Do You Know: ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ਹਨ?
Published : Dec 21, 2024, 2:48 pm IST
Updated : Dec 21, 2024, 2:49 pm IST
SHARE ARTICLE
twins born
twins born

Do You Know: ਆਮ ਤੌਰ 'ਤੇ ਇੱਕ ਔਰਤ ਇੱਕ ਸਮੇਂ ਵਿਚ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀ ਹੈ

 

Do You Know: ਤੁਸੀਂ ਬਚਪਨ ਤੋਂ ਹੀ ਜੁੜਵਾਂ ਬੱਚਿਆਂ ਨੂੰ ਦੇਖਿਆ ਹੋਵੇਗਾ। ਕਦੇ-ਕਦੇ ਜੁੜਵੇਂ ਬੱਚੇ ਇੱਕੋ ਜਿਹੇ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਇੱਕੋ ਸਮੇਂ ਪੈਦਾ ਹੋਏ ਹਨ ਪਰ ਦਿੱਖ ਵਿਚ ਵੱਖਰੇ ਹਨ। ਇਨ੍ਹਾਂ ਬੱਚਿਆਂ ਨੂੰ ਦੇਖ ਕੇ ਅਕਸਰ ਅਜਿਹਾ ਖ਼ਿਆਲ ਆਉਂਦਾ ਹੈ ਕਿ ਅਜਿਹਾ ਕੀ ਹੈ? ਜਦੋਂ ਜੁੜਵਾ ਬੱਚੇ ਪੈਦਾ ਹੁੰਦੇ ਹਨ।

ਆਮ ਤੌਰ 'ਤੇ ਇੱਕ ਔਰਤ ਇੱਕ ਸਮੇਂ ਵਿਚ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਔਰਤ ਦੋ ਜਾਂ ਦੋ ਤੋਂ ਵੱਧ ਬੱਚਿਆਂ ਨੂੰ ਜਨਮ ਦਿੰਦੀ ਹੈ। ਪਹਿਲਾਂ ਆਓ ਜਾਣਦੇ ਹਾਂ ਬੱਚੇ ਕਿਵੇਂ ਪੈਦਾ ਹੁੰਦੇ ਹਨ।

ਬੱਚੇ ਕਿਵੇਂ ਹੁੰਦੇ ਹਨ ਪੈਦਾ ?

ਅਸਲ ਵਿਚ ਮਾਹਵਾਰੀ ਦੇ 10 ਦਿਨਾਂ ਬਾਅਦ ਤੋਂ 18 ਦਿਨਾਂ ਤਕ ਔਰਤਾਂ ਇੱਕ ਅੰਡਾ ਪੈਦਾ ਕਰਦੀਆਂ ਹਨ। ਇਸ ਨੂੰ  Ovum  ਕਿਹਾ ਜਾਂਦਾ ਹੈ। ਇਸ ਸਮੇਂ ਵਿਚ ਜਦੋਂ ਮਹਿਲਾ ਅਤੇ ਪੁਰਸ਼ ਸ਼ਰੀਰਕ ਸਬੰਧ ਬਣਾਉਂਦੇ ਹਨ, ਉਦੋਂ ਪੁਰਸ਼ ਦੇ ਵੀਰਜ ਵਿੱਚ ਮੌਜੂਦ ਸ਼ੁਕ੍ਰਾਣੂਆਂ ਵਿਚੋਂ ਇੱਕ ਸ਼ੁਕਰਾਣੂ ਇਸ ਅੰਡੇ ਵਿੱਚ ਦਾਖਲ ਕਰ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਗਰਭਧਾਰਨ ਕਿਹਾ ਜਾਂਦਾ ਹੈ। ਭਾਵ ਔਰਤ ਗਰਭਵਤੀ ਹੋ ਜਾਂਦੀ ਹੈ। ਇਸ ਤੋਂ 280 ਦਿਨਾਂ ਬਾਅਦ ਔਰਤ ਬੱਚੇ ਨੂੰ ਜਨਮ ਦਿੰਦੀ ਹੈ।
ਕਦੋਂ ਪੈਦਾ ਹੁੰਦੇ ਹਨ ਜੁੜਵਾਂ ਬੱਚੇ?

ਇਸ ਦੇ ਲਈ ਦੋ ਸ਼ਰਤਾਂ ਹਨ, ਆਓ ਜਾਣਦੇ ਹਾਂ ਵੇਰਵੇ...

ਪਹਿਲੀ ਸਥਿਤੀ

ਕਈ ਵਾਰ ਅਜਿਹਾ ਹੁੰਦਾ ਹੈ ਕਿ ਗਰਭ ਧਾਰਨ ਦੀ ਪ੍ਰਕਿਰਿਆ ਤੋਂ ਬਾਅਦ ਅੰਡਾ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। ਇਸ ਸਥਿਤੀ ਵਿਚ ਬੱਚੇਦਾਨੀ ਵਿਚ ਦੋ ਵੱਖਰੇ-ਵੱਖਰੇ ਬੱਚੇ ਪੈਦਾ ਹੁੰਦੇ ਹਨ ਅਤੇ ਇੱਕੋਂ ਸਮੇਂ ਦੋ ਬੱਚੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪੈਦਾ ਹੋਏ ਬੱਚਿਆਂ ਦਾ ਆਕਾਰ, ਰੂਪ ਅਤੇ ਰੰਗ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਦਾ ਲਿੰਗ ਵੀ ਇੱਕੋ ਜਿਹਾ ਹੁੰਦਾ ਹੈ ਭਾਵ ਜਾਂ ਤਾਂ ਇਹ ਦੋਵੇਂ ਬੱਚੇ ਲੜਕੀਆਂ ਹੋਣਗੇ ਜਾਂ ਦੋਵੇਂ ਲੜਕੇ ਹੋਣਗੇ। ਇਸ ਦਾ ਕਾਰਨ ਇਹ ਹੈ ਕਿ ਉਹ ਇੱਕੋ ਅੰਡੇ ਤੋਂ ਪੈਦਾ ਹੋਏ ਹਨ।

ਦੂਜੀ ਸਥਿਤੀ

ਇਸ ਤੋਂ ਇਲਾਵਾ ਵੀ ਇੱਕ ਹੋਰ ਸੰਭਾਵਨਾ ਹੁੰਦੀ ਹੈ। ਇਸ ਸਥਿਤੀ ਵਿਚ, ਪੁਰਸ਼ ਦੇ ਵੀਰਜ ਵਿਚੋਂ ਦੋ ਸ਼ੁਕ੍ਰਾਣੂ ਵੱਖਰੇ-ਵੱਖਰੇ ਅੰਡਿਆਂ ਵਿਚ ਦਾਖਲ ਹੁੰਦੇ ਹਨ। ਇਸ ਕਾਰਨ ਗਰਭ ਵਿਚ ਦੋ ਬੱਚਿਆਂ ਦਾ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਨਿਰਧਾਰਤ ਸਮੇਂ ਤੋਂ ਬਾਅਦ ਦੋ ਬੱਚੇ ਪੈਦਾ ਹੁੰਦੇ ਹਨ। ਇਸ ਤਰ੍ਹਾਂ ਪੈਦਾ ਹੋਏ ਬੱਚੇ ਇਕ ਦੂਜੇ ਤੋਂ ਵੱਖਰੇ ਹੁੰਦੇ ਹਨ। ਇਨ੍ਹਾਂ ਦੋਹਾਂ ਬੱਚਿਆਂ ਦਾ ਲਿੰਗ ਇੱਕੋ ਜਾਂ ਵੱਖਰਾ ਹੋ ਸਕਦਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement