Special on International Day of Happiness: ਜਾਣੋ ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਇਤਿਹਾਸ ਤੇ ਮਹੱਤਵ
Published : Mar 19, 2025, 11:43 am IST
Updated : Mar 19, 2025, 12:01 pm IST
SHARE ARTICLE
Special on International Day of Happiness
Special on International Day of Happiness

ਅੰਤਰਰਾਸ਼ਟਰੀ ਖੁਸ਼ੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਅਨ ਦੀ ਵਜ੍ਹਾ ਨਾਲ ਮਨਾਇਆ ਜਾਂਦਾ।

 

Special on International Day of Happiness: ਅੰਤਰਰਾਸ਼ਟਰੀ ਖੁਸ਼ੀ ਦਿਵਸ (International Day of Happiness) ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਅਨ (Jayme Illien) ਦੀ ਵਜ੍ਹਾ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਨਜ਼ਰੀਏ ਵਿਚ ਬਦਲਾਅ ਕਰਨਾ ਹੈ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ਼ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਲੋਕਾਂ ਦੀ ਖੁਸ਼ਹਾਲੀ ਅਤੇ ਸੁੱਖ ਨੂੰ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ।

ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਮਹੱਤਵ

ਇਹ ਦਿਨ ਖੁਸ਼ ਰਹਿਣ ਦਾ ਦਿਨ ਹੈ, ਹਾਲਾਂਕਿ ਖੁਸ਼ ਰਹਿਣ ਦਾ ਕੋਈ ਇਕ ਦਿਨ ਨਹੀਂ ਹੁੰਦਾ, ਪਰ ਮਨੁੱਖੀ ਜ਼ਿੰਦਗੀ ਅਤੇ ਪੂਰੇ ਸਮਾਜ ਵਿਚ ਖੁਸ਼ਹਾਲੀ ਕਿੰਨੀ ਜ਼ਰੂਰੀ ਹੈ ਇਹ ਦਿਨ ਇਸੇ ਗੱਲ ਨੂੰ ਯਾਦ ਕਰਵਾਉਂਦਾ ਹੈ। ਸਾਲ 2013 ਤੋਂ ਸੰਯੁਕਤ ਰਾਸ਼ਟਰ ਹਰ ਸਾਲ ਇਸ ਦਿਵਸ ਨੂੰ ਮਨਾਉਂਦਾ ਆ ਰਿਹਾ ਹੈ, ਤਾਂ ਜੋ ਦੁਨੀਆ ਭਰ ਵਿਚ ਰਹਿ ਰਹੇ ਲੋਕਾਂ ਦੀ ਖੁਸ਼ੀ ਦਾ ਮਹੱਤਵ ਜ਼ਾਹਿਰ ਕੀਤਾ ਜਾ ਸਕੇ। ਇਸਦੇ ਇਲਾਵਾ ਇਹ ਦਿਵਸ ਅਨੁਕੂਲ, ਨਿਰਪੱਖ ਅਤੇ ਸੰਤੁਲਿਤ ਆਰਥਿਕ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੰਦਾ ਹੈ। ਜਿਸ ਨਾਲ ਲਗਾਤਾਰ ਤਰੱਕੀ, ਗਰੀਬੀ ਦਾ ਖਾਤਮਾ ਤੇ ਸਾਰਿਆਂ ਦੀ ਖੁਸ਼ਹਾਲੀ ਅਤੇ ਸੁੱਖ ਨੂੰ ਨਿਸ਼ਚਿਤ ਕੀਤਾ ਜਾ ਸਕੇ।

ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਥੀਮ

ਹਰ ਸਾਲ ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਇਕ ਵਿਸ਼ੇਸ਼ ਥੀਮ ਹੁੰਦਾ ਹੈ। ਇਸ ਵਾਰ ਦਾ ਥੀਮ ਹੈ, ‘ਹੈਪੀਅਰ ਟੂਗੈਦਰ’ (Happier together), ਯਾਨੀ ਕਿ ‘ਇਕੱਠੀ ਖੁਸ਼ੀ’। ਇਸ ਥੀਮ ਦਾ ਮਕਸਦ ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੈ ਜੋ ਸਾਡੇ ਸਾਰਿਆਂ ਵਿਚ ਸਮਾਨ ਹਨ ਬਜਾਏ ਉਸਦੇ ਜਿਹਨਾਂ ਨੂੰ ਵੰਡਿਆ ਜਾ ਸਕਦਾ ਹੋਵੇ। ਸੰਸਾਰ ਵਿਚ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ ਅਤੇ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਜ਼ਿੰਦਗੀ ਜ਼ਿਆਦਾ ਖੁਸ਼ਹਾਲ ਹੁੰਦੀ ਹੈ।

ਅੰਤਰਰਾਸ਼ਟਰੀ ਖੁਸ਼ੀ ਦਿਵਸ ਦਾ ਇਤਿਹਾਸ

ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 12 ਜੁਲਾਈ 2012 ਨੂੰ ਆਪਣੇ ਪ੍ਰਸਤਾਵ 66/281 ਦੇ ਤਹਿਤ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖੁਸ਼ੀ ਦਿਵਸ ਮਨਾਉਣ ਦਾ ਐਲਾਨ ਕੀਤਾ। ਇਹ ਪ੍ਰਸਤਾਵ ਸਮਾਜ ਸੇਵਕ, ਕਰਮਚਾਰੀ ਅਤੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੇਮੀ ਇਲਿਆਨ ਦੀ ਕੋਸ਼ਿਸ਼ ਦਾ ਨਤੀਜਾ ਸੀ। ਉਹਨਾਂ ਨੇ ਹੀ ਇਸ ਦਿਵਸ ਦੀ ਰੂਪ-ਰੇਖਾ ਬਣਾਈ।

ਉਹਨਾਂ ਦਾ ਮਕਸਦ ਇਕ ਅਜਿਹਾ ਪ੍ਰਸਤਾਵ ਲਿਆਉਣਾ ਸੀ ਜੋ ਖੁਸ਼ੀ ਦੀ ਤਲਾਸ਼ ਨੂੰ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਟਿੱਚੇ ਵਿਚ ਸ਼ਾਮਿਲ ਕਰ ਸਕਣ। ਜਦੋਂ ਜੇਮੀ ਨੇ ਅਜਿਹਾ ਵਿਚਾਰ ਦਿੱਤਾ ਤਾਂ ਸੰਯੁਕਤ ਰਾਸ਼ਟਰ ਦੇ ਉਸ ਸਮੇਂ ਦੇ ਮੁਖੀ ਨੇ ਆਪਣਾ ਭਰਪੂਰ ਸਮਰਥਨ ਦਿੱਤਾ ਸੀ। ਸਿਰਫ ਇਹੀ ਨਹੀਂ ਯੂਐਨ ਦੇ ਸਾਰੇ 193 ਦੇਸ਼ਾਂ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕੀਤਾ। ਇਸ ਪ੍ਰਸਤਾਵ ਨੂੰ ਭੂਟਾਨ ਨੇ ਪੇਸ਼ ਕੀਤਾ।  ਦੱਸ ਦਈਏ ਕਿ ਭੂਟਾਨ ਇਕ ਅਜਿਹਾ ਦੇਸ਼ ਹੈ ਜੋ 1970 ਤੋਂ ਹੀ ਰਾਸ਼ਟਰੀ ਆਮਦਨ ਦੀ ਤੁਲਨਾ ਵਿਚ ਰਾਸ਼ਟਰ ਦੀ ਖੁਸ਼ਹਾਲੀ ਨੂੰ ਤਰਜੀਹ ਦਿੰਦਾ ਆਇਆ ਹੈ।

ਕੌਣ ਹੈ ਜੇਮੀ ਇਲਿਆਨ?

ਅੰਤਰਰਾਸ਼ਟਰੀ ਖੁਸ਼ੀ ਦਿਵਸ ਦੀ ਸਥਾਪਨਾ ਤੋਂ 32 ਸਾਲ ਪਹਿਲਾਂ ਜੇਮੀ ਇਲਿਆਨ ਇਕ ਅਨਾਥ ਸੀ, ਜਿਹਨਾਂ ਨੂੰ ਮਸ਼ਹੂਰ ਸਮਾਜ ਸੇਵਿਕਾ ਮਦਰ ਟਰੇਸਾ ਦੀ ਸੰਸਥਾ ਨੇ ਕਲਕੱਤੇ ਦੀ ਸੜਕ ਤੋਂ ਚੁੱਕਿਆ ਸੀ। ਜੇਮੀ ਯੂਐਨ ਦੇ ਸਲਾਹਕਾਰ ਰਹਿ ਚੁੱਕੇ ਹਨ।  

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement