Special Article : ‘ਉੱਚਾ ਦਰ ਬਾਬੇ ਨਾਨਕ ਦਾ’ ਦੇਖਣ ਆਈਆਂ ਸੰਗਤਾਂ ਵਲੋਂ ਪ੍ਰਵਾਰਾਂ ਸਮੇਤ ਦੁਬਾਰਾ ਫਿਰ ਆਉਣ ਦਾ ਫ਼ੈਸਲਾ

By : BALJINDERK

Published : Aug 27, 2024, 11:32 am IST
Updated : Aug 27, 2024, 11:32 am IST
SHARE ARTICLE
ਉੱਚਾ ਦਰ --- ਦੇ ਦਰਸ਼ਨਾਂ ਲਈ ਫਰੀਦਕੋਟ ਤੋਂ ਰਵਾਨਾ ਹੋਈ ਬੱਸ ਵਿਚ ਸਵਾਰ
ਉੱਚਾ ਦਰ --- ਦੇ ਦਰਸ਼ਨਾਂ ਲਈ ਫਰੀਦਕੋਟ ਤੋਂ ਰਵਾਨਾ ਹੋਈ ਬੱਸ ਵਿਚ ਸਵਾਰ

Special Article :ਦੁਨੀਆਂ ਦੇ ਕੋਨੇ-ਕੋਨੇ ’ਚ ਬੈਠੀਆਂ ਸੰਗਤਾਂ ਇਥੇ ਇਕ ਵਾਰ ਜ਼ਰੂਰ ਪੁੱਜਣ : ਮਿਸ਼ਨਰੀ

ਕੋਟਕਪੂਰਾ: ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਤੇ ਏਕਸ ਕੇ ਬਾਰਕ ਦੇ ਕਨਵੀਨਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਜ਼ਿਲ੍ਹਾ ਕਨਵੀਨਰ ਗੁਰਮੀਤ ਸਿੰਘ ਮੀਤਾ ਦੀ ਅਗਵਾਈ ਹੇਠ ਫ਼ਰੀਦਕੋਟ ਤੋਂ ‘ਉੱਚਾ ਦਰ..’ ਲਈ ਇਕ ਡੀਲਕਸ ਬੱਸ ‘ਬੋਲੇ ਸੋ ਨਿਹਾਲ’ ਦੇ ਪੰਜ ਜੈਕਾਰਿਆਂ ਨਾਲ ਰਵਾਨਾ ਹੋਈ ਜਿਸ ਵਿਚ ਸਵਾਰ ਸੰਗਤਾਂ ਨੇ ਉੱਥੇ ਪੁੱਜ ਕੇ ਪਹਿਲਾਂ ਸ. ਜੋਗਿੰਦਰ ਸਿੰਘ ਨਮਿਤ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕੀਤੀ, ਉਪਰੰਤ ‘ਉੱਚਾ ਦਰ..’ ਵਿਖੇ ਸਥਿਤ ਅਜਾਇਬ ਘਰ, ਲਾਇਬੇ੍ਰਰੀ, ਨਨਕਾਣਾ ਬਜ਼ਾਰ ਦੇਖਣ ਦੇ ਨਾਲ ਨਾਲ ਛੇ ਵੱਖ ਵੱਖ ਕਿਸਮ ਦੀਆਂ ਫ਼ਿਲਮਾਂ ਦੇਖ ਕੇ ਆਨੰਦ ਵੀ ਮਾਣਿਆਂ ਅਤੇ ਗਿਆਨ ਵੀ ਹਾਸਲ ਕੀਤਾ। 

ਇਹ ਵੀ ਪੜੋ:Hoshiarpur News :ਪੰਜਾਬ ਦੀ ਧੀ ਨੇ ਅਮਰੀਕਾ ’ਚ ਦੇਸ਼ ਦਾ ਨਾਂਅ ਕੀਤਾ ਰੌਸ਼ਨ , U.S.A. ਦੀ ਫੌਜ ਵਿੱਚ ਹੋਈ ਭਰਤੀ 

ਪਰਮਜੀਤ ਸਿੰਘ ਫ਼ਰੀਦਕੋਟ ਅਤੇ ਸੁਰਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਜੇਕਰ ਸ. ਜੋਗਿੰਦਰ ਸਿੰਘ ਜੀ ਤੋਂ ਬਿਨਾਂ ਕੋਈ ਹੋਰ ਵਿਅਕਤੀ ‘ਉੱਚਾ ਦਰ..’ ਦੀ ਸਿਰਜਣਾ ਕਰਦਾ ਤਾਂ ਉਹ ਇਕ ਹਜ਼ਾਰ ਕਰੋੜ ਰੁਪਏ ਖ਼ਰਚ ਕੇ ਵੀ ਇਸ ਤਰ੍ਹਾਂ ਦਾ ਅਜੂਬਾ ਤਿਆਰ ਨਹੀਂ ਸੀ ਕਰ ਸਕਦਾ। ਕੇਹਰ ਸਿੰਘ ਖ਼ਾਲਸਾ ਅਤੇ ਗੁਰਮੀਤ ਸਿੰਘ ਨੇ ‘ਉੱਚਾ ਦਰ..’ ਵਿਖੇ ਬਣੀ ਇਕ ਇਕ ਚੀਜ਼ ਅਤੇ ਵੰਨਗੀ ਦੀ ਪ੍ਰਸ਼ੰਸਾ ਕੀਤੀ। ਸੁਖਵਿੰਦਰ ਕੌਰ, ਬਲਵਿੰਦਰ ਕੌਰ, ਵਰਿੰਦਰ ਕੌਰ, ਗੁਰਮੀਤ ਕੌਰ, ਨਵਪ੍ਰੀਤ ਕੌਰ, ਜਸਵੰਤ ਕੌਰ, ਜਸਕਰਨ ਕੌਰ, ਬਲਜੀਤ ਕੌਰ, ਮਲਕੀਤ ਕੌਰ ਆਦਿ ਨੇ ਮੰਨਿਆ ਕਿ ਉਹ ਅਪਣੇ ਸਾਰੇ ਬੱਚਿਆਂ ਨੂੰ ਇਕ ਵਾਰ ‘ਉੱਚਾ ਦਰ..’ ਦੇ ਦਰਸ਼ਨ ਜ਼ਰੂਰ ਕਰਵਾਉਣ ਲਈ ਲਿਆਉਣਗੀਆਂ ਕਿਉਂਕਿ ਇਥੇ ਗਿਆਨ ਦਾ ਅਥਾਹ ਭੰਡਾਰ ਹੈ। 

ਇਹ ਵੀ ਪੜੋ: Mohali News : ਪੁਲਿਸ ਨੇ ਮਥੁਰਾ ਤੋਂ ਇੱਕ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫਰਾਰ 

ਰਮੇਸ਼ ਸਿੰਘ ਗੁਲਾਟੀ, ਤਰਲੋਚਨ ਸਿੰਘ ਲੋਚਾ, ਚਰਨਜੀਤ ਸਿੰਘ ਚੰਨੀ, ਸਰਨ ਕੁਮਾਰ, ਛਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਸੁਧਾਰ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ 100 ਤੋਂ ਜ਼ਿਆਦਾ ਮੁਲਕਾਂ ਵਿਚ ਘੁੰਮ ਫਿਰ ਕੇ 1000 ਤੋਂ ਜ਼ਿਆਦਾ ਧਾਰਮਕ ਜਾਂ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ ਹੈ ਤਾਂ ‘ਉੱਚਾ ਦਰ..’ ਦੇ ਮੁਕਾਬਲੇ ਕਿਸੇ ਵੀ ਸਥਾਨ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ‘ਉੱਚਾ ਦਰ ਬਾਬੇ ਨਾਨਕ ਦਾ’ ਅਪਣੇ ਆਪ ਵਿਚ ਖ਼ਾਸ ਮਹੱਤਤਾ ਵਾਲਾ ਮਿਊਜ਼ੀਅਮ ਹੈ। ਹਰੀ ਸਿੰਘ ਲੁਧਿਆਣਾ, ਸਿਕੰਦਰ ਸਿੰਘ ਮੋਗਾ, ਸੋਹਣ ਸਿੰਘ, ਸੁਖਮੰਦਰ ਸਿੰਘ ਮੱਤਾ, ਸਿਮਰਨਜੀਤ ਕੌਰ ਫ਼ਰੀਦਕੋਟ, ਮਨਦੀਪ ਕੌਰ, ਕੁਲਦੀਪ ਕੌਰ, ਅੰਮ੍ਰਿਤਪਾਲ ਕੌਰ, ਕੁੰਮਤਾ ਦੇਵੀ ਸਾਹਨੇਵਾਲ, ਕੋਮਲ, ਸਵਰਨ, ਨੀਟੂ, ਬਲਜੀਤ, ਆਰਤੀ, ਸੁਦੇਸ਼, ਨਸੀਬ ਕੌਰ ਅਤੇ ਵੀਰਪਾਲ ਕੌਰ ਮੁਤਾਬਕ ਜੇਕਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਉਨ੍ਹਾਂ ਨੂੰ ਇਸ ਦੁਨੀਆਂ ਦੇ ਨਿਵੇਕਲੇ ਅਜੂਬੇ ਦੇ ਦਰਸ਼ਨ ਨਾ ਕਰਵਾਉਂਦੇ ਤਾਂ ਉਨ੍ਹਾਂ ਨੇ ਇਕ ਬਹੁਮੁਲੀ ਚੀਜ਼ ਅਰਥਾਤ ਗਿਆਨ ਦੇ ਭੰਡਾਰ ਤੋਂ ਵਾਂਝੇ ਰਹਿ ਜਾਣਾ ਸੀ।

(For more news apart from 'Uchcha Dar Baba Nanak Da' people who came to see decided to come again with their families News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement