ਅਕਾਲੀ ਦਲ ਦਾ ਕੱਖ ਰਹਿ ਕਿਥੇ ਗਿਆ ਹੈ ਸੁਖਬੀਰ ਬਾਦਲ ਜੀ?
Published : May 24, 2021, 8:42 am IST
Updated : May 24, 2021, 8:48 am IST
SHARE ARTICLE
parkash singh badal and Sukhbir Badal
parkash singh badal and Sukhbir Badal

ਜੇ ਕੋਈ ਚੋਰ ਚੋਰੀ ਕਰ ਕੇ ਪੰਚਾਇਤ ਵਿਚ ਕਹੀ ਜਾਵੇ ਕਿ ਚੋਰੀ ਕਰਨ ਵਾਲੇ ਦਾ ਕੱਖ ਨਾ ਰਹੇੇ ਤਾਂ ਕੀ ਚੋਰ ਸਜ਼ਾ ਤੋਂ ਬਚ ਜਾਵੇਗਾ?

ਅਕਾਲੀ ਦਲ ਬਾਦਲ ਦੇ ਆਗੂ ਵਲੋਟਹਾ ਜੀ ਇਕ ਦਿਨ ਚੈਨਲ ਤੇ ਕਹਿ ਰਹੇ ਸਨ ਕਿ ਭਾਈ ਸਾਡੇ ਲੀਡਰ ਸੁਖਬੀਰ ਬਾਦਲ ਨੇ ਕਿਹਾ  ਹੈ ਕਿ ਬੇਅਦਬੀ ਕਰਨ ਵਾਲੇ ਦਾ ਕੱਖ ਨਾ ਰਹੇ ਤੇ ਬੇਅਦਬੀ ਉਤੇ ਸਿਆਸਤ ਕਰਨ ਵਾਲੇ ਦਾ  ਵੀ ਕੱਖ ਨਾ ਰਹੇ। ਵਲਟੋਹਾ ਜੀ ਜੇ ਸਮਝ ਸਕੋ ਤਾਂ ਬਾਦਲ ਅਕਾਲੀ ਦਲ ਦਾ ਤਾਂ ਕੱਖ ਰਿਹਾ ਵੀ ਕੋਈ ਨਹੀਂ ਕਿਉਂਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ 10 ਸਾਲ ਰਾਜ ਕਰ ਕੇ ਅਪੋਜ਼ੀਸ਼ਨ ਵਿਚ ਬੈਠਣ ਜੋਗੇ ਵੀ ਨਹੀਂ ਰਹੇ।

Sukhbir BadalSukhbir Badal

ਜੇ ਕੋਈ ਚੋਰ ਚੋਰੀ ਕਰ ਕੇ ਪੰਚਾਇਤ ਵਿਚ ਕਹੀ ਜਾਵੇ ਕਿ ਚੋਰੀ ਕਰਨ ਵਾਲੇ ਦਾ ਕੱਖ ਨਾ ਰਹੇੇ ਤਾਂ ਕੀ ਚੋਰ ਸਜ਼ਾ ਤੋਂ ਬਚ ਜਾਵੇਗਾ? ਬੇਅਦਬੀ ਕਰਨ ਵਾਲੇ ਫੜੇ ਵੀ ਗਏ ਹੋਣਗੇ। ਇਕ ਦੋ ਤਾਂ ਜੇਲਾਂ ਵਿਚ ਹੀ ਮਾਰ ਦਿਤੇ ਗਏ ਜਿਨ੍ਹਾਂ ਬਾਰੇ ਅਖ਼ਬਾਰਾਂ ਵਿਚ ਪੜ੍ਹਿਆ ਸੀ ਜਿਵੇਂ ਪੂਹਲੇ ਨਿਹੰਗ ਤੋਂ ਕੰਮ ਕਰਵਾ ਕੇ ਉਸ ਨੂੰ ਜੇਲ ਵਿਚ ਹੀ ਮਰਵਾ ਦਿਤਾ ਗਿਆ ਸੀ।

Indira Gandhi Indira Gandhi

ਸਾਡੇ ਸਤਿਕਾਰਯੋਗ ਵਿਰਸਾ ਸਿੰਘ ਅਕਾਲੀ ਲੀਡਰ ਚੈਨਲ ਉਤੇ ਕਹਿ ਰਹੇ ਸਨ ਕਿ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਹੁਕਮ ਨਾਲ ਸਾਡੀ ਭਾਰਤੀ ਫ਼ੌਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਗੋਲੀਆਂ ਲੰਘਾਈਆਂ। ਸ਼ਾਤਮਈ ਰੋਸ ਮੁਜ਼ਾਹਰਾ ਕਰਨ ਵਾਲੀ ਸੰਗਤ ਉਤੇ ਗੋਲੀਆਂ ਕਿਸ ਦੇ ਹੁਕਮ ਨਾਲ ਚਲੀਆਂ? ਕੰੁਵਰ ਵਿਜੇ ਪ੍ਰਤਾਪ ਜੀ ਨੇ ਇਹੀ ਤਾਂ ਦਸਣਾ ਸੀ। ਇਹੀ ਸੰਗਤ ਚਾਹੁੰਦੀ ਹੈ ਕਿ ਦੋ ਸਿੰਘ ਸ਼ਹੀਦ ਕਰ ਦਿਤੇ ਪਰ ਕਿਸ ਦੇ ਹੁਕਮ ਨਾਲ ਗੋਲੀਆਂ ਚਲੀਆਂ? ਬਸ ਇਹੀ ਜਾਣਨਾ ਚਾਹੁੰਦੀ ਹੈ ਸੰਗਤ ਤੇ ਕੁੰਵਰ ਵਿਜੇ ਪ੍ਰਤਾਪ ਦੀ ਲਗਨ ਵੇਖ ਕੇ ਬਾਦਲ ਮਾਰਕਾ ਅਕਾਲੀ ਔਖੇ ਹੋ ਜਾਂਦੇ ਹਨ। ਕਿਉਂ ਭਲਾ?

kunwar vijay Pratapkunwar vijay Pratap

ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਇਹ ਭੇਤ ਨੰਗਾ ਕਰ ਦੇਵੇ ਕਿ ਸੰਗਤ ਉਤੇ ਗੋਲੀਆਂ ਕਿਸ ਦੇ ਹੁਕਮਾਂ ਨਾਲ ਚਲਾਈਆਂ ਗਈਆਂ ਸਨ। ਉਂਜ ਗੱਲ ਸ਼ੁਰੂ ਹੋਈ ਸੀ ਅਕਾਲੀ ਦਲ ਦਾ ਕੱਖ ਨਾ ਰਹੇ ਵਾਲੇ ਜੁਮਲੇ ਨਾਲ। ਜਿਸ ਪਾਰਟੀ ਦੀ ਕਾਇਮੀ ਹੀ ਸਿੱਖ ਹਿਤਾਂ ਦੀ ਰਾਖੀ ਕਰਨ ਲਈ ਕੀਤੀ ਗਈ ਸੀ, ਉਸ ਨੂੰ ਜਿਸ ਦਿਨ ਸਿੱਖਾਂ ਦਾ ਪਿਆਰ ਮਿਲਣਾ ਹੀ ਬੰਦ ਹੋ ਗਿਆ, ਹਕੀਕਤ ਵਿਚ ਤਾਂ ਉਸ ਦਿਨ ਹੀ ਉਸ ਦਾ ਕੱਖ ਨਾ ਰਿਹਾ। ਹੁਣ ਤਾਂ ਬਾਦਲ ਅਕਾਲੀ ਦਲ ਵਾਲੇ ਕਦੇ ਸੌਦਾ ਸਾਧ ਕੋਲੋਂ ਕੱਖ ਮੰਗ ਕੇ ਤੇ ਕਦੇ ਭਾਜਪਾ ਕੋਲੋਂ ਕੱਖ ਕਾਨੇ ਮੰਗ ਕੇ ਅਪਣਾ ਚੁਲ੍ਹਾ ਬਲਦਾ ਰੱਖ ਰਹੇ ਨੇ ਪਰ ਉਨ੍ਹਾਂ ਦੇ ਅਪਣੇ ਕੱਖ (ਸਿੱਖ ਵੋਟਰ) ਤਾਂ ਕਦੋਂ ਦੇ ਉਨ੍ਹਾਂ ਤੋਂ ਦੂਰ ਹੋ ਚੁੱਕੇ ਹਨ ਤੇ ਅਕਾਲੀ ਦਲ ਬਾਦਲ ਵਾਲੇ ਸਿੱਖਾਂ ਦੇ ਨੇੜੇ ਜਾਣੋਂ ਵੀ ਡਰਦੇ ਹਨ। 
ਬਲਵਿੰਦਰ ਸਿੰਘ ਸਾਹਨੇਵਾਲੀ
 ਸੰਪਰਕ: 99145-22868

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement