ਚਿੰਤਾਜਨਕ ਹੈ ਮੁੰਡਿਆਂ ਮੁਕਾਬਲੇ ਕੁੜੀਆਂ ਦੀ ਘੱਟ ਰਹੀ ਗਿਣਤੀ
Published : Feb 26, 2021, 10:06 am IST
Updated : Feb 26, 2021, 10:06 am IST
SHARE ARTICLE
 there are fewer girls than boys
there are fewer girls than boys

ਔਰਤ ਸੱਭ ਕੁੱਝ ਕਰ ਸਕਦੀ ਹੈ। ਔਰਤ ਨੂੰ ਸਹੀ ਦਿਸ਼ਾ ਨਿਰਦੇਸ਼, ਸਿਖਿਆ ਤੇ ਮਾਂ-ਬਾਪ ਦੇ ਸਹਿਯੋਗ ਦੀ ਲੋੜ ਪੈਂਦੀ ਹੈ।

ਔਰਤ ਅਪਣੀ ਪੂਰੀ ਜ਼ਿੰਦਗੀ ਹਰ ਰਿਸ਼ਤੇ ਨੂੰ ਬਾਖ਼ੂਬੀ ਸੰਭਾਲ ਕੇ ਪ੍ਰਵਾਰ ਤੇ ਸਮਾਜ ਦੀ ਭਲਾਈ ਲਈ ਕੰਮ ਕਰਦੀ ਹੈ। ਸੱਭ ਤੋਂ ਸੁੱਚਾ ਤੇ ਉੱਚਾ ਰਿਸ਼ਤਾ ਮਾਂ ਦਾ ਹੁੰਦਾ ਹੈ, ਇਸ ਲਈ ਮਾਂ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ਹਰ ਰਿਸ਼ਤੇ ਨੂੰ ਪਿਆਰ ਤੇ ਨਿੱਘ ਦੇਣਾ ਔਰਤ ਅਪਣੀ ਜ਼ਿੰਮੇਵਾਰੀ ਸਮਝਦੀ ਹੈ। ਔਰਤ ਨੂੰ ਤਿਉਹਾਰ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਤਿਉਹਾਰ ਉਸ ਨਾਲ ਜੁੜੇ ਹੁੰਦੇ ਹਨ ਤੇ ਉਸ ਦੀ ਹਾਜ਼ਰੀ ਵਿਚ ਹੀ ਸੰਪੂਰਨ ਹੁੰਦੇ ਹਨ। ਔਰਤ ਨਾਲ ਹੀ ਘਰ, ਪ੍ਰਵਾਰ ਤੇ ਸਮਾਜ ਦਾ ਨਿਰਮਾਣ ਹੁੰਦਾ ਹੈ। ਹਰ ਰਿਸ਼ਤੇ ਵਿਚ ਔਰਤ ਦਾ ਯੋਗਦਾਨ ਅਮੁੱਲ ਤੇ ਅਤੁੱਲ ਹੁੰਦਾ ਹੈ। ਇਸ ਲਈ ਔਰਤ ਨੂੰ ਰਿਸ਼ਤਿਆਂ ਦੀ ਖਾਣ ਕਿਹਾ ਜਾਂਦਾ ਹੈ।

Baby Girl Found Stuffed Inside 3 Gunny Bags, SurvivesBaby Girl 

ਔਰਤ ਸੱਭ ਕੁੱਝ ਕਰ ਸਕਦੀ ਹੈ। ਔਰਤ ਨੂੰ ਸਹੀ ਦਿਸ਼ਾ ਨਿਰਦੇਸ਼, ਸਿਖਿਆ ਤੇ ਮਾਂ-ਬਾਪ ਦੇ ਸਹਿਯੋਗ ਦੀ ਲੋੜ ਪੈਂਦੀ ਹੈ। ਔਰਤ ਦੀ ਹੋਂਦ ਅਪਣੇ ਘਰ ਵਿਚ ਸੰਘਰਸ਼ਾਂ ਤੋਂ ਪੈਦਾ ਹੁੰਦੀ ਹੈ। ਚੰਗੇ ਸਮਾਜ ਦੀ ਸਿਰਜਣਾ ਘਰ ਤੋਂ ਹੁੰਦੀ ਹੈ ਤੇ ਚੰਗੇ ਘਰ ਦੀ ਸਿਰਜਣਾ ਸਾਡੀ ਮਾਨਸਿਕਤਾ ਤੇ ਨਿਰਭਰ ਕਰਦੀ ਹੈ। ਔਰਤ ਦਾ ਸਿਖਿਅਤ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਅਨਪੜ੍ਹਤਾ ਸਰਾਪ ਹੈ ਤੇ ਸਿਖਿਅਤ ਔਰਤ ਚਾਨਣ ਮੁਨਾਰਾ ਹੈ। ਔਰਤ ਵਿਚ ਇਕ ਅੰਦਰੂਨੀ ਸ਼ਕਤੀ ਹੁੰਦੀ ਹੈ। ਔਰਤਾਂ ਹੁਣ ਕਾਫ਼ੀ ਪੜ੍ਹ ਲਿਖ ਗਈਆਂ ਹਨ। ਔਰਤਾਂ ਦੀ ਸਥਿਤੀ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਔਰਤ ਨੇ ਹਰ ਖੇਤਰ ਵਿਚ ਬਹੁਤ ਮੱਲਾਂ ਮਾਰੀਆਂ ਹਨ। ਧਰਤੀ ਤੋਂ ਲੈ ਕੇ ਚੰਨ ਤਕ ਔਰਤ ਨੇ ਬਾਜ਼ੀ ਮਾਰ ਲਈ ਹੈ।  

New Born baby  baby girl

ਅੱਜ ਔਰਤ ਦੁਨੀਆਂ ਭਰ ਵਿਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੈ। ਸਿਖਿਆ ਤੇ ਮਿਹਨਤ ਦੇ ਬਲਬੂਤੇ ਔਰਤ ਨੇ ਨਾ ਕੇਵਲ ਅਪਣੇ ਦੇਸ਼ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਅਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ ਹੈ। ਔਰਤ ਸਮਾਜ ਤੋਂ ਮਾਣ ਸਨਮਾਨ ਦੀ ਸਥਿਤੀ ਚਾਹੁੰਦੀ ਹੈ। ਜੋ ਉਸ ਨੂੰ ਸਹੀ ਅਰਥਾਂ ਵਿਚ ਮਿਲ ਨਹੀਂ ਰਹੀ। ਬੇਸ਼ਕ ਕਹਿਣ ਨੂੰ ਔਰਤ ਅੱਜ ਆਜ਼ਾਦ ਹੈ ਪਰ ਸਮਾਜ ਵਿਚ ਵਿਚਰਦੀ ਹੋਈ ਉਹ ਕਿੰਨੀ ਕੁ ਆਜ਼ਾਦੀ ਅਨੁਭਵ ਕਰਦੀ ਹੈ, ਇਹ ਵਿਚਾਰਨ ਦੀ ਲੋੜ ਹੈ। ਔਰਤਾਂ ਪ੍ਰਤੀ ਸਮਾਜ ਦੀ ਸੋਚ ਤੇ ਨਜ਼ਰੀਆ ਠੀਕ ਨਹੀਂ। ਹਰ ਰੋਜ਼ ਔਰਤ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਦੁਨੀਆਂ ਦੀਆਂ ਲਗਭਗ 35 ਫ਼ੀ ਸਦੀ ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਸੋਸ਼ਲ ਮੀਡੀਏ ਤੇ ਦੁਨੀਆਂ ਭਰ ਵਿਚ 60 ਫ਼ੀ ਸਦੀ ਔਰਤਾਂ ਨਾਲ ਆਨਲਾਈਨ ਹਿੰਸਾ ਹੁੰਦੀ ਹੈ। ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਸਰਵੇ ਕਰਨ ਵਾਲੀ ਇਕ ਅੰਤਰਰਾਸ਼ਟਰੀ ਸੰਸਥਾ ਵਲੋਂ ਭਾਰਤ ਦੇ ਕੁੱਝ ਚੋਣਵੇਂ ਸ਼ਹਿਰਾਂ ਵਿਚ ਕੀਤੇ ਗਏ ਸਰਵੇ ਅਨੁਸਾਰ ਇਸ ਦੇਸ਼ ਦੇ ਘਰਾਂ ਵਿਚ ਵੀ ਔਰਤ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ। ਇਥੋਂ ਤਕ ਕਿ ਔਰਤ ਨੂੰ ਮਾਰ ਕੁੱਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਸ ਸੰਸਥਾ ਦੀ ਰੀਪੋਰਟ ਅਨੁਸਾਰ 40 ਫ਼ੀ ਸਦੀ ਤੋਂ ਵੱਧ ਔਰਤਾਂ ਨੂੰ ਘਰਾਂ ਵਿਚ ਮਰਦਾਂ, ਜਿਨ੍ਹਾਂ ਵਿਚ ਪਤੀ, ਪਿਤਾ, ਭਰਾ, ਪੁੱਤਰ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ, ਉਨ੍ਹਾਂ ਹੱਥੋਂ ਮਾਰ ਸਹਿਣੀ ਪੈਂਦੀ ਹੈ। ਇਸ ਰੀਪੋਰਟ ਅਨੁਸਾਰ ਕੰਮ ਕਾਜੀ ਔਰਤਾਂ ਨੂੰ ਵੀ ਇਸ ਮਾਰਕੁੱਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਕੁੱਟਮਾਰ ਦਾ ਸ਼ਿਕਾਰ ਹੋਣ ਵਾਲੀਆਂ ਬਹੁਤੀਆਂ ਕੰਮ ਕਾਜੀ ਔਰਤਾਂ ਦੇ ਪਤੀ ਅਕਸਰ ਬੇਰੁਜ਼ਗਾਰ ਹੁੰਦੇ ਹਨ। ਉਹ ਕੰਮ ਕਾਜੀ ਔਰਤਾਂ ਨੂੰ ਇਸ ਲਈ ਮਾਰਦੇ ਕੁਟਦੇ ਹਨ ਤਾਕਿ ਉਹ ਕਮਾ ਕੇ ਘਰ ਚਲਾਉਣ ਦੇ ਇਵਜ਼ ਪਤੀ ਤੇ ਦਬਾਅ ਨਾ ਬਣਾ ਸਕਣ। ਇਸ ਮਾਰਕੁੱਟ ਦੇ ਸਿਲਸਿਲੇ ਤੇ ਚਲਦਿਆਂ ਇਹ ਭੁਲੇਖਾ ਵੀ ਟੁੱਟ ਜਾਂਦਾ ਹੈ ਕਿ ਕਮਾਊ ਔਰਤਾਂ ਨੂੰ ਘਰ ਵਿਚ ਮਾਣ ਸਤਿਕਾਰ ਮਿਲਦਾ ਹੈ। ਅਜਿਹੀਆਂ ਘਟਨਾਵਾਂ ਨੂੰ ਵੇਖਦਿਆਂ ਲੋਕ ਲੜਕੀ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। 

ਦੁਨੀਆਂ ਭਰ ਵਿਚ 42 ਫ਼ੀ ਸਦੀ ਕੁੜੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿਤਾ ਜਾਂਦਾ ਹੈ। ਸੈਂਟਰ ਫ਼ਾਰ ਸੋਸ਼ਲ ਰਿਸਰਚ ਸੰਸਥਾ ਮੁਤਾਬਕ ਭਾਰਤ ਵਿਚ 20 ਸਾਲਾਂ ਦੌਰਾਨ ਇਕ ਕਰੋੜ ਤੋਂ ਵੱਧ ਬੱਚੀਆਂ ਜਨਮ ਨਹੀਂ ਲੈ ਸਕੀਆਂ। 2011 ਦੀ ਮਰਦਮ ਸੁਮਾਰੀ ਮੁਤਾਬਕ 1000 ਮੁੰਡਿਆ ਪਿੱਛੇ ਕੁੜੀਆਂ ਦੀ ਗਿਣਤੀ 914 ਸੀ ਜਦੋਂ ਕਿ 2001 ਵਿਚ ਕੁੜੀਆਂ ਦੀ ਗਿਣਤੀ 927 ਸੀ। ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਕੁੜੀਆਂ ਦੀ ਗਿਣਤੀ 867 ਸੀ ਜਦਕਿ ਹਰਿਆਣੇ ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਕੁੜੀਆਂ ਦੀ ਗਿਣਤੀ ਕ੍ਰਮਵਾਰ 930, 906 ਤੇ 859 ਸੀ। ਜੇਕਰ ਇਸੇ ਤਰ੍ਹਾਂ ਕੁੜੀਆਂ ਦੀ ਗਿਣਤੀ ਘਟਦੀ ਰਹੀ ਤਾਂ ਤਵਾਜ਼ਨ ਕਿਵੇਂ ਬਣੇਗਾ? ਸੰਯੁਕਤ ਰਾਸ਼ਟਰ ਦੀ ਰੀਪੋਰਟ ਮੁਤਾਬਕ ਦੁਨੀਆਂ ਭਰ ਵਿਚ 130 ਮਿਲੀਅਨ ਬੱਚੇ ਸਕੂਲ ਨਹੀਂ ਜਾਂਦੇ। ਇਨ੍ਹਾਂ ਵਿਚੋਂ 60 ਫ਼ੀਸਦੀ ਕੁੜੀਆਂ ਹਨ। 2011 ਦੀ ਮਰਦਮ ਸ਼ੁਮਾਰੀ ਮੁਤਾਬਕ 11 ਫ਼ੀਸਦੀ ਸਕੂਲਾਂ ਤੇ 53 ਫ਼ੀਸਦੀ ਘਰਾਂ ਵਿਚ ਪਖ਼ਾਨੇ ਦੀ ਸਹੂਲਤ ਨਹੀਂ ਜਿਸ ਦਾ ਸੱਭ ਤੋਂ ਵੱਧ ਅਸਰ ਕੁੜੀਆਂ ਤੇ ਔਰਤਾਂ ਤੇ ਪੈਂਦਾ ਹੈ। ਗ਼ੈਰ ਸਰਕਾਰੀ ਸੰਸਥਾ ਸਾਕਸ਼ੀ ਨੇ 357 ਸਕੂਲਾਂ ਵਿਚ ਸਰਵੇਖਣ ਕਰਵਾਇਆ ਜਿਸ ਮੁਤਾਬਕ 63 ਫ਼ੀਸਦੀ ਕੁੜੀਆਂ ਨੇ ਮੰਨਿਆ ਕਿ ਉੇਨ੍ਹਾਂ ਦਾ ਗੰਭੀਰ ਸ੍ਰੀਰਕ ਸ਼ੋਸ਼ਣ ਜਾਂ ਬਲਾਤਕਾਰ ਕੀਤਾ ਗਿਆ ਤੇ 29 ਫ਼ੀ ਸਦੀ ਨਾਲ ਸ੍ਰੀਰਕ ਛੇੜਖਾਨੀ ਕੀਤੀ ਗਈ।

ਹਰ ਰੋਜ਼ ਔਸਤਨ 106 ਔਰਤਾਂ ਤੇ ਕੁੜੀਆਂ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ ਤੇ ਇਨ੍ਹਾਂ ਵਿਚੋਂ ਜ਼ਿਆਦਾ ਗਿਣਤੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੀ ਹੈ। ਹਰ 15 ਮਿੰਟਾਂ ਬਾਅਦ ਇਕ ਕੁੜੀ ਜਾਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਕੌਮੀ ਰਿਕਾਰਡ ਬਿਊਰੋ ਦੀ ਰੀਪਰਟ ਅਨੁਸਾਰ ਸਾਲ 2019 ਦੌਰਾਨ ਬੱਚਿਆਂ ਨਾਲ ਅਪਰਾਧ ਸਬੰਧੀ 148185 ਮਾਮਲੇ ਦਰਜ ਹੋਏ ਸਨ। ਹਾਲੇ ਵੀ ਤਕਰੀਬਨ 9 ਫ਼ੀ ਸਦੀ ਕੁੜੀਆਂ ਸਹੀ ਉਮਰ ਤੋਂ ਪਹਿਲਾਂ ਮਾਂ ਬਣਦੀਆਂ ਹਨ। 
ਅਫ਼ਸੋਸ ਹੁੰਦਾ ਹੈ ਜਦੋਂ ਕਦੇ ਬੇਟੀ ਦੇ ਘਰ ਵਿਚ ਪੈਂਦਾ ਹੋਣ ਤੇ ਵਡੇਰੀ ਉਮਰ ਦੀਆਂ ਔਰਤਾਂ ਨੂੰ ਦੁੱਖ ਹੁੰਦਾ ਹੈ। ਇਸ ਦਾ ਸਾਡੇ ਘਰ ਦੇ ਮਾਹੌਲ ਤੇ ਅਸਰ ਪੈਂਦਾ ਹੈ। ਜੇਕਰ ਘਰ ਦੀਆਂ ਔਰਤਾਂ ਧੀ ਦੇ ਜੰਮਣ ਤੋਂ ਲੈ ਕੇ ਸਕਾਰਾਤਮਕ ਰਹਿਣ ਤਾਂ ਪਹਿਲਾ ਘਰ ਅਤੇ ਫਿਰ ਹੋਲੀ-ਹੋਲੀ ਸਮਾਜ ਵਿਚ ਚੰਗੀ ਸੋਚ ਵਾਲਾ ਬਦਲਾਅ ਆਵੇਗਾ ਕਿਉਂਕਿ ਹੁਣ ਬੇਟੀਆਂ ਦੁਨੀਆਂ ਦੇ ਹਰ ਖੇਤਰ ਵਿਚ ਸਾਰਿਆਂ ਤੋਂ ਅੱਗੇ ਨਿਕਲ ਕੇ ਮੋਹਰੀ ਬਣ ਗਈਆਂ ਹਨ। ਧੀਆਂ ਕਿਸੇ ਵੀ ਖੇਤਰ ਵਿਚ ਪੁਤਰਾਂ ਤੋਂ ਘੱਟ ਨਹੀਂ ਹਨ। ਧੀ ਸਮਾਜ ਦੀ ਸਿਰਜਣਹਾਰ ਹੈ।

ਧੀ ਪ੍ਰਤੀ ਸੱਭ ਤੋਂ ਪਹਿਲਾਂ ਮਾਂ ਦੀ ਸੋਚ ਸਾਕਾਰਾਤਮਕ ਹੋਣੀ ਚਾਹੀਦੀ ਹੈ। ਜੇਕਰ ਮਾਂ ਧੀ ਨਾਲ ਖੜੀ ਹੈ ਤਾਂ ਸਾਰਾ ਸੰਸਾਰ ਉਸ ਦੀ ਮੁੱਠੀ ਵਿਚ ਹੈ। ਧੀਆਂ ਨੂੰ ਪੁਤਰਾਂ ਵਾਂਗ ਬਰਾਬਰ ਦਾ ਦਰਜਾ ਦੇਣ ਵਾਸਤੇ ਸਰਕਾਰ ਤੇ ਸਮਾਜ ਬਹੁਤ ਸਾਰੇ ਕਦਮ ਚੁੱਕ ਰਹੇ ਹਨ। ਮਾਂ ਨੂੰ ਪੁਤਰਾਂ ਵਾਂਗ ਧੀਆਂ ਦੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ। ਇਹ ਤਿਉਹਾਰ ਭਰੂਣ ਹਤਿਆ, ਧੀ-ਪੁੱਤਰ ਵਿਚ ਫ਼ਰਕ, ਦਾਜ ਪ੍ਰਥਾ ਤੇ ਅਨਪੜ੍ਹਤਾ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਮਦਦ ਕਰਦੇ ਹਨ। ਤਿਉਹਾਰ ਧੀਆਂ ਦੇ ਹੌਸਲੇ ਬੁਲੰਦ ਕਰਦੇ ਹਨ ਤੇ ਅਸਮਾਨ ਵਿਚ ਉਡਣ ਲਈ ਖੰਭ ਲਗਾ ਦਿੰਦੇ ਹਨ। ਸਿਖਿਆ, ਖੇਡ, ਫ਼ਿਲਮ ਜਗਤ, ਪੁਲਿਸ, ਫ਼ੌਜ, ਰਾਜਨੀਤੀ, ਮੀਡੀਆ ਆਦਿ ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਜਿਥੇ ਧੀਆਂ ਨੇ ਅਪਣਾ ਨਾਂਅ ਨਾ ਚਮਕਾਇਆ ਹੋਵੇ। ਭਾਰਤ ਦੀਆਂ ਧੀਆਂ ਨੇ ਹਮੇਸ਼ਾ ਹੀ ਇਸ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ।
ਧੀਆਂ ਹਰ ਮੋੜ ਤੇ ਅਪਣੇ ਨਾਲ ਜੁੜੇ ਲੋਕਾਂ ਦੇ ਪ੍ਰਵਾਰਾਂ ਦੀ ਮਦਦ ਕਰਦੀਆਂ ਹਨ। ਧੀਆਂ ਸੱਭ ਦੀ ਜ਼ਿੰਦਗੀ ਵਿਚ ਊਰਜਾ ਭਰਦੀਆਂ ਹਨ। ਇਹ ਇਕ ਬੇਟੀ ਹੈ ਜਿਸ ਦੇ ਹੋਣ ਨਾਲ ਇਕ ਪ੍ਰਵਾਰ ਦਾ ਭਵਿੱਖ ਸੁਰੱਖਿਅਤ ਹੋ ਜਾਂਦਾ ਹੈ।

ਪ੍ਰਵਾਰ ਵਿਚ ਨਵੀਂ ਊਰਜਾ ਭਰ ਜਾਂਦੀ ਹੈ। ਧੀਆਂ ਘਰ ਦੀਆਂ ਨੀਹਾਂ ਹੁੰਦੀਆਂ ਹਨ। ਜਿੰਨੀਆਂ ਜ਼ਿਆਦਾ ਨੀਹਾਂ ਮਜ਼ਬੂਤ ਹੋਣਗੀਆਂ ਉਨਾ ਹੀ ਘਰ ਸਮਾਜ ਤੇ ਦੇਸ਼ ਉਨਤੀ ਕਰੇਗਾ। ਇਹ ਕੁਦਰਤ ਦਾ ਅਨਮੋਲ ਤੋਹਫ਼ਾ ਹੈ ਜਿਸ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਸਮਾਜ ਦੀ ਖ਼ੁਸ਼ਹਾਲੀ ਦਾ ਮੁੱਖ ਕਾਰਨ ਧੀਆਂ ਹੁੰਦੀਆਂ ਹਨ। ਚੰਗੇ ਸਮਾਜ ਦੀ ਸਿਰਜਣਾ ਵਾਸਤੇ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੀ ਧੀ ਦਾ ਮਾਣ ਸਤਿਕਾਰ ਜ਼ਰੂਰੀ ਹੈ, ਔਰਤ ਸਮਾਜ ਦੀ ਸਿਰਜਣਹਾਰ ਹੈ। ਸਮਾਜ ਦੀ ਹੋਂਦ ਔਰਤ ਨਾਲ ਹੀ ਹੈ। ਗੁਰਬਾਣੀ ਅਨੁਸਾਰ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਔਰਤ ਮਹਾਨ ਹੈ। ਭਾਵ ਔਰਤ ਨੂੰ ਕਿਵੇਂ ਮੰਦਾ ਕਿਹਾ ਜਾ ਸਕਦਾ ਹੈ ਜਿਸ ਦੀ ਕੁੱਖ ਤੋਂ ਰਾਜੇ, ਮਹਾਰਾਜੇ, ਮਹਾਪੁਰਸ਼, ਬੁਧੀਜੀਵੀ, ਮਹਾਨ ਸਮਰਾਟ ਜਨਮ ਲੈਂਦੇ ਹਨ। ਬਾਬਾ ਨਾਨਕ ਸਾਹਿਬ ਨੇ ਔਰਤਾਂ ਨੂੰ ਰਾਜਿਆਂ ਦੀ ਜਨਨੀ ਦੱਸ ਕੇ ਮਰਦ ਨੂੰ ਔਰਤ ਪ੍ਰਤੀ ਗ਼ੈਰ ਜ਼ਿੰਮੇਵਾਰੀ ਭਰਿਆ ਰਵਈਆ ਅਖਤਿਆਰ ਕਰਨ ਤੋਂ ਵਰਜਿਆ ਸੀ।

ਸਰਕਾਰ ਵਲੋਂ ਕੁੜੀਆਂ ਦੀ ਭਲਾਈ ਲਈ ਸੁਕਨਿਆ ਸਮਰਿਧੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਅਤ ਜਣੇਪਾ ਸਕੀਮ, ਜਨਨੀ ਸੁਰੱਖਿਆ ਯੋਜਨਾ, ਜ਼ਚਾ-ਬੱਚਾ ਸੁਰੱਖਿਆ ਪ੍ਰੋਗਰਾਮ, ਬੇਟੀ ਬਚਾਉ ਬੇਟੀ ਪੜ੍ਹਾਉ ਆਦਿ ਯੋਜਨਾਵਾ ਚਲਈਆਂ ਜਾ ਰਹੀਆਂ ਹਨ। ਬੇਟੀ ਬਚਾਉ, ਬੇਟੀ ਪੜ੍ਹਾਉ ਵਰਗੇ ਨਾਹਰੇ ਸਰਕਾਰ ਵਲੋਂ ਬਹੁਤ ਜ਼ੋਰ ਸ਼ੋਰ ਨਾਲ ਲਾਗੂ ਕੀਤੇ ਗਏ ਹਨ ਕਿਉਂਕਿ ਜੇਕਰ ਇਕ ਲੜਕੀ ਪੜ੍ਹ ਲਿਖ ਜਾਵੇਗੀ ਤਾਂ ਉਸ ਦੇ ਸੋਚਣ ਤੇ ਜਿਊਣ ਦੇ ਨਜ਼ਰੀਏ ਦਾ ਘੇਰਾ ਵੱਡਾ ਹੋਵੇਗਾ ਤੇ ਉਸ ਵਿਚ ਆਤਮ ਵਿਸ਼ਵਾਸ ਵਧੇਗਾ। ਦੁਨੀਆਂ ਵਿਚ ਮਾੜੇ ਅਨਸਰਾਂ ਦਾ ਮੁਕਾਬਲਾ ਕਰਨ ਲਈ ਉਸ ਵਿਚ ਸੋਚ ਅਤੇ ਹਿੰਮਤ ਵਧੇਗੀ ਪਰ ਬਦਕਿਸਮਤੀ ਨਾਲ ਦੇਸ਼ ਦੇ ਕਈ ਹਿੱਸਿਆਂ ਵਿਚ ਬੱਚੀਆਂ ਨੂੰ ਸਿਖਿਆ ਪ੍ਰਾਪਤ ਕਰਨ ਲਈ ਸਕੂਲ ਤਕ ਆਉਣ ਜਾਣ ਵਿਚ ਅਜੇ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਲੜਕੀਆਂ ਨੂੰ ਅਪਣਾ ਕਰੀਅਰ ਖ਼ੁਦ ਨਾ ਚੁਣ ਸਕਣ ਦੀ ਚੁਨੌਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਪ੍ਰਵਾਰ ਨੂੰ ਲੜਕੀਆਂ ਨੂੰ ਉੱਚ ਸਿਖਿਆ ਤੇ ਕਰੀਅਰ ਦੀ ਚੋਣ ਬਾਰੇ ਖ਼ੁਦ ਫ਼ੈਸਲਾ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ। ਸਰਕਾਰ ਤੇ ਸਮਾਜ ਵਲੋਂ ਲੜਕੇ ਤੇ ਲੜਕੀ ਦੇ ਲਿੰਗ ਅਨੁਪਾਤ ਦੇ ਵੱਧ ਰਹੇ ਫ਼ਾਸਲੇ ਵਿਰੁਧ ਲਗਾਤਾਰ ਸਮਾਜਕ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਲੜਕੀਆਂ ਦਾ ਵਧੀਆ ਪਾਲਣ ਪੋਸਣ, ਚੰਗੀ ਖ਼ੁਰਾਕ ਤੇ ਉੱਚ ਸਿਖਿਆ ਦਿਵਾਉਣ ਦੇ ਨਾਲ-ਨਾਲ ਅੱਗੇ ਵਧਣ ਦੇ ਬਰਾਬਰ ਮੌਕੇ ਅਤੇ ਅਧਿਕਾਰ ਦਿਤੇ ਜਾ ਰਹੇ ਹਨ ਜਿਸ ਨਾਲ ਸਮੁੱਚੇ ਔਰਤ ਵਰਗ ਵਿਚ ਸਵੈ ਵਿਸ਼ਵਾਸ, ਹਿੰਮਤ, ਦਲੇਰੀ, ਵਿਗਿਆਨਕ ਚੇਤਨਾ ਤੇ ਮੁਕਾਬਲੇ ਦੀ ਭਾਵਨਾ ਵਧੀ ਹੈ। ਸਿਖਿਆ ਨਾ ਕੇਵਲ ਬਾਲੜੀਆਂ ਨੂੰ ਆਤਮ ਨਿਰਭਰਤਾ ਤੇ ਖ਼ੁਸ਼ਹਾਲੀ ਦਾ ਮਾਰਗ ਵਿਖਾਉਂਦੀ ਹੈ ਬਲਕਿ ਉਨ੍ਹਾਂ ਦੇ ਪ੍ਰਵਾਰਾਂ, ਭਾਈਚਾਰੇ ਤੇ ਰਾਸ਼ਟਰ ਦੇ ਭਵਿੱਖ ਨੂੰ ਵੀ ਆਤਮ ਨਿਰਭਰ ਬਣਾਉਣ ਵਿਚ ਸਹਾਇਕ ਹੁੰਦੀ ਹੈ। ਸਾਡੇ ਲਈ ਇਹ ਸੁਨਿਸਚਿਤ ਕਰਨਾ ਵੀ ਜ਼ਰੂਰੀ ਹੈ ਕਿ ਬਾਲੜੀਆਂ ਸਕੂਲ ਵਿਚ ਪੜ੍ਹਨ ਅਤੇ ਨਾਲ ਹੀ ਖੁਦ ਨੂੰ ਸੁਰੱਖਿਅਤ ਵੀ ਮਹਿਸੂਸ ਕਰਨ। ਸਾਨੂੰ ਬਾਲੜੀਆਂ ਦੀ ਸਮਾਜਕ ਭਾਵਨਾਤਮਕ ਤੇ ਜੀਵਨ ਸਬੰਧੀ ਕੁਸ਼ਲਤਾ ਨੂੰ ਵਧਾਉਣ ਵਲ ਧਿਆਨ ਦੇਣਾ ਚਾਹੀਦਾ ਹੈ। ਸੋ ਅੱਜ ਸਮਾਜ ਨੂੰ ਔਰਤਾਂ ਪ੍ਰਤੀ ਸੋਚ ਅਤੇ ਨਜ਼ਰੀਆ ਬਦਲਣ ਦੀ ਲੋੜ ਹੈ।
ਨਰਿੰਦਰ ਸਿੰਘ ਜ਼ੀਰਾ,ਸੰਪਰਕ : 98146-62260 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement