ਕਿਹੜਾ ਪੰਜਾਬ - ਗੈਂਗਸਟਰਾਂ ਵਰਗੇ ਖਾੜਕੂਆਂ ਦਾ ਜਾਂ ਖਾੜਕੂਆਂ ਵਰਗੇ ਗੈਂਗਸਟਰਾਂ ਦਾ?
Published : Dec 23, 2019, 3:31 pm IST
Updated : Dec 23, 2019, 4:18 pm IST
SHARE ARTICLE
Niel Bhalinder Singh and Yadavinder
Niel Bhalinder Singh and Yadavinder

ਅੱਜ ਅਸੀਂ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ ਪਰ ਕਿਹੜੇ ਪੰਜਾਬ ਦੀ?

ਚੰਡੀਗੜ੍ਹ:  ਅੱਜ ਅਸੀਂ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ ਪਰ ਕਿਹੜੇ ਪੰਜਾਬ ਦੀ? ਜੇਕਰ ਜ਼ਿਆਦਾ ਦੂਰ ਨਾ ਜਾਈਏ ਤਾਂ ਇਕ ਪੰਜਾਬ ਉਹ ਹੈ ਜੋ 1947 ਵਿਚ ਦੋ ਹਿੱਸਿਆਂ ‘ਚ ਵੰਡਿਆ ਗਿਆ। ਉਸ ਪੰਜਾਬ ਦੀ ਗੱਲ ਉਹ ਲੋਕ ਕਰਦੇ ਹਨ ਜਿਨ੍ਹਾਂ ਨੇ ਉਹ ਵੇਲਾ ਹੰਢਾਇਆ ਹੈ। ਦੂਜੇ ਪੰਜਾਬ ਤਿੰਨ ਜੰਗਾਂ ਤੋਂ ਬਾਅਦ ਦਾ ਪੰਜਾਬ ਹੈ, 1984 ਵਿਚ ਹੋਏ ਕਤਲੇਆਮ ਅਤੇ ਘਟਨਾਵਾਂ ਦਾ ਪੰਜਾਬ ਹੈ। ਉਸ ਤੋਂ ਬਾਅਦ ਜੋ ਘਟਨਾਕ੍ਰਮ ਵਾਪਸੇ ਜਿਨ੍ਹਾਂ ਨੇ ਹੱਡੀ ਹੰਢਾਇਆ ਸੰਤਾਪ ਹੈ, ਉਹਨਾਂ ਦੇ ਦਿਲਾਂ ‘ਚੋਂ ਜੋ ਵੈਣ ਨਿਕਲਦੇ ਨੇ, ਉਹਨਾਂ ਵੈਣਾਂ ਦੇ ਰੂਪ ਵਿਚ ਪੰਜਾਬ ਦੀ ਗੱਲ ਨਿਕਲਦੀ ਹੈ।

ਉਸ ਤੋਂ ਬਾਅਦ ਦਾ ਪੰਜਾਬ ਕੁਝ ਇਸ ਤਰ੍ਹਾਂ ਦਾ ਪੰਜਾਬ ਆਉਂਦਾ ਹੈ, ਜਿਸ ‘ਚ ਪੰਜਾਬੀ ਬਾਰੇ ਗੱਲ ਕਰਨੀ ਫੈਸ਼ਨ ਬਣ ਜਾਂਦਾ ਹੈ। ਜਿਸ ‘ਚ ਲੇਖਕ ਕਵੀ ਪੈਦਾ ਤਾਂ ਹੁੰਦੇ ਨੇ ਪਰ ਉਹ ਅਪਣੀ ਕਿਤਾਬ ਛਪਾਉਣ ਲਈ, ਅਖਬਾਰ ‘ਚ ਅਪਣਾ ਲੇਖ ਛਪਾਉਣ ਲਈ ਜਾਂ ਕਿਸੇ ਟੈਲੀਵਿਜ਼ਨ ਜਾਂ ਰੇਡੀਓ ‘ਤੇ ਪੰਜਾਬ ਬਾਰੇ ਬੋਲਣ ਲਈ ਅਪਣਾ ਘਰ ਚਲਾਉਣ ਲਈ ਪੰਜਾਬ ਦੀ ਗੱਲ ਕਰਦੇ ਹਨ, ਉਹਨਾਂ ਦਾ ਸਿੱਧੇ ਤੌਰ ‘ਤੇ ਉਹਨਾਂ ਹਾਦਸਿਆਂ ਨਾਲ ਸਿੱਧਾ ਲਿੰਕ ਤਾਂ ਨਹੀਂ ਹੁੰਦਾ ਪਰ ਅੰਦਰੋਂ-ਅੰਦਰੀ ਉਹਨਾਂ ਦੇ ਅੰਦਰ ਉਹ ਚੀਸ ਜਾਂ ਚਿਣਗ ਹੁੰਦੀ ਹੈ ਤਾਂ ਪੰਜਾਬ ਦੀ ਗੱਲ ਨਿਕਲਦੀ ਜਰੂਰ ਹੈ ਪਰ ਉਸ ਦੇ ਮਾਇਨੇ ਬਦਲ ਜਾਂਦੇ ਹਨ।

NeilNiel Bhalinder Singh

ਹੁਣ ਜੋ ਨਵੇਂ ਪੰਜਾਬ ਦੀ ਗੱਲ ਹੋ ਰਹੀ ਹੈ, ਨਵੇਂ ਰੂਪ ਵਿਚ ਉਹ ਗੱਲ ਹੋ ਰਹੀ ਹੈ ਉਹ ਸੋਸ਼ਲ ਮੀਡੀਆ ਜ਼ਰੀਏ ਹੋ ਰਹੀ ਹੈ ਕਿਉਂਕਿ ਪੰਜਾਬੀ ਟੈਲੀਵਿਜ਼ਨ ਵਿਚ ਜਦੋਂ ਵੀ ਪੰਜਾਬ ਦੀ ਗੱਲ ਹੋਣ ਲੱਗੀ ਸੀ ਤਾਂ ਸਮੇਂ ਦੇ ਹਾਕਮਾਂ ਨੇ ਕੇਬਲ ਟੀਵੀ ‘ਤੇ ਕਬਜ਼ਾ ਕਰ ਕੇ ਉਸ ਨੂੰ ਨਹੀਂ ਹੋਣ ਦਿੱਤਾ। ਪਰ ਉਸ ਤੋਂ ਬਾਅਦ ਜਦੋਂ ਹੁਣ ਸੋਸ਼ਲ ਮੀਡੀਆ ‘ਤੇ ਗੱਲ ਹੋਣ ਲੱਗੀ ਹੈ ਤਾਂ ਉਸ ਵਿਚ ਵੀ ਪੰਜਾਬ ਦੀ ਗੱਲ ਨੂੰ ਵੇਚਣ ਦੇ ਨਜ਼ਰੀਏ ਨਾਲ ਜ਼ਿਆਦਾ ਕੀਤਾ ਜਾਣ ਲੱਗ ਪਿਆ ਹੈ। ਤਾਂ ਜੋ ਸਫਲਤਾ ਵੀ ਪ੍ਰਾਪਤ ਹੋਵੇ ਤੇ ਰੈਵੇਨਿਊ ਵੀ ਇਕੱਠਾ ਹੋਵੇ।

ਰੋਜ਼ਾਨਾ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਯਾਦਵਿੰਦਰ ਕਰਫਿਊ ਨਾਲ ਖ਼ਾਸ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦਾ ਵਿਸ਼ਾ ਉਹਨਾਂ ਦੀ ਕਿਤਾਬ ‘ਕਿਹੜਾ’ ਪੰਜਾਬ ਸੀ। ਇਸ ਮੌਕੇ ਸਪੋਕਸਮੈਨ ਟੀਵੀ ਵੱਲੋਂ ਉਹਨਾਂ ਨੂੰ ਇਸ ਕਿਤਾਬ ਲਈ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਯਾਦਵਿੰਦਰ ਨੇ ਕਿਹਾ ਕਿ  ਉਹਨਾਂ ਨੂੰ ਇਸ ਕਿਤਾਬ ਲਈ ਦੇਸ਼ਾਂ-ਵਿਦੇਸ਼ਾਂ ਵਿਚ ਵਸ ਰਹੇ ਪੰਜਾਬੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਇਸ ਗੱਲ਼ਬਾਤ ਦੌਰਾਨ ਯਾਦਵਿੰਦਰ ਕਰਫਿਊ ਕੋਲੋਂ ਇਸ ਕਿਤਾਬ ਬਾਰੇ ਕਈ ਸਵਾਲ ਪੁੱਛੇ ਗਏ।

d

ਸਵਾਲ: ਇਸ ਕਿਤਾਬ ਦੇ ਨਾਂਅ ਤੋਂ ਲੱਗ ਰਿਹਾ ਹੈ ਕਿ ਤੁਸੀਂ ਇਕ ਬਹੁਤ ਵੱਡਾ ਦਾਇਰਾ ਸੋਚ ਕੇ ਛੋਟੀ ਕਿਤਾਬ ਲਿਖੀ ਹੈ। ਇਸ ਬਾਰੇ ਲਿਖਣ ਦਾ ਵਿਚਾਰ ਕਿਥੋਂ ਪੈਦਾ ਹੋਇਆ?
ਜਵਾਬ
: ਮੇਨੂੰ ਲਿਖਣ-ਪੜ੍ਹਨ ਦਾ ਸ਼ੌਂਕ ਤਾਂ ਬਚਪਨ ਵਿਚ ਹੀ ਸੀ। ਬਚਪਨ ਤੋਂ ਬਾਅਦ ਇਹਨਾਂ ਚੀਜ਼ਾਂ ਵੱਲ ਰੁਝਾਨ ਵਧਦਾ ਰਿਹਾ। ਉਸ ਤੋਂ ਬਾਅਦ ਪੱਤਰਕਾਰੀ ਵਿਚ ਆਉਣ ਦਾ ਸਬੱਬ ਬਣਿਆ। ਮੈਂ 2006 ਤੋਂ ਬਲਾਗ ਲਿਖਣੇ ਸ਼ੁਰੂ ਕੀਤੇ ‘ਗੁਲਾਮ ਕਲਮ’। ਇਹਨਾਂ ਬਲਾਗਸ ਵਿਚ ਮੈਂ ਪੰਜਾਬ, ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਹੋਰ ਮੁੱਦਿਆਂ ਦਾ ਜ਼ਿਕਰ ਕਰਦਾ ਸੀ। 

ਦਿੱਲੀ ਜਾ ਕੇ ਤੁਹਾਡਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ। ਇਨਸਾਨ ਦੀ ਜ਼ਿੰਦਗੀ ‘ਚ ਥਾਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਮੇਰਾ ਜਵਾਹਰ ਲਾਲ ਯੂਨੀਵਰਸਿਟੀ ਨਾਲ ਬਹੁਤ ਖ਼ਾਸ ਵਾਹ ਰਿਹਾ। ਮੈਂ ਉਸ ਦਾ ਵਿਦਿਆਰਥੀ ਨਹੀਂ ਸੀ ਪਰ ਵਿਦਿਆਰਥੀ ਨਾ ਹੋਣ ਕਰਕੇ ਵੀ ਮੈਂ ਉਸ ਯੂਨੀਵਰਸਿਟੀ ਵਿਚੋਂ ਬਹੁਤ ਸਿੱਖਿਆ। ਮੈਂ ਉੱਥੇ ਜਾ ਕੇ ਆਰਐਸਐਸ ਦੀ ਵਿਦਿਆਰਥੀ ਜਥੇਬੰਦੀ ਏਬੀਵੀਸੀ ਨੂੰ ਮਿਲਦਾ ਸੀ ਉਹਨਾਂ ਨੇ ਕਾਰਲ ਮਾਰਕਮ ਪੜ੍ਹਿਆ ਹੁੰਦਾ ਸੀ। ਲੈਫਟ ਵਾਲਿਆਂ ਨੇ ਸਾਵਰਕਰ ਪੜ੍ਹਿਆ ਹੁੰਦਾ ਸੀ ਤਾਂ ਪਹਿਲੀ ਵਾਰ ਉਹ ਘੇਰਾ ਵਿਸ਼ਾਲ ਹੋਇਆ, ਉਹਨਾਂ ਨੇ ਅੰਬੇਦਕਰ ਗਾਂਧੀ ਸਭ ਪੜ੍ਹੇ ਹੁੰਦੇ ਸੀ।

NeilNiel Bhalinder Singh

ਪੰਜਾਬ ਅੰਦਰ ਵੀ ਅਸੀਂ ਵਿਚਰਦੇ ਰਹੇ। ਮੈਂ ਪੰਜਾਬੀ ਯੂਨੀਵਰਸਿਟੀ ਰਿਹਾ ਪਰ ਇਥੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈ। ਯੂਨੀਵਰਸਿਟੀ ਵਿਚ 70 ਦੇ ਦੌਰ ਵਿਚ ਪੰਜਾਹੀ ‘ਚ ਸ਼ਾਨਦਾਰ ਕੰਮ ਹੋਇਆ। ਪਰ ਇੱਥੇ ਉਹ ਮਾਹੌਲ ਨਹੀਂ ਸੀ। ਉੱਥੇ ਵੱਖ-ਵੱਖ ਥਾਵਾਂ ਦੇ ਵਿਦਿਆਰਥੀਆਂ ਨਾਲ ਵਾਹ ਪਿਆ।  ਮੈਨੂੰ ਲੱਗਦਾ ਸੀ ਕਿ ਜਿਸ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਜਿਸ ਪੰਜਾਬ ‘ਚ ਅਸੀਂ ਰਹਿ ਰਹੇ ਹਾਂ ਜੇਕਰ ਅਸੀਂ ਇਸ ਦੇ ਇਤਿਹਾਸ ਵੱਲ ਜਾਈਏ ਤਾਂ ਇਤਿਹਾਸ ਵਿਚ ਬਹੁਤ ਕੁਝ ਵਾਪਰਿਆ।

ਹਰ ਕਿਸੇ ਨੂੰ ਲੱਗਦਾ ਹੈ ਕਿ ਇਹ ਮੇਰਾ ਪੰਜਾਬ ਹੈ ਅਤੇ ਮੇਰਾ ਘਰ ਹੈ ਕੀ ਪਾਲੀਟੀਕਲ ਕਲਾਸ ਨੂੰ ਅਜਿਹਾ ਲੱਗਦਾ। ਮੈਨੂੰ ਇਹ ਲੱਗਦਾ ਹੈ ਕਿ ਪਾਲੀਟੀਕਲ ਕਲਾਸ ਅੰਦਰ ਵੱਡੇ ਹਿੱਸੇ ਨੂੰ ਜਿਨ੍ਹਾਂ ਨੇ ਰਾਜ ਕੀਤਾ, ਉਹਨਾਂ ਨੂੰ ਨਹੀਂ ਲੱਗਦਾ ਕਿ ਇਹ ਸਾਡਾ ਪੰਜਾਬ ਹੈ। ਜੇ ਉਹਨਾਂ ਦਾ ਪੰਜਾਬ ਹੁੰਦਾ ਤਾਂ ਸ਼ਾਇਦ ਪੰਜਾਬ ਦਾ ਇਹ ਹਾਲ ਨਾ ਹੁੰਦਾ। ਮੈਂ ਉਹਨਾਂ ਸਾਰੇ ਮੁੱਦਿਆਂ ਦਾ ਇਸ ਕਿਤਾਬ ਅੰਦਰ ਜ਼ਿਕਰ ਕੀਤਾ ਹੈ।

ਇਸ ਕਿਤਾਬ ਦਾ ਪਹਿਲਾ ਆਰਟੀਕਲ ਹੈ ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ। ਪੰਜਾਬ ਅੰਦਰ ਬਹੁਤ ਕੁਝ ਸੀ। ਉਹ ਪੰਜਾਬ ਦੀ ਜਿਸ ‘ਚ ਸਾਰੇ ਇਕੱਠੇ ਰਹਿੰਦੇ ਸੀ। ਪਰ ਸਵਾਲ ਇਹ ਹੈ ਕਿ ਜਿਹੜੀ ਸਿਆਸਤ ਨੇ ਇਹ ਚੀਜ਼ਾਂ ਖਿੱਚੀਆਂ। ਪੰਜਾਬ ਦੇ ਮੁੱਦਿਆਂ ਨੂੰ ਮੈਂ ਇਕ ਪੱਤਰਕਾਰ ਹੋਣ ਦਾ ਨਾਤੇ ਕਿਵੇਂ ਦੇਖਿਆ ਉਹਨਾਂ ਨੂੰ ਮੈਂ ਇਸ ਕਿਤਾਬ ਵਿਚ ਲਿਖਿਆ।

dYadavinder Curfew

ਸਵਾਲ: ਮੈਂ ਵੀ ਪਿੱਛੇ ਜਿਹੇ ਨਨਕਾਣਾ ਸਾਹਿਬ ਜਾ ਕੇ ਆਇਆ, ਉੱਥੋਂ ਦੇ ਲੋਕਾਂ ਨੂੰ ਮਿਲਿਆ। ਇਸ ਸਮੇਂ ਵੀ ਕਰਤਾਰਪੁਰ ਲਾਂਘੇ ਦੇ ਬਹਾਨੇ ਨਾਲ ਟੀਵੀ ਰਿਪੋਰਟਿੰਗ ਹੋ ਰਹੀ ਹੈ। ਇਸ ਵਿਚੋਂ ਇਕ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਾਨੂੰ ਕਿਹਾ ਜਾਂਦਾ ਹੈ ਕਿ ਇਹ ਸਾਡੇ ਦੁਸ਼ਮਣ ਨੇ, ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਸਾਡੇ ਦੁਸ਼ਮਣ ਨੇ ਜਦਕਿ ਉੱਥੋਂ ਦੀ ਲੋਕਾਈ ਅਤੇ ਸਾਡੀ ਲੋਕਾਈ ‘ਚ ਉਹ ਗੱਲ ਨਹੀਂ ਹੈ। 1947 ‘ਚ ਇਕ ਦੂਜੇ ਨੂੰ ਮਾਰਿਆ ਗਿਆ, ਉਜਾੜਿਆ ਗਿਆ। 70 ਸਾਲਾਂ ‘ਚ ਇੰਨਾ ਵਧੀਆ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਅਗਲੇ 70 ਸਾਲਾਂ ‘ਚ ਤੁਸੀਂ ਪੰਜਾਬ ਨੂੰ ਕਿੱਥੇ ਖੜ੍ਹਾ ਮੰਨਦੇ ਹੋ? ਕੀ ਲੱਗਦਾ ਹੈ ਕਿ ਇਹ ਲੀਕ ਮਿਟ ਜਾਏਗੀ, ਜਿਸ ਤਰ੍ਹਾਂ ਅੱਜ ਦਿਲਾਂ ‘ਚ ਇਹ ਲੀਕ ਮਿਟ ਚੁੱਕੀ ਹੈ।

ਜਵਾਬ: ਮੈਨੂੰ ਲੱਗਦਾ ਹੈ ਮਾਨਸਿਕਤਾ ਬਹੁਤ ਵੱਡੀ ਚੀਜ਼ ਹੁੰਦੀ ਹੈ। ਦੁਨੀਆਂ ‘ਤੇ ਜੋ ਕੁਝ ਵੀ ਬਣਦਾ ਹੈ ਉਹ ਸਭ ਤੋਂ ਪਹਿਲਾਂ ਮਾਨਸਿਕ ਤੌਰ ‘ਤੇ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਰਾਸ਼ਟਰੀ ਮੀਡੀਆ ਦਾ ਰਵੱਈਆ ਬਹੁਤ ਨੈਗੇਟਿਵ ਹੈ। ਕਈ ਵਾਰ ਅਸੀਂ ਹਰ ਚੀਜ਼ ਨੂੰ ਸਾਜ਼ਿਸ਼ ਦੇ ਰੂਪ ਵਿਚ ਦੇਖਦੇ ਹਾਂ। ਇਸ ਚੀਜ਼ ਨੂੰ ਨਾ ਦਿੱਲੀ ਚਾਹੁੰਦੀ ਹੈ ਨਾ ਇਸਲਾਮਾਬਾਦ ਚਾਹੁੰਦਾ ਹੈ। ਪਾਕਿਸਤਾਨ ਅੰਦਰ ਵੀ ਇਹੀ ਸਮੱਸਿਆ ਹੈ।

ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਇਹੀ ਹੈ। ਪੰਜਾਬ ਅੰਦਰ ਜੋ ਸਾਂਝੀ ਕੌਮ ਸੀ ਉਹੀ ਅਸਲ ਵਿਚ ਪੰਜਾਬ ਸੀ। ਪੰਜਾਬ ਨੂੰ ਇਹ ਇੰਨੀ ਵੱਡੀ ਸੱਟ ਲੱਗੀ ਜਿਸ ਦੇ ਕਾਰਨ ਪੰਜਾਬ ‘ਚ ਸਮੱਸਿਆਵਾਂ ਆ ਰਹੀਆਂ ਹਨ। ਮੈਨੂੰ ਲੱਗਦਾ ਜੇ ਪੰਜਾਬ ਇਕੱਠਾ ਸੂਬਾ ਹੁੰਦਾ ਤਾਂ ਸਾਰੇ ਦੇਸ਼ ਨੂੰ ਲੀਡ ਕਰਦਾ ਹੁੰਦਾ। ਪੰਜਾਬ ਨੂੰ ਸੱਭਿਆਚਾਰਕ ਅਤੇ ਧਾਰਮਕ ਪੱਖੋਂ ਮਾਰਿਆ ਗਿਆ। ਅਸੀਂ ਸਦੀਆਂ ਤੋਂ ਜੋ ਹਾਸਲ ਕੀਤਾ ਉਹ ਟੁੱਟ ਗਿਆ, ਉਸ ‘ਚ ਸਿਆਸੀ ਨਫਰਤ ਸੀ। ਲੋਕਾਂ ਦੇ ਮਨ੍ਹਾਂ ਵਿਚ ਜੋ ਚੱਲ ਰਿਹਾ ਹੈ ਉਹ ਭਵਿੱਖ ਵਿਚ ਹੋਰ ਪਾਜ਼ੀਟਿਵ ਹੋਵੇਗੀ।

g

ਸਵਾਲ: ਤੁਹਾਡੇ ਬਾਰੇ ਨਾਮਵਰ ਚਿੰਤਕਾਂ ਦੇ ਕੰਮੈਂਟ ਬਹੁਤ ਹੀ ਖੂਬਸੂਰਤ ਆਏ ਹਨ। ਅਮਰਜੀਤ ਚੰਦਨ ਜੀ ਲਿਖਦੇ ਨੇ, ‘ਜਿਸ ਪੰਜਾਬ ‘ਚ ਅਪਣਿਆਂ ਨੇ ਹੀ ਮਰਦਾਨਿਆਂ ਨੂੰ ਨਾਨਕ ਤੋਂ ਤਰੋੜ ਰੱਖਿਆ ਹੈ, ਇਹ ਉਹ ਪੰਜਾਬ ਹੈ ਜੋ ਵਿਸ਼ਵ ਕਾਰਪੋਰੇਟ ਪੂੰਜੀਵਾਦ ਦੀ ਜਕੜ ‘ਚ ਗਰਕ ਗਿਐ’। ਇਸੇ ਤਰ੍ਹਾਂ ਸ਼ਮੀਲ ਲਿਖਦੇ ਨੇ, ‘ਇਕ ਪਾਸੇ ਖੁਦ ਸੰਕਟ ਦਾ ਚਿੰਨ੍ਹ ਬਣੀ ਸਿਆਸਤ ਸਿਆਸੀ ਜਮਾਤ ਹੈ, ਦੂਜੇ ਪਾਸੇ ਸੱਚਮੁਚ ਦੇ ਫਰੀਕ ਨਾਲ ਮੁਲਾਕਾਤ ਹੈ’ ਸ਼ਮੀਲ ਕਿਤੇ ਨਾ ਕਿਤੇ ਇਹ ਵੀ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਯਾਦਵਿੰਦਰ ਦੇ ਜੋ ਸਵਾਲ ਨੇ ਉਸ ਦੇ ਜਵਾਬ ਵੀ ਉਹੀ ਨੇ।

ਗੁਰਬਚਨ ਲਿਖ ਰਹੇ ਨੇ, ‘ਤ੍ਰਾਸਦੀ ਤਾਂ ਵਾਪਰ ਚੁੱਕੀ ਹੈ’ ਕੀ ਗੁਰਬਚਨ ਦੀ ਟਿੱਪਣੀ ਤੁਹਾਡੀ ਕਿਤਾਬ ਨੂੰ ਰੱਦ ਨੀ ਕਰਦੀ ਕਿ ਕੀ ਲੋੜ ਸੀ ਜੇਕਰ ਤ੍ਰਾਸਦੀ ਵਾਪਰ ਚੁੱਕੀ ਹੈ ਤਾਂ ਇਸ ਕਿਤਾਬ ਦੀ ਕੀ ਲੋੜ ਹੈ?
ਜਵਾਬ
: ਗੁਰਬਚਨ ਪੰਜਾਬ ਦੇ ਬੁੱਧੀਜੀਵੀ ਨੇ। ਵਿਦਵਾਨਾਂ ਦਾ ਕੰਮ ਕੁਝ ਹੋਰ ਹੁੰਦਾ ਪੱਤਰਕਾਰ ਦਾ ਕੰਮ ਕੁਝ ਹੋਰ ਹੁੰਦਾ। ਹਰ ਕਿਸੇ ਦੇ ਹਿੱਸੇ ਜ਼ਿੰਮੇਵਾਰੀ ਹੈ। ਪੱਤਰਕਾਰ ਦੇ ਹਿੱਸੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਜੋ ਹੈ ਮੈਂ ਮੰਨਦਾ ਹਾਂ ਕਿ ਕਾਰਕੁੰਨ (Activist) ਤੇ ਪੱਤਰਕਾਰ ਵਿਚ ਫਰਕ ਹੁੰਦਾ ਹੈ। ਪੱਤਰਕਾਰ Activist ਹੋ ਸਕਦਾ ਜਦੋਂ ਲਹਿਰਾਂ ਚੱਲਦੀਆਂ ਨੇ ਅਜ਼ਾਦੀ ਦੀ ਲਹਿਰ ‘ਚ ਪੱਤਰਕਾਰ Activist ਸੀ।

Journalist Journalist

ਪਰ ਸਮਾਜ ਦੇ ਅੰਦਰ ਪੱਤਰਕਾਰ ਦਾ ਮੁੱਖ ਰੋਲ ਹੁੰਦਾ ਹੈ ਕਿ ਉਹ ਸਮਾਜ ਦੇ ਸਾਹਮਣੇ, ਸਟੇਟ ਦੇ ਸਾਹਮਣੇ ਜਾਂ ਇੰਸਟਿਟਿਊਸ਼ਨ ਦੇ ਸਾਹਮਣੇ ਉਹ ਤਸਵੀਰ ਰੱਖਦਾ, ਜਿਸ ਨੂੰ ਉਹ ਰੱਦ ਕਰ ਰਹੇ ਹੁੰਦੇ ਹਨ। ਗੁਰਬਚਨ ਸਿੰਘ ਹੋਰੀਂ ਕਹਿ ਰਹੇ ਨੇ ਕਿ ਤ੍ਰਾਸਦੀ ਵਾਪਰ ਚੁੱਕੀ ਹੈ ਕਿ ਕੀ ਪੰਜਾਬ ਦੀ ਪਾਲੀਟੀਕਲ ਜਮਾਤ ਇਸ ਦੇ ਉੱਤੇ ਆਉਂਦੀ ਹੈ। ਹਮੇਸ਼ਾਂ ਇਹੀ ਕਹਿੰਦੀ ਹੈ ਕਿ ਆਰਥਕ ਸੰਕਟ ਤਾਂ ਠੀਕ ਹੈ, ਨਸ਼ਾ ਤਾਂ ਹੈ ਨਹੀਂ। ਇਹ ਅਕਾਲੀ ਦਲ ਵੇਲੇ ਵੀ ਕਿਹਾ ਗਿਆ ਤੇ ਕੈਪਟਨ ਵੇਲੇ ਵੀ ਕਿਹਾ ਜਾ ਰਿਹਾ ਹੈ। ਅਜਿਹੇ ਦੌਰ ਅੰਦਰ ਪੱਤਰਕਾਰ ਦੀ ਦਖਲ ਉਹੀ ਹੈ ਕਿ ਜਿਸ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ।

ਮੈਂ ਜੋ ਲਿਖਿਆ ਇਸ ਦੇ ਅੰਦਰ ਫੈਕਟ ਵੀ ਹਨ। ਪੱਤਰਕਾਰ ਦਾ ਸਭ ਤੋਂ ਪਹਿਲਾ ਕੰਮ ਲਿਖਣਾ ਹੈ, ਜਿਸ ਦੇ ਜ਼ਰੀਏ ਉਹ ਸਟੇਟ ਦੇ ਕਿਸੇ ਏਜੰਡੇ ਨੂੰ ਜਾਂ ਪ੍ਰਾਪੋਗੰਡੇ ਨੂੰ ਬੇਨਕਾਬ ਕਰਦਾ ਹੈ। ਜਿਵੇਂ ਮੈਂ ਇਕ ਆਰਟੀਕਲ ਲਿਖਿਆ ‘ਸਿਹਤ ਤੇ ਵਿਦਿਆ ਵਿਚਾਰੀ ਕਾਰਪੋਰੇਟ ਨੇ ਖਾਲੀ’। ਮੈਂ 1970 ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਇਸ ਕਿਤਾਬ ਅੰਦਰ ਲੈ ਕੇ ਆਇਆ ਹਾਂ। ਗੁਰਬਚਨ ਜੀ ਦੀ ਟਿੱਪਣੀ ਬਿਲਕੁਲ ਠੀਕ ਹੈ। ਤ੍ਰਾਸਦੀ ਤਾਂ ਵਾਪਰ ਚੁੱਕੀ ਹੈ। ਸਵਾਲ ਇਹ ਹੈ ਕਿ ਇਸ ਤ੍ਰਾਸਦੀ ਨੂੰ ਵਾਰ-ਵਾਰ ਕਹਿਣ ‘ਤੇ ਵੀ ਕਿਸੇ ‘ਚ ਕੋਈ ਸੰਵੇਦਨਾ ਜਾਗਦੀ ਹੈ?

BookBook

ਸਵਾਲ: ਮੇਰਾ ਪਹਿਲਾ ਸਵਾਲ ਸੀ ਇਹ ਕਿਤਾਬ ਕਿਵੇਂ ਆਈ ਕਿੱਥੋਂ ਆਈ। ਇਸ ਦਾ ਜਵਾਬ ਮੈਨੂੰ ਹਾਲੇ ਵੀ ਚਾਹੀਦਾ ਹੈ। ਤੁਸੀਂ ਬੜੇ ਸਰਗਰਮ ਪੱਤਰਕਾਰ ਹੋ। ਮੈ ਤੁਹਾਨੂੰ ਨਿੱਜੀ ਤੌਰ ‘ਤੇ ਵੀ ਜਾਣਦਾ ਹਾਂ। ਕੀ ਇਹ ਕਿਤਾਬ ਉਸ ਚੀਜ਼ ਦਾ ਉਜਾਗਰ ਹੈ ਕਿ ਜਿੱਥੇ ਅਸੀਂ ਕੰਮ ਕਰਦੇ ਹਾਂ ਤੇ ਜਿਹੜੀ ਪੱਤਰਕਾਰੀ ਅਸੀਂ ਹੁਣ ਤੱਕ ਕਰਦੇ ਰਹੇ ਹਾਂ, ਉੱਥੇ ਸਾਨੂੰ ਇਹ ਗੱਲ ਕਹਿਣ ਦਾ ਮੌਕਾ ਨਹੀਂ ਮਿਲਿਆ। ਇਸ ਕਰਕੇ ਇਕ ਕਿਤਾਬ ਦੇ ਰੂਪ ‘ਚ ਇਹ ਗੱਲ ਇਕ ਮੇਨਸਟ੍ਰੀਮ ਪੱਤਰਕਾਰ ਨੂੰ ਵੱਖਰੇ ਤੌਰ ‘ਤੇ ਲਿਖਣੀ ਪੈ ਰਹੀ ਹੈ।

ਜਵਾਬ: 2006 ਤੋਂ ਮੈਂ ਪੱਤਰਕਾਰੀ ‘ਚ ਹਾਂ 2006 ਤੋਂ ਲੈ ਕੇ ਮੈਂ 2011 ਤੱਕ ਦਿੱਲੀ ਰਿਹਾ ਹਾਂ। ਹੁਣ ਹਰ ਬੰਦੇ ਨੂੰ ਲੱਗਦਾ ਹੈ ਕਿ ਟੀਵੀ ਗਲੈਮਰ ਹੈ ਤੇ ਮੈਂ ਸਕ੍ਰੀਨ ‘ਤੇ ਆਜੋ। ਉਸ ਪਿੱਛੇ ਪੱਤਰਕਾਰ ਬਹੁਤ ਪੈਦਾ ਹੋ ਰਹੇ ਨੇ ਪਰ ਬਹੁਤ ਥੌੜੇ ਲੋਕ ਅਜਿਹੇ ਹਨ ਜੋ ਪੰਜਾਬ ਨੂੰ ਸਮਝਦੇ ਹਨ। ਮੇਰਾ ਮੰਨਣਾ ਹੈ ਕਿ ਜਿਹੜਾ ਇਨਸਾਨ ਪੰਜਾਬ ਨੂੰ ਸਮਝਦਾ ਨਹੀਂ ਉਹ ਪੰਜਾਬ ਬਾਰੇ ਕੀ ਲਿਖੇਗਾ। ਪੰਜਾਬ ਬਹੁਤ ਕੰਪਲੈਕਸ ਸਟੇਟ ਹੈ।

ਅੱਜ ਦੀ ਪੱਤਰਕਾਰੀ ਵਿਚੋਂ ਇਹ ਚੀਜ਼ ਗਾਇਬ ਹੈ। ਪਰ ਸਾਡੀ ਕੋਸ਼ਿਸ਼ ਹਮੇਸ਼ਾਂ ਇਹੀ ਰਹੀ ਕਿ ਅਸੀਂ ਇਹਨਾਂ ਚੀਜ਼ਾਂ ਨਾਲ ਜੁੜੀਏ। ਟੀਵੀ ਇਕ ਵੱਖਰੀ ਤਰ੍ਹਾਂ ਦਾ ਮੀਡੀਅਮ ਹੈ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤਰ੍ਹਾਂ ਦੀ ਗੱਲ ਉੱਥੇ ਕਰ ਸਕਾਂ। ਮੈਨੂੰ ਲੱਗਦਾ ਸੀ ਕਿ ਪੱਥਰਕਾਰੀ ‘ਚ ਠਹਿਰਾਅ ਨਹੀਂ ਹੁੰਦਾ। ਪਰ ਹੁਣ ਮੀਡੀਆ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਤੁਸੀਂ ਚਾਹੁੰਦੇ ਹੋਏ ਵੀ ਉਸ ਰੂਪ ‘ਚ  ਗੱਲ ਨਹੀ ਕਰ ਸਕਦੇ। ਕਈ ਲੋਕ ਕਰ ਵੀ ਰਹੇ ਹਨ ਜਿਵੇਂ ਰਵੀਸ਼ ਕੁਮਾਰ।

BookBook

ਸਵਾਲ: ਪੰਜਾਬੀ ਮੀਡੀਆ ਜਾਂ ਟੈਲੀਵੀਜ਼ਨ ਮੀਡੀਆ ਨੂੰ ਇਕ ਸ਼ਰਾਪ ਪਿਆ ਹੋਇਆ ਹੈ ਕਿ ਇਹ ਉਸ ਬੇਬਾਕੀ ਨਾਲ ਗੱਲ ਨਹੀਂ ਕਰ ਪਾਇਆ। ਕੀ ਤੁਸੀਂ ਮੇਰੀ ਗੱਲ ਨਾਲ ਇਤਫਾਕ ਰੱਖਦੇ ਹੋ? ਜੇ ਇਤਫਾਕ ਰੱਖਦੇ ਹੋ ਤਾਂ ਇਸ ਬਾਰੇ ਕੀ ਕਹੋਗੇ?
ਜਵਾਬ: ਮੈਨੂੰ ਲੱਗਦਾ ਹੈ ਕਿ 80 ਦੇ ਦੌਰ ਤੋਂ ਬਾਅਦ ਮੀਡੀਆ ਬਹੁਤ ਬੁਰੀ ਤਰ੍ਹਾਂ ਬਦਲਿਆ ਹੈ। ਐਫਡੀਆਈ ਨਹੀਂ ਹੁੰਦੀ ਸੀ ਮੀਡੀਆ ‘ਚ ਐਫਡੀਆਈ ਆਈ। ਉਸ ਦੌਰ ਤੋਂ ਬਾਅਦ ਪੱਤਰਕਾਰੀ ‘ਚ ਬਹੁਤ ਸੰਭਾਵਨਾਵਾਂ ਆਈਆਂ। ਹੁਣ ਐਰਸਪੋਜ਼ਰ ਬਹੁਤ ਹੈ। ਇਸ ਦੌਰ ‘ਚ ਮੀਡੀਆ ਵਿਚ ਬਹੁਤ ਪੂੰਜੀ ਹੈ। ਪੂੰਜੀ ਦੇ ਆਉਣ ਨਾਲ ਮੀਡੀਆ ਕਾਰਪੋਰੇਟ ਦੇ ਹੱਥ ਆਇਆ। ਇਸ ਤੋਂ ਬਾਅਦ ਪੱਤਰਕਾਰੀ ‘ਚ ਸੰਕਟ ਪੈਦਾ ਹੋਇਆ। ਜਿਸ ਦਾ ਪੱਤਰਕਾਰੀ ਇਸ ਸੰਕਟ ਦਾ ਸ਼ਿਕਾਰ ਹੋਈ। ਅਖ਼ਬਾਰ ਵੀ ਇਸ ਸੰਕਟ ਦਾ ਸ਼ਿਕਾਰ ਹੋਏ।

ਸਵਾਲ: ਕਿਹੜਾ ਪੰਜਾਬ ਦੀ ਗੱਲ ਕਰ ਰਹੇ ਹਾਂ। ਦੋ ਤਰ੍ਹਾਂ ਦੀ ਪੰਜਾਬੀ ਪੱਤਰਕਾਰੀ ਦੀ ਗੱਲ ਹੋ ਰਹੀ ਹੈ ਇਕ ਹੈ ਇਕ ਪੰਜਾਬੀ ਪੱਤਰਕਾਰੀ ਹੋ ਰਹੀ ਹੈ ਤੇ ਇਕ ਪੰਥਕ ਪੰਜਾਬੀ ਪੱਤਰਕਾਰੀ ਹੋ ਰਹੀ ਹੈ। ਦੋਵਾਂ ‘ਚ ਬਹੁਤ ਅੰਤਰ ਹੈ। ਇਹ ਵੀ ਘਾਤਕ ਨਹੀਂ ਮੰਨਦੇ ਤੁਸੀਂ ਪੰਜਾਬ ਵਾਸਤੇ?
ਜਵਾਬ
: ਮੈਂ ਹਰ ਮਸਲੇ ਦਾ ਮਹਿਰ ਨਹੀਂ। ਮੈਂ ਹਰ ਮਸਲੇ ਦਾ ਮਾਹਰ ਬਣਾਂਗਾ ਤਾਂ ਗੁਰਦਾਸ ਮਾਨ ਵਾਂਗ ਵਿਵਾਦ ਪੈਦਾ ਹੋਵੇਗਾ।

PunjabPunjab

ਸਵਾਲ: ਤੁਸੀਂ ਗੈਂਗਸਟਰਾਂ ਦੇ ਪੰਜਾਬ ਦੀ ਗੱਲ ਕੀਤੀ ਹੈ। ਤੁਸੀਂ ਗੈਂਗਸਟਰਾਂ ਦੇ ਘਰਾਂ ਤੱਕ ਗਏ ਹੋ। ਜਿੱਥੇ ਗੈਂਗਸਟਰਾਂ ਦੇ ਝੂਠੇ-ਸੱਚੇ ਮੁਕਾਬਲੇ ਹੋ ਰਹੇ ਸੀ। ਉਸ ਨੂੰ ਤੁਸੀਂ ਬਹੁਤ ਨੇੜਿਓਂ ਦੇਖਿਆ ਹੈ। ਤੁਸੀਂ ਉਸ ਬਾਰੇ ਕੀ ਮਹਿਸੂਸ ਕਰਕੇ ਆਏ ਹੋ?
ਜਵਾਬ
: ਮੇਰਾ ਹੈਡਿੰਗ ਇਹੀ ਹੈ ਖਾੜਕੂਆਂ ਵਰਗੇ ਗੈਂਗਸਟਰ ਜਾਂ ਗੈਂਗਸਟਰਾਂ ਵਰਗੇ ਖਾੜਕੂ। ਮੈਨੂੰ ਇਹ ਲੱਗਦਾ ਹੈ ਜਦੋਂ ਖਾੜਕੂ ਲਹਿਰ ਖਤਮ ਹੋ ਰਹੀ ਸੀ ਮਤਲਬ ਹਥਿਆਰਬੰਦ ਲਹਿਰ ਖਤਮ ਹੋ ਰਹੀ ਸੀ। ਮੇਰਾ ਸਵਾਲ ਹੈ ਕਿ ਹਿੰਸਾ ਨਾਲ ਪੰਜਾਬ ਦਾ ਕੀ ਰਿਸ਼ਤਾ ਹੈ। ਹਿੰਸਾ ਹਰੇਕ ਸਮਾਜ ਵਿਚ ਹੁੰਦੀ ਹੈ। ਪਰ ਹਿੰਸਾ ਨਾਲ ਪੰਜਾਬ ਦਾ ਅਲੱਗ ਹੀ ਤਰ੍ਹਾਂ ਦਾ ਰਿਸ਼ਤਾ ਹੈ। ਪਰ ਹਿੰਸਾ ਕਿਸੇ ਦੀ ਚੋਣ ਨਹੀਂ ਹੁੰਦੀ।

ਇਸ ਕਿਤਾਬ ਵਿਚ ਕੁਦਰਤ ‘ਤੇ ਆਰਟੀਕਲ ਹੈ। ਬਾਬੇ ਨਾਨਕ ਤੋਂ ਬਾਬੇ ਨਾਨਕ ਤੱਕ, ਪੰਜ ਪਾਣੀਆਂ ਤੋਂ ਮਾਰੂਥਲ ਹੋਣ ਦੀ ਗਾਥਾ, ਬਲਿਹਾਰੀ ਕੁਦਰਤ ਵਸਿਆ, ਸਚਮੁੱਚ ਦਾ ਫਕੀਰ, ਜਵਾਨੀ, ਖਾੜਕੂਆਂ ਵਰਗੇ ਗੈਂਗਸਟਰ ਜਾਂ ਗਸਟਰਾਂ ਵਰਗੇ ਖਾੜਕੂ, ਚਿੱਟੇ ਨਾਲ ਚਿੱਟਾ ਹੋਇਆ ਪੰਜਾਬ, ਸ਼ਿਫਟਾਂ ‘ਚ ਭਟਕਦਾ ਪਰਵਾਸ, ਖੁਦਕੁਸ਼ੀਆਂ, ਵਿਛੋੜੇ, ਕਲਤਾ ਖਾ ਗਈ ਬੰਦੇ ਨੂੰ, ਸਿਹਤ ਤੇ ਵਿੱਦਿਆ ਵਿਚਾਰੀ ਕਾਰਪੋਰੇਟ ਨੇ ਖਾਲੀ, ਮੋਦੀ ਦੇ ਦੌਰ ‘ਚ 360 ਡਿਗਰੀ ‘ਤੇ ਘੁੰਮਦੀ ਸਿਆਸਤ, ਲਾਲ ਸਿਆਸਤ ‘ਤੇ ਨੀਲਾ ਦਾਗ ਅਤੇ ਅੰਤ ‘ਚ ਆਰਟੀਕਲ ਹੈ ਮੈਂ ਕਰਫਿਊ ਕਿਉਂ ਹਾਂ।

ਮੈਂ ਕਰਫਿਊ ਕਿਉਂ ਹਾਂ ਇਸ ਦਾ ਜਵਾਬ ਇਹ ਹੈ ਕਿ ਜਦੋਂ 3 ਜੂਨ 1984 ਨੂੰ ਜਦੋਂ ਯਾਦਵਿੰਦਰ ਦਾ ਜਨਮ ਹੋਇਆ ਤਾਂ ਸਾਕਾ ਨੀਲਾ ਤਾਰਾ ਵਾਪਰ ਰਿਹਾ ਸੀ ‘ਤੇ ਪੰਜਾਬ ਵਿਚ ਕਰਫਿਊ ਲੱਗਿਆ ਹੋਇਆ ਸੀ। ਇਸੇ ਕਾਰਨ ਹੀ ਯਾਦਵਿੰਦਰ ਨੇ ਅਪਣੇ ਨਾਂਅ ਨਾਲ ਕਰਫਿਊ ਜੋੜਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪਿਛਲੇ 3 ਮਹੀਨਿਆਂ 'ਚ Punjab ਦੀਆਂ Jail 'ਚੋਂ ਮਿਲੇ 1274 ਫੋਨ, High Court ਹੋਇਆ ਸਖ਼ਤ, ਪੰਜਾਬ ਤੋਂ ਕਾਰਵਾਈ ਦੀ...

16 Apr 2024 2:27 PM

Ludhiana News: ਫਾਂਸੀ ਹੋਣੀ ਚਾਹੀਦੀ ਹੈ ਮੇਰੀ ਧੀ ਦੇ ਕਾਤਲ ਨੂੰ' - ਅਦਾਲਤ ਬਾਹਰ ਫੁੱਟ-ਫੁੱਟ ਰੋ ਪਏ ਮਾਸੂਮ..

16 Apr 2024 1:08 PM

Farmers Protest News: ਕਿਸਾਨਾਂ ਦੇ ਹੱਕ 'ਚ ਨਿੱਤਰਿਆ ਆਨੰਦ ਕਾਰਜ ਨੂੰ ਜਾਂਦਾ ਲਾੜਾ; ਕਿਹਾ - ਕਿਸਾਨਾਂ ਦਾ ਹੀ ਪੁੱਤ

16 Apr 2024 12:20 PM

Big Breaking : AAP ਦੀ ਉਮੀਦਵਾਰਾਂ ਵਾਲੀ ਨਵੀਂ ਸੂਚੀ 'ਚ ਪਵਨ ਟੀਨੂੰ ਤੇ ਪੱਪੀ ਪਰਾਸ਼ਰ ਦਾ ਨਾਂਅ!

16 Apr 2024 11:41 AM

ਭਾਜਪਾ ਦੇ ਅਪਰਾਧਿਕ ਵਿਧਾਇਕਾਂ-ਮੰਤਰੀਆਂ ਨੂੰ ਸੁਪਰੀਮ ਕੋਰਟ ਦੇ ਜੱਜ ਕੁਝ ਨਹੀਂ ਕਹਿੰਦੇ : ਕਾਂਗਰਸ

16 Apr 2024 11:19 AM
Advertisement