ਸਿਖਾਂ ਦੇ ਦਿਲਾਂ 'ਚ ਕਿਉਂ ਵਸਦਾ ਹੈ ਈਰਾਨ, ਬਾਬਾ ਨਾਨਕ ਦੀਆਂ ਚਾਰ ਉਦਾਸੀਆਂ 'ਚ ਕਿਹੜੀ ਉਦਾਸੀ 'ਚ ਸੀ ਈਰਾਨ ਦੀ ਯਾਤਰਾ
Published : Jun 19, 2025, 5:44 pm IST
Updated : Jun 19, 2025, 5:44 pm IST
SHARE ARTICLE
Why does Iran reside in the hearts of Sikhs? In which of Baba Nanak's four Udasis was his visit to Iran?
Why does Iran reside in the hearts of Sikhs? In which of Baba Nanak's four Udasis was his visit to Iran?

ਜਾਣੋ ਈਰਾਨ 'ਚ ਮੌਜੂਦ ਸਿੱਖ ਗੁਰਦੁਵਾਰਿਆਂ ਦਾ ਇਤਿਹਾਸ

ਚੰਡੀਗੜ੍ਹ (ਰਾਜਨ ਨਾਥ): ਇਜ਼ਰਾਈਲ ਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਫਿਲਹਾਲ ਰੁੱਕਣ ਦਾ ਨਾਮ ਨਹੀਂ ਲੈ ਰਹੀ ਤੇ ਇਸ ਦੌਰਾਨ ਅਮਰੀਕਾ ਵੱਲੋਂ ਵੀ ਈਰਾਨ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੇ 'ਚ ਈਰਾਨ ਦੇ ਵਿੱਚ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕਾਂ ਨੂੰ ਪਨਾਹ ਲੈਣ ਲਈ ਭੱਜਣਾ ਪੈ ਰਿਹਾ ਹੈ। ਇਸ ਦੌਰਾਨ ਮੀਡੀਆਂ ਰਿਪੋਰਟਾਂ ਦੇ ਮੁਤਾਬਕ ਇੱਕ ਖ਼ਬਰ ਸਾਹਮਣੇ ਆਉਂਦੀ ਹੈ ਕਿ ਈਰਾਨ ਦੇ ਤਹਿਰਾਨ ਵਿਖੇ 1941 ਤੋਂ ਬਣਿਆ ਇੱਕੋ-ਇੱਕ ਗੁਰਦਵਾਰਾ ਬੰਦ ਕਰ ਦਿੱਤਾ ਗਿਆ। ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਸਿਖਾਂ ਵਿੱਚ ਖਲਾਅ ਦੇਖਣ ਨੂੰ ਮਿਲੀ ਕਿਉਂਕਿ ਸਿਖਾਂ ਦੇ ਦਿਲ ਵਿੱਚ ਈਰਾਨ ਵਸਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਵਿੱਚੋਂ ਇੱਕ ਗੇੜਾ ਈਰਾਨ ਦਾ ਵੀ ਸੀ।  

ਜਾਣੋ ਈਰਾਨ 'ਚ ਮੌਜੂਦ ਸਿੱਖ ਗੁਰਦੁਵਾਰਿਆਂ ਦਾ ਇਤਿਹਾਸ

ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਥਾਂ 'ਤੇ ਹੋਵੇ ਪਰ ਪੰਜਾਬੀ ਪੰਜਾਬੀਅਤ ਨੂੰ ਨਹੀਂ ਛੱਡਦਾ। ਲਗਭਗ 9 ਕਰੋੜ 24 ਲੱਖ ਦੀ ਅਬਾਦੀ ਵਾਲੇ "ਇਸਲਾਮੀ" ਦੇਸ਼ ਈਰਾਨ ਵਿਖੇ ਵੀ ਪੰਜਾਬੀਅਤ ਕਾਇਮ ਹੈ। ਦੱਸ ਦਈਏ ਕਿ ਈਰਾਨ ਵਿਖੇ ਪਹਿਲਾਂ ਤਿੰਨ ਗੁਰਦੁਵਾਰੇ ਹੁੰਦੇ ਸਨ ਪਰ ਹੁਣ 2 ਹੀ ਗੁਰਦਵਾਰੇ ਮੌਜੂਦ ਹਨ ਜਿਨ੍ਹਾਂ ਵਿਚੋਂ ਇੱਕ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਤੋਂ ਉੱਥੇ ਮੌਜੂਦ ਹੈ।

ਦੱਸਣਯੋਗ ਹੈ ਕਿ ਪਹਿਲਾਂ ਈਰਾਨ ਵਿੱਚ ਤਿੰਨ ਗੁਰਦੁਵਾਰੇ ਹੁੰਦੇ ਸਨ, ਇੱਕ ਤਹਿਰਾਨ ਵਿੱਚ, ਇੱਕ ਅਬਾਦਾਨ ਤੇ ਤੀਜਾ ਜ਼ਾਹਿਦਾਨ ਵਿਚ। ਅੰਗਰੇਜ਼ਾਂ ਵੇਲੇ ਅਬਾਦਾਨ ਵਿੱਚ ਸਿੱਖਾਂ ਦੀ ਗਿਣਤੀ ਵੱਧ ਹੁੰਦੀ ਸੀ ਤੇ ਇੱਕ ਸੜਕ ਦਾ ਨਾਮ ਵੀ ਸਿੱਖ ਸ਼ੈਲੀ ਸੀ।  ਪਰ ਬਾਅਦ ਵਿੱਚ ਅਬਾਦਾਨ ਵਿਚੋਂ ਸਿੱਖ ਤਹਿਰਾਨ ਆ ਗਏ ਸਨ ਜਿਸ ਤੋਂ ਬਾਅਦ ਉੱਥੇ ਦੇ ਗੁਰਦੁਵਾਰੇ ਦੀ ਇਮਾਰਤ ਅਜਾਬਿਘਰ ਹੋ ਗਈ।

ਮੌਜੂਦਾ ਗੁਰਦੁਵਾਰਿਆਂ ਦਾ ਇਤਿਹਾਸ :

ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਤਹਿਰਾਨ, ਈਰਾਨ

ਸਿੱਖ ਸਕਾਲਰ ਪ੍ਰੋ ਹਰਪਾਲ ਸਿੰਘ ਪੰਨੂੰ ਮੁਤਾਬਕ ਤਹਿਰਾਨ ਵਿਖੇ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਈਰਾਨ ਦਾ ਸਭ ਤੋਂ ਵੱਡਾ ਗੁਰਦਵਾਰਾ ਹੈ ਅਤੇ ਇੱਥੇ ਭਾਈ ਮਰਦਾਨਾ ਜੀ ਸਮੇਤ ਮਹਾਰਾਜ (ਯਾਨੀ ਸ੍ਰੀ ਗੁਰੂ ਨਾਨਕ ਦੇਵ ਜੀ) ਨੇ ਇੱਥੇ ਰਾਤ ਕੱਟੀ ਸੀ। ਇਹ ਇਤਿਹਾਸਿਕ ਗੁਰਦਵਾਰਾ ਹੈ। ਇਸ ਗੁਰਦੁਆਰੇ ਦੀ ਸਥਾਪਨਾ 1941 ਵਿੱਚ ਭਾਈ ਗੰਗਾ ਸਿੰਘ ਸਭਾ ਤਹਿਰਾਨ ਦੁਆਰਾ ਕੀਤੀ ਗਈ ਸੀ। ਇਹ ਗੁਰਦਵਾਰਾ ਉਦੋਂ ਸਰਕਾਰ ਦੀ ਆਗਿਆ ਲੈ ਕੇ ਬਣਵਾਇਆ ਗਿਆ ਸੀ। ਪਹਿਲਾਂ ਇਹ ਕੱਚਾ ਹੁੰਦਾ ਸੀ ਪਰ ਬਾਅਦ 'ਚ ਪੱਕਾ ਕਰਵਾ ਲਿਆ ਗਿਆ ਸੀ। ਉਦੋਂ ਇਰਾਨ ਦੇ ਹੁਕਮਰਾਨ ਮੁਹੰਮਦ ਰਜ਼ਾ ਸ਼ਾਹ ਪਹਲਵੀ ਨੇ ਇਸ ਗੁਰਦਵਾਰੇ ਦੀ ਉਸਾਰੀ ਲਈ ਆਗਿਆ ਦੇ ਦਿੱਤੀ ਸੀ।

ਤਹਿਰਾਨ 'ਚ ਹੀ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ "ਦਰਵਾਜ਼ਾਏ ਦੌਲਤ"

ਭਾਈ ਗੰਗਾ ਸਿੰਘ ਸਭਾ ਗੁਰਦਵਾਰੇ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਇੱਕ ਮੈਟਰੋ ਸਟੇਸ਼ਨ ਨੇੜੇ ਇੱਕ ਗੇਟ ਬਣਿਆ ਹੋਇਆ ਹੈ। ਜਦੋਂ ਇਹ ਗੁਰਦਵਾਰ ਬਣਿਆ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਤਾਂ ਕੁਝ ਇਰਾਨੀ ਕਲਾਕਾਰ ਉਥੇ ਪਹੁੰਚੇ ਅਤੇ ਇੱਕ ਗੇਟ ਬਣਾਉਣ ਦਾ ਪ੍ਰਸ੍ਤਾਵ ਦਿੱਤਾ ਜਿਸ ਨੂੰ ਸੰਗਤ ਵੱਲੋਂ ਪ੍ਰਵਾਨ ਕਰ ਦਿੱਤਾ ਗਿਆ ਸੀ। ਇਰਾਨੀ ਸੰਗਤ ਵੱਲੋਂ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਜੀ ਦੇ ਸੁਭਾਅ ਦੱਸਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਉਨ੍ਹਾਂ ਦੇ ਸੁਭਾਅ ਦੱਸੇ ਗਏ ਤੇ ਉਨ੍ਹਾਂ ਦੇ ਜੀਵਨ ਦੀਆਂ ਸਾਖੀਆਂ ਸੁਣਾਈਆਂ ਗਈਆਂ। ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕੋਲ ਕਦੇ ਪੈਸਾ ਨਹੀਂ ਰੱਖਿਆ ਸੀ, ਤਾਂ ਇਰਾਨੀਆਂ ਨੇ ਗੇਟ ਦਾ ਨਾਮ "ਦਰਵਾਜ਼ਾਏ ਦੌਲਤ" ਰੱਖਣ ਦਾ ਫੈਸਲਾ ਕੀਤਾ। ਇੱਥੋਂ ਜਿਹੜੀ ਸੜਕ ਗੁਰਦੁਵਾਰੇ ਵੱਲ ਨੂੰ ਜਾਂਦੀ ਹੈ ਉਸਦਾ ਨਾਮ ਹੈ ਸਰਦਾਰ ਕਬੀਰ ਐਲੀ।

ਗੁਰਦੁਆਰਾ ਸਾਹਿਬ ਜ਼ਾਹੇਦਾਨ, ਈਰਾਨ

ਪਹਿਲਵੀ ਖਾਨਦਾਨ ਦੇ ਪਹਿਲੇ ਬਾਦਸ਼ਾਹ, ਰਜਾ ਸ਼ਾਹ ਪਹਿਲਵੀ, ਜੋ ਈਰਾਨ ਨੂੰ ਆਧੁਨਿਕ ਬਣਾਉਣ ਲਈ ਜਾਣੇ ਜਾਂਦੇ ਸਨ, ਨੇ 1940 ਵਿੱਚ ਪਾਕਿਸਤਾਨ ਬਾਰਡਰ ਦੇ ਨੇੜੇ ਜ਼ਾਹਿਦਾਨ ਪਿੰਡ (ਪਹਿਲਾਂ ਦੁਜ਼ਤਿਆਬ) ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ 6-7 ਸਿੱਖ ਕਿਸਾਨਾਂ ਨੂੰ ਖੇਤਾਂ ਵਿੱਚੋਂ ਵਾਪਸ ਆਉਂਦੇ ਦੇਖਿਆ, ਜਿਨ੍ਹਾਂ ਦੀਆਂ ਦਸਤਾਰਾਂ ਅਤੇ ਖੁੱਲ੍ਹੀਆਂ ਦਾੜ੍ਹੀਆਂ ਨੇ ਸ਼ਾਹ ਨੂੰ ਪ੍ਰਭਾਵਿਤ ਕੀਤਾ। ਸ਼ਾਹ ਨੇ ਉਨ੍ਹਾਂ ਨੂੰ "ਰੂਹਾਨੀ ਫਕੀਰ" ਕਹਿ ਕੇ ਸਤਿਕਾਰ ਨਾਲ ਸਲਾਮ ਕੀਤੀ।

ਦਰਬਾਰੀਆਂ ਨੇ ਦੱਸਿਆ ਕਿ ਇਹ ਸਿੱਖ ਕਿਸਾਨ ਹਨ, ਜਿਨ੍ਹਾਂ ਦਾ ਵੱਖਰਾ ਮਜ਼ਹਬ ਹੈ। ਸ਼ਾਹ ਨੇ ਜਾਣ ਤੋਂ ਪਹਿਲਾਂ ਮੁੜ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ। ਮੁਲਾਕਾਤ ਵਿੱਚ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਮਸਜਿਦ (ਗੁਰਦੁਆਰਾ) ਬਣਾਉਣ ਦੀ ਇਜਾਜ਼ਤ ਨਹੀਂ ਮਿਲ ਰਹੀ। ਉਨ੍ਹਾਂ ਨੇ ਇੱਕ ਏਕੜ ਜ਼ਮੀਨ ਦੀ ਮੰਗ ਕੀਤੀ। ਸ਼ਾਹ ਨੇ ਜ਼ਮੀਨ ਦਾਨ ਵਜੋਂ ਦੇਣ ਦੀ ਪੇਸ਼ਕਸ਼ ਕੀਤੀ, ਪਰ ਸਿੱਖਾਂ ਨੇ ਕਿਹਾ ਕਿ ਉਹ ਗੁਰੂ ਨਾਨਕ ਦੇ ਮੁਰੀਦ ਹਨ ਅਤੇ ਦਾਨ ਨਹੀਂ ਲੈਂਦੇ। ਉਨ੍ਹਾਂ ਨੇ ਜ਼ਮੀਨ ਖਰੀਦਣ ਲਈ 20,000 ਤੁਮਾਨ ਦੀ ਕੀਮਤ ਅਦਾ ਕਰਨ ਦੀ ਗੱਲ ਕੀਤੀ।

ਸ਼ਾਹ ਨੇ ਰਜਿਸਟਰੀ ਦਾ ਹੁਕਮ ਦਿੱਤਾ ਅਤੇ ਗੁਰਦੁਆਰੇ ਲਈ 20,000 ਰੁਪਏ ਦਾ ਚੈਕ ਭੇਟ ਕੀਤਾ, ਜਿਸ ਨੂੰ ਉਨ੍ਹਾਂ ਨੇ ਗੁਰੂ ਨਾਨਕ ਦੀ ਨਜ਼ਰ ਕਿਹਾ। ਨਾਲ ਹੀ, ਸ਼ਾਹ ਨੇ ਪਿੰਡ ਦਾ ਨਾਮ "ਦੁਜ਼ਤਿਆਬ" ਤੋਂ ਬਦਲ ਕੇ "ਜ਼ਾਹਿਦਾਨ" (ਰੱਬ ਦੇ ਮੁਰੀਦ) ਰੱਖਣ ਦਾ ਐਲਾਨ ਕੀਤਾ।

ਇਹ ਕਹਾਣੀ ਸ਼ਾਹ ਦੀ ਸਿੱਖਾਂ ਪ੍ਰਤੀ ਸਤਿਕਾਰ ਦੀ ਭਾਵਨਾ, ਉਨ੍ਹਾਂ ਦੀ ਧਾਰਮਿਕ ਸੁਤੰਤਰਤਾ ਦੀ ਮੰਗ ਅਤੇ ਗੁਰੂ ਨਾਨਕ ਦੇ ਸਿਧਾਂਤਾਂ ਦੀ ਉਜਵਲ ਮਿਸਾਲ ਪੇਸ਼ ਕਰਦੀ ਹੈ। ਇਸ ਕਹਾਣੀ ਦਾ ਜ਼ਿਕਰ ਪ੍ਰੋ ਹਰਪਾਲ ਸਿੰਘ ਪੰਨੂੰ ਦੀ ਕਿਤਾਬ "ਇਰਾਨ ਅਤੇ ਇਰਾਨੀ" 'ਚ ਕੀਤਾ ਹੋਇਆ ਹੈ।

ਗੁਰੂ ਨਾਨਕ ਦੇਵ ਜੀ ਦੀਆਂ ਈਰਾਨ ਯਾਤਰਾਵਾਂ: ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਵਿੱਚ ਈਰਾਨ ਦੀਆਂ ਤਿੰਨ ਮਹੱਤਵਪੂਰਨ ਯਾਤਰਾਵਾਂ ਸ਼ਾਮਲ ਹਨ। ਇਨ੍ਹਾਂ ਯਾਤਰਾਵਾਂ ਨੇ ਨਾ ਸਿਰਫ਼ ਉਨ੍ਹਾਂ ਦੇ ਸੰਦੇਸ਼ ਨੂੰ ਦੂਰ-ਦੁਰਾਡੇ ਤੱਕ ਪਹੁੰਚਾਇਆ, ਸਗੋਂ ਸੱਭਿਆਚਾਰਕ ਅਤੇ ਅਧਿਆਤਮਿਕ ਪੁਲ ਵੀ ਬਣਾਏ।

ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਕਰਾਚੀ ਤੋਂ ਅਦਨ ਜਾਂਦੇ ਸਮੇਂ ਬੁਸ਼ਹਿਰ ਬੰਦਰ ਦਾ ਦੌਰਾ ਕੀਤਾ। ਦੂਜੀ ਵਾਰ, ਮਦੀਨਾ ਤੋਂ ਬਗਦਾਦ ਜਾਣ ਦੌਰਾਨ, ਉਹ ਬਸਰਾ ਪਹੁੰਚੇ। ਤੀਜੀ ਯਾਤਰਾ ਵਿੱਚ, ਤੁਰਕੀ ਅਤੇ ਉਸ ਤੋਂ ਪਰੇ ਦੇ ਖੇਤਰਾਂ ਦੀ ਯਾਤਰਾ ਤੋਂ ਵਾਪਸੀ 'ਤੇ, ਉਹ ਤਬਰੀਜ਼, ਵਕੰਦ, ਤਹਿਰਾਨ, ਇਸਫਹਾਨ, ਕਰਮਨ ਅਤੇ ਮਸ਼ਹਦ ਵਰਗੇ ਸ਼ਹਿਰਾਂ ਵਿੱਚ ਗਏ। ਮਸ਼ਹਦ ਤੋਂ ਬਾਅਦ, ਉਹ ਤੁਰਕਮੇਨਿਸਤਾਨ ਵਿੱਚ ਦਾਖਲ ਹੋਏ ਅਤੇ ਸਾਹਿਬਾਬਾਦ ਪਹੁੰਚੇ।

ਈਰਾਨ ਦੇ ਗੁਰੂਘਰਾਂ ’ਚੋਂ ਸੁਰੱਖਿਅਤ ਥਾਵਾਂ ’ਤੇ ਭੇਜੇ ਜਾਣ ਪਾਵਨ ਸਰੂਪ: ਧਾਮੀ

ਇਜ਼ਰਾਈਲ ਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦੋਰਾਨ ਚਿੰਤਾਂ ਪ੍ਰਗਟ ਕਰਦਿਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਈਰਾਨ ਵਿਚ ਕਈ ਗੁਰਦੁਆਰਾ ਸਾਹਿਬਾਨ ਮੌਜੂਦ ਹਨ, ਜਿਨ੍ਹਾਂ ਨੂੰ ਇਸ ਯੁੱਧ ਦੌਰਾਨ ਨੁਕਸਾਨ ਵੀ ਪਹੁੰਚ ਸਕਦਾ ਹੈ। "ਇਸ ਲਈ ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਲਈ ਕੋਈ ਕਦਮ ਚੁੱਕਿਆ ਜਾਵੇ।" ਉਨ੍ਹਾਂ ਨਾਲ ਹੀ ਉੱਥੇ ਵਸਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਰਾਜਦੂਤਾਂ ਨਾਲ ਸੰਪਰਕ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

(For more news apart from Why does Iran reside in the hearts of Sikhs? In which of Baba Nanak's four Udasis was his visit to Iran? News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement