ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੇ ਉੱਘੇ ਕ੍ਰਾਂਤੀਕਾਰੀਆਂ ਵਿੱਚੋਂ ਲਾਲਾ ਲਾਜਪਤ ਰਾਏ ਇੱਕ

By : GAGANDEEP

Published : Jan 28, 2021, 10:14 am IST
Updated : Jan 28, 2021, 10:14 am IST
SHARE ARTICLE
Lala Lajpat Rai
Lala Lajpat Rai

ਦੇਸ਼ ਵਿੱਚ ਆਜਾਦੀ ਲਿਆਉਣ ਲਈ ਲੱਖਾਂ ਕ੍ਰਾਂਤੀਕਾਰੀਆਂ ਦੇ ਨਾਮ ਸ਼ਾਮਿਲ ਹਨ ਉਹਨਾਂ ਵਿੱਚੋਂ ਲਾਲਾ ਲਾਜਪਤ ਰਾਏ ਇੱਕ ਹਨ ।ਆਉ ਉਹਨਾਂ ਦੇ ਜਨਮਦਿਨ ਮੌਕੇ .....

ਦੇਸ਼ ਵਿੱਚ ਆਜਾਦੀ ਲਿਆਉਣ ਲਈ ਲੱਖਾਂ ਕ੍ਰਾਂਤੀਕਾਰੀਆਂ ਦੇ ਨਾਮ ਸ਼ਾਮਿਲ ਹਨ ਉਹਨਾਂ ਵਿੱਚੋਂ  ਲਾਲਾ ਲਾਜਪਤ ਰਾਏ ਇੱਕ ਹਨ ।ਆਉ ਉਹਨਾਂ ਦੇ ਜਨਮਦਿਨ ਮੌਕੇ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ। ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਜਿਲ੍ਹਾ ਮੋਗਾ ਦੇ ਪਿੰਡ ਢੁਡੀਕੇ ਵਿਖੇ  ਇੱਕ ਜੈਨ ਪਰਿਵਾਰ ਵਿੱਚ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਮੁਨਸ਼ੀ ਰਾਧਾ ਕ੍ਰਿਸ਼ਨ ਅਤੇ ਮਾਤਾ ਦਾ ਨਾਮ ਗੁਲਾਬ ਦੇਵੀ ਸੀ।

Lala Lajpat RaiLala Lajpat Rai

ਸੁਵਾਮੀ ਦਇਆਨੰਦ ਸਰਸਵਤੀ ਦੇ ਸੁਧਾਰਵਾਦੀ ਅੰਦੋਲਨ ਤੋਂ ਪ੍ਰਭਾਵਿਤ  ਹੋ ਕਿ ਆਰੀਆ ਸਮਾਜ ਲਾਹੌਰ ਦੇ ਮੈਂਬਰ ਬਣੇ ਅਤੇ ਲਾਹੌਰ ਦੇ ਆਰੀਆਂ ਗਜਟ ਦੇ ਸੰਪਾਦਿਕ ਬਣੇ। ਉਸ ਸਾਲ ਕਾਂਗਰਸ ਦੀ ਹਿਸਾਰ ਵਿੱਚ ਸੰਪਾਦਨਾ ਕੀਤੀ ਗਈ। ਕ੍ਰਾਂਤੀਕਾਰੀ ਨੇਤਾ ਲਾਲਾ ਲਾਜਪਤ ਰਾਏ ਦੇ ਬਹਾਦੁਰੀ ਦੇ ਕਿੱਸੇ ਕਈ ਕਿਤਾਬਾਂ ਵਿੱਚ ਦਰਜ ਹਨ।ਸ਼ੇਰੇ ਪੰਜਾਬ  ਅਤੇ ਪੰਜਾਬ ਕੇਸਰੀ ਨਾਮ ਦੇ ਮਸ਼ਹੂਰ ਲਾਜਪਤ ਰਾਏ ਮਸ਼ਹੂਰ ਸੈਨਾਨੀ ਤਿਕੜੀ ਲਾਲ-ਬਾਲ- ਪਾਲ ਦਾ ਹਿੱਸਾ ਬਣੇ।

Lala Lajpat RaiLala Lajpat Rai

ਰਾਸ਼ਟਰਵਾਦ ਦੀ ਵਿਚਾਰਧਾਰਾ ਨੇ  ਹੀ ਉਹਨਾਂ ਦੀ ਪਹਿਚਾਣ ਬਣਾਈ।ਸਵਦੇਸ਼ੀ ਅੰਦੋਲਨ ਦੀਲ ਵਿਕਾਲਤ  ਕਰਨੇ ਵਾਲੀ ਤਿਕੜੀ ਅੰਗਰੇਜਾਂ ਦੇ ਖਿਲਾਫ਼ ਆਪਣੇ ਗਰਮ ਮਿਜਾਜ ਦੇ ਲਈ ਮਸ਼ਹੂਰ ਸੀ।ਇੱਕ ਹੋਰ ਖਾਸ ਗੱਲ ਇਹ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਸਥਾਪਨਾ ਵੀ ਲਾਲਾ ਲਾਜਪਤ ਰਾਏ ਨੇ ਹੀ ਕੀਤੀ  28 ਜਨਵਰੀ 2020 ਨੂੰ  ਦੇਸ਼ ਉਹਨਾਂ ਨੂੰ ਉਹਨਾਂ ਦੀ 155 ਵੀ ਜਯੰਤੀ ਨਾਲ ਕਰ ਰਿਹਾ ਹੈ ਲਾਲ-ਬਾਲ- ਪਾਲ ਦੀ ਜੋੜੀ ਨੇ ਹੀ ਪੂਰਨ ਸਵਰਾਜ ਦੀ ਮੰਗ ਕੀਤੀ ਸੀ।

Lala Lajpat RaiLala Lajpat Rai

1917ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਅਮਰੀਕਾ ਚਲੇ ਗਏ ਇੱਥੋਂ ਉਹ 1920 ਵਿੱਚ ਵਾਪਸ ਗਏ ।1921ਤੋ 1923 ਤਕ ਉਹ ਜੇਲ੍ਹ ਚ ਰਹੇ। ਲਾਠੀਚਾਰਜ ਵਿੱਚ ਲਹੂ-ਲੋਹਾਣ ਲਾਲ ਨੇ ਤੇੜਿਆਂ ਦਮ –ਸਾਈਮਨ ਕਮੀਸ਼ਨ ਦੇ ਵਿਰੋਧ ਵਿੱਚ ਸੜਕ ਉੱਤੇ ਉਤਰੇ ਲਾਲਾ ਲਾਜਪਤ ਅਤੇ ਉਹਨਾਂ ਦੇ ਸਮਰਥੱਕਾ ਉੱਤੇ ਅੰਗਰੇਜਾਂ ਨੇ ਆਤਿਆਚਾਰ ਕੀਤਾ। ਬ੍ਰਿਟਿਸ਼ ਪੁਲਿਸ ਦੇ ਕੀਤੇ ਲਾਠੀਚਾਰਜ ਵਿੱਚ ਲਾਲਾ ਲਾਜਪਤ ਰਾਏ ਬੁਰੀ ਤਰ੍ਹਾਂ  ਨਾਲ ਜਖ਼ਮੀ ਹੋ ਗਏ।

Lala Lajpat RaiLala Lajpat Rai

ਜਖ਼ਮੀ ਹਾਲਾਤ ਵਿੱਚ ਹੋਣ ਦੇ ਬਾਵਜੂਦ ਵੀ ਉਹ ਇਕੱਠੀ ਹੋਈ ਭੀੜ ਨੂੰ ਸੰਬੋਧਿਤ ਕਰਦੇ ਰਹੇ। ਉਹਨਾਂ ਨੇ ਕਿਹਾ ਕਿ ਮੈਂ ਐਲਾਨ  ਕਰਦਾ ਹਾਂ ਕਿ ਅੱਜ ਮੇਰੇ ਉੱਤੇ ਹਮਲਾ ਕੀਤਾ ਗਿਆ ਉਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸ਼ਨ ਦੇ ਤਾਬੂਤ ਦੀ ਆਖ਼ਰੀ ਕੀਲ ਸਾਬਿਤ ਹੋਵੇਗਾ । ਇਸ ਤੋਂ ਬਾਅਦ ਇਲਾਜ ਦੌਰਾਨ ਹਾਰਟ ਅਟੈਕ ਆ ਜਾਣ ਕਰਕੇ  ਉਹਨਾਂ ਦੀ ਮੌਤ ਹੋ ਗਈ।

ਲਾਲਾ ਲਾਜਪਤ ਰਾਏ ਦੀ ਮੌਤ ਦੀ ਖ਼ਬਰ ਸੁਣਦਿਆਂ ਦੇਸ਼ ਦੇ ਦੂਸਰੇ ਕ੍ਰਾਂਤੀਕਾਰੀਆਂ ਦਾ ਖੂਨ ਉਬਾਲੇ ਖਾਣ ਲੱਗ ਪਿਆ। ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ ।ਭਗਤ ਸਿੰਘ ਨੇ ਰਾਜਗੁਰੂ ਨਾਲ ਮਿਲ ਕਿ ਸਾਂਡਰਸ ਨੂੰ ਗੋਲੀ ਮਾਰ ਦਿੱਤੀ। ਸਾਂਡਰਸ ਦੇ ਮਰਨ ਤੋਂ ਬਾਅਦ ਵੀ ਸ਼ਹੀਦ ਭਗਤ ਸਿੰਘ ਦਾ ਤਾਂਬੜ-ਤੋੜ ਹਮਲਾ ਜਾਰੀ ਰਿਹਾ। ਸਾਂਡਰਸ ਦੀ ਹੱਤਿਆਂ ਕਰਨ ਦੇ ਮਾਮਲੇ ਵਿੱਚ ਭਗਤ ਸਿੰਘ ਨੂੰ ਉਸਦੇ ਸਾਥੀਆਂ  ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿੱਤੀ ਗਈ।ਬੇਸ਼ੱਕ ਅੱਜ ਲਾਲਾ ਲਾਜਪਤ ਰਾਏ ਜੀ ਸਾਡੇ ਨਾਲ ਨਹੀਂ ਹਨ ਪਰ ਅੱਜ ਵੀ ਪੂਰਾ ਦੇਸ਼ ਉਹਨਾਂ ਦੇ ਦਿੱਤੇ ਬਲੀਦਾਨ  ਨੂੰ ਯਾਦ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement