ਸਮਾਜਵਾਦ ਤੇ ਲੋਕਰਾਜ ਦੀ ਜਨਮਦਾਤਾ ਹੈ ਭਗਤ ਰਵਿਦਾਸ ਦੀ ਬਾਣੀ
Published : Feb 19, 2019, 2:21 pm IST
Updated : Feb 19, 2019, 2:21 pm IST
SHARE ARTICLE
Bhagat Ravidas Ji
Bhagat Ravidas Ji

ਭਗਤ ਰਵਿਦਾਸ ਜੀ ਪ੍ਰਭੂ ਭਗਤੀ ਦੇ ਨਾਲ-ਨਾਲ ਅਪਣਾ ਪਿਤਾ ਪੁਰਖੀ ਕਿੱਤਾ ਨੇਕ ਨੀਤੀ ਨਾਲ ਕਰਦੇ ਤੇ ਇਸ ਸੱਚੀ ਸੁੱਚੀ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਵੀ ਕਰਦੇ ਸਨ........

ਭਗਤ ਰਵਿਦਾਸ ਜੀ ਪ੍ਰਭੂ ਭਗਤੀ ਦੇ ਨਾਲ-ਨਾਲ ਅਪਣਾ ਪਿਤਾ ਪੁਰਖੀ ਕਿੱਤਾ ਨੇਕ ਨੀਤੀ ਨਾਲ ਕਰਦੇ ਤੇ ਇਸ ਸੱਚੀ ਸੁੱਚੀ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਵੀ ਕਰਦੇ ਸਨ ਜਿਸ ਨਾਲ ਉਨ੍ਹਾਂ ਦੀ ਲੋਕਪ੍ਰੀਯਤਾ ਵਧਦੀ ਵੇਖ ਕੇ ਖੁੰਧਕ ਵਜੋਂ ਕੱਟੜ ਪੰਥੀ ਪੁਜਾਰੀਆਂ ਨੇ ਸਮੇਂ ਦੇ ਹਾਕਮਾਂ ਕੋਲ ਸ਼ਿਕਾਇਤ ਕੀਤੀ ਕਿ ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਧਾਰਮਕ ਉਪਦੇਸ਼ ਦੇਂਦਾ ਹੈ। ਪਰ ਰਵਿਦਾਸ ਜੀ ਦੀ ਦਿਆਲਤਾ ਤੇ ਪੂਰਨ ਪ੍ਰਭੂ ਭਗਤੀ ਨੇ ਉਨ੍ਹਾਂ ਤੇ ਕੋਈ ਆਂਚ ਨਾ ਆਉਣ ਦਿਤੀ, ਸਗੋਂ ਚਿਤੌੜ ਦੀ ਰਾਣੀ ਖ਼ੁਦ ਦਰਸ਼ਨਾਂ ਲਈ ਆਈ ਤੇ ਆਪ ਜੀ ਦੀ  ਪੱਕੀ ਸ਼ਰਧਾਲੂ ਬਣ ਗਈ।  

ਜੇਕਰ ਭਗਤ ਰਵਿਦਾਸ ਜੀ ਵਲੋਂ ਉਚਾਰਣ ਕੀਤੀ ਬਾਣੀ ਦਾ ਡੂੰਘਾ ਅਧਿਐਨ ਕਰੀਏ ਤਾਂ ਮਨੁੱਖੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਪ੍ਰਤੀ ਗਿਆਨ ਇਸ ਬਾਣੀ ਵਿਚੋਂ ਝਲਕਦਾ ਨਾ ਹੋਵੇ, ਤਾਂ ਹੀ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਨੇ 1604 ਈ. ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸੰਕਲਨ ਕਰਨ ਵੇਲੇ ਉਨ੍ਹਾਂ ਦੀ ਬਾਣੀ 40 ਸ਼ਬਦਾਂ ਸਹਿਤ ਬੜੇ ਸਤਿਕਾਰ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਜਿਸ ਨੂੰ ਸਮੁੱਚੇ ਵਿਸ਼ਵ ਦੇ ਸ਼ਰਧਾਲੂ ਅੱਜ ਵੀ ਪੂਰੀ ਸ਼ਰਧਾ ਨਾਲ ਪੜ੍ਹਦੇ, ਵਿਚਾਰਦੇ ਤੇ ਸੀਸ ਝੁਕਾਉਂਦੇ ਹਨ। 

ਭਗਤ ਰਵਿਦਾਸ ਦੇ ਮਹਾਨ ਜੀਵਨ ਤੇ ਫਲਸਫ਼ੇ ਬਾਰੇ ਜੋ ਖੋਜ ਭਰਪੂਰ ਜਾਣਕਾਰੀ ਵੱਖ-ਵੱਖ ਵਿਦਵਾਨਾਂ ਵਲੋਂ ਦਿਤੀ ਗਈ ਹੈ, ਉਸ ਅਨੁਸਾਰ ਭਗਤ ਰਵਿਦਾਸ ਦਾ ਸਮਕਾਲੀ ਸਮਾਜ, ਜਾਤ-ਪਾਤ, ਕਰਮ-ਕਾਂਡਾਂ ਤੇ ਧਾਰਮਕ ਕੱਟੜਵਾਦ ਜਿਹੇ ਗੰਭੀਰ ਰੋਗਾਂ ਵਿਚ ਜਕੜਿਆ ਹੋਇਆ ਸੀ। ਇਕ ਪਾਸੇ ਤਾਂ ਆਮ ਲੋਕ ਵਿਦੇਸ਼ੀ ਹਾਕਮਾਂ ਦੀ ਗ਼ੁਲਾਮੀ ਸਹਿ ਰਹੇ ਸਨ ਤਾਂ ਦੂਜੇ ਪਾਸੇ ਸੁਦੇਸ਼ੀ ਮਨੂੰਵਾਦੀ ਸਿਸਟਮ ਨੇ ਅਪਣੇ ਹੀ ਸਮਾਜ ਦੇ ਇਕ ਮਿਹਨਤਕਸ਼ ਬਹੁਗਿਣਤੀ ਵਰਗ ਨੂੰ ਨੀਵੀਂ ਜਾਤੀ ਘੋਸ਼ਤ ਕਰ ਕੇ ਧਾਰਮਕ ਤੇ ਸਮਾਜਕ ਹੱਕਾਂ ਤੋਂ ਵਾਂਝੇ ਕਰ ਕੇ ਦੋਹਰੀ ਗ਼ੁਲਾਮੀ ਦੇ ਸ਼ਿਕਾਰ ਬਣਾ ਰਖਿਆ ਸੀ

ਜਿਸ ਅਨੁਸਾਰ ਇਨ੍ਹਾਂ ਲੋਕਾਂ ਲਈ ਧਰਮ ਪ੍ਰਤੀ ਬੋਲਣਾ ਜਾਂ ਸੁਣਨਾ ਅਪਰਾਧ ਸੀ। ਪੁਜਾਰੀ ਤੇ ਪ੍ਰੋਹਿਤ ਸ਼੍ਰੇਣੀ ਨੇ ਯੋਜਨਾਬੱਧ ਢੰਗ ਨਾਲ ਧਾਰਮਕ ਗ੍ਰੰਥਾਂ ਰਾਹੀਂ ਮਨੁੱਖਾਂ ਵਿਚ ਵੰਡ ਪਾ ਰੱਖੀ ਸੀ। ਅਜਿਹਾ ਹੀ ਇਕ ਗ੍ਰੰਥ ਸੀ 'ਮਨੂੰ ਸਿਮਰਤੀ' ਜਿਸ ਵਿਚ ਲਿਖਿਆ ਸੀ ''ਸ਼ੂਦਰ, ਗਵਾਰ, ਢੋਗ, ਔਰ ਨਾਰੀ ਇਹ ਚਾਰੋਂ ਤਾੜਨ ਕੇ ਅਧਿਕਾਰੀ।'' ਇਥੇ ਇਹ ਵੀ ਲਿਖਿਆ ਸੀ ਕਿ ਜੇ ਕੋਈ ਸ਼ੂਦਰ ਵੇਦ ਪਾਠ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਸਿੱਕਾ ਢਾਲ ਦਿਉ ਅਤੇ ਜੇ ਉਹ ਮੂੰਹ ਤੋਂ ਵੇਦ ਪਾਠ ਉਚਾਰੇ ਤਾਂ ਉਸ ਦੀ ਜੀਭ ਕੱਟ ਦਿਉ। ਇਸ ਮਨੁੱਖਤਾ ਵਿਰੋਧੀ ਧਾਰਮਕ ਸ਼ੋਸ਼ਣ  ਵਿਰੁਧ ਮੱਧਕਾਲ ਵਿਚ ਭਗਤੀ ਲਹਿਰ ਦਾ ਚਲਣਾ, ਇਕ ਚਮਤਕਾਰ ਤੋਂ ਘੱਟ ਨਹੀਂ ਸੀ।

ਬਨਾਰਸ ਜੋ ਬ੍ਰਾਹਮਣਵਾਦੀ ਪ੍ਰਚਾਰ ਦਾ ਕੇਂਦਰ ਸੀ, ਇਥੋਂ ਹੀ ਇਸ ਦੇ ਵਿਰੋਧ ਵਿਚ ਭਗਤੀ ਲਹਿਰ ਦਾ ਆਰੰਭ ਹੋਇਆ। ਇਸ ਲਹਿਰ ਦੇ ਪ੍ਰਮੁੱਖ ਸੰਤ ਜੋ ਪ੍ਰਗਟ ਹੋਏ, ਉਹ ਸਨ ਭਗਤ ਨਾਮ ਦੇਵ ਜੀ, ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ। ਇਹ ਸੰਤ ਉਸ ਵੇਲੇ ਕਹੀ ਜਾਂਦੀ ਨੀਵੀਂ ਜਾਤੀ ਨਾਲ ਸਬੰਧਤ ਸਨ। ਇਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਜਾਤ-ਪਾਤ ਨੂੰ ਅਪਣੀਆਂ ਸੁੱਘੜ ਦਲੀਲਾਂ ਸਹਿਤ ਵੰਗਾਰਿਆ ਤੇ ਬ੍ਰਾਹਮਣਵਾਦੀ ਗ਼ਲਤ ਵਿਚਾਰਧਾਰਾ ਦਾ ਖੰਡਨ ਕੀਤਾ। ਭਗਤ ਰਵਿਦਾਸ ਜੀ ਨੂੰ ਅਜਿਹੇ ਹੀ ਭ੍ਰਿਸ਼ਟ ਸਮਾਜਕ ਪ੍ਰਬੰਧ ਵਿਚ ਪੈਦਾ ਹੋਣ ਕਾਰਨ, ਅਛੂਤਾਂ ਉਪਰ ਹੁੰਦੇ ਜੁਲਮਾਂ ਨੂੰ ਅਪਣੇ ਪਿੰਡੇ ਉਪਰ ਹੰਢਾਉਣਾ ਪਿਆ,

ਤਾਂ ਹੀ ਉਨ੍ਹਾਂ ਨੇ ਅਪਣੀ ਬਾਣੀ ਰਾਹੀਂ ਇਸ ਜ਼ੁਲਮ ਵਿਰੁਧ ਆਵਾਜ਼ ਵੀ ਉਠਾਈ। ਉਨ੍ਹਾਂ ਨੇ ਅਪਣੀ ਜਾਤੀ ਦੇ ਕੰਮ ਨੂੰ ਘਟੀਆ ਜਾਣ ਕੇ ਛੁਪਾਇਆ ਨਹੀਂ ਸਗੋਂ ਡੰਕੇ ਦੀ ਚੋਟ ਤੇ ਅਪਣੀ ਬਾਣੀ ਵਿਚ ਹਰ ਥਾਂ ਹੀ ਇਸ ਤੱਥ ਨੂੰ ਉਜਾਗਰ ਕੀਤਾ ਹੈ। ਭਗਤ ਰਵਿਦਾਸ ਜੀ ਦੇ ਜਨਮ ਬਾਰੇ ਬੇਸ਼ਕ ਭਾਈ ਕਾਹਨ ਸਿੰਘ ਸਮੇਤ ਕਈ ਵਿਦਵਾਨਾਂ ਵਿਚ ਮਤਭੇਦ ਹਨ, ਪ੍ਰੰਤੂ ਬਹੁਗਿਣਤੀ ਅਨੁਸਾਰ ਆਪ ਜੀ ਦਾ ਜਨਮ ਮਾਘ ਸੁਦੀ 15, ਸੰਮਤ 1433 ਮੰਨਿਆ ਗਿਆ ਹੈ। ਜਨਮ ਅਸਥਾਨ ਬਾਰੇ ਤਾਂ ਰਵਿਦਾਸ ਜੀ ਨੇ ਅਪਣੀ ਬਾਣੀ ਵਿਚ ਆਪ ਹੀ ਸਪੱਸ਼ਟ ਕਰ ਦਿਤਾ ਹੈ ਕਿ ਉਹ ਬਨਾਰਸ ਜਾਂ ਇਸ ਦੇ ਨੇੜੇ ਤੇੜੇ ਦੇ ਵਸਨੀਕ ਸਨ : 

''ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ||'' 
(ਸ੍ਰੀ ਗੁਰੁ ਗਰੰਥ ਸਾਹਿਬ ਪੰਨਾ 1293)

ਇਸ ਦੀ ਘ੍ਰੋੜਤਾ ਭਾਈ ਗੁਰਦਾਸ ਜੀ ਵੀ ਅਪਣੀ ਬਾਣੀ ਵਿਚ ਕਰਦੇ ਹਨ। ਰਵਿਦਾਸ ਜੀ ਪ੍ਰਭੂ ਭਗਤੀ ਦੇ ਨਾਲ-ਨਾਲ ਅਪਣਾ ਪਿਤਾ ਪੁਰਖੀ ਕਿੱਤਾ ਨੇਕ ਨੀਤੀ ਨਾਲ ਕਰਦੇ ਤੇ ਇਸ ਸੱਚੀ ਸੁੱਚੀ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਵੀ ਕਰਦੇ ਸਨ ਜਿਸ ਨਾਲ ਉਨ੍ਹਾਂ ਦੀ ਲੋਕਪ੍ਰੀਯਤਾ ਵਧਦੀ ਵੇਖ ਕੇ ਖੁੰਧਕ ਵਜੋਂ ਕੱਟੜ ਪੰਥੀ ਪੁਜਾਰੀਆਂ ਨੇ ਸਮੇਂ ਦੇ ਹਾਕਮਾਂ ਕੋਲ ਸ਼ਿਕਾਇਤ ਕੀਤੀ ਕਿ ਰਵਿਦਾਸ ਨੀਵੀਂ ਜਾਤੀ ਦਾ ਹੋ ਕੇ ਧਾਰਮਕ ਉਪਦੇਸ਼ ਦੇਂਦਾ ਹੈ। ਪਰ ਰਵਿਦਾਸ ਜੀ ਦੀ ਦਿਆਲਤਾ ਤੇ ਪੂਰਨ ਪ੍ਰਭੂ ਭਗਤੀ ਨੇ ਉਨ੍ਹਾਂ ਤੇ ਕੋਈ ਆਂਚ ਨਾ ਆਉਣ ਦਿਤੀ, ਸਗੋਂ ਚਿਤੌੜ ਦੀ ਰਾਣੀ ਖ਼ੁਦ ਦਰਸ਼ਨਾਂ ਲਈ ਆਈ ਤੇ ਆਪ ਜੀ ਦੀ  ਪੱਕੀ ਸ਼ਰਧਾਲੂ ਬਣ ਗਈ।  
ਜੇਕਰ ਭਗਤ ਰਵਿਦਾਸ ਜੀ ਵਲੋਂ ਉਚਾਰਣ ਕੀਤੀ ਬਾਣੀ ਦਾ ਡੂੰਘਾ ਅਧਿਐਨ ਕਰੀਏ ਤਾਂ ਮਨੁੱਖੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਨਹੀਂ

ਜਿਸ ਪ੍ਰਤੀ ਗਿਆਨ ਇਸ ਬਾਣੀ ਵਿਚੋਂ ਝਲਕਦਾ ਨਾ ਹੋਵੇ। ਤਾਂ ਹੀ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਨੇ 1604 ਈ. ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸੰਕਲਨ ਕਰਨ ਵੇਲੇ ਉਨ੍ਹਾਂ ਦੀ ਬਾਣੀ 40 ਸ਼ਬਦਾਂ ਸਹਿਤ ਬੜੇ ਸਤਿਕਾਰ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤੀ ਜਿਸ ਨੂੰ ਸਮੁੱਚੇ ਵਿਸ਼ਵ ਦੇ ਸ਼ਰਧਾਲੂ ਅੱਜ ਵੀ ਪੂਰੀ ਸ਼ਰਧਾ ਨਾਲ ਪੜ੍ਹਦੇ, ਵਿਚਾਰਦੇ ਤੇ ਸੀਸ ਝੁਕਾਉਂਦੇ ਹਨ। ਭਗਤ ਰਵਿਦਾਸ ਜੀ ਪ੍ਰਭੂ ਭਗਤੀ ਵਿਚ ਏਨੇ ਲੀਨ ਹੋ ਚੁੱਕੇ ਸਨ ਕਿ ਪ੍ਰਮਾਤਮਾ ਉਨ੍ਹਾਂ ਲਈ ਕੋਈ ਰਹੱਸ ਨਹੀਂ ਸੀ ਰਹਿ ਗਿਆ ਜਿਸ ਦੀ ਹੋਂਦ ਬਾਰੇ ਸ਼ੱਕ ਕੀਤਾ ਜਾਵੇ ਬਲਕਿ ਉਹ ਤਾਂ ਪ੍ਰਮਾਤਮਾ ਨੂੰ ਕਣ-ਕਣ ਵਿਚ ਤੇ ਅਪਣੇ ਅੰਗ-ਸੰਗ ਅਨੁਭਵ ਕਰਦੇ ਸਨ ਜਿਵੇਂ ਕਿ ਉਨ੍ਹਾਂ ਦੀ ਬਾਣੀ ਹੈ :-

'ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ||
ਕਨਕ ਕਟਿਕ ਜਲ ਤਰੰਗ ਜੈਸਾ||''

ਇਹ ਮੰਨਣਾ ਵੀ ਠੀਕ ਹੈ ਕਿ ਰਵਿਦਾਸ ਜੀ ਮੁੱਖ ਰੂਪ ਵਿਚ ਅਧਿਆਤਮਕ ਪੁਰਸ਼ ਸਨ, ਪ੍ਰੰਤੂ ਉਨ੍ਹਾਂ ਦੀ ਸਮੁੱਚੀ ਬਾਣੀ ਨੂੰ ਘੋਖਣ ਤੋਂ ਸਪੱਸ਼ਟ ਹੁੰਦਾ ਹੈ ਕਿ ਸਮਾਜਕ ਮੁਕਤੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਇਸੇ ਕਰ ਕੇ ਹੀ ਰਵਿਦਾਸ ਜੀ ਲਤਾੜੇ-ਪਛਾੜੇ ਤੇ ਦੀਨ-ਦੁਖੀ ਲੋਕਾਂ ਦੇ ਮਸੀਹਾ ਬਣ ਗਏ। ਆਪ ਜੀ ਦੀ ਬਾਣੀ ਵਿਚੋਂ ਅਧਿਆਤਮਕਪਣ ਤੋਂ ਵਧੇਰੇ ਕਰ ਕੇ ਕ੍ਰਾਂਤੀ ਤੇ ਸੰਘਰਸ਼ ਦੀ ਪ੍ਰੇਰਣਾ ਮਿਲਦੀ ਹੈ। ਇਸੇ ਕਰ ਕੇ ਹੀ ਸਿੱਖ ਗੁਰੂ ਸਹਿਬਾਨ ਵਲੋਂ ਆਪ ਜੀ ਦੀ ਬਾਣੀ ਨੂੰ ਪ੍ਰਮ ਸਤਿਕਾਰ ਦਿਤਾ ਗਿਆ ਕਿਉਂਕਿ ਸਿੱਖ ਲਹਿਰ ਵੀ ਦੱਬੇ-ਕੁੱਚਲੇ ਤੇ ਸ਼ੋਸ਼ਤ ਲੋਕਾਂ ਦੀ ਆਜ਼ਾਦੀ ਚਾਹੁਣ ਵਾਲੀ ਲਹਿਰ ਸੀ।

ਇਹੋ ਕਾਰਨ ਸੀ ਕਿ ਨੀਂਵੀਆਂ ਸ਼੍ਰੇਣੀਆਂ ਦੇ ਕਿਰਤੀ ਲੋਕ, ਇਕ ਆਸਾ ਲੈ ਕੇ ਬੜੀ ਤੇਜ਼ੀ ਨਾਲ ਸਿੱਖ ਲਹਿਰ ਵਿਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਬਰਾਬਰੀ ਤੇ ਸਤਿਕਾਰ ਦਿਤਾ ਤੇ ਇਨ੍ਹਾਂ ਵਿਚੋਂ ਕਈਆਂ ਨੇ ਬਾਅਦ ਵਿਚ ਰਾਜ ਵੀ ਕੀਤਾ। ਭਗਤ ਰਵਿਦਾਸ ਨੇ ਪਹਿਲਾਂ ਪ੍ਰਚੱਲਤ ਧਰਮ ਪ੍ਰੰਪਰਾਵਾਂ ਨੂੰ ਰੱਦ ਕਰ ਦਿਤਾ। ਉਨ੍ਹਾਂ ਨੇ ਮਨੂੰਵਾਦੀ ਗ੍ਰੰਥਾਂ ਵਲੋਂ ਸੰਚਾਲਤ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਜੜ੍ਹ, ਜਾਤ-ਪ੍ਰਥਾ ਉਪਰ ਜ਼ੋਰਦਾਰ ਹਮਲਾ ਕਰ ਕੇ,

ਛੋਟੀਆਂ ਜਾਤਾਂ ਕਹੇ ਜਾਂਦੇ ਲੋਕਾਂ ਦੀ ਜ਼ਮੀਰ ਨੂੰ ਝੰਜੋੜਿਆ ਕਿ ਨੀਂਵੀ ਜਾਤ ਵਿਚ ਪੈਦਾ ਹੋਣ ਦੇ ਬਾਵਜੂਦ, ਜੇਕਰ ਕਿਰਤ ਨੇਕ ਹੋਵੇ ਜਾਂ ਕਿਰਤ ਕੋਈ ਵੀ ਹੋਵੇ, ਤਾਂ ਇਸ ਤੋਂ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ। ਰਵਿਦਾਸ ਜੀ ਨੇ ਅਪਣੀ ਕਿਰਤ ਦਾ ਪ੍ਰਗਟਾਵਾ ਬਗੈਰ ਕਿਸੇ ਭੈਅ ਤੋਂ ਕੀਤਾ ਹੈ :- 

''ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ||
ਰਿਦੈ ਰਾਮ ਗੋਬਿੰਦ ਗੁਨ ਸਾਰੰ£੧£ ਰਹਾਉ||''

ਭਗਤ ਰਵਿਦਾਸ ਵਲੋਂ ਬਖ਼ਸ਼ੀ ਇਸ ਪ੍ਰੇਰਣਾ ਸਦਕਾ ਉਸ ਵੇਲੇ ਦੇ ਦੱਬੇ-ਕੁਚਲੇ ਲੋਕਾਂ ਵਿਚ ਅਤਮਵਿਸ਼ਵਾਸ਼ ਦੀ ਭਾਵਨਾ ਪੈਦਾ ਹੋਈ ਪ੍ਰੰਤੂ ਅਫ਼ਸੋਸ ਇਹ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਦਾ ਜੋ ਉੱਤਮ ਰਾਜਨੀਤਕ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵਡਮੁੱਲਾ ਪੱਖ ਹੈ, ਉਸ ਨੂੰ ਸਮੇਂ ਦੇ ਉੱਚ-ਸ਼੍ਰੇਣੀ ਕਹਾਉਂਦੇ ਲੋਕਾਂ ਵਲੋਂ ਬਹੁਤ ਘੱਟ ਵਾਚਿਆ, ਪ੍ਰਚਾਰਿਆ ਤੇ ਗ੍ਰਹਿਣ ਕੀਤਾ ਗਿਆ ਹੈ,

ਕਿਉਂਕਿ ਇਹ ਲੋਕ ਸਹਿਣ ਨਹੀਂ ਕਰਦੇ ਸਨ ਤੇ ਕਾਫ਼ੀ ਸਾਰੇ ਅਜਿਹੇ ਲੋਕ ਤਾਂ ਅੱਜ ਵੀ ਇਵੇਂ ਹੀ ਸੋਚਦੇ ਹਨ ਕਿ ਕੋਈ ਦਲਿਤ ਜਾਂ ਅਛੂਤ ਉਨ੍ਹਾਂ ਨੂੰ ਰਾਜਨੀਤਕ ਜਾਂ ਧਾਰਮਕ ਅਗਵਾਈ ਬਿਲਕੁਲ ਨਾ ਦੇਵੇ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਰੀਬ 600 ਵ੍ਹਰੇ ਪਹਿਲਾਂ, ਭਗਤ ਰਵਿਦਾਸ ਜੀ ਵਲੋਂ ਉਚਾਰਨ ਕੀਤੀ ਬਾਣੀ, ਜੋ ਅੱਜ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸਮੁੱਚੀ ਮਨੁੱਖਤਾਂ ਲਈ ਪ੍ਰੇਰਣਾਸ੍ਰੋਤ ਹੈ, ਜਿਵੇਂ:-

''ਐਸੀ ਲਾਲ ਤੁਝ ਬਿਨੁ ਕਉਨੁ ਕਰੈ| ਗਰੀਬ ਨਿਵਾਜੁ 
ਗੁਸਈਆ ਮੇਰਾ ਮਾਥੈ ਛਤ੍ਰ ਧਰੈ|੧| ਰਹਾਉ|
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਂਹੀ ਢਰੈ|
ਨੀਚਹ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ|੧| 
(ਸ੍ਰੀ ਗੁਰੂ ਗਰੰਥ ਸਾਹਬ ਪੰਨਾ, 1106)

ਇਸ ਸ਼ਬਦ 'ਛਤ੍ਰ' ਸ਼ਬਦ ਦਾ ਭਾਵ ਹੈ ਕਿ ਦਲਿਤ ਲੋਕਾਂ ਨੂੰ ਵੀ ਰਾਜਸੀ ਕੰਮਾਂ ਵਿਚ ਅਗਵਾਈ ਕਰਨ ਦਾ ਪੂਰਾ ਅਧਿਕਾਰ ਵਹਿਗੁਰੂ ਜੀ ਨੇ ਬਖ਼ਸ਼ਿਸ਼ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਜਮਹੂਰੀ ਸ਼ਾਸਕ ਅਤੇ ਪ੍ਰਸ਼ਾਸਕ ਸੁਚਾਰੂ ਰਾਜਭਾਗ ਦਾ ਹੋਕਾ ਕਰੀਬ ਛੇ ਸੌ ਸਾਲ ਪਹਿਲਾਂ ਹੀ ਦੇ ਦਿਤਾ ਸੀ ਤੇ ਅੱਜ ਮਨੁੱਖੀ ਹੱਕਾਂ ਹਕੂਮਾਂ ਤੇ ਲੋਕਤੰਤਰ ਦੀ ਗੱਲ ਜੋ ਅੱਜ ਕੀਤੀ ਜਾਂਦੀ ਹੈ, ਉਸ ਦੀ ਪ੍ਰੇਰਨਾ ਵੀ ਉਨ੍ਹਾਂ ਨੇ  ਉਦੋਂ ਹੀ ਅਪਣੀ ਬਾਣੀ ਰਾਹੀਂ ਪਾ ਦਿਤੀ ਸੀ ਜਿਵੇਂ ਕਿ :-

''ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨੁ|
ਛੋਟ ਬੜੇ ਸਬ ਸੰਗ ਬਸੈਂ, ਰਵਿਦਾਸ ਰਹੈਂ ਪ੍ਰਸੰਨੁ|''

ਇਸ ਦੇ ਨਾਲ ਹੀ ਅਪਣੀ ਬਾਣੀ ਵਿਚ ਆਦਰਸ਼ਵਾਦੀ ਰਾਜ ਪ੍ਰਬੰਧ ਦਾ ਚਿਤਰਣ ਜੋਂ ਉਹਨਾਂ ਨੇ ਅਪਣੀ ਬਾਣੀ ਵਿਚ ਕੀਤਾ ਸੀ ਕਿ ਜਿਥੇ ਕਿਸੇ ਦੇਸ਼ ਵਾਸੀ ਨੂੰ ਕੋਈ ਦੁਖ-ਤਕਲੀਫ਼ ਨਾ ਹੋਵੇ, ਰਾਜਾ ਅਯੋਗ ਟੈਕਸ ਨਾ ਲਾਵੇ, ਇਥੇ ਜਨਤਾ ਦੇ ਜਾਨ-ਮਾਲ ਦੀ ਪੂਰਨ ਸੁਰੱਖਿਆ ਦੀ ਗਰੰਟੀ ਹੋਵੇ, ਰਾਜ ਸ਼ਕਤੀਸ਼ਾਲੀ ਹੋਵੇ ਅਤੇ ਉਸ ਨੂੰ ਕਿਸੇ ਅੰਦਰੂਨੀ ਜਾਂ ਬਾਹਰੀ ਖ਼ਤਰੇ ਦਾ ਡਰ ਨਾ ਹੋਵੇ, ਲੋਕਾਂ ਨੂੰ ਕਿਸੇ ਚੀਜ ਦੀ ਘਾਟ ਨਾ ਹੋਵੇ, ਉਨ੍ਹਾਂ ਨੂੰ ਪੂਰੀ ਆਜ਼ਾਦੀ ਤੇ ਬਰਾਬਰਤਾ ਹੋਵੇ, ਜੋ ਉਨ੍ਹਾਂ ਦੀ ਬਾਣੀ ਵਿਚ ਪ੍ਰਤੱਖ ਉਚਾਰਣ ਹੈ :-

''ਬੇਗ਼ਮ ਪੁਰਾ ਸਹਰ ਕੋ ਨਾਉ£ ਦੁਖੁ ਅੰਦੋਹੁ ਨਹੀਂ ਤਿਹਿ ਠਾਉ|
ਨਾਂ ਤਸਵੀਸ, ਖਿਰਾਜੁ ਨਾ ਮਾਲੁ£ ਖਉਫੁ ਨ ਖਤਾ ਨ ਤਰਸੁ ਜਵਾਲੁ| ੧|
ਅਬ ਮੋਹਿ ਖੂਬ ਵਤਨ ਗਹ ਪਾਈ£ ਊਹਾਂ ਖੈਰਿ ਸਦਾ ਮੇਰੇ ਭਾਈ| ੧| ਰਹਾਉ|
ਕਾਇਮ ਦਾਇਮੁ ਸਦਾ ਪਾਤਿਸਾਹੀ| ਦੋਮ ਨ ਸੋਮ ਏਕ ਸੋ ਆਹੀ|

ਆਬਾਦਾਨੁ ਸਦਾ ਮਸਹੂਰ£ ਊਹਾਂ ਗਨੀ ਬਸਹਿ ਮਾਮੂਰ|੨|
ਤਿਉ-ਤਿਉ ਸੈਲ ਕਰਹਿ ਜਿਉ ਭਾਵੈ£ ਮਹਰਮ ਮਹਲ ਨ ਕੋ ਅਟਕਾਵੈ|
ਕਹਿ ਰਵਿਦਾਸ ਖਲਾਸ ਚਮਾਰਾ£ ਜੋ ਹਮ ਸਹਰੀ ਸੁ ਮੀਤੁ ਹਮਾਰਾ| ੩|੨|
(ਸ਼੍ਰੀ ਗੁਰੂ ਗਰੰਥ ਸਾਹਬ ਪੰਨਾ 345)

ਸੋ ਅੱਜ ਪੂਰੀ ਦਿਆਨਤਦਾਰੀ ਨਾਲ ਸਾਨੂੰ ਸੱਭ ਨੂੰ ਇਹ ਸੋਚਣ ਦੀ ਸਖ਼ਤ ਲੋੜ ਹੈ ਕਿ ਅੱਜ ਸਾਡਾ ਸਮਾਜ ਜੋ ਆਪਸੀ ਖਿਚੋਤਾਣ, ਅਸਹਿਣਸ਼ੀਲਤਾਂ, ਆਪਾਧਾਪੀ, ਸਵਾਰਥਵਾਦ, ਧਨਾਢਵਾਦ, ਹਉਮੈਵਾਦ, ਜਾਤੀਵਾਦ ਜਿਹੇ ਕੋਹੜੇਪਨ ਦਾ ਸ਼ਿਕਾਰ ਹੋ ਕੇ ਮਨੁੱਖੀ ਕਦਰਾਂ ਕੀਮਤਾਂ ਖ਼ਤਮ ਹੋ ਜਾਣ ਰੂਪੀ ਡੂੰਘੀ ਖਾਈ ਦੇ ਕੰਢੇ ਤੇ ਖੜਾ ਹੋਇਆ ਹੈ, ਉਸ ਪ੍ਰਤੀ ਸਾਡੇ ਉਨ੍ਹਾਂ ਕੁੱਝ ਧਾਰਮਕ ਆਗੂਆਂ, ਧਰਮ ਪ੍ਰਚਾਰਕਾਂ ਤੇ ਰਾਜਨੀਤਕ ਹੁਕਮਰਾਨਾਂ ਨੂੰ ਵਿਸ਼ੇਸ਼ ਤੌਰ ਉਤੇ ਸੋਚਣ ਦੀ ਲੋੜ ਹੈ ਜੋ ਇਸ ਸੱਭ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਵੀਰਾਂ, ਭੈਣਾਂ ਨੂੰ  ਵੀ ਸੋਚਣ ਦੀ ਲੋੜ ਹੈ

ਜੋ ਸ੍ਰੀ ਗੁਰੂ ਗਰੰਥ ਸਾਹਬ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਤਮਸਤਕ ਤਾਂ ਹੁੰਦੇ ਹਨ ਪਰ ਫਿਰ ਬਾਹਰ ਆ ਕੇ ਅਪਣੀ ਉਚ ਸ਼੍ਰੇਣੀ ਦੀ ਹਉਮੈ ਵਿਚ ਫਸ ਕੇ ਭਗਤ ਰਵਿਦਾਸ ਜੀ ਦੇ ਉਪਦੇਸ਼ਾਂ ਤੋਂ ਪਾਸਾ ਵਟਦੇ ਹਨ। ਸ਼੍ਰੀ ਭਗਤ ਰਵਿਦਾਸ ਜੀ ਦੀ ਵਿਚਾਰਧਾਰਾਂ ਨੂੰ ਪੂਰੀ ਤਰ੍ਹਾਂ ਅਪਨਾਉਣ ਨਾਲ ਹੀ ਉਪਰੋਕਤ ਸਭਨਾਂ ਭੁਲੇਖਿਆਂ ਦਾ ਇਲਾਜ ਪੂਰਨ ਤੌਰ ਉਤੇ ਹੋ ਸਕਦਾ ਹੈ। ਇਸ ਦੇ ਨਾਲ ਭਗਤ ਰਵਿਦਾਸ ਜੀ ਦੇ ਪੈਰੋਕਾਰ ਭੈਣਾਂ, ਭਰਾਵਾਂ ਨੂੰ ਵੀ ਅਜਿਹੀਆਂ ਬੁਰਾਈਆਂ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਭਗਤ ਰਵੀਦਾਸ ਜੀ ਦੀ ਮਹਾਨਤਾ ਨੂੰ ਠੇਸ ਪਹੁੰਚੇ। 

ਦਲਬੀਰ ਸਿੰਘ ਧਾਲੀਵਾਲ
ਸੰਪਰਕ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement