ਕੈਨੇਡਾ ਦਾ ਵਿਸ਼ਵ ਪ੍ਰਸਿੱਧ ਸਥਾਨ ਥ੍ਰੀ ਸਿਸਟਰਜ਼
Published : Sep 27, 2020, 8:50 am IST
Updated : Sep 27, 2020, 8:50 am IST
SHARE ARTICLE
Three Sisters CANADA
Three Sisters CANADA

ਦੇਸ਼-ਵਿਦੇਸ਼ ਦੇ ਸੈਲਾਨੀਆਂ ਦਾ ਮੇਲਾ ਲੱਗ ਜਾਂਦਾ ਹੈ ਜਿਵੇਂ ਜੰਨਤ ਦੀ ਦੁਨੀਆਂ ਦਾ ਮੇਲਾ ਲੱਗਾ ਹੋਵੇ।

ਕੈਨੇਡਾ (ਅਲਬਰਟਾ ਰਾਜ) ਦਾ ਵਿਸ਼ਵ-ਪ੍ਰਸਿੱਧ ਸਥਾਨ ਹੈ ਥ੍ਰੀ ਸਿਸਟਰਜ਼ (ਪਹਾੜੀਆਂ ਦੀ ਤਿਕੜੀ)। ਇਹ ਜ਼ਬਰਦਸਤ, ਲਾਜਵਾਬ ਜੰਨਤ ਨੁਮਾ ਪਹਾੜੀਆਂ ਕੈਨੇਡਾ ਦੇ ਪ੍ਰਸਿੱਧ ਸ਼ਹਿਰ ਕੈਨਮੋਰ ਵਿਖੇ ਸੁਸ਼ੋਭਿਤ ਹਨ। ਇਹ ਤਿੰਨ ਜੁੜਵੀਆਂ ਪਹਾੜੀਆਂ ਵਖਰੀ-ਵਖਰੀ ਹੋਂਦ ਸਥਾਪਤ ਕਰਦੀਆਂ ਹਨ। ਖ਼ਾਸ ਕਰ ਕੇ ਇਨ੍ਹਾਂ ਦੀਆਂ ਨੋਕਦਾਰ ਦਿਲਕਸ਼ ਚੋਟੀਆਂ ਕਈ ਮੀਲਾਂ ਤੋਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਪਹਾੜੀਆਂ ਦਾ ਨਾਂ ਥ੍ਰੀ ਸਿਸਟਰਜ਼ ਇਸ ਕਰ ਕੇ ਰਖਿਆ ਗਿਆ ਕਿ ਇਸ ਮੁਲਕ ਵਿਚ ਔਰਤਾਂ ਦੀ ਸੰਵਦੇਨਸ਼ੀਲਤਾ, ਬੌਧਿਕਤਾ, ਹਮਦਰਦੀ, ਪਿਆਰ, ਸਤਿਕਾਰ, ਸ਼ਿਸਟਤਾ, ਗੌਰਵਤਾ ਅਤੇ ਸਮਤਾਪੂਰਵ ਅਧਿਕਾਰਾਂ ਨੂੰ ਔਰਤਾਂ ਦੇ ਰੂਪ ਵਿਚ ਹੀ ਸਮਝਿਆ ਜਾਂਦਾ ਹੈ। ਔਰਤ ਦਾ ਸਨਮਾਨ ਸਰਵੋਤਮ ਹੈ।

Three Three Sisters CANADA

ਜਾਰਜ ਡਾਟਸਨ (ਡਾਵਸਨ) ਦੁਆਰਾ 1886 ਵਿਚ ਉਨ੍ਹਾਂ ਨੇ ਤਿੰਨ ਭੈਣਾਂ ਦਾ ਨਾਮ ਦਿਤਾ ਅਤੇ ਉਨ੍ਹਾਂ ਦੁਆਰਾ ਵਿਅਕਤੀਗਤ ਰੂਪ ਵਿਚ ਬਿਗ ਸਿਸਟਰ (ਵੱਡੀ ਭੈਣ), ਮਿਡਲ ਸਿਸਟਰ (ਵਿਚਕਾਰਲੀ ਭੈਣ) ਅਤੇ ਲਿਟਲ ਸਿਸਟਰ (ਛੋਟੀ ਭੈਣ) ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। (ਪਹਾੜੀ) ਵੱਡੀ ਭੈਣ ਨੂੰ 'ਵਿਸ਼ਵਾਸ' ਦੀ ਸੰਗਿਆ, ਵਿਚਕਾਰਲੀ ਨੂੰ 'ਦਾਨ' ਅਤੇ ਛੋਟੀ (ਪਹਾੜੀ) ਭੈਣ ਨੂੰ 'ਆਸ਼ਾ' ਦੇ ਰੂਪ ਵਿਚ ਨਿਵਾਜਿਆ ਹੈ। ਇਨ੍ਹਾਂ ਚੋਟੀਆਂ ਦੇ ਪੈਰਾਂ ਵਿਚ ਮੋਰਪੰਖੀ ਰੰਗਤ ਵਾਲਾ ਸ਼ੁਧ ਪਾਣੀ ਅਪਣੀ ਨਿਵੇਕਲੀ ਸੁੰਦਰਤਾ ਦੀ ਦਾਸਤਾਂ ਕਹਿੰਦਾ ਹੋਇਆ ਕੁਦਰਤ ਦੇ ਅਮੀਰ ਵਿਰਸੇ ਦੀ ਮਹਿਮਾ ਫਲਿਤ ਕਰਦਾ ਹੈ।

Three Sisters CANADAThree Sisters CANADA

ਇਹ ਮਨਮੋਹਕ ਦਰਸ਼ਨ ਵਾਲਾ ਸਥਾਨ ਠੰਢੇ ਮੌਸਮ (ਸਰਦੀਆਂ ਵਿਚ ਨਹਿਰਾਂ ਦੀ ਬਰਫ਼, ਰਸਤੇ ਬੰਦ), ਹਰਿਆਲੀ, ਝੀਲਾਂ, ਝਰਨਿਆਂ, ਨਦੀਆਂ ਅਤੇ ਪ੍ਰਾਚੀਨ-ਆਧੁਨਿਕ ਲੈਂਡਸਕੇਪਿੰਗ, ਪੌਦੇ, ਸਮੂਹਕ ਅਦਭੁਤ ਅਲੰਕਾਰ ਹਨ। ਇਨ੍ਹਾਂ ਪਹਾੜੀਆਂ ਦੀ ਕ੍ਰਿਤੀ ਦਾ ਲਾਜਵਾਬ ਜ਼ਬਰਦਸਤ ਆਕਰਸ਼ਕ ਉਜਸਵੀ ਪ੍ਰਭਾਵ ਦਿਲਕਸ਼ ਮੌਸਮ ਦੀ ਕਦਮਬੋਸੀ ਕਰਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਨੂੰ ਵੇਖਣ ਲਈ ਦੇਸ਼-ਵਿਦੇਸ਼ ਦੇ ਸੈਲਾਨੀਆਂ ਦਾ ਮੇਲਾ ਲੱਗ ਜਾਂਦਾ ਹੈ ਜਿਵੇਂ ਜੰਨਤ ਦੀ ਦੁਨੀਆਂ ਦਾ ਮੇਲਾ ਲੱਗਾ ਹੋਵੇ।

Three Sisters CANADAThree Sisters CANADA

ਵਿਕਸਤ ਦੇਸ਼ ਦੇ ਰੂਪ ਵਿਚ ਜਾਣਿਆ ਜਾਣ ਵਾਲਾ ਕੈਨੇਡਿਆਈ ਰਾਕੀ (ਪਹਾੜ) ਦੇ ਸਾਹਮਣੇ ਦੀ ਸੀਮਾ ਵਿਚ ਕੈਨਮੋਰ ਸ਼ਹਿਰ ਨਾਲ ਜੁੜਿਆ ਹੈਵੀਲੀ ਤਿੰਨ ਭੈਣਾਂ, ਟਰਾਂਸ ਕੈਨੇਡਾ ਹਾਈਵੇ (ਬੋ ਰਿਵਰ ਵੈਲੀ) ਬੋ ਨਹਿਰ ਵਾਦੀ ਸੈਕਸ਼ਨ ਵਿਚ ਸੱਭ ਤੋਂ ਜ਼ਿਆਦਾ ਪਹਿਚਾਣ ਰੱਖਣ ਵਾਲੀਆਂ ਚੋਟੀਆਂ ਹੋ ਸਕਦੀਆਂ ਹਨ। ਇਨ੍ਹਾਂ ਪਹਾੜੀਆਂ ਦੇ ਸੰਦਰਭ ਅਤੇ ਉਸਤਤ ਵਿਚ ਕਈ ਰੁਮਾਂਟਿਕ ਵਿਸ਼ਵਾਸਮਤ ਵੀ ਹਨ। ਪਹਾੜਾਂ ਦੇ ਇਸ ਅਨੋਖੇ ਜੁੜਵਾਂ ਅੰਦਾਜ਼ ਅਤੇ ਸੁੰਦਰ ਗੋਟੇਦਾਰ ਚੁੰਨੀ ਵਿਚ ਲਿਪਟੇ ਦ੍ਰਿਸ਼ ਦੀ ਕਲਪਨਾ ਕਰ ਕੇ, ਇਨ੍ਹਾਂ ਨੂੰ ਕੈਨਮੋਰ ਸ਼ਹਿਰ ਦਾ 'ਦਿਲ' ਸਮਝਿਆ ਜਾਂਦਾ ਹੈ। ਇਹ ਚੋਟੀਆਂ ਕੁਦਰਤ ਦੀ ਅਪਾਰ ਸ਼ਕਤੀ ਨੂੰ ਪ੍ਰਗਟ ਕਰਦੀਆਂ ਹਨ।

Three Sisters CANADAThree Sisters CANADAThree Sisters CANADA

ਵਰਤਮਾਨ ਸਮੇਂ ਵਿਚ ਇਸ ਸਥਾਨ ਦੀ ਪਛਾਣ ਉੱਨਤ, ਗੌਰਵਮਈ ਰਾਸ਼ਟਰ ਦੇ ਰੂਪ ਵਿਚ ਵਿਸ਼ਵ ਪੱਧਰ 'ਤੇ ਬਣੀ ਹੋਈ ਹੈ। ਇਹ ਜੰਨਤਨੁਮਾ ਇਲਾਕਾ ਉਤਸ਼ਾਹੀ ਅਤੇ ਊਰਜਾਵਾਨ ਪਹਾੜੀਆਂ ਕਰ ਕੇ ਸਰਵੋਤਮ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਿਹਾ ਹੈ। ਇਥੋਂ ਸਰਕਾਰਾਂ ਮਾਨਵ ਕੀਮਤਾਂ ਯੁਕਤ ਜੀਵਨਸ਼ੈਲੀ, ਸਦਾਚਾਰ ਦੀ ਕਾਰਜਸ਼ੈਲੀ ਅਤੇ ਆਰਥਕਤਾ ਦੀ ਸੁੱਚਤਾ ਪੂਰਵਕ ਵਿਵਹਾਰ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕਰਦੀਆਂ ਹਨ। ਇਥੋਂ ਦੇ ਮਹਿਕਮੇ ਅਨੁਸਾਸ਼ਨ ਅਤੇ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਪੁਰਾਤਨ ਸੁੰਦਰ ਅਤੇ ਉੱਚੀਆਂ ਪ੍ਰੰਪਰਾਗਤ ਕੀਮਤਾਂ ਨੂੰ ਉਜਾਗਰ ਅਤੇ ਲਾਗੂ ਕਰਦੇ ਰਹਿੰਦੇ ਹਨ। ਕੈਨੇਡਾ ਸ਼ਹਿਰ ਕੈਨਮੋਰ ਵਿਚ ਥ੍ਰੀ ਸਿਸਟਰਜ਼, ਪਹਾੜੀਆਂ ਦੀ ਹੋਂਦ, ਸਮੂਹਕ ਕਾਰਜਸ਼ੈਲੀ ਅਤੇ ਕੁਦਰਤ ਦੀ ਮਿਹਰਬਾਨੀ, ਸੁਭਕਾਮਨਾਵਾਂ ਕਰ ਕੇ ਜੰਨਤ ਦੀ ਗਵਾਹੀ ਦੇਂਦੀਆਂ ਹਨ। ਤੁਸੀ ਕੈਨੇਡਾ ਜਾਉ ਤਾਂ ਇਹ ਸਥਾਨ ਵੇਖਣਾ ਨਾ ਭੁਲਣਾ।

ਬਲਵਿੰਦਰ 'ਬਾਲਮ' ਗੁਰਦਾਸਪੁਰ, ਮੋਬਾਈਲ : 98156-25409

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement