ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼
Published : Apr 22, 2019, 4:35 pm IST
Updated : Apr 22, 2019, 4:35 pm IST
SHARE ARTICLE
Earth Day
Earth Day

ਨਾ ਸੰਭਲੇ ਤਾਂ ਇਤਿਹਾਸ ਦੇ ਪੰਨਿਆਂ 'ਚ ਸਿਮਟ ਕੇ ਰਹਿ ਜਾਣਗੀਆਂ ਕਈ ਪ੍ਰਜਾਤੀਆਂ

ਅੱਜ ਪੂਰੇ ਵਿਸ਼ਵ ਭਰ ਵਿਚ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। 1970 ਵਿਚ ਸ਼ੁਰੂ ਕੀਤੇ ਗਏ ਇਸ ਦਿਵਸ ਨੂੰ 192 ਦੇਸ਼ਾਂ ਨੇ ਖੁੱਲ੍ਹੀਆਂ ਬਾਹਾਂ ਨਾਲ ਅਪਣਾਇਆ ਅਤੇ ਅੱਜ ਦੇ ਦਿਨ ਬਹੁਤ ਸਾਰੇ ਲੋਕਾਂ ਵਲੋਂ ਧਰਤੀ ਮਾਤਾ ਦੀ ਸਾਂਭ ਸੰਭਾਲ ਲਈ ਕੁੱਝ ਚੰਗਾ ਕਰਨ ਦਾ ਪ੍ਰਣ ਲਿਆ ਜਾਂਦਾ ਹੈ। ਅੱਜ ਵਿਸ਼ਵ ਭਰ ਦੇ ਵਿਗਿਆਨੀ ਵਾਤਾਵਰਣ ਵਿਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਅਸੀਂ ਡਾਇਨਾਸੋਰ, ਵੱਡੇ ਦੰਦਾਂ ਵਾਲੇ ਹਾਥੀ ਸਮੇਤ ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿਚ ਹੀ ਪੜ੍ਹਿਆ ਜਾਂ ਸੁਣਿਆ ਹੈ।

ਓਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਘਰ ਦੇ ਵਿਹੜੇ ਵਿਚ ਚਹਿਚਹਾਉਣ ਵਾਲੀਆਂ ਚਿੜੀਆਂ, ਫੁੱਲਾਂ 'ਤੇ ਮੰਡਰਾਉਂਦੀਆਂ ਰੰਗ ਬਿਰੰਗੀਆਂ ਤਿਤਲੀਆਂ, ਭੰਵਰੇ, ਪਰਾਗ਼ ਨਾਲ ਸ਼ਹਿਦ ਬਣਾਉਂਦੀਆਂ ਮਧੂ ਮੱਖੀਆਂ, ਦਾਣੇ ਲਿਜਾਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਦੇ ਬਾਰੇ ਵਿਚ ਕਿਤਾਬਾਂ ਜ਼ਰੀਏ ਜਾਣ ਸਕਣਗੀਆਂ। ਇਸ ਦੇ ਲਈ ਧਰਤੀ ਦੀ ਸੰਭਾਲ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਧਰਤੀ ਦੇ ਤਾਪਮਾਨ ਵਿਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ।

Earth DayEarth Day

ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ। ਜਿਸ ਨਾਲ ਫ਼ਸਲੀ ਚੱਕਰ ਗੜਬੜਾ ਗਿਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ। ਸਭ ਤੋਂ ਵੱਡੀ ਗੱਲ ਹੈ ਜੈਵ ਵਿਭਿੰਨਤਾ 'ਤੇ ਮੰਡਰਾ ਰਿਹਾ ਖ਼ਤਰਾ ਅੱਜ ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਅਤੇ ਕੀਟ ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਕਿਨਾਰੇ ਪੁੱਜ ਗਏ ਹਨ। ਇਕ ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਕੀਟਾਂ ਦੀ ਗਿਣਤੀ ਹਰ ਸਾਲ 2.5 ਫ਼ੀਸਦੀ ਘੱਟ ਹੋ ਰਹੀ ਹੈ।

ਕੀਟ ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਕ ਤੰਤਰ ਲਈ ਘਾਤਕ ਹੈ ਕਿਉਂਕਿ ਪਾਰਿਸਥਿਤਕ ਤੰਤਰ ਅਤੇ ਖਾਧ ਲੜੀ ਦੇ ਸੰਤੁਲਨ ਲਈ ਕੀਟ ਪਤੰਗੇ ਬਹੁਤ ਜ਼ਰੁਰੀ ਹਨ। ਉਹ ਪੌਦਿਆਂ ਅਤੇ ਫ਼ਸਲਾਂ ਨੂੰ ਪਰਾਗਿਤ ਕਰਦੇ ਹਨ। ਕਚਰੇ ਨੂੰ ਰੀਸਾਈਕਲ ਕਰਦੇ ਹਨ ਅਤੇ ਖ਼ੁਦ ਦੂਜਿਆਂ ਦੇ ਭੋਜਨ ਦਾ ਸਰੋਤ ਹੁੰਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ 'ਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।

Earth Day SpecialEarth Day Special

ਜਿਨ੍ਹਾਂ ਵਿਚ ਇਕ ਸਿੰਗ ਵਾਲਾ ਗੈਂਡਾ, ਨੀਲਗਿਰੀ, ਬੰਗਾਲੀ ਟਾਈਗਰ, ਏਸ਼ੀਆਈ ਸ਼ੇਰ, ਕਾਲਾ ਹਿਰਨ, ਕਸ਼ਮੀਰੀ ਹਿਰਨ, ਲਾਇਨ ਟੇਲਡ ਮੈਕਾਕ, ਹਿਮ ਤੇਂਦੂਆ, ਡਾਲਫਿਨ, ਵੇਲ੍ਹ, ਫਿਸ਼ਿੰਗ ਕੈਟ, ਲਾਲ ਪਾਂਡਾ, ਕੱਛੂ,  ਬੰਗਾਲ ਫਲੋਰੀਕਨ, ਚਿੱਟੀ ਗਿੱਧ, ਕਾਲਾ ਕਾਂ, ਕਠਫੋੜਾ, ਸਾਰਸ, ਚਿੜੀ ਅਤੇ ਕੋਇਲ ਆਦਿ ਪ੍ਰਜਾਤੀਆਂ ਦੇ ਨਾਮ ਸ਼ਾਮਲ ਹਨ। ਜੇਕਰ ਵਿਸ਼ਵ ਭਰ ਵਿਚ ਆਲੋਪ ਹੋਣ ਕੰਢੇ ਪੁੱਜੀਆਂ ਪ੍ਰਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਸਾਈਗਾ ਹਿਰਨ, ਧਰੁਵੀ ਭਾਲੂ, ਫਿਲੀਪੀਨਸ ਈਗਲ, ਲੰਬੇ ਨੱਕ ਵਾਲਾ ਬਾਂਦਰ, ਸਨਬ ਨੋਜ਼ਡ ਮੰਕੀ, ਜੁਗਨੂੰ, ਪਾਈਡ ਟੈਮੇਰਿਨ, ਟ੍ਰੀ ਪੈਂਗੋਲਿਨ, ਅਫ਼ਰੀਕੀ ਹਾਥੀ, ਦਰਿਆਈ ਘੋੜਾ, ਗੋਲਡਨ ਨੋਜ਼ਡ ਮੰਕੀ, ਸੀ ਏਂਜਲਸ, ਪੱਛਮੀ ਤਰਾਈ ਗੋਰੀਲਾ ਆਦਿ ਦੇ ਨਾਮ ਸ਼ਾਮਲ ਹਨ।

Save Earth DaySave Earth Day

ਜੋ ਅਲੋਪ ਹੋਣ ਕੰਢੇ ਪੁੱਜੀਆਂ ਹੋਈਆਂ ਹਨ, ਸੋ ਇਸ ਸਭ ਤੋਂ ਬਾਖ਼ੂਬੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਧਰਤੀ 'ਤੇ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਜੇਕਰ ਇਸੇ ਰਫ਼ਤਾਰ ਨਾਲ ਧਰਤੀ ਨੂੰ ਪ੍ਰਦੂਸ਼ਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਹਿੰਦੀਆਂ ਖੂੰਹਦੀਆਂ ਇਹ ਪ੍ਰਜਾਤੀਆਂ ਵੀ ਧਰਤੀ ਤੋਂ ਅਲੋਪ ਹੋ ਜਾਣਗੀਆਂ, ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਮਗਰੋਂ ਜਾਨਵਰਾਂ, ਪੰਛੀਆਂ ਅਤੇ ਹੋਰ ਜੀਵ ਜੰਤੂਆਂ ਦੀ ਪ੍ਰਜਾਤੀਆਂ ਦਾ ਆਲੋਪ ਹੋਣਾ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ, ਜੇਕਰ ਹੁਣ ਵੀ ਨਾ ਸੰਭਲੇ ਤਾਂ ਬਹੁਤ ਜਲਦ ਇਸ ਧਰਤੀ ਦਾ ਸਰਵਨਾਸ਼ ਹੋਣਾ ਤੈਅ ਹੈ, ਸੋ ਆਓ ਅੱਜ ਧਰਤ ਦਿਵਸ ਮੌਕੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਲਈਏ!
  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement