
ਪਹਿਲੀ ਵਾਰ ਫੇਟ ਡੇ ਲਾ ਸੰਗੀਤ ਪੈਰਿਸ ਦੀਆਂ ਸੜਕਾਂ 'ਤੇ ਆਯੋਜਿਤ ਕੀਤਾ ਗਿਆ ਸੀ
ਵਿਸ਼ਵ ਸੰਗੀਤ ਦਿਵਸ ਹਰ ਸਾਲ 21 ਜੂਨ ਨੂੰ 120 ਤੋਂ ਵੀ ਵੱਧ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਜਿਸ ਵਿਚ ਇਸ ਦਾ ਮੂਲ ਦੇਸ਼ ਫ਼ਰਾਂਸ ਵੀ ਸ਼ਾਮਲ ਹੈ। 1970 ਵਿਚ ਅਮਰੀਕਾ ਦੇ ਸੰਗੀਤਕਾਰ ਜੋਇਲ ਕੋਹੇਨ ਨੇ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਕਿ ਉਸ ਦੇ ਸਾਜ਼ 21 ਜੂਨ ਨੂੰ ਵਜਾਏ ਜਾਣ। ਉਹ ਉਸ ਸਮੇਂ ਫ੍ਰੈਂਚ ਰੇਡੀਓ ਸਟੇਸ਼ਨ ਲਈ ਕੰਮ ਕਰਦਾ ਸੀ।
World Music Day
1982 ਵਿਚ ਫ਼ਰਾਂਸ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਅਪਣਾਇਆ ਗਿਆ ਸੀ ਕਿਉਂਕਿ ਇਹ ਸੱਭਿਆਚਾਰ ਮੰਤਰੀ ਜੈਕ ਲੈਂਗ ਅਤੇ ਫਰਾਂਸੀਸੀ ਸੰਗੀਤਕਾਰ ਅਤੇ ਸੰਗੀਤ ਪੱਤਰਕਾਰ ਮੌਰੀਸ ਫਲੇਰੂਟ ਦੇ ਯਤਨਾਂ ਸਦਕਾ ਪਿਛਲੇ ਸਾਲ ਮੰਤਰਾਲੇ ਨਾਲ ਜੁੜਿਆ ਹੋਇਆ ਸੀ। ਪਹਿਲੀ ਵਾਰ ਫੇਟ ਡੇ ਲਾ ਸੰਗੀਤ ਪੈਰਿਸ ਦੀਆਂ ਸੜਕਾਂ 'ਤੇ ਆਯੋਜਿਤ ਕੀਤਾ ਗਿਆ ਸੀ ਅਤੇ ਕੁਝ ਸਾਲਾਂ ਵਿਚ ਇਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ।
World Music Day
1985 ਵਿਚ ਵਿਸ਼ਵ ਸੰਗੀਤ ਦਿਵਸ ਯੂਰਪ ਵਿਚ ਮਨਾਇਆ ਗਿਆ ਅਤੇ 1997 ਵਿਚ ਬੁਡਾਪੇਸਟ ਵਿਚ ਯੂਰਪੀਅਨ ਪਾਰਟੀ ਆਫ਼ ਮਿਊਜ਼ਿਕ ਚਾਰਟਰ 'ਤੇ ਦਸਸਖ਼ਤ ਕੀਤੇ ਗਏ। ਇਸ ਚਾਰਟ ਦਾ ਸਬੰਧ ਯੂਰਪ ਤੋਂ ਬਾਹਰ ਦੇ ਦੇਸ਼ਾਂ ਨੂੰ ਵਿਸ਼ਵ ਸਾਲ ਦਿਵਸ ਸੰਗੀਤ ਪ੍ਰੋਗਰਾਮ ਵਿਚ ਸ਼ਾਮਲ ਕਰਨ ਨਾਲ ਸੀ। ਇਸ ਦਿਨ ਬਾਰ ਅਤੇ ਰੈਸਟੋਰੈਂਟਾਂ ਨੂੰ ਦੇਰ ਰਾਤ ਤੱਕ ਖੁਲ੍ਹਾ ਰੱਖਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਇਸ ਦਿਨ ਦਾ ਵਧ ਤੋਂ ਵਧ ਆਨੰਦ ਲੈ ਸਕਣ।
World Music Day
ਫ਼ਰਾਂਸ ਵਿਚ ਇਹ ਦਿਵਸ ਸ਼ੌਂਕੀਆ ਅਤੇ ਪੇਸ਼ੇਵਰ ਦੋਵਾਂ ਲਈ ਫੇਟ ਡੇ ਲਾ ਨਾਮ ਨਾਲ ਜਾਣਿਆ ਜਾਂਦਾ ਹੈ। ਹੋਰਨਾਂ ਦੇਸ਼ਾਂ ਵਿਚ ਇਹ ਇਕ ਮਹੀਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਹਰ ਰੋਜ਼ ਨਵੇਂ ਨਵੇਂ ਪ੍ਰੋਗਰਾਮ ਹੁੰਦੇ ਹਨ, ਮਿਊਜ਼ਿਕ ਰਿਲੀਜ਼, ਸੀ ਡੀ ਲਾਂਚਿੰਗ ਆਦਿ। 21 ਜੂਨ ਫ਼ਰਾਂਸ ਵਿਚ ਲੋਕ ਘਰ ਨਹੀਂ ਬੈਠਦੇ ਸਗੋਂ ਸੜਕਾਂ 'ਤੇ ਮੌਜ-ਮਸਤੀ ਕਰਦੇ ਨਜ਼ਰ ਆਉਂਦੇ ਹਨ। ਕੋਈ ਗਾਣੇ ਸੁਣਦਾ ਹੈ, ਕੋਈ ਕਿਸੇ ਤਰ੍ਹਾਂ ਦਾ ਸਾਜ਼ ਵਜਾਉਂਦਾ ਹੈ, ਕੋਈ ਨੱਚਦਾ ਹੈ।
World Music Day
ਬੱਚੇ, ਬੁੱਢੇ ਇੱਥੋਂ ਤਕ ਕਿ ਅਪਾਹਜ ਅਤੇ ਬਿਮਾਰ ਲੋਕ ਵੀ ਮਸਤੀ ਕਰਦੇ ਹਨ। ਇਸ ਦਿਨ ਸਾਰੇ ਪ੍ਰੋਗਰਾਮ ਮੁਫ਼ਤ ਕਰਵਾਏ ਜਾਂਦੇ ਹਨ। ਵੱਡੇ ਤੋਂ ਵੱਡਾ ਕਲਾਕਾਰ ਵੀ ਇਸ ਦਿਨ ਬਿਨਾ ਪੈਸਿਆਂ ਤੋਂ ਪ੍ਰਦਰਸ਼ਨ ਕਰਦਾ ਹੈ। ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਕਲਾਕਾਰ ਆਉਂਦੇ ਹਨ। ਸਾਰੇ ਬਾਜ਼ਾਰ ਦਰਸ਼ਕਾਂ ਨਾਲ ਖਚਾਖਚ ਭਰੇ ਹੁੰਦੇ ਹਨ।
ਲੋਕ ਹਰ ਥਾਂ ਨਦੀ ਕਿਨਾਰੇ, ਚੌਰਾਹੇ 'ਤੇ, ਗਿਰਜਾਘਰ ਵਿਚ, ਪ੍ਰਸਿੱਧ ਇਮਾਰਤਾਂ ਸਾਹਮਣੇ, ਦਰਖ਼ਤਾਂ ਹੇਠਾਂ, ਖੁੱਲ੍ਹੇ ਅਸਮਾਨ ਹੇਠ ਆਦਿ ਤੇ ਸੰਗੀਤ ਪ੍ਰਦਰਸ਼ਨ ਕਰਦੇ ਹਨ ਤੇ ਦਰਸ਼ਕ ਇਸ ਦਾ ਆਨੰਦ ਲੈਂਦੇ ਹਨ। ਲੋਕ ਕਲਾਕਾਰ ਦੇਖਣ ਲਈ ਘਰ ਦੀਆਂ ਛੱਤਾਂ 'ਤੇ ਵੀ ਚੜ੍ਹ ਜਾਂਦੇ ਹਨ। ਇਸ ਦਿਨ ਹਰ ਕੋਈ ਸੰਗੀਤ ਵਿਚ ਡੁਬਿਆ ਨਜ਼ਰ ਆਉਂਦਾ ਹੈ। ਪਿਛਲੇ ਸਾਲ ਤੋਂ ਬ੍ਰਿਟੇਨ ਵੀ ਇਸ ਸੰਗੀਤ ਦਿਵਸ ਨਾਲ ਜੁੜ ਕੇ ਅਪਣਾ ਯੋਗਦਾਨ ਪਾ ਰਿਹਾ ਹੈ।