
ਪਦਮਸ੍ਰੀ ਸਵਰਣ ਸਿੰਘ ਬੋਪਾਰਾਏ ਨਾਲ ਰੋਜ਼ਾਨਾ ਸਪੋਕਸਮੈਨ ਦੀ ਵਿਸ਼ੇਸ਼ ਗੱਲਬਾਤ
Rozana Spokesperson's Exclusive Conversation with Padma Shri Swaran Singh Boparai Latest News in Punjabi ਕਿਸੇ ਵੇਲੇ ਪੰਜ ਦਰਿਆਵਾਂ ਦਾ ਮਾਲਕ ਪੰਜਾਬ ਕੋਲ ਅੱਜ ਕੇਵਲ ਤਿੰਨ ਦਰਿਆ ਹਨ। ਜਿਸ ’ਤੇ ਪੰਜਾਬ ਦੀ ਕਿਸਾਨੀ ਨਿਰਭਰ ਕਰਦੀ ਹੈ। ਇਨ੍ਹਾਂ ਤਿੰਨ ਦਰਿਆਵਾਂ ’ਤੇ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਡਾਕਾ ਮਾਰਿਆ ਗਿਆ ਹੈ। ਪੰਜਾਬ ਨੂੰ ਹਮੇਸ਼ਾ ਗਲਤ ਨਜਰਾਂ ਨਾਲ ਦੇਖਿਆ ਜਾਂਦਾ ਰਿਹਾ ਕਿਉਂਕਿ ਉਸ ਸਮੇਂ ਉਨ੍ਹਾਂ ਨੌਜਵਾਨਾਂ ਨੇ ਜੋ ਰਾਹ ਚੁਣਿਆ ਉਹ ਉਨ੍ਹਾਂ ਦੀ ਮਜ਼ਬੂਰੀ ਸੀ ਕਿਉਂਕਿ ਸਹੀ ਤੇ ਕਾਨੂੰਨੀ ਰਸਤਾ ਉਸ ਸਮੇਂ ਦੀਆਂ ਸਰਕਾਰਾਂ ਵਲੋਂ ਦੱਬਿਆ ਕੁਚਲਿਆ ਗਿਆ ਸੀ। ਜੇ ਉਨ੍ਹਾਂ ਵਲੋਂ ਲੜੀ ਲੜਾਈ ਜੇ ਜਿੱਤੀ ਗਈ ਹੁੰਦੀ ਤਾਂ ਦੇ ਹਾਲਾਤ ਤੇ ਦਸ਼ਾ ਕੁੱਝ ਹੋਰ ਹੋਣਈ ਸੀ। ਇਸ ਦੇ ਲਈ ਅੱਜ ‘ਜਾਗੋ ਪੰਜਾਬ’ ਦੀ ਇਕ ਸੰਸਥਾ ਬਣੀ ਜਿਨ੍ਹਾਂ ਨੇ ਮੁੱਦਾ ਨੂੰ ਉਠਾਇਆ ਹੈ। ਇਸ ਦੇ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ। ਪਾਣੀਆਂ ਦੇ ਮੁੱਦੇ ’ਤੇ ਅੱਜ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨਿਮਰਤ ਕੌਰ ਵਲੋਂ ਭਾਰਤ ਸਰਕਾਰ ਦੇ ਸਾਬਕਾ ਰਿਟਾਇਰਡ ਸੈਕਟਰੀ ਪਦਮਸ੍ਰੀ ਸਵਰਣ ਸਿੰਘ ਬੋਪਾਰਾਏ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿੱਥੇ ਉਨ੍ਹਾਂ ਨੇ ਅਹਿਮ ਮੁੱਦੇ ’ਤੇ ਗੱਲਬਾਤ ਕਰਦਿਆਂ ਹਰ ਇਕ ਰਾਜ਼ ਨੂੰ ਉਜਾਗਰ ਕੀਤਾ। ਆਉ ਕਰਦੇ ਹਾਂ ਇਸ ਗੱਲਬਾਤ ’ਤੇ ਚਰਚਾ।
ਸਵਾਲ : ਰੋਜ਼ਾਨਾ ਸਪੋਕਸਮੈਨ ’ਤੇ ਆਉਣ ਲਈ ਬਹੁਤ-ਬਹੁਤ ਸਵਾਗਤ
ਜਵਾਬ : ਉਨ੍ਹਾਂ ਸੰਪਾਦਕ ਨਿਮਰਤ ਕੌਰ ਪ੍ਰਸ਼ੰਸ਼ਾ ਕਰਦੇ ਕਿਹਾ ਉਨ੍ਹਾਂ ਨੂੰ ਬਹਾਦਰ ਬਾਪ ਦੀ ਬੇਟੀ ਦੱਸਿਆ ਤੇ ਕਿਹਾ ਕਿ ਜੋ ਤੁਸੀਂ ਜਾਣ-ਪਛਾਣ ਦਾ ਵੇਰਵਾ ਦਿਤਾ ਹੈ ਉਸ ਨੂੰ ਬੋਲਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ ਜੋ ਤੁਹਾਡੇ ’ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਪੰਜਾਬ ਦੇ ਲੋਕਾਂ ਲਈ ਸੰਬੋਧਨ ਕੀਤੇ ‘ਪ੍ਰਜੀਵੀ’ ਸ਼ਬਦ ’ਤੇ ਚਰਚਾ ਕੀਤੀ।
ਮੋਦੀ ਜੀ ਤੁਸੀਂ ਇਨ੍ਹਾਂ ਨੂੰ ‘ਪ੍ਰਜੀਵੀ’ ਦੱਸ ਰਹੇ ਹੋ, ਤੁਸੀਂ ਬਹੁਤ ਵੱਡਾ ਅਪਮਾਨ ਕਰ ਰਹੇ ਹੋ। ਜੇ ਪੰਜ ਸਾਲ ਦੀ ਜਾਂ ਲੰਬੀ ਲੜਾਈ ਹੋ ਜੇ ਤਾਂ ਸੱਭ ਤੋਂ ਮਹੱਤਵਪੂਰਨ ਹੰਦੀ ਹੈ ਫ਼ੂਡ ਸਕਿਉਰਟੀ। ਜੇ ਦੁਸ਼ਮਣ ਜਹਾਜ਼ ਨਾਲ ਹਮਲਾ ਕਰ ਦੇਵੇ ਤਾਂ ਉਸ ਨੂੰ ਸੁੱਟਣਾ ਸੌਖਾ ਹੈ ਪਰੰਤੂ ਭੁੱਖ ਨਾਲ ਮਰਦੇ ਲੋਕਾਂ ਨੂੰ ਬਚਾਉਣਾ ਔਖਾ ਹੋ ਜਾਵੇਗਾ। ਇਹ ਫ਼ੂਡ ਸਕਿਉਰਟੀ ਪੰਜਾਬ ਨੇ ਦਿਤੀ ਹੈ ਦੇਸ਼ ਨੂੰ।
ਦੂਸਰਾ ਜੋ ਵੀ ਕੋਈ ਫ਼ੌਜੀ ਹੈ, ਪੈਰਾਮਿਲਟਰੀ, ਜਾਂ ਹੋਰ ਕੋਈ ਜਵਾਨ ਹਨ, ਉਹ ਜ਼ਿਆਦਾ ਮਾਤਰਾ ’ਚ ਪੰਜਾਬ ’ਚੋਂ ਹੀ ਆਉਂਦੇ ਹਨ, ਕਿਤੋਂ ਹੋਰ ਨਹੀਂ। ਤੁਸੀਂ ਉਨ੍ਹਾਂ ਨੂੰ ‘ਪ੍ਰਜੀਵੀ’ ਦੱਸ ਰਹੇ ਹੋ ਜੋ ਮੁਲਕ ਨੂੰ ਡਿਫੈਂਸ ਸਕਿਉਰਟੀ ਦਿੰਦੇ ਹਨ। ਇਹ ਸਾਡੀ ਬਦਕਿਸਮਤੀ ਹੈ ਕਿ ਇਸ ਸੋਚ ਵਾਲੇ ਸਾਡੇ ਮਹਾਰਾਜੇ ਹਨ।
ਸਵਾਲ : ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਮਾਊਂਟ ਬੇਟਨ ਪਾਸੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ, ਜੇ ਦੇਸ਼ ’ਤੇ ਰਾਜ ਕਰਨਾ ਹੈ ਤਾਂ ਪੰਜਾਬ ਨੂੰ ਦਬਾ ਕੇ ਰੱਖਣ ਦੀ ਸਲਾਹ ਦਿਤੀ ਗਈ ਸੀ। ਜਿਸ ਮੁੱਦੇ ’ਤੇ ਤੁਸੀਂ ਦੇਸ਼ ਨੂੰ ਜਗਾਉਣ ਦੀ ਗੱਲ ਕਰ ਰਹੇ ਹੋ, ਉਸ ਦੀ ਪਹਿਲੀ ਸਾਜਸ਼ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹਣ ਦੀ ਸੀ।
ਜਵਾਬ : ਨਹਿਰੂ ਦੀ ਮਾਊਂਟ ਬੇਟਨ, ਲੇਡੀ ਮਾਊਂਟ ਬੇਟਨ ਨਾਲ ਵਧੀਆ ਦੋਸਤ ਸੀ, ਕਿਉਂਕਿ ਉਹ ਅੰਗਰੇਜੀ ਮਾਹੌਲ ’ਚ ਪੈਦਾ ਹੋਏ ਸੀ ਇਸ ਲਈ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਜਦੋਂ ਪੰਜਾਬ ਇਕੱਠਾ ਸੀ ਤਾਂ ਐਸ.ਡੀ.ਐਮ ਹੁੰਦੇ ਸੀ ਦਿਯਾਨੰਦ ਧੀਰ, ਜਿਨ੍ਹਾਂ ਦੀ ਪੋਸਟ ਕੁੱਲੂ ’ਚ ਸੀ। ਨਹਿਰੂ ਨੂੰ ਕੁੱਲੂ ਆਉਣ ਦੀ ਖ਼ੁਸ਼ੀ ਹੁੰਦੀ ਸੀ। ਉਹ ਹਰ ਸਾਲ ਆਉਂਦੇ ਰਹਿੰਦੇ ਸੀ। ਉਸ ਸਮੇਂ ਇਕ ਜਪਾਨ ਡੈਲੀਗੇਸ਼ਨ ਆਈ ਹੋਈ ਸੀ ਜੋ ਪੰਜਾਬ ਤੇ ਹੋਰ ਥਾਵਾਂ ਘੁੰਮਣ ਤੋਂ ਬਾਅਦ ਕੁੱਲੂ ਪਹੁੰਚੇ ਕਿਉਂਕਿ ਉਸ ਸਮੇਂ ਕੁੱਲ ਪੰਜਾਬ ’ਚ ਸੀ। ਕਿਉਂਕਿ ਉਸ ਸਮੇਂ ਨਹਿਰੂ ਵੀ ਕੁੱਲੂ ’ਚ ਹੀ ਸੀ ਤਾਂ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਉਸ ਸਮੇਂ ਦੇਸ਼ ’ਚ ਆਨਾਜ ਦੀ ਕਾਫੀ ਘਾਟ ਸੀ ਤੇ ਸੂਬਿਆਂ ਨੂੰ ਆਨਾਜ ਲਈ ਕਾਫੀ ਜਦੋ ਜਹਿਦ ਕਰਨੀ ਪੈਂਦੀ ਸੀ। ਤਾਂ ਜਪਾਨ ਡੈਲੀਗੇਸ਼ਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜੇ ਪੰਜਾਬ ਨੂੰ ਲੋੜੀਂਦੀਆਂ ਸਹੂਲਤਾਂ ਮਹੁਈਆ ਕਰਵਾਈਆਂ ਜਾਣ ਤਾਂ ਇਹ ਇਕੱਲਾ ਸੂਬਾ ਹੀ ਦੇਸ਼ ਦੀਆਂ ਆਨਾਜ ਦੀਆਂ ਜ਼ਰੂਰਤਾਂ ਪੂਰੀਆਂ ਕਰ ਦੇਵੇਗਾ। ਜਿਸ ’ਚ ਨਹਿਰੂ ਜੀ ਕਹਿੰਦੇ ਹਨ ਕਿ ਇਹ ਸੂਬਾ ਤਾਂ ਪਹਿਲਾਂ ਹੀ ਕਾਫੀ ਅੱਗੇ ਨਿਕਲ ਗਿਆ ਇਸ ਲਈ ਇਸ ਨੂੰ ਪਕੜ ਕੇ ਰੱਖਣਾ ਪੈਂਦਾ ਹੈ। ਇਹ ਸਾਰੀ ਗੱਲ ਮੈਨੂੰ ਐਸ.ਡੀ.ਐਮ ਦਿਯਾਨੰਦ ਧੀਰ ਨੇ ਦੱਸੀ ਸੀ।
ਸਵਾਲ : ਸਾਡੀ ਤਾਕਤ ਨੂੰ ਸਾਡੇ ਵਿਰੁਧ ਵਰਤਿਆ ਗਿਆ, ਇਕ ਪਾਸੇ ਤੋਂ ਸਾਨੂੰ ਸਾਥ ਲਿਆ ਗਿਆ ਤੇ ਦੂਜੇ ਪਾਸੇ ਛੁਰਾ ਮਾਰਾ ਗਿਆ?
ਜਵਾਬ : ਗੱਲਾਂ ਕਈ ਨੇ, ਦੇਸ਼ ਦੀ ਵੰਡ ਤੋਂ ਬਾਅਦ ਹਿੰਦੂ, ਸਿੱਖ ਅਪਣੀ ਜ਼ਮੀਨਾਂ ਛੱਡ ਕੇ ਆਏ, ਤਾਂ ਉਨ੍ਹਾਂ ਪੰਜਾਬ ਦੀ ਰੇਖਾ ਤੋਂ ਬਾਹਰ ਨਹੀਂ ਜਾਣ ਦਿਤਾ ਗਿਆ। ਲੋਕ ਪਾਕਿਸਤਾਨ ਯੂ.ਪੀ ਤੋਂ ਵੀ ਗਏ ਸੀ, ਬਿਹਾਰ ਤੇ ਹੋਰ ਸੂਬਿਆਂ ਤੋਂ ਵੀ ਗਏ ਸੀ, ਜਿਨ੍ਹਾਂ ਦੀਆਂ ਜ਼ਮੀਨਾਂ ਸਾਨੂੰ ਦਿਤੀਆਂ ਜਾ ਸਕਦੀਆਂ ਸਨ, ਪਰੰਤੂ ਸਾਨੂੰ ਉਸ ਰੇਖਾ ਤੋਂ ਬਾਹਰ ਨਹੀਂ ਜਾਣ ਦਿਤਾ ਗਿਆ ਤੇ ਜਿੰਨਾਂ ਦੀਆਂ ਪਾਕਿਸਤਾਨ ’ਚ ਜਿਆਦਾ ਜ਼ਮੀਨ ਜਾਇਦਾਦ ਸੀ, 90 ਫ਼ੀ ਸਦੀ ਕੱਟ ਲਗਾਇਆ ਗਿਆ। 50 ਤੋਂ 30 ਫ਼ੀ ਸਦੀ ਕੱਟ ਤਾਂ ਆਮ ਕੱਟ ਸੀ। ਜਿਸ ਨਾਲ ਸਾਰਾ ਭਾਈਚਾਰਾ ਗ਼ਰੀਬ ਹੋਇਆ।
ਸਵਾਲ : ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਵੀ ਸਮਝਿਆ ਕਿਉਂ ਨਹੀਂ ਜਾ ਰਿਹਾ ਕਿ ਨੁਕਸਾਨ ਕਿਸ ਦਾ ਹੋਵੇਗਾ?
ਜਵਾਬ : ਸਰਕਾਰਾਂ ਨੇ ਸਾਡੇ ਨਾਲ ਨਿਆਂ ਨਹੀਂ ਕੀਤਾ।
ਸਵਾਲ : ਜਿਸ ਗੱਲ ਤੇ ਪੰਜਾਬ ’ਤੇ ਦਾਗ ਲਗਾਇਆ ਗਿਆ ਕਿ ਅੱਜ ਪਾਣੀ ਨੂੰ ਪਾਕਿਸਤਾਨ ਨਾਲ ਲੜਨ ਲਈ ਵਰਤਿਆ ਜਾ ਰਿਹਾ ਹੈ ਉਸ ਦਾ ਜੋ ਐਗਰੀਮੈਂਟ ਉਸ ਨਾਲ ਪੰਜਾਬ ’ਤੇ ਪਹਿਲਾ ਵਾਰ ਕੀਤਾ ਗਿਆ, ਜਿਸ ਅਨੁਸਾਰ ਪੰਜਾਬ ਦੀ ਧਰਤੀ ’ਤੇ ਜੋ ਪਾਣੀ ਸੀ ਉਸ ’ਤੇ 50 ਫ਼ੀ ਸਦੀ ਹੱਕ ਸੀ
ਜਵਾਬ : ਇੱਥੇ ਸੰਵਿਧਾਨ ਬਣਾਉਣ ਵਾਲੇ ਸੋਚ ਸਹੀ ਨਹੀਂ ਸੀ, ਇੱਥੇ ਸੰਵਿਧਾਨ ਬਣਾਉਣ ਵਾਲੇ ਜਵਾਹਰ ਲਾਲ ਨਹਿਰੂ ਉਨ੍ਹਾਂ ਤੋਂ ਚੰਗਾ ਕੌਣ ਸੀ ਸੰਵਿਧਾਨ ਬਣਾਉਣ ਵਾਲਾ। ਕੀ, ਉਨ੍ਹਾਂ ਨੂੰ ਨਹੀਂ ਪਤਾ ਕਿ ਪਾਣੀ ਕਿਸ ਤਰ੍ਹਾਂ ਵੰਡਣਾ ਹੈ।
ਸਵਾਲ : ਰਾਇਪੇਰੀਅਨ ਹੱਕ ਕੀ ਹਨ ਪੰਜਾਬ ਦੇ, ਕਿਉਂਕਿ ਕਈ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਪਤਾ, ਇੰਟਰ ਵਾਟਰ ਟ੍ਰੀਟੀ ਹੋ ਜਾਂ ਉਹ ਪਾਣੀ ਦੀ ਵੰਡ ਕਰਨ ਵਾਲਾ ਸਮਝੌਤਾ ਹੋਵੇ, ਕਾਨੂੰਨੀ ਤੌਰ ’ਤੇ ਕੀ ਹੱਕ ਬਣਦਾ ਸੀ ਤੇ ਕੀ ਮਿਲਿਆ?
ਜਵਾਬ : ਜੋ ਸਿਵਲਾਈਜੇਸ਼ਨ ਹੈ ਉਹ ਉਥੇ ਪੈਦਾ ਹੋਈ, ਉਥੇ ਪਲੀ, ਉਥੇ ਵਧੀ ਜਿੱਤੇ ਪਾਣੀ ਸੀ। ਇਸ ਲਈ ਜੋ ਤਾਕਤਵਰ ਸੀ ਉਹ ਉਥੇ ਆਉਂਦਾ ਸੀ। ਜਾਂ ਤਾਂ ਉਹ ਇਕੱਠੇ ਰਹਿੰਦੇ ਸਨ ਜਾਂ ਮਾਰ-ਕੁੱਟ ਕੇ ਭਜਾ ਦਿਤਾ ਜਾਂਦਾ ਸੀ। ਉਹ ਹੋਰ ਕਿਤੇ ਜਾ ਕੇ ਲੱਭ ਲੈਂਦੇ ਸਨ। ਇਸ ਲਈ ਇਹ ਹੱਕ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਹਨ ਕਿ ਜੋ ਦਰਿਆਵਾਂ ਕੰਢੇ ਰਹਿੰਦੇ ਹਨ, ਕੁਦਰਤੀ ਹੜਾਂ ਆਦਿ ਦੀ ਮਾਰ ਝੱਲ ਰਹੇ ਹਨ ਤਾਂ ਸੱਭ ਤੋਂ ਪਹਿਲਾ ਹੱਕ ਉਸ ਪਾਣੀ ਤੇ ਉਨ੍ਹਾਂ ਦਾ ਹੀ ਹੈ। ਇਸ ਲਈ ਇਨ੍ਹਾਂ ਤੇ ਕਈਆਂ ਨੇ ਅਪਣੇ ਜ਼ੋਰ ਨਾਲ ਵੀ ਬੈਠੇ ਹਨ। ਸਿਵਲਾਈਜੇਸ਼ਨ ਕੋਈ ਇਕੱਲੀ ਸ਼ਾਂਤੀ ਨਾਲ ਨਹੀਂ ਬਣੀ ਹੈ। ਪਹਿਲਾਂ ਵੀ ਕਈ ਲੜਾਈਆਂ ਹੋਈਆਂ ਹਨ।
ਸਵਾਲ : ਇਸ ਲਈ ਸ਼ਾਂਤੀ ਤੇ ਲੜਾਈ ਦੋਹਾਂ ਤੋਂ ਮਿਲ ਕੇ ਬਣੀ ਹੈ ਸਿਵਲਾਈਜੇਸ਼ਨ
ਜਵਾਬ : ‘ਨਹਿਰੂ ਇਜ ਰੇਪਿਸ਼ਟ’ ਨਹਿਰੂ ਨੇ ਅਪਣੇ ਹੀ ਦੇਸ਼ ਦੇ ਸੰਵਿਧਾਨ ਦੇ ਅਹਿਮ ਬੱਚੇ ਨਾਲ ਰੇਪ ਕੀਤਾ ਤੇ ਉਨ੍ਹਾਂ ਦੀ ਧੀ ਵੀ ਉਸੇ ਹੀ ਵਤੀਰੇ ਵਾਲੀ ਸੀ।
ਸਵਾਲ : ਜੋ ਦਰਿਆਵਾਂ ਕੰਢੇ ਰਹਿੰਦੇ ਹਨ, ਉਥੋਂ ਦੀਆਂ ਆਫ਼ਤਾਂ ਦੀ ਮਾਰ ਝੱਲ ਦੇ ਹਨ, ਉਨ੍ਹਾਂ ਦਾ ਬਣਦਾ ਹੈ ਸੱਭ ਤੋਂ ਪਹਿਲਾਂ ਰਾਇਪੇਰੀਅਨ ਹੱਕ ?
ਜਵਾਬ : ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਜੋ ਸੰਵਿਧਾਨ ਬਣਾਇਆ ਗਿਆ ਉਸ ਵਿਚ ਵੀ ਇਹ ਦਰਜ ਹੈ। ਨਹਿਰੂ ਨੇ 1948 ਵਿਚ ਰਾਜਸਥਾਨ ਜਾਣ ਵਾਲੀ ਨਹਿਰ ਦਾ ਪ੍ਰਾਜੈਕਟ ਮੁਕੰਮਲ ਕਰ ਲਿਆ ਸੀ। ਜਦੋਂ ਸਾਡੇ ਲੋਕ ਪਾਕਿਸਤਾਨ ਤੋਂ ਉਜੜ ਕੇ ਆਏ ਸੀ ਤੇ ਇਥੇ ਰਹਿਣ ਲਈ ਵਿਉਂਤਬੰਦੀ ਕਰ ਰਹੇ ਸਨ। ਉਸ ਸਮੇਂ ਹੀ ਨਹਿਰ ਨੇ ਸੋਚ ਲਿਆ ਸੀ ਕਿ ਮੈਂ ਇਹ ਪਾਣੀ ਇੱਥੋਂ ਲੈ ਕੇ ਜਾਣਾ ਹੈ। ਜੋ ਮਾਊਂਟ ਨੇ ਸਲਾਹ ਦਿਤੀ ਸੀ ਉਸ ’ਤੇ ਇਨ੍ਹਾਂ ਸਿਰਫ਼ ਇਕ ਸਾਲ ਦੇ ਅੰਦਰ ਹੀ ਅਮਲ ਕਰਨਾ ਸ਼ੁਰੂ ਦਿਤਾ ਸੀ।
ਸਵਾਲ : ਵੰਡ ਤੋਂ ਬਾਅਦ ਜਦੋਂ ਭਾਰਤ-ਪਾਕਿਸਤਾਨ ਦਾ ਪਾਣੀ ਦਾ ਸਮਝੌਤਾ ਹੋਇਆ ਤਾਂ 80 ਫ਼ੀ ਸਦੀ ਪਾਣੀ ਪਾਕਿਸਤਾਨ ਗਿਆ ਸਿਰਫ਼ 20 ਫ਼ੀ ਸਦੀ ਪਾਣੀ ਇਥੇ ਰਿਹਾ?
ਜਵਾਬ : ਇਹ ਸਮਝੌਤਾ ਹੋਇਆ ਸੀ 1960 ਵਿਚ। 1952 ਵਿਚ ਹਰੀਕੇ ਨਹਿਰ ਦੇ ਜੋ ਗੇਟ ਬਣਾਉਣੇ ਸਨ। ਜਿਸ ਦੀ ਜ਼ਮੀਨ ਵੀ ਛੱਡ ਦਿਤੀ ਗਈ। 1950 ਵਿਚ ਸੰਵਿਧਾਨ ਬਣਨ ਤੋਂ ਬਾਅਦ ਵੀ, ਜਿਸ ਦੇ ਅਨੁਸਾਰ ਸਾਫ਼ ਹੋ ਗਿਆ ਸੀ ਕਿ ਇਹ ਪੰਜਾਬ ਦਾ ਪਾਣੀ ਹੈ। ਫਿਰ ਵੀ 1955 ’ਚ ਸਿਕਰੇਟ ਨੋਟ ਜਾਰੀ ਕੀਤਾ ਗਿਆ। ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਮੈਂ ਤੁਹਾਨੂੰ ਦੱਸ ਦੇਵਾਂ ਪਹਿਲਾਂ ਕਪੂਰਥਲਾ, ਪਟਿਆਲਾ, ਨਾਭਾ, ਜੀਂਦ ਇਹ ਜੋ ਸੱਭ ਸਾਥੋਂ ਪਾਣੀ ਲੈਂਦੇ ਸੀ, ਸਮਝੌਤਾ ਕੀਤਾ ਗਿਆ ਸੀ, ਇਹ ਪੰਜਾਬ ਨੂੰ ਰੋਏਲਿਟੀ ਦਿੰਦੇ ਸੀ, ਇਸ ਦੇ ਨਾਲ ਹੀ ਕਰਨਾਲ ਤੇ ਰਾਜਸਥਾਨ ਦਾ ਬੀਕਾਨੇਰ ਵੀ ਸ਼ਾਮਲ ਸੀ। ਮਹਾਰਾਜ ਬੀਕਾਨੇਰ ਜਿਨ੍ਹਾਂ ਦੇ ਨਾਮ ’ਤੇ ਨਹਿਰ ਹੈ, ਉਨ੍ਹਾਂ ਨੇ ਖ਼ੁਦ ਪੰਜਾਬ ਨਾਲ ਸਮਝੌਤਾ ਕੀਤਾ ਸੀ। ਇਨ੍ਹਾਂ ਨੇ ਸਿਕਰੇਟ ਨੋਟ ਜਾਰੀ ਕਰ ਕੇ 50 ਫ਼ੀ ਸਦੀ ਤੋਂ ਜਿਆਦਾ ਪਾਣੀ ਰਾਜਸਥਾਨ ਨੂੰ ਦੇ ਦਿਤਾ।
ਸਵਾਲ : ਕੀ ਰਾਜਸਥਾਨ ਦਾ ਹੱਕ ਬਣਦਾ ਸੀ ਪੰਜਾਬ ਦਾ ਪਾਣੀ ’ਤੇ?
ਜਵਾਬ : ਹਮਾਰਾ ਛੋਟਾ ਭਾਈ ਕਿਹਾ ਜਾਂਦਾ ਹੈ ਰਾਜਸਥਾਨ ਨੂੰ।
ਸਵਾਲ : ਰਾਜਸਥਾਨ ਮਾਰਬਲ ਦੀ ਖਾਨ ਹੈ, ਕੀ ਰਾਜਸਥਾਨ ਪੰਜਾਬ ਨੂੰ ਬਦਲੇ ’ਚ ਮਾਰਬਲ ਦਿੰਦਾ ਹੈ? ਉਹ ਕਿਹੜਾ ਸਾਡਾ ਚਚੇਰਾ ਜਾਂ ਮਮੇਰਾ ਭਾਈ ਹੈ।
ਜਵਾਬ : 1955 ’ਚ ਜੋ ਸਿਕਰੇਟ ਨੋਟ ਲਾਗੂ ਕੀਤਾ, ਉਸ ਦੇ ਤਹਿਤ ਕੀ ਜਵਾਹਰ ਲਾਲ ਨਹਿਰੂ ਨਹੀਂ ਪਤਾ ਸੀ ਕਿ ਇਹ ਕੀ ਸਿਕਰੇਟ ਨੋਟ ਹੈ। ਮੈਂ ਪੰਜਾਬ ਨੂੰ ਕੀ ਦੇ ਰਿਹਾ ਹਾਂ।
ਸਵਾਲ : ਜਦੋਂ ਇਹ ਸਮਝੌਤਾ ਹੋਇਆ ਤਾਂ ਕੀ ਉਸ ਵਿਚ ਇਹ ਜ਼ਿਕਰ ਸੀ ਕਿ ਕੀਮਤ ਵਸੂਲੀ ਜਾਵੇਗੀ?
ਜਵਾਬ : 1955 ’ਚ ਜੋ ਸਿਕਰੇਟ ਨੋਟ ਲਾਗੂ ਕੀਤਾ, ਉਸ ਵਿਚ ਇਹ ਸਿਰਫ਼ ਤੈਅ ਹੋਇਆ ਸੀ ਪਰੰਤੂ ਸਮਝੌਤਾ ਕੁੱਝ ਵੀ ਨਹੀਂ ਹੋਇਆ ਸੀ। ਜੋ ਮੰਤਰੀ ਚੌਧਰੀ ਲਹਿਰੀ ਸਿੰਘ ਜੀ ਨੂੰ ਦਿਤਾ ਗਿਆ ਸੀ। ਜਿਸ ’ਤੇ ਉਨ੍ਹਾਂ ਨੇ ਸੱਤ ਮਹੀਨੇ ਦਸਤਖ਼ਤ ਨਹੀਂ ਕੀਤੇ। ਦੋ ਚਿੱਠੀਆਂ ਵੀ ਲਿਖੀਆਂ ਗਈਆਂ। ਉਨ੍ਹਾਂ ਨੂੰ ਅਲਟੀਮੈਟਲੀ ਦੱਸਿਆ ਗਿਆ ਕਿ ਇਹ ਜੋ ਸਾਡਾ ਫੈਡਰਲ ਸਿਸਟਮ ਪਹਿਲਾਂ ਕਮਜ਼ੋਰ ਹੈ, ਨੂੰ ਖ਼ਤਮ ਕਰਨ ਦੀ ਇਕ ਜਿੰਦੀ ਜਾਗਦੀ ਮਿਸਾਲ ਹੈ।
ਸਵਾਲ : ਰਾਜਸਥਾਨ ਦਾ ਪੰਜਾਬ ਦੇ ਪਾਣੀ ’ਤੇ ਕੋਈ ਹੱਕ ਨਹੀਂ ਸੀ, ਸਾਡੀ ਆਮਦਨੀ ਦਾ ਸਾਧਨ ਸਾਡਾ ਪਾਣੀ, ਜੋ ਅਸੀਂ ਅੱਜ ਵੀ ਦੇ ਰਹੇ ਹਾਂ ਪਰੰਤੂ ਆਮਦਨੀ ਹੋ ਨਹੀਂ ਰਹੀ?
ਜਵਾਬ : 1966 ਵਿਚ ਪ੍ਰਧਾਨ ਮੰਤਰੀ ਦੀ ਬੇਟੀ ਇੰਦਰਾ ਗਾਂਧੀ ਵਲੋਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਨਾਲ ਪੰਜਾਬ ਨਾਲ ਨਾਇਨਸਾਫ਼ੀ ਕਰ ਕੇ ਰਾਜਸਥਾਨ ਨੂੰ ਸ਼ਾਮਲ ਕੀਤਾ ਗਿਆ। ਰਾਜਸਥਾਨ ਕਿੱਥੋਂ ਰੀਆਰਗਨਾਈਜੇਸ਼ਨ ਪੰਜਾਬ ’ਚ ਆਉਂਦਾ ਹੈ।
ਸਵਾਲ : ਰਾਜਸਥਾਨ ਨੂੰ 70 ਫ਼ੀ ਸਦੀ ਪਾਣੀ ਦਿਤਾ ਗਿਆ?
ਜਵਾਬ : ਇਹ 1966 ਤੋਂ ਪਹਿਲਾਂ ਵੀ ਦਿਤਾ ਗਿਆ ਤੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਤੋਂ ਬਾਅਦ ਵੀ ਦਿਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬੀ.ਬੀ.ਐਮ.ਬੀ ਵਿਚ ਵੀ ਅਹੁਦੇ ਦਿਤੇ ਗਏ। ਬਾਕੀ ਸੂਬਿਆਂ ਅਜਿਹਾ ਨਹੀਂ ਹੁੰਦਾ। ਬਾਕੀ ਸੂਬਿਆਂ ’ਚ ਜਿਹੜਾ ਦਰਿਆ ਉਸ ਸੂਬੇ ’ਚ ਨਹੀਂ ਵੱਗ ਰਿਹਾ ਤਾਂ ਉਸ ’ਤੇ ਉਸ ਦਾ ਕੋਈ ਵੀ ਹੱਕ ਨਹੀਂ ਹੁੰਦਾ।
ਸਵਾਲ : ਦੇਸ਼ ਵਿਚ ਕੋਈ ਅਜਿਹਾ ਸੂਬਾ ਹੈ ਜਿਹੜਾ ਪਾਣੀ ਲੈ ਰਿਹਾ ਹੋਵੇ ਤੇ ਪੈਸੇ ਦੇ ਰਿਹਾ ਹੋਵੇ, ਕੋਈ ਹੈ?
ਜਵਾਬ : ਦਿੱਲੀ ਯਮੁਨਾ ਦਾ ਪਾਣੀ ਲੈਂਦਾ ਹੈ, ਜੋ ਹਿਮਾਚਲ ਦਾ ਹਿੱਸਾ ਹੈ ਤੇ ਦਿੱਲੀ ਸਰਕਾਰ ਉਨ੍ਹਾਂ ਨੂੰ ਪੈਸੇ ਦਿੰਦੀ ਹੈ ਤੇ ਪੰਜਾਬ ਤੋਂ ਸਾਰੇ ਮੁਫ਼ਤ ਪਾਣੀ ਲੈਂਦੇ ਹਨ। ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਦਿੰਦੀ ਹੈ। ਜੋ ਅੱਜ ਵੀ ਜਾਰੀ ਹੈ।
ਸਵਾਲ : ਪੰਜਾਬ ਤੋਂ ਮੁਫ਼ਤ ’ਚ ਪਾਣੀ ਲੈ ਰਹੇ ਹਨ?
ਜਵਾਬ : ਪੰਜਾਬ ਤੋਂ ਸਾਰੇ ਮੁਫ਼ਤ ਵਿਚ ਪਾਣੀ ਭਾਲਦੇ ਹਨ। ਅਸੀਂ ਸਾਰਿਆਂ ਲਈ ‘ਭਾਬੋ’ ਹਾਂ। ਰਾਜਸਥਾਨ ਦਾ ਲੈ ਲਵੋ। ਰਾਜਸਥਾਨ ਨੂੰ ਪਾਣੀ ਚਾਹੀਦਾ ਖੇਤੀਬਾੜੀ ਲਈ ਪਰੰਤੂ ਉਨ੍ਹਾਂ ਨੇ ਖੇਤੀਬਾੜੀ ਨੂੰ ਛੱਡ ਕੇ 200 ਮੀਲ ਪਾਇਪਲਾਈਨ ਬਣਾਈ ਹੋਈ, ਜਿਸ ਦਾ ਡਾਇਆਮੀਟਰ 39 ਇੰਚ ਹੈ। ਜਿਸ ਨਾਸ 24 ਘੰਟੇ ਪਾਣੀ ਜਾ ਰਿਹਾ ਐਚ.ਪੀ.ਸੀ.ਐਲ ਬਾਡਮੇਰ ਰਿਫ਼ਾਇਨਰੀ ਨੂੰ। ਰਾਜਸਥਾਨ ਸਰਕਾਰ ਸਾਡੇ ਵਲੋਂ ਦਿਤੇ ਜਾ ਰਹੇ ਪਾਣੀ ਨਾਲ ਇਸ ਰਿਫਾਇਨਰੀ ਤੋਂ 280 ਕਰੋੜ ਰੁਪਏ ਵਸੂਲ ਰਹੀ ਹੈ। ਉਹ ਵੀ ਸਾਡੇ ਪਾਣੀ ਨਾਲ
ਸਵਾਲ : ਰਾਜਸਥਾਨ ਸਾਥੋਂ ਮੁਫ਼ਤ ’ਚ ਪਾਣੀ ਲੈ ਕੇ ਅੱਗੇ ਪਾਣੀ ਵੇਚਦਾ ਹੈ, ਇਸ ਦੇ ਨਾਲ ਹੀ ਜੇ ਰਾਜਸਥਾਨ ਦੇ ਬਕਾਏ ਦੀ ਗੱਲ ਕਰੀ ਜਾਵੇ, ਰਾਜਸਥਾਨ ਦਾ ਪੰਜਾਬ ਵੱਲ ਬਕਾਇਆ 9.9 ਲੱਖ ਕਰੋੜ ਤੇ ਵਿਆਜ ਵੱਖਰਾ?
ਜਵਾਬ : ਇਸ ਮੁੱਦੇ ਲਈ ਹੀ ਅਸੀਂ ਇਹ ਲੜਾਈ ਲੜਨ ਦਾ ਫ਼ੈਸਲਾ ਕੀਤਾ ਤੇ ਇਸ ਨੂੰ ਦੇਸ਼ ਦੀ ਜਨਤਾ ਤਕ ਲੈ ਕੇ ਜਾਣ ਦੀ ਫ਼ੈਸਲਾ ਕੀਤਾ ਹੈ। ਜਿਸ ਦੇ ਲਈ ‘ਜਾਗੋ ਪੰਜਾਬ’ ਨਾਮ ਦੀ ਸੰਸਥੀ ਬਣਾਈ ਗਈ ਹੈ। ਤੇ ਇਸ ਮੁੱਦੇ ਨੂੰ ਸੁਪਰੀਮ ਕੋਰਟ ਤਕ ਲੈ ਕੇ ਗਏ ਹਾਂ। ਫਿਲਹਾਲ ਅਸੀਂ ਸਿਰਫ਼ ਰਿਮਾਇੰਡਰ ਨੋਟਿਸ ਭੇਜਿਆ ਹੈ ਕਿ ਦਸੋ ਅਸੀਂ ਕਿੱਥੇ ਗਲਤ ਹਾਂ। ਜਿਸ ਤੋਂ ਬਾਅਦ ਅਸੀਂ ਆਰ.ਟੀ.ਆਈ. ਐਕਟ ਦੇ ਤਹਿਤ ਨੋਟਿਸ ਜਾਰੀ ਕਰਾਂਗੇ।
ਇਕ ਸੂਬਾ ਮਰ ਰਿਹਾ ਹੈ ਤੇ ਗ਼ਰੀਬ ਹੋ ਰਿਹਾ ਹੈ, ਤੇ ਦੂਜਾ ਸੂਬਾ ਉਸ ਦੇ ਪਾਣੀ ਨਾਲ ਅਮੀਰ ਹੋ ਰਿਹਾ ਹੈ। ਜਿੱਥੇ 40 ਫ਼ੀ ਸਦੀ ਰੇਤੇ ਕਾਰਨ ਵੇਸਟ ਹੋ ਰਿਹਾ ਹੈ, ਇਸ ਸਬੰਦੀ ਸੁਪਰੀਮ ਕੋਰਟ ਨੂੰ ਵੀ ਕੋਈ ਜਿਆਦਤੀ ਨਜ਼ਰ ਨਹੀਂ ਆ ਰਹੀ, ਜੋ ਕਿ ਪੰਜਾਬ ਨਾਲ ਹੋ ਰਹੀ ਹੈ।
ਪੰਜਾਬ ਪਹਿਲਾਂ ਜਦੋਂ ਹਰਿਆਣਾ ਨੂੰ ਪਾਣੀ ਦੇਣ ਲੱਗਿਆ ਸੀ ਤਾਂ ਇਹ ਕਹਿ ਕੇ ਮਨਾ ਕੀਤਾ ਗਿਆ ਸੀ ਤਾਂ ਲਿਫ਼ਲ ਕਰ ਕੇ ਪਾਣੀ ਨਹੀਂ ਦਿਤਾ ਜਾ ਸਕਦਾ। ਪਰੰਤੂ ਰਾਜਸਥਾਨ ਦਿਤਾ ਗਿਆ। ਜਿਸ ਨੂੰ ਛੇ ਜਗ੍ਹਾ ਪਾਣੀ ਲਿਫ਼ਟ ਕਰ ਕੇ ਦਿਤਾ ਜਾਂਦਾ ਹੈ। ਇਸ ਲਈ ਇਸ ਹੋ ਰਹੀ ਜਿਆਦਤੀ ਲਈ ਅਸੀਂ ਲੜਾਈ ਲੜਨ ਦੀ ਫ਼ੈਸਲਾ ਕੀਤਾ ਹੈ।
(For more news apart from Rozana Spokesperson's Exclusive Conversation with Padma Shri Swaran Singh Boparai Latest News in Punjabi stay tuned to Rozana Spokesman.)