਰਾਂ ਨੇ ਸ. ਜੋਗਿੰਦਰ ਸਿੰਘ ਦੇ ਕਾਰਜਾਂ ਨੂੰ ਕੀਤਾ ਯਾਦ 

By : BALJINDERK

Published : Aug 18, 2024, 10:44 am IST
Updated : Aug 18, 2024, 10:44 am IST
SHARE ARTICLE
 ਸ. ਜੋਗਿੰਦਰ ਸਿੰਘ ਜੀ
ਸ. ਜੋਗਿੰਦਰ ਸਿੰਘ ਜੀ

Special Article : ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼ਰਧਾਂਜਲੀਆਂ 

Special Article :‘ਉੱਚਾ ਦਰ ਬਾਬੇ ਨਾਨਕ ਦਾ’ ਦੇ ਸਰਪ੍ਰਸਤ ਮੈਂਬਰਾਂ ਅਤੇ ਲਾਈਫ਼ ਮੈਂਬਰਾਂ ਸ. ਕਰਨੈਲ ਸਿੰਘ, ਡਾ. ਗੁਰਚਰਨ ਸਿੰਘ, ਡਾ. ਗੁਰਮੀਤ ਸਿੰਘ, ਐਡਵੋਕੇਟ ਭਰਾ ਇੰਦਰਜੀਤ ਸਿੰਘ ਅਤੇ ਸੁਰਜੀਤ ਸਿੰਘ, ਚਰਨ ਸਿੰਘ, ਅਜੀਤ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਆਦਿ  ਦੀ ਇਕ ਵਿਸ਼ੇਸ਼ ਮੀਟਿੰਗ ਡਾ. ਬਲਬੀਰ ਸਿੰਘ ਦੇ ਗ੍ਰਹਿ ਹੁੱਡਾ ਕਲੋਨੀ, ਸਿਰਸਾ ਵਿਖੇ ਹੋਈ।

ਇਸ ਮੀਟਿੰਗ ਵਿਚ ਰੋਜ਼ਾਨਾ ਸਪਕਸਮੈਨ ਦੇ ਬਾਨੀ ਸੰਪਾਦਕ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਸੰਸਥਾਪਕ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਭਰੇ ਦਿਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਉਨ੍ਹਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਨਾ ਕਰਨ ਦੇ ਯਤਨਾਂ ਅਤੇ ਡੇਰਾਵਾਦ ਵਿਰੁਧ ਲਏ ਗਏ ਡੱਟਵੇਂ ਸਟੈਂਡ ਦੀ ਸ਼ਲਾਘਾ ਕੀਤੀ। ਉਨ੍ਹਾਂ ਵਲੋਂ ਆਜ਼ਾਦ ਸਿੱਖ ਪ੍ਰੈੱਸ ਦੀ ਸਥਾਪਤੀ ਲਈ ਕੀਤੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ਵਲੋਂ ਪੁਜਾਰੀਵਾਦ ਵਿਰੁਧ ਲਏ ਗਏ ਫ਼ੈਸਲੇ ਸਬੰਧੀ ਅਤੇ ਅਪਣੇ ਜੀਵਨ ਵਿਚ ਕੀਤੇ ਸੰਘਰਸ਼ ਦੀ ਸ਼ਲਾਘਾ ਕੀਤੀ। 

ਸ. ਜੋਗਿੰਦਰ ਸਿੰਘ ਜੀ  ਨੇ ਵੱਖ ਵੱਖ ਸਮੇਂ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਨੂੰ ਸਿੱਖ ਸੰਸਥਾਵਾਂ ਵਿਚ ਆਈਆਂ ਕਮੀਆਂ ਤੇ ਕੁਰੀਤੀਆਂ ਬਾਰੇ ਅਪਣੀਆਂ ਲਿਖਤਾਂ ਰਾਹੀਂ ਸ਼ਲਾਘਾਯੋਗ ਸੇਧ ਦੇਣ ਦਾ ਯਤਨ ਕੀਤਾ। ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਸਥਾਪਨਾ ਕਰ ਕੇ ਪੰਥ ਨੂੰ ਇਕ ਵਿਸ਼ੇਸ਼ ਤੇ ਮਹੱਤਵਪੂਰਨ ਪਲੇਟਫ਼ਾਰਮ ਮੁਹਈਆ ਕਰਵਾਇਆ। ਜਿਥੇ ਸ. ਜੋਗਿੰਦਰ ਸਿੰਘ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਜਿਥੇ ਉਨ੍ਹਾਂ ਦੇ ਪ੍ਰਵਾਰ ਨੂੰ ਨਿਜੀ ਘਾਟਾ ਪਿਆ ਹੈ ਉਥੇ ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਪ੍ਰਵਾਰਾਂ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਪੱਤਰਕਾਰ ਜਗਤ ਵਿਚ ਵੀ ਇਕ ਖਲਾਅ ਪੈਦਾ ਹੋ ਗਿਆ ਹੈ। ਸਾਰੇ ਮੈਂਬਰਾਂ ਨੇ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਉਨ੍ਹਾਂ ਦੇ ਪ੍ਰਵਾਰ, ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਨੂੰ ਇਲਾਹੀ ਹੁਕਮ ਮੰਨਣ ਦਾ ਬਲ ਬਖ਼ਸ਼ੇ।

ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਸ਼ਰਧਾਂਜਲੀਆਂ 

ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਨੇ 83 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ ਜਿਸ ਨਾਲ ਪਾਠਕਾਂ ਤੇ ਉਨ੍ਹਾਂ ਦੇ ਚਹੇਤਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਵੱਖ ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਮਾਤਮਾ ਉਨ੍ਹਾਂ ਦੇ ਪ੍ਰਵਾਰ ਨੂੰ ਭਾਣਾ ਮੰਨਣ ਦੀ ਬਲ ਬਖ਼ਸ਼ੇ। ਮੇਰਾ ਇਸ ਅਖ਼ਬਾਰ ਨੇ ਉਸ ਵੇਲੇ ਵਾਸਤਾ ਪਿਆ ਜਦੋਂ ਮੈਂ ਕਿਸੇ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਵਿਚ ਇਨ੍ਹਾਂ ਦੇ ਦਫ਼ਤਰ ਗਿਆ ਸੀ ਜਿਥੇ ਇਨ੍ਹਾਂ ਦੀ ਧਰਮ-ਪਤਨੀ ਮਿਲੇ ਜਿਨ੍ਹਾਂ ਨੇ ਮੈਨੂੰ ਅਪਣੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦਿੰਦੇ ਹੋਏ ਕਿਹਾ ਕਿ ਤੁਸੀ ਇਹ ਅਖ਼ਬਾਰ ਪੜਿ੍ਹਆ ਕਰੋ। ਉਸ ਦਿਨ ਤੋਂ ਮੈਂ ਇਹ ਅਖ਼ਬਾਰ ਪੜ੍ਹਨ ਲੱਗ ਪਿਆ ਜੋ ਸਾਲ 2015 ਵਿਚ ਸੇਵਾ ਮੁੱਕਤ ਹੋਣ ਤੋਂ ਬਾਅਦ ਇਸ ਅਖ਼ਬਾਰ ਵਿਚ ਚਿੱਠੀਆਂ, ਗੀਤ, ਕਵਿਤਾਵਾਂ, ਪੁਰਾਣੇ ਸਭਿਆਚਾਰ, ਆਰਟੀਕਲ ਲਿਖ ਪਾਉਣ ਲੱਗ ਪਿਆ ਜਿਸ ਦਾ ਪਾਠਕਾਂ ਵਲੋਂ ਤੇ ਅਖ਼ਬਾਰ ਵਲੋਂ ਭਰਵਾ ਹੁੰਗਾਰਾ ਮਿਲਿਆ। ਪੁਰਾਣਾ ਸਭਿਆਚਾਰ ਵਿਰਸਾ ਜਿਸ ਵਿਚ ਪੰਜਾਬ ਦੇ ਵਿਰਸੇ ਸਬੰਧੀ ਆਰਟੀਕਲ ਲਿਖੇ ਜਾਂਦੇ ਹਨ। ਮੈਂ ਵੀ ਪੁਰਾਣੇ ਸਭਿਆਚਾਰ ਵਿਰਸੇ ਤੇ ਆਰਟੀਕਲ ਲਿਖੇ ਹਨ। ਬਜ਼ੁਰਗਾਂ ਦੇ ਫ਼ੋਨ ਆਉਂਦੇ ਹਨ ਕਿ ਜਦੋਂ ਅਸੀਂ ਪੁਰਾਣਾ ਸਭਿਆਚਾਰ ਵਿਰਸੇ ਬਾਰੇ ਲੇਖ ਪੜ੍ਹਦੇ ਹਨ ਸਾਨੂੰ ਆਕਸੀਜਨ ਮਿਲਦੀ ਹੈ ਤੇ ਨਵੀਂ ਊਰਜਾ ਪੈਦਾ ਹੁੰਦੀ ਹੈ। ਪਾਠਕਾਂ ਵਲੋਂ ਸੰਪਾਦਕੀ, ਸਿਹਤ, ਖੇਤੀ, ਨਾਰੀ, ਕਾਵਿ ਕਿਆਰੀ, ਕਾਵਿ ਵਿਅੰਗ, ਧਰਮ, ਬੱਚਿਆਂ ਦੇ ਪੰਨੇ ’ਤੇ ਪਾਉਣ ਵਾਲੀ ਅਮੁੱਲੀ ਜਾਣਕਾਰੀ ਆਦਿ ਦੇ ਰਿਹਾ ਹੈ। ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ ਵਿਚ ਇਹ ਅਖ਼ਬਾਰ ਬੜੀ ਹਰਮਨ ਪਿਆਰੀ ਹੈ। ਪਾਠਕਾਂ ਦੇ ਆਮ ਫ਼ੋਨ ਆਉਂਦੇ ਹਨ ਜਿਨ੍ਹਾਂ ਵਿਚ ਬਜ਼ੁਰਗ ਚੀਮਾ ਸਾਹਿਬ ਹਨ ਜੋ ਬੜੇ ਸ਼ੌਕ ਨਾਲ ਇਹ ਅਖ਼ਬਾਰ ਪੜ੍ਹਦੇ ਹਨ। ਉੱਚਾ ਦਰ ਬਾਬੇ ਨਾਨਕ ਦਾ ਵੀ ਪਾਠਕਾ ਵਲੋਂ ਚੰਗਾ ਹੁੰਗਾਰਾ ਮਿਲਿਆ ਹੈ। ਰੋਜ਼ਾਨਾ ਹੀ ਅਖ਼ਬਾਰ ਵਿਚ ਪਾਠਕਾ ਵਲੋਂ ਉਸਤਤ ਕੀਤੀ ਜਾਂਦੀ ਹੈ। ਪ੍ਰਮਾਤਮਾ ਇਨ੍ਹਾਂ ਦੇ ਜਾਣ ਤੋਂ ਬਾਅਦ ਇਨ੍ਹਾਂ ਦੀ ਧਰਮ ਪਤਨੀ, ਬੇਟੀਆਂ ਇਸੇ ਤਰ੍ਹਾਂ ਨਿਰਪੱਖ ਅਖ਼ਬਾਰ ਚਲਾਉਂਦੀਆਂ ਰਹਿਣ। ਈਸ਼ਵਰ ਅੱਗੇ ਕਾਮਨਾ ਕਰਦਾ ਹਾਂ ਸਾਡੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਅਖ਼ਬਾਰ ਪੜ੍ਹਨ ਦੀ ਚੇਟਿਕ ਨਹੀਂ ਹੈ ਮੋਬਾਈਲ ਦੀ ਦੁਨੀਆਂ ਵਿਚ ਗਵਾਚ ਮਨੋਰੋਗੀ ਹੋ ਗਈ ਹੈ। ਅਖ਼ਬਾਰ ਪੜ੍ਹਨ ਦਾ ਸਕੰਲਪ ਲੈਣਾ ਚਾਹੀਦਾ ਹੈ। ਇਹ ਹੀ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ
9878600221

ਸ. ਜੋਗਿੰਦਰ ਸਿੰਘ ਜੀ ਦੇ ਬੇਵਕਤ ਅਕਾਲ ਚਲਾਣੇ ਦੀ ਖ਼ਬਰ ਆਈ। ਕਿਵੇਂ ਅਫ਼ਸੋਸ ਪ੍ਰਗਟਾਵਾਂ, ਕੋਈ ਸ਼ਬਦ ਜ਼ੁਬਾਨ ’ਤੇ ਨਹੀਂ ਆਉਂਦਾ। ਰੌਲਿਆਂ ਵੇਲੇ ਪਾਕਿਸਤਾਨ ਵਿਚਲੇ ਪੰਜਾਬ ਦੇ ਚੇਲਿਆਂਵਾਲਾ, ਜਿਥੇ ਦੂਜੀ ਐਂਗਲੋ-ਸਿੱਖ ਵਾਰ ਸ. ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਲੜੀ ਗਈ (ਹੁਣ ਜ਼ਿਲ੍ਹਾ ਮੰਡੀ ਬਹਾਉਦੀਨ) ਤੋਂ ਉਜੜ ਕੇ ਆਏ। ਵਕਤ ਦੇ ਥਪੇੜਿਆਂ ਦਾ ਝੰਬਿਆ ਡਾ. ਇੰਦਰਜੀਤ ਸਿੰਘ ਅਤੇ ਮਾਤਾ ਸੁੰਦਰ ਕੌਰ ਪ੍ਰਵਾਰ ਦਾ ਫਰਜ਼ੰਦ। ਜਿਨ੍ਹਾਂ ਵਿਪਰੀਤ ਹਾਲਾਤ ਅਤੇ ਅਣਸੁਖਾਵੇਂ ਮਾਹੌਲ ਵਿਚ ਵੀ, ਵਕਾਲਤ ਦੀ ਉੱਚ ਵਿਦਿਆ ਹਾਸਲ ਕਰ ਲਈ। ਸੰਘਰਸ਼ੀ ਯੋਧੇ ਦੀ ਮਿਸਾਲ ਕਾਇਮ ਕਰਦਿਆਂ ਉਨ੍ਹਾਂ ਸਪੋਕਸਮੈਨ ਅਪਣੇ ਪੈਰਾਂ ’ਤੇ ਖੜਾ ਕੀਤਾ। ਪੀਲੀ ਪੱਤਰਕਾਰੀ ਨੂੰ ਵੰਗਾਰ ਪਾਉਂਦਿਆਂ ਹਰ ਵੇਲੇ ਠੋਕ ਵਜਾ ਕੇ ਪੰਜਾਬ, ਖ਼ਾਸ ਕਰ ਸਿੱਖ ਹੱਕਾਂ ਦੀ ਤਰਜ਼ਮਾਨੀ ਕੀਤੀ, ਜਿਸ ਵਜ੍ਹਾ ਅਸੀਂ ਸਪੋਕਸਮੈਨ ਦੇ ਕਰਜ਼ਦਾਰ ਹਾਂ। ਸਪੋਕਸਮੈਨ ਅਖ਼ਬਾਰ ਜ਼ਰੀਏ ਪਾਠਕਾਂ ਦੇ ਸਹਿਯੋਗ ਨਾਲ ਤਾਮੀਰ ਕਰਵਾਇਆ ‘ਉੱਚਾ ਦਰ ਬਾਬੇ ਨਾਨਕ ਦਾ’  ਉਨ੍ਹਾਂ ਦੇ ਸੰਘਰਸ਼ ਦੀ ਗਵਾਹੀ ਭਰਦੇ ਰਹਿਣਗੇ। ਕੁੱਝ ਸ਼ਰੀਕਾਂ ਨੂੰ ਸਪੋਕਸਮੈਨ ਦੀ ਪ੍ਰਸਿੱਧੀ ਹਜ਼ਮ ਨਹੀਂ ਸੀ। ਸੋ ਉਨ੍ਹਾਂ ਵਿਰੋਧੀ ਕੂੜ ਪ੍ਰਚਾਰ ਨਾਲ ਸਪੋਕਸਮੈਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜੋ ਕਾਮਯਾਬ ਨਾ ਹੋਈ। ਵੀਰ ਜੋਗਿੰਦਰ ਸਿੰਘ ਹੋਰਾਂ ਅਪਣੀਆਂ ਲਿਖਤਾਂ ਨਾਲ ਜਿਥੇ ਵਿਰੋਧੀਆਂ ਦੇ ਹਥਿਆਰ ਖੁੰਢੇ ਕੀਤੇ ਉਥੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਅਪਣੇ ਜਿਊਂਦੇ ਜੀਅ ਤਾਮੀਰ ਅਤੇ ਓਪਨਿੰਗ ਕਰਵਾ ਕੇ ਅਪਣੇ ਸੰਘਰਸ਼ ਦੀ ਘਾਲ? ਨੂੰ ਥਾਇ ਪਾ ਗਏ ਜੋ ਉਨ੍ਹਾਂ ਦਾ ਵੱਡਾ ਹਾਸਲ ਹੈ। 
‘ਵੱਡੇ’ ਹਮੇਸ਼ਾ ਹੀ ਇਤਿਹਾਸ ਦੀ ਖੁੱਲ੍ਹੀ ਕਿਤਾਬ ਵਾਂਗ ਹੁੰਦੇ ਨੇ। ਪੰਜਾਬ ਬਿਰਤਾਂਤ ਦੇ ਜ਼ਿੰਦਾ ਅਤੇ ਪ੍ਰਤੱਖ ਗਵਾਹ। ਛੋਟਿਆਂ ਲਈ ਹਰ ਅਪਣਾ ‘ਵੱਡਾ’ ਘਰੇਲੂ ਅਤੇ ਬਾਹਰੀ ਮੁਸ਼ਕਲ ਨੂੰ ਅਪਣੇ ਪਿੰਡੇ ’ਤੇ ਹੰਢਾਉਂਦਾ ਹੈ। ਉਨ੍ਹਾਂ ਨਾਲ ਹੀ ਘਰ ਅਤੇ ਦਫ਼ਤਰ ਦੀ ਰੌਣਕ ਬਰਕਰਾਰ ਸੀ। ਬਿਮਾਰੀ ਚਲਦਿਆਂ ਦੀ ਸੇਵਾ ’ਚ ਸਪੋਕਸਮੈਨ ਪ੍ਰਵਾਰ ਨੇ ਬਣਦਾ ਫ਼ਰਜ਼ ਅਦਾ ਕੀਤਾ। ਵਾਹਿਗੁਰੂ ਨੂੰ ਇਵੇਂ ਹੀ ਮਨਜ਼ੂਰ ਸੀ। ਅਖ਼ੀਰ ਇਹੋ ਕਹਿ ਸਕਦੇ ਆਂ ਕਿ ਜਿਸ ਸਮੱਸਿਆ ਦਾ ਹੱਲ ਤਦਬੀਰਾਂ ਨਾਲ ਨਾ ਨਿਕਲੇ ਤਾਂ ਉਸ ਨੂੰ ਤਕਦੀਰ ’ਤੇ ਹੀ ਛਡਣਾ ਪੈਂਦੈ। ਵੀਰ ਜੋਗਿੰਦਰ ਸਿੰਘ ਹੋਰਾਂ ਤਾਈਂ ਵਾਹਿਗੁਰੂ ਅਪਣੇ ਚਰਨਾਂ ’ਚ ਥਾਂ ਦੇਣ। ਪਿੱਛੇ ਪ੍ਰਵਾਰਕ ਮੈਂਬਰਾਨ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
-ਸਤਵੀਰ ਸਿੰਘ ਚਾਨੀਆਂ, ਸੰਪਰਕ : 92569-73526
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸ. ਜੋਗਿੰਦਰ ਸਿੰਘ ਜੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ,‘‘ਮੈਨੂੰ ਸ. ਜੋਗਿੰਦਰ ਸਿੰਘ ਬਾਨੀ ਰੋਜ਼ਾਨਾ ਸਪੋਕਸਮੈਨ ਦੇ ਅਚਾਨਕ ਇਸ ਸੰਸਾਰ ਨੂੰ ਸਦਾ ਲਈ ਵਿਛੋੜਾ ਦੇ ਕੇ ਚਲੇ ਜਾਣ ਬਾਰੇ ਪਤਾ ਲੱਗਾ। ਮੈਂ ਉਨ੍ਹਾਂ ਦੀ ਅੰਤਮ ਅਰਦਾਸ ਜੋ ਕਿ ਮਿਤੀ 5 ਅਗੱਸਤ 2024 ਨੂੰ ਸੀ, ਇਸ ਦੁੱਖ ਦੀ ਘੜੀ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਪ੍ਰੰਤੂ ਉਸ ਦਿਨ ਪਹਿਲਾਂ ਤੋਂ ਨਿਯਤ ਕੁੱਝ ਅਤਿ ਜ਼ਰੂਰੀ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕਿਆ। ਮੈਨੂੰ ਉਨ੍ਹਾਂ ਦੇ ਅਕਾਲ ਚਲਾਣੇ ਦਾ ਬੇਹੱਦ ਅਫ਼ਸੋਸ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉੁਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਸਾਰੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
-ਕੈਬਨਿਟ ਮੰਤਰੀ 
ਬ੍ਰਮ ਸ਼ੰਕਰ ਜਿੰਪਾ 

ਸ. ਜੋਗਿੰਦਰ ਸਿੰਘ ਜੋ ਕਲਮ ਦੇ ਧਨੀ, ਉੱਚ ਕੋਟੀ ਦੇ ਧਾਰਮਕ ਖ਼ਿਆਲਾਂ ਵਾਲੇ ਤੇ ਸਿੱਖੀ ਦੇ ਸਿਧਾਤਾਂ ਖ਼ਾਤਰ ਅਪਣੀ ਕਲਮ ਰਾਹੀ ਪੰਜਾਬ ਨੂੰ ਬਹੁਤ ਕੁੱਝ ਲਿਖਤ ਰੂਪ ਵਿਚ ਦਿਤਾ। ਉਨ੍ਹਾਂ ਦੇ ਜਾਣ ਨਾਲ ਪੰਜਾਬ, ਸਿੱਖ ਕੌਮ ਤੇ ਪੱਤਰਕਾਰੀ ਜਗਤ ਵਿਚ ਰੋਸ ਪਸਰ ਗਿਆ। ਉਹ ਪੰਜਾਬ ਤੇ ਸਿਆਸਤਦਾਨਾਂ ਬਾਰੇ ਸੱਚ ਲਿਖਦੇ ਸਨ। ਪੰਜਾਬ, ਪੰਜਾਬੀਅਤ ਅਤੇ ਸਿੱਖੀ ਨੂੰ ਇਕ ਵਖਰੀ ਦੇਣ ਸੀ। ਉਨ੍ਹਾਂ ਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ।
-ਸ਼੍ਰੋਮਣੀ ਅਕਾਲੀ ਦੇ ਬਾਗ਼ੀ ਧੜੇ ਦੀ ਮੁੱਖ ਸਲਾਹਕਾਰ 
ਬੀਬੀ ਹਰਜੀਤ ਕੌਰ

(For more news apart from Patron members and life members of 'Uchcha Dar Baba Nanak Da' Commemoration of Joginder Singh Ji's outstanding works News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement