Punjab 'ਚ ਹਰ ਸਾਲ ਵੱਡੇ ਪੱਧਰ 'ਤੇ ਹੋ ਰਹੀ ਅਨਾਜ ਦੀ ਬਰਬਾਦੀ

By : JAGDISH

Published : Dec 7, 2025, 3:45 pm IST
Updated : Dec 7, 2025, 3:45 pm IST
SHARE ARTICLE
Food grains are being wasted on a large scale every year in Punjab.
Food grains are being wasted on a large scale every year in Punjab.

ਸਾਲ 2023-24 ਵਿਚ 7746 ਮੀਟ੍ਰਿਕ ਟਨ ਅਨਾਜ ਦਾ ਨੁਕਸਾਨ

ਚੰਡੀਗੜ੍ਹ : ਦੇਸ਼ ਦਾ ਅੰਨ ਭੰਡਾਰ ਕਹੇ ਜਾਣ ਵਾਲੇ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਐਫਸੀਆਈ ਦੇ ਗੋਦਾਮਾਂ ਅੰਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਅਨਾਜ ਦੀ ਬਰਬਾਦੀ ਹੋਈ, ਇਸ ਗੱਲ ਦਾ ਖ਼ੁਲਾਸਾ ਲੋਕ ਸਭਾ ਵਿਚ ਉਸ ਸਮੇਂ ਹੋਇਆ, ਜਦੋਂ ਕੇਂਦਰੀ ਉਪਭੋਗਤਾ ਮਾਮਲੇ, ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰਾਲੇ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੱਤਾ ਗਿਆ। ਇਕੱਲੇ ਸਾਲ 2023-24 ਦੌਰਾਨ ਹੀ ਪੰਜਾਬ ਅੰਦਰ 7746 ਮੀਟ੍ਰਿਕ ਟਨ ਅਨਾਜ ਦਾ ਨੁਕਸਾਨ ਹੋਇਆ, ਜੋ ਹੋਰ ਰਾਜਾਂ ਵੱਲੋਂ ਦੱਸੇ ਗਏ ਨੁਕਸਾਨ ਤੋਂ ਕਿਤੇ ਜ਼ਿਆਦਾ ਏ। ਦੇਖੋ, ਅਨਾਜ ਦੇ ਨੁਕਸਾਨ ਨੂੰ ਲੈ ਕੇ ਕੀ ਕਹਿੰਦੇ ਨੇ ਸਰਕਾਰੀ ਅੰਕੜੇ?

1

ਕੇਂਦਰੀ ਮੰਤਰਾਲੇ ਦੇ ਸੂਬਾ ਅਧਾਰਿਤ ਅੰਕੜਿਆਂ ਤੋਂ ਪਤਾ ਚੱਲਿਆ ਏ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਦਾ ਕੁੱਲ ਨੁਕਸਾਨ 8226.04 ਮੀਟ੍ਰਿਕ ਟਨ ਰਿਹਾ ਏ ਜੋ 2023-24 ਵਿਚ ਹੋਏ ਭਾਰੀ ਨੁਕਸਾਨ ਦੇ ਕਾਰਨ ਐ। ਪੰਜਾਬ ਦੇ ਹੋਰ ਸਾਲਾਨਾ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਉਹ ਸਾਲ 2023-24 ਤੋਂ ਕਿਤੇ ਘੱਟ ਨੇ। ਅੰਕੜਿਆਂ ਮੁਤਾਬਕ ਪੰਜਾਬ ਵਿਚ 

ਪੰਜਾਬ
- ਸਾਲ 2020-21 ਵਿਚ 25 ਮੀਟ੍ਰਿਕ ਟਨ ਅਨਾਜ ਦਾ ਨੁਕਸਾਨ ਹੋਇਆ
- ਸਾਲ 2021-22 ਵਿਚ 100 ਮੀਟ੍ਰਿਕ ਟਨ
- ਸਾਲ 2022-23 ਵਿਚ 264 ਮੀਟ੍ਰਿਕ ਟਨ
- ਸਾਲ 2023-24 ਵਿਚ 7746 ਮੀਟ੍ਰਿਕ ਟਨ
- ਸਾਲ 2024-25 ਵਿਚ 91.04 ਮੀਟ੍ਰਿਕ ਟਨ
- ਪੰਜ ਸਾਲਾਂ ਵਿਚ ਪੰਜਾਬ ’ਚ ਕੁੱਲ ਨੁਕਸਾਨ 8226.04 ਮੀਟ੍ਰਿਕ ਟਨ 

ਪੰਜਾਬ ਦੀ ਕੁੱਲ ਭੰਡਾਰਨ ਸਮਰੱਥਾ 174 ਲੱਖ ਮੀਟ੍ਰਿਕ ਟਨ ਐ, ਜਿਸ ਵਿਚ ਭਾਰਤੀ ਖ਼ਾਧ ਨਿਗਮ ਦੇ ਕੋਲ 124 ਲੱਖ ਮੀਟ੍ਰਿਕ ਟਨ ਅਤੇ ਸੂਬਾਈ ਏਜੰਸੀਆਂ ਕੋਲ 49 ਲੱਖ ਮੀਟ੍ਰਿਕ ਟਨ ਭੰਡਾਰਨ ਦੀ ਸਮਰੱਥਾ ਏ। ਅਨਾਜ ਦਾ ਵੱਡੇ ਪੱਧਰ ’ਤੇ ਖ਼ਰਾਬ ਹੋਣਾ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਏ, ਜਿਸ ਤੋਂ ਬਚਣ ਲਈ ਮਜ਼ਬੂਤ ਭੰਡਾਰਨ ਸਿਸਟਮ, ਸਖ਼ਤ ਨਿਗਰਾਨੀ ਅਤੇ ਜ਼ਿਆਦਾ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਏ। ਪੰਜਾਬ ਵਿਚ ਇਕ ਸਾਲ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਦਰਜ ਕੀਤਾ ਗਿਆ ਜਦਕਿ ਕਈ ਹੋਰ ਰਾਜਾਂ ਵਿਚ ਵੀ ਕਾਫ਼ੀ ਨੁਕਸਾਨ ਦਰਜ ਕੀਤਾ ਗਿਆ। ਜੇਕਰ ਤਾਮਿਲਨਾਡੂ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਤਾਮਿਲਨਾਡੂ ਵਿਚ :

ਤਾਮਿਲਨਾਡੂ
- ਸਾਲ 2020-21 ਵਿਚ 0 ਨੁਕਸਾਨ
- ਸਾਲ 2021-22 ਵਿਚ 0 ਨੁਕਸਾਨ
- ਸਾਲ 2022-23 ਵਿਚ 0 ਨੁਕਸਾਨ
- ਸਾਲ 2023-24 ਵਿਚ 7 ਮੀਟ੍ਰਿਕ ਟਨ
- ਸਾਲ 2024-25 ਵਿਚ 3001.39 ਮੀਟ੍ਰਿਕ ਟਨ
ਪੰਜ ਸਾਲਾਂ ਵਿਚ ਤਾਮਿਲਨਾਡੂ ’ਚ ਕੁੱਲ ਨੁਕਸਾਨ 008.39 ਮੀਟ੍ਰਿਕ ਟਨ ਰਿਹਾ।

ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਵਿਚ ਵੀ ਪੰਜ ਸਾਲਾਂ ਦੌਰਾਨ ਭਾਰੀ ਮਾਤਰਾ ਵਿਚ ਅਨਾਜ ਦੀ ਨੁਕਸਾਨ ਹੋਇਆ। ਅੰਕੜਿਆਂ ਮੁਤਾਬਕ :

ਹਰਿਆਣਾ
- ਸਾਲ 2020-21 ਵਿਚ 0 ਨੁਕਸਾਨ
- ਸਾਲ 2021-22 ਵਿਚ 0 ਨੁਕਸਾਨ
- ਸਾਲ 2022-23 ਵਿਚ 0 ਨੁਕਸਾਨ
- ਸਾਲ 2023-24 ਵਿਚ 2511 ਮੀਟ੍ਰਿਕ ਟਨ
- ਸਾਲ 2024-25 ਵਿਚ 0 ਨੁਕਸਾਨ
ਜਦਕਿ ਪੰਜ ਸਾਲਾਂ ਦੌਰਾਨ ਕੁੱਲ ਨੁਕਸਾਨ 2511 ਮੀਟ੍ਰਿਕ ਟਨ ਹੋਇਆ।

ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿਚ ਪੰਜ ਸਾਲਾਂ ਦੌਰਾਨ ਹੋਈ ਅਨਾਜ ਦੀ ਬਰਬਾਦੀ ਦੇ ਅੰਕੜੇ ਦੇਖੇ ਜਾਣੇ ਤਾਂ : 
ਉੱਤਰ ਪ੍ਰਦੇਸ਼ 
- ਸਾਲ 2020-21 ਵਿਚ 69 ਮੀਟ੍ਰਿਕ ਟਨ ਨੁਕਸਾਨ ਹੋਇਆ
- ਸਾਲ 2021-22 ਵਿਚ 78 ਮੀਟ੍ਰਿਕ ਟਨ
- ਸਾਲ 2022-23 ਵਿਚ 47 ਮੀਟ੍ਰਿਕ ਟਨ
- ਸਾਲ 2023-24 ਵਿਚ 2 ਮੀਟ੍ਰਿਕ ਟਨ
- ਸਾਲ 2024-25 ਵਿਚ 2254.3 ਮੀਟ੍ਰਿਕ ਟਨ
- ਪੰਜ ਸਾਲਾਂ ਦੌਰਾਨ ਯੂਪੀ ਵਿਚ ਕੁੱਲ ਨੁਕਸਾਨ 2450.3 ਮੀਟ੍ਰਿਕ ਟਨ ਹੋਇਆ।

ਉਡੀਸ਼ਾ 
- ਸਾਲ 2020-21 ਵਿਚ 1145 ਮੀਟ੍ਰਿਕ ਟਨ
- ਸਾਲ 2021-22 ਵਿਚ 3 ਮੀਟ੍ਰਿਕ ਟਨ
- ਸਾਲ 2022-23 ਵਿਚ 0 ਨੁਕਸਾਨ
- ਸਾਲ 2023-24 ਵਿਚ 9 ਮੀਟ੍ਰਿਕ ਟਨ
- ਸਾਲ 2024-25 ਵਿਚ 0.02 ਮੀਟ੍ਰਿਕ ਟਨ
- ਓਡੀਸ਼ਾ ਵਿਚ ਪੰਜ ਸਾਲਾਂ ਦੌਰਾਨ ਕੁੱਲ ਨੁਕਸਾਨ 1157 ਮੀਟ੍ਰਿਕ ਟਨ

ਇਸੇ ਅਨਾਜ ਬਰਬਾਦੀ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 

ਮਹਾਰਾਸ਼ਟਰ
- ਸਾਲ 2020-21 ਵਿਚ 0 ਨੁਕਸਾਨ
- ਸਾਲ 2021-22 ਵਿਚ 140 ਮੀਟ੍ਰਿਕ ਟਨ
- ਸਾਲ 2022-23 ਵਿਚ 713 ਮੀਟ੍ਰਿਕ ਟਨ
- ਸਾਲ 2023-24 ਵਿਚ 18 ਮੀਟ੍ਰਿਕ ਟਨ
- ਸਾਲ 2024-25 ਵਿਚ 1985.7 ਮੀਟ੍ਰਿਕ ਟਨ
- ਮਹਾਰਾਸ਼ਟਰ ਵਿਚ ਪੰਜ ਸਾਲਾਂ ਦੌਰਾਨ ਕੁੱਲ ਨੁਕਸਾਨ 2856.7 ਮੀਟ੍ਰਿਕ ਟਨ ਰਿਹਾ।

ਇਸ ਤੋਂ ਇਲਾਵਾ ਕੇਂਦਰੀ ਮੰਤਰਾਲੇ ਵੱਲੋਂ ਮੁਲਾਂਕਣ ਦੇ ਨਾਲ-ਨਾਲ ਕਣਕ ਅਤੇ ਚੌਲਾਂ ਦਾ ਸਾਲਾਨਾ ਆਂਕਲਨ ਵੀ ਦਿੱਤਾ ਗਿਆ, ਜਿਸ ਵਿਚ ਸਾਲ 2024-25 ਦੌਰਾਨ ਨੁਕਸਾਨੇ ਗਏ ਅਨਾਜ ਵਿਚ 13.06 ਕਰੋੜ ਰੁਪਏ ਦੇ ਚੌਲ ਵੀ ਸ਼ਾਮਲ ਸੀ ਜੋ ਨੁਕਸਾਨੇ ਗਏ ਅਨਾਜ ਦੀ ਇਕ ਵੱਡੀ ਕੀਮਤ ਐ। ਇਸੇ ਤਰ੍ਹਾਂ 2023-24 ਦੌਰਾਨ ਚੌਲਾਂ ਦਾ ਨੁਕਸਾਨ 0.012 ਲੱਖ ਟਨ ਸੀ, ਜਿਸ ਦੀ ਕੀਮਤ 2.06 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਕਣਕ ਦੇ ਨੁਕਸਾਨ ਅਤੇ ਕੀਮਤ ਦੀ ਗੱਲ ਕੀਤੀ ਜਾਵੇ ਤਾਂ 
- ਸਾਲ 2020-21 ਵਿਚ 0.01 ਲੱਖ ਟਨ (ਕੀਮਤ 0.64 ਕਰੋੜ ਰੁਪਏ)
- ਸਾਲ 2022-23 ਵਿਚ 0.004 ਲੱਖ ਟਨ (ਕੀਮਤ 0.46 ਕਰੋੜ ਰੁਪਏ)
- ਸਾਲ 2024-25 ਦੌਰਾਨ 0.0067 ਲੱਖ ਟਨ (ਕੀਮਤ 0.814 ਕਰੋੜ ਰੁਪਏ) ਸੀ

ਦੱਸ ਦਈਏ ਕਿ ਅਨਾਜ ਦੀ ਬਰਬਾਦੀ ਦੇ ਅੰਕੜੇ ਵਾਕਈ ਚਿੰਤਾਜਨਕ ਨੇ, ਜਿਸ ਵਿਚ ਪੰਜਾਬ ਵਿਚ ਹੋਇਆ ਅਨਾਜ ਦਾ ਭਾਰੀ ਨੁਕਸਾਨ ਇਹ ਦਰਸਾਉਂਦੈ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਅਨਾਜ ਦੀ ਸਟੋਰੇਜ਼ ਲਈ ਪ੍ਰਬੰਧਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ,, ਪਰ ਵੱਡੇ ਪੱਧਰ ’ਤੇ ਅਨਾਜ ਦੇ ਇਸ ਨੁਕਸਾਨ ਨੂੰ ਰੋਕਣ ਲਈ ਤੁਰੰਤ ਕਦਮ ਉਠਾਉਣ ਦੀ ਲੋੜ ਐ, ਜਿਸ ਦੇ ਲਈ ਦੋਵੇਂ ਸਰਕਾਰਾਂ ਨੂੰ ਮਿਲ ਕੇ ਕੋਈ ਹੱਲ ਕੱਢਣਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement