
ਸ਼ਹਿਰੀਕਰਨ ਤੇ ਉਦਯੋਗੀਕਰਨ ਕਰ ਕੇ ਭੁੱਲੇ ਵਿਸਰੇ ਬੱਚਿਆਂ ਦੀ ਸਮੱਸਿਆ ਪੈਦਾ ਹੋ ਗਈ ਹੈ.......
ਸ਼ਹਿਰੀਕਰਨ ਤੇ ਉਦਯੋਗੀਕਰਨ ਕਰ ਕੇ ਭੁੱਲੇ ਵਿਸਰੇ ਬੱਚਿਆਂ ਦੀ ਸਮੱਸਿਆ ਪੈਦਾ ਹੋ ਗਈ ਹੈ। ਵਿਸਾਰਿਆ ਹੋਇਆ ਉਹ ਮਸੂਮ ਹੁੰਦਾ ਹੈ ਜਿਸ ਦੇ ਮਾਪਿਆਂ ਦਾ ਪਤਾ ਨਾ ਹੋਵੇ। ਆਮ ਤੌਰ ਉਤੇ ਸ਼ਹਿਰਾਂ ਦੇ ਪ੍ਰਾਈਵੇਟ ਜ਼ਚਾ ਤੇ ਬੱਚਾ ਕੇਂਦਰਾਂ ਵਿਚ ਜਿਨ੍ਹਾਂ ਅਣਵਿਆਹੀਆਂ ਮਾਵਾਂ ਦੇ ਬੱਚਿਆਂ ਦਾ ਜਨਮ ਹੁੰਦਾ ਹੈ, ਉਹ ਨਰਸਿੰਗ ਹੋਮ ਤੋਂ ਛੁੱਟੀ ਪ੍ਰਾਪਤ ਕਰਨ ਸਮੇਂ ਅਪਣੇ ਬੱਚੇ ਨੂੰ ਨਾਲ ਲਿਜਾਣ ਲਈ ਤਿਆਰ ਨਹੀਂ ਹੁੰਦੀਆਂ। ਹਸਪਤਾਲਾਂ ਤੇ ਨਰਸਿੰਗ ਹੋਮਜ਼ ਵਿਚ ਅਜਿਹੇ ਬੱਚਿਆਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਉਸ ਸਮੇਂ ਨਰਸਿੰਗ ਹੋਮ ਦੇ ਇੰਚਾਰਜ ਡਾਕਟਰ ਕਿਸੇ ਸੋਸ਼ਲ ਵਰਕਰ ਨੂੰ ਬੱਚੇ ਨਾਲ ਮਿਲਾ ਦਿੰਦੇ ਹਨ।
ਸੋਸ਼ਲ ਵਰਕਰ ਬੱਚੇ ਦੀ ਮਾਂ ਨਾਲ ਮੁਲਾਕਾਤ ਕਰ ਕੇ ਬੱਚੇ ਨੂੰ ਤਿਆਗ ਦੇਣ ਸਬੰਧੀ ਕਾਗ਼ਜ਼ ਤਿਆਰ ਕਰਦਾ ਹੈ। ਇਸ ਤੇ ਮਾਂ ਦੇ ਦਸਤਖ਼ਤ ਹੋ ਜਾਂਦੇ ਹਨ। ਇਹ ਸਾਰੀ ਕਾਰਵਾਈ ਹਸਪਤਾਲ ਦੇ ਸਟਾਫ਼ ਸਾਹਮਣੇ ਕੀਤੀ ਜਾਂਦੀ ਹੈ। ਮਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਤਿੰਨ ਮਹੀਨਿਆਂ ਵਿਚ ਜੇ ਉਹ ਚਾਹੇ ਤਾਂ ਅਪਣੇ ਬੱਚੇ ਨੂੰ ਹੋਮ ਤੋਂ ਵਾਪਸ ਲੈ ਕੇ ਜਾ ਸਕਦੀ ਹੈ। ਇਹ ਸਮਾਂ ਲੰਘ ਜਾਣ ਤੋਂ ਬਾਅਦ ਬੱਚੇ ਨੂੰ ਹੋਮ ਵਲੋਂ ਕਿਸੇ ਨੂੰ ਗੋਦ ਦੇ ਦਿਤਾ ਜਾਵੇਗਾ। ਲਗਭਗ 99 ਫ਼ੀ ਸਦੀ ਕੇਸਾਂ ਵਿਚ ਔਰਤਾਂ ਤਿਆਗੇ ਹੋਏ ਬੱਚੇ ਨੂੰ ਵਾਪਸ ਲੈਣ ਨਹੀਂ ਆਉਂਦੀਆਂ।
ਕਈ ਕੇਸਾਂ ਵਿਚ ਤਾਂ ਉਨ੍ਹਾਂ ਵਲੋਂ ਲਿਖਵਾਇਆ ਗਿਆ ਪਤਾ ਵੀ ਗ਼ਲਤ ਨਿਕਲਦਾ ਹੈ। ਭੁੱਲੇ ਵਿਸਰੇ ਬੱਚਿਆਂ ਦੀਆਂ ਮਾਵਾਂ ਆਮ ਤੌਰ 'ਤੇ ਗ਼ਰੀਬ ਪ੍ਰਵਾਰਾਂ ਤੋਂ ਹੁੰਦੀਆਂ ਹਨ, ਜਿਨ੍ਹਾਂ ਦੀ ਉਮਰ ਆਮ ਕਰ ਕੇ 16 ਤੋਂ 25 ਸਾਲ ਦੇ ਵਿਚਕਾਰ ਹੁੰਦੀ ਹੈ। ਇਨ੍ਹਾਂ ਤੋਂ ਬਹੁਤੀਆਂ ਤਾਂ ਦਿਹਾੜੀਦਾਰ ਕਾਮੇ ਵਜੋਂ ਕੰਮ ਕਰ ਰਹੀਆਂ ਹੁੰਦੀਆਂ ਹਨ ਜੋ ਠੇਕੇਦਾਰ ਜਾਂ ਉਨ੍ਹਾਂ ਦੇ ਕਾਰਿੰਦਿਆਂ ਦੀ ਕਾਮੁਕ ਭੁੱਖ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ, ਜੋ ਉਨ੍ਹਾਂ ਨੂੰ ਦਿਹਾੜੀ ਤੇ ਰਖਦੇ ਹਨ।
ਬੱ ਚਿਆਂ ਦੇ ਅਧਿਕਾਰਾਂ ਪ੍ਰਤੀ 1924 ਦੇ ਜਨੇਪਾ ਘੋਸ਼ਣਾ ਤੇ ਸੰਯੁਕਤ ਰਾਸ਼ਟਰ ਵਲੋਂ 1948 ਵਿਚ ਅਪਣਾਏ ਗਏ ਮਤੇ ਵਿਚ ਬੱਚਿਆਂ ਦੇ ਵਿਕਾਸ ਤੇ ਬਹੁਤ ਜ਼ੋਰ ਦਿਤਾ ਗਿਆ ਹੈ। ਭਾਵੇਂ ਬੱਚੇ ਦਾ ਜਨਮ ਵਿਆਹੇ ਹੋਏ ਜੋੜੇ ਦੇ ਘਰ ਹੋਇਆ ਹੋਵੇ ਜਾਂ ਨਹੀਂ, ਬੱਚੇ ਦੇ ਸ਼ੋਸ਼ਣ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਢੁਕਵੇਂ ਕਦਮ ਚੁਕਣ ਲਈ ਕਿਹਾ ਗਿਆ ਹੈ। ਇਹੋ ਕਾਰਨ ਹੈ ਕਿ ਭਾਰਤੀ ਸੰਵਿਧਾਨ ਵਿਚ ਨੀਤੀ ਦੇ ਸਿਧਾਂਤ ਦੇ ਅਨੁਸਾਰ (39 ਐਫ਼ ਵਿਚ ਦਰਜ ਹੈ) ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਜ ਸਰਕਾਰਾਂ ਅਪਣੀ ਨੀਤੀ ਤਿਆਰ ਕਰਨ ਸਮੇਂ ਇਸ ਗੱਲ ਦਾ ਧਿਆਨ ਰਖਣਗੀਆਂ
ਕਿ ਬੱਚਿਆਂ ਦਾ ਕਿਸੇ ਵੀ ਤਰ੍ਹਾਂ ਸ਼ੋਸ਼ਣ ਨਾ ਹੋਵੇ। ਭਾਰਤ ਸਰਕਾਰ ਵਲੋਂ 1974 ਵਿਚ ਬੱਚਿਆਂ ਦੀ ਕੌਮੀ ਨੀਤੀ ਅਪਣਾਈ ਗਈ ਜਿਸ ਵਿਚ ਬੱਚਿਆਂ ਨੂੰ ਕੌਮ ਦਾ ਬਹੁਮੁੱਲਾ ਸਰਮਾਇਆ ਦਸਿਆ ਗਿਆ ਤੇ ਸਰਕਾਰ ਨੇ ਇਹ ਦੁਹਰਾਇਆ ਕਿ ਬੱਚਿਆਂ ਦੇ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਲ ਉਚੇਚਾ ਧਿਆਨ ਦਿਤਾ ਜਾਵੇਗਾ। ਸਮਾਜ ਵਿਚ ਅਨਾਥ, ਅਣਗੌਲੇ, ਭੁੱਲੇ ਵਿਸਰੇ ਤੇ ਅਪਰਾਧੀ ਬੱਚਿਆਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋਣ ਕਰ ਕੇ ਇਨ੍ਹਾਂ ਦੀ ਸੰਭਾਲ ਲਈ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਸੰਸਥਾਵਾਂ ਸਵੈ-ਇਛੁਕ ਜਥੇਬੰਦੀਆਂ ਵਲੋਂ ਖੋਲ੍ਹੀਆਂ ਗਈਆਂ ਹਨ।
ਇਨ੍ਹਾਂ ਸੰਸਥਾਵਾਂ ਦਾ ਮਨੋਰਥ ਬੱਚਿਆਂ ਦੀ ਸੁਰੱਖਿਆ, ਨਿਗਰਾਨੀ, ਟ੍ਰੇਨਿੰਗ ਤੇ ਪੁਨਰਵਾਸ ਦਾ ਕੰਮ ਕਰਨਾ ਹੈ। ਸ਼ਹਿਰੀਕਰਨ ਤੇ ਉਦਯੋਗੀਕਰਨ ਕਰ ਕੇ ਭੁੱਲੇ ਵਿਸਰੇ ਬੱਚਿਆਂ ਦੀ ਸਮੱਸਿਆ ਪੈਦਾ ਹੋ ਗਈ ਹੈ। ਵਿਸਾਰਿਆ ਹੋਇਆ ਉਹ ਮਸੂਮ ਹੁੰਦਾ ਹੈ ਜਿਸ ਦੇ ਮਾਪਿਆਂ ਦਾ ਪਤਾ ਨਾ ਹੋਵੇ। ਆਮ ਤੌਰ ਉਤੇ ਸ਼ਹਿਰਾਂ ਦੇ ਪ੍ਰਾਈਵੇਟ ਜ਼ਚਾ ਤੇ ਬੱਚਾ ਕੇਂਦਰਾਂ ਵਿਚ ਜਿਨ੍ਹਾਂ ਅਣਵਿਆਹੀਆਂ ਮਾਵਾਂ ਦੇ ਬੱਚਿਆਂ ਦਾ ਜਨਮ ਹੁੰਦਾ ਹੈ, ਉਹ ਨਰਸਿੰਗ ਹੋਮ ਤੋਂ ਛੁਟੀ ਪ੍ਰਾਪਤ ਕਰਨ ਸਮੇਂ ਅਪਣੇ ਬੱਚੇ ਨੂੰ ਨਾਲ ਲਿਜਾਣ ਲਈ ਤਿਆਰ ਨਹੀਂ ਹੁੰਦੀਆਂ। ਹਸਪਤਾਲਾਂ ਤੇ ਨਰਸਿੰਗ ਹੋਮਜ਼ ਵਿਚ ਅਜਿਹੇ ਬੱਚਿਆਂ ਦੀ ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ ਹੁੰਦਾ।
ਉਸ ਸਮੇਂ ਨਰਸਿੰਗ ਹੋਮ ਦੇ ਇੰਚਾਰਜ ਡਾਕਟਰ ਕਿਸੇ ਸੋਸ਼ਲ ਵਰਕਰ ਨੂੰ ਬੱਚੇ ਨਾਲ ਮਿਲਾ ਦਿੰਦੇ ਹਨ। ਸੋਸ਼ਲ ਵਰਕਰ ਬੱਚੇ ਦੀ ਮਾਂ ਨਾਲ ਮੁਲਾਕਾਤ ਕਰ ਕੇ ਬੱਚੇ ਨੂੰ ਤਿਆਗ ਦੇਣ ਸਬੰਧੀ ਕਾਗ਼ਜ਼ ਤਿਆਰ ਕਰਦਾ ਹੈ। ਇਸ ਤੇ ਮਾਂ ਦੇ ਦਸਤਖ਼ਤ ਹੋ ਜਾਂਦੇ ਹਨ। ਇਹ ਸਾਰੀ ਕਾਰਵਾਈ ਹਸਪਤਾਲ ਦੇ ਸਟਾਫ਼ ਸਾਹਮਣੇ ਕੀਤੀ ਜਾਂਦੀ ਹੈ। ਮਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਤਿੰਨ ਮਹੀਨਿਆਂ ਵਿਚ ਜੇ ਉਹ ਚਾਹੇ ਤਾਂ ਅਪਣੇ ਬੱਚੇ ਨੂੰ ਹੋਮ ਤੋਂ ਵਾਪਸ ਲੈ ਕੇ ਜਾ ਸਕਦੀ ਹੈ। ਇਹ ਸਮਾਂ ਲੰਘ ਜਾਣ ਤੋਂ ਬਾਅਦ ਬੱਚੇ ਨੂੰ ਹੋਮ ਵਲੋਂ ਕਿਸੇ ਨੂੰ ਗੋਦ ਦਿਤਾ ਜਾਵੇਗਾ। ਲਗਭਗ 99 ਫ਼ੀ ਸਦੀ ਕੇਸਾਂ ਵਿਚ ਔਰਤਾਂ ਤਿਆਗੇ ਹੋਏ ਬੱਚੇ ਨੂੰ ਵਾਪਸ ਲੈਣ ਨਹੀਂ ਆਉਂਦੀਆਂ।
ਕਈ ਕੇਸਾਂ ਵਿਚ ਤਾਂ ਉਨ੍ਹਾਂ ਵਲੋਂ ਲਿਖਵਾਇਆ ਗਿਆ ਪਤਾ ਵੀ ਗ਼ਲਤ ਨਿਕਲਦਾ ਹੈ। ਭੁੱਲੇ ਵਿਸਰੇ ਬੱਚਿਆਂ ਦੀਆਂ ਮਾਵਾਂ ਆਮ ਤੌਰ 'ਤੇ ਗ਼ਰੀਬ ਪ੍ਰਵਾਰਾਂ ਤੋਂ ਹੁੰਦੀਆਂ ਹਨ, ਜਿਨ੍ਹਾਂ ਦੀ ਉਮਰ ਆਮ ਕਰ ਕੇ 16 ਤੋਂ 25 ਸਾਲ ਦੇ ਵਿਚਕਾਰ ਹੁੰਦੀ ਹੈ। ਇਨ੍ਹਾਂ ਤੋਂ ਬਹੁਤੀਆਂ ਤਾਂ ਦਿਹਾੜੀਦਾਰ ਕਾਮੇ ਵਜੋਂ ਕੰਮ ਕਰ ਰਹੀਆਂ ਹੁੰਦੀਆਂ ਹਨ ਜੋ ਠੇਕੇਦਾਰ ਜਾਂ ਉਨ੍ਹਾਂ ਦੇ ਕਾਰਿੰਦਿਆਂ ਦੀ ਕਾਮੁਕ ਭੁੱਖ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ, ਜੋ ਉਨ੍ਹਾਂ ਨੂੰ ਦਿਹਾੜੀ ਤੇ ਰਖਦੇ ਹਨ। ਸ਼ਹਿਰਾਂ ਦੀਆਂ ਗੰਦੀਆਂ ਬਸਤੀਆਂ ਵਿਚ ਗ਼ੈਰ ਸਮਾਜੀ ਤੱਤਾਂ ਦੇ ਅੱਡੇ ਭੋਲੀਆਂ ਭਾਲੀਆਂ ਲੜਕੀਆਂ ਆ ਜਾਂਦੀਆਂ ਹਨ।
ਜਹੜੀਆਂ ਗ਼ਰੀਬੀ ਕਰ ਕੇ ਸਮਗਲਿੰਗ ਦਾ ਧੰਦਾ ਕਰਦੀਆਂ ਹਨ ਤੇ ਫਿਰ ਉਨ੍ਹਾਂ ਗੁੰਡਿਆਂ ਦੀ ਹਵਸ ਦਾ ਸ਼ਿਕਾਰ ਹੋ ਜਾਂਦੀਆਂ ਹਨ। ਪੇਂਡੂ ਖੇਤਰਾਂ ਵਿਚ ਬੇਜ਼ਮੀਨੇ ਕਾਮਿਆਂ ਦੀਆਂ ਲੜਕੀਆਂ ਦਾ ਜਗੀਰਦਾਰਾਂ ਵਲੋਂ ਉਸ ਸਮੇਂ ਸ਼ੋਸ਼ਣ ਕੀਤਾ ਜਾਂਦਾ ਹੈ ਜਦੋਂ ਉਹ ਉਨ੍ਹਾਂ ਦੇ ਖੇਤਾਂ ਵਿਚ ਪੱਠੇ ਲੈਣ ਜਾਂ ਸਾਗ-ਸਬਜ਼ੀ ਤੋੜਨ ਜਾਂਦੀਆਂ ਹਨ। ਜਦੋਂ ਅਜਿਹੀਆਂ ਕੁੜੀਆਂ ਗਰਭਵਤੀ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਪਣੇ ਘਰ ਤੋਂ ਦੂਰ ਜਣੇਪੇ ਲਈ ਭੇਜ ਦਿੰਦੇ ਹਨ। ਭਾਵੇਂ ਗਰਭਪਾਤ ਕਰਵਾਉਣ ਨੂੰ ਕਾਨੂੰਨੀ ਤੌਰ ਉਤੇ ਪ੍ਰਵਾਨਗੀ ਦਿਤੀ ਗਈ ਹੈ ਪਰ ਪਿੰਡਾਂ ਦੀਆਂ ਅਣਵਿਆਹੀਆਂ ਕੁੜੀਆਂ ਪਿੰਡ ਵਿਚ ਰਹਿੰਦਿਆਂ ਇਹ ਜੋਖ਼ਮ ਨਹੀਂ ਉਠਾ ਸਕਦੀਆਂ।
ਕਈ ਹਾਲਤਾਂ ਵਿਚ ਨੌਜੁਆਨ ਵਿਧਵਾ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋ ਕੇ ਗਰਭਵਤੀ ਹੋ ਜਾਂਦੀਆਂ ਹਨ। ਅਜਿਹੀਆਂ ਔਰਤਾਂ ਬੱਚੇ ਨੂੰ ਜਨਮ ਦੇ ਕੇ ਉਸ ਨੂੰ ਛੱਡ ਦਿੰਦੀਆਂ ਹਨ। ਅਜਿਹੇ ਵਿਸਰੇ ਬੱਚਿਆਂ ਦੇ ਪਿਤਾ ਬਾਰੇ ਕੋਈ ਪ੍ਰਸ਼ਨ ਨਹੀਂ ਕੀਤਾ ਜਾਂਦਾ, ਨਾ ਹੀ ਉਸ ਦੀ ਸ਼ਨਾਖ਼ਤ ਕਰਨ ਦੀ ਲੋੜ ਹੀ ਸਮਝੀ ਜਾਂਦੀ ਹੈ। ਉਂਜ ਵੀ ਸਦੀਆਂ ਤੋਂ ਸਮਾਜ ਅਣਚਾਹੇ ਬੱਚੇ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਰਿਹਾ ਹੈ। ਅਜਿਹੀਆਂ ਮਾਵਾਂ ਬੱਚੇ ਦੇ ਗਰਭ ਸਮੇਂ ਤੋਂ ਹੀ ਬੱਚੇ ਪ੍ਰਤੀ ਲਾਪ੍ਰਵਾਹ ਹੁੰਦੀਆਂ ਹਨ ਤੇ ਸਮਾਜ ਦੇ ਤਾਹਨਿਆਂ ਦੇ ਡਰੋਂ ਅਣਚਾਹੇ ਗਰਭ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਗ਼ਲਤ ਦਵਾਈਆਂ ਖਾ ਲੈਂਦੀਆਂ ਹਨ
ਜਿਸ ਨਾਲ ਉਨ੍ਹਾਂ ਦੀ ਜਾਨ ਤੇ ਬਣ ਆਉਂਦੀ ਹੈ ਜਾਂ ਫਿਰ ਬੱਚੇ ਉਤੇ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਔਰਤਾਂ ਨੂੰ ਗ਼ਰੀਬੀ ਕਰ ਕੇ ਚੰਗੀ ਖ਼ੁਰਾਕ ਦੀ ਘਾਟ ਰਹਿੰਦੀ ਹੈ ਤੇ ਆਮ ਤੌਰ ਉਤੇ ਅਨੀਮਿਕ ਹੋ ਜਾਂਦੀਆਂ ਹਨ। ਬੱਚੇ ਦਾ ਜਨਮ ਵੀ ਬਹੁਤੀ ਵਾਰੀ ਅਨਟ੍ਰੇਂਡ ਦਾਈ ਹੱਥੋਂ ਹੁੰਦਾ ਹੈ। ਜੇ ਮਾਂ ਨੂੰ ਬੱਚਾ ਛੱਡਣਾ ਹੋਵੇ ਤਾਂ ਉਸ ਨੂੰ ਛਾਤੀ ਦਾ ਦੁੱਧ ਨਹੀਂ ਪਿਆਇਆ ਜਾਂਦਾ। ਜੇਕਰ ਅਜਿਹੇ ਬੱਚੇ ਜਦੋਂ ਭੁੱਲੇ ਵਿਸਰੇ ਬੱਚਿਆਂ ਦੇ ਘਰ ਵਿਚ ਛੱਡੇ ਜਾਣ ਤਾਂ ਉਨ੍ਹਾਂ ਨੂੰ ਫੌਰੀ ਤੌਰ ਉਤੇ ਡਾਕਟਰੀ ਸਹਾਇਤਾ ਦਿਤੀ ਜਾਣੀ ਚਾਹੀਦੀ ਹੈ ਤਾਕਿ ਬੱਚਾ ਕਿਸੇ ਸੰਭਾਵੀ ਬਿਮਾਰੀ ਦੇ ਖ਼ਤਰੇ ਤੋਂ ਬਾਹਰ ਹੋ ਜਾਵੇ।
ਭੁੱਲੇ ਵਿਸਰੇ ਬੱਚਿਆਂ ਦੇ ਹੋਮਜ਼, ਜਿਨ੍ਹਾਂ ਨੂੰ ਸ਼ਿਸ਼ੂ ਗ੍ਰਹਿ, ਬਾਲ ਭਵਨ ਆਦਿ ਕਿਹਾ ਜਾਂਦਾ ਹੈ, ਦਾ ਮਨੋਰਥ ਭੁੱਲੇ ਵਿਸਰੇ ਬੱਚਿਆਂ ਨੂੰ ਢੁਕਵਾਂ ਘਰੇਲੂ ਮਾਹੌਲ ਦੇ ਕੇ ਬੱਚਿਆਂ ਦਾ ਪੁਨਰਵਾਸ ਕਰਨਾ ਹੁੰਦਾ ਹੈ। ਦਾਖਲ ਕੀਤੇ ਗਏ ਬੱਚਿਆਂ ਦਾ ਪੂਰਾ ਰਿਕਾਰਡ ਰਖਿਆ ਜਾਂਦਾ ਹੈ ਜਿਥੇ ਬੱਚੇ ਦੀ ਫ਼ੋਟੋ, ਜਨਮ ਸਮੇਂ ਭਾਰ, ਟੀਕਿਆਂ ਦਾ ਰਿਕਾਰਡ, ਖਾਣ ਪੀਣ ਤੇ ਸੌਣ ਦੀਆਂ ਆਦਤਾਂ ਵਿਟਾਮਿਨ-ਏ ਤੇ ਹੋਰ ਦਵਾਈਆਂ ਜਿਹੜੀਆਂ ਸਮੇਂ ਸਿਰ ਬੱਚੇ ਨੂੰ ਬਿਮਾਰੀ ਦੀ ਹਾਲਤ ਵਿਚ ਦਿਤੀਆਂ ਗਈਆਂ ਆਦਿ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਹੋਮ ਵਲੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਛੇਤੀ ਹੋ ਸਕੇ ਬੱਚੇ ਨੂੰ ਕਿਸੇ ਪ੍ਰਵਾਰ ਦੇ ਸਪੁਰਦ ਕਰ ਦਿਤਾ ਜਾਵੇ।
ਹੋਮ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਗੋਦ ਲੈਣ ਵਾਲੇ ਜੋੜਿਆਂ ਦੀਆਂ ਘਰੇਲੂ ਹਾਲਤਾਂ ਨੂੰ ਚੰਗੀ ਤਰ੍ਹਾਂ ਛਾਣਬੀਣ ਕਰ ਲੈਣ। ਇਸ ਪਿਛੋਂ ਹੀ ਜੋੜੇ ਨੂੰ ਬੱਚਾ ਵਿਖਾਇਆ ਜਾਵੇ। ਬੱਚੇ ਦੇ ਪੁਨਰਵਾਸ ਲਈ ਉਸ ਨੂੰ ਚੰਗੇ ਪ੍ਰਵਾਰ ਵਿਚ ਦੇਣ ਦੀ ਪਹਿਲ ਕਰਨੀ ਚਾਹੀਦੀ ਹੈ। ਉਸ ਪਿਛੋਂ ਭਾਰਤੀ ਪ੍ਰਵਾਰ ਜੋ ਵਿਦੇਸ਼ ਵਿਚ ਵਸੇ ਹੋਏ ਹਨ ਜਾਂ ਫਿਰ ਬੱਚੇ ਨੂੰ ਐਸ.ਓ.ਐਸ ਪਿੰਡ ਵਿਚ ਦਿਤਾ ਜਾਵੇ, ਜਿਥੇ ਬੱਚੇ ਪ੍ਰਵਾਰਕ ਇਕਾਈ ਵਿਚ ਰਹਿੰਦੇ ਹਨ ਤੇ ਉਥੇ ਫ਼ਾਰਸਟਰ ਮਦਰ ਬੱਚਿਆਂ ਦੀ ਦੇਖਭਾਲ ਕਰਦੀ ਹੈ। ਬੱਚੇ ਨੂੰ ਗੋਦ ਦੇਣ ਤੋਂ ਪਹਿਲਾਂ ਸਾਰੀ ਕਾਨੂੰਨੀ ਕਾਰਵਾਈ ਮੁਕੰਮਲ ਕਰ ਲੈਣੀ ਚਾਹੀਦੀ ਹੈ।
ਦਲੀਪ ਸਿੰਘ ਜੁਨੇਜਾ
ਸੰਪਰਕ : 94171-96055