ਅਲੈਗਜ਼ੈਂਡਰ ਗ੍ਰਾਹਮ ਬੈੱਲ ਦੇ ਉਦਮ ਸਦਕਾ ਟੈਲੀਫ਼ੋਨ ਤੋਂ ਮੋਬਾਈਲ ਫ਼ੋਨ ਤਕ ਦਾ ਸਫ਼ਰ

By : KOMALJEET

Published : May 28, 2023, 11:17 am IST
Updated : May 28, 2023, 11:17 am IST
SHARE ARTICLE
Representational Image
Representational Image

ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆਂ ਦੇ ਹਰ ਕੋਨੇ ਵਿਚ ਅਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ।

ਪਿਛਲੇ ਦਿਨੀਂ ਵਿਸ਼ਵ ਦੂਰ-ਸੰਚਾਰ ਦਿਵਸ ਮਨਾਇਆ ਗਿਆ। ਕੱੁਝ ਮਹਾਨ ਖੋਜਕਾਰ ਵਿਗਿਆਨੀ ਦੁਨੀਆਂ ਲਈ ਉਹ ਕੁੱਝ ਕਰ ਗਏ ਹਨ ਜਿਨ੍ਹਾਂ ਦੀ ਬਦੌਲਤ ਅੱਜ ਸਾਰਾ ਸੰਸਾਰ ਉਨ੍ਹਾਂ ਵਲੋਂ ਕੱਢੀਆਂ ਕਾਢਾਂ ਕਾਰਨ ਆਰਾਮ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਸਾਈਕਲ ਤੋਂ ਲੈ ਕੇ ਜਹਾਜ਼ ਵਰਗੀਆਂ ਚੀਜ਼ਾਂ ਬਣਾਉਣ ਵਾਲੇ ਖੋਜੀਆਂ ਨੂੰ ਬਹੁਤ ਘੱਟ ਲੋਕੀ ਜਾਣਦੇ ਹਨ ਪਰ ਸਚਮੁਚ ਅਜਿਹੇ ਮਹਾਨ ਖੋਜਕਾਰ ਪੂਜਣ ਯੋਗ ਹਨ ਜਿਨ੍ਹਾਂ ਦੀ ਬਦੌਲਤ ਅੱਜ ਦੁਨੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੀ ਹੈ ਪਰ ਅਫ਼ਸੋਸ ਕਿ ਭਾਰਤ ਵਿਚ ਅਜਿਹੇ ਮਹਾਨ ਖੋਜਕਾਰਾਂ ਅਤੇ ਵਿਗਿਆਨੀਆਂ ਦੀ ਸੋਚ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਅੰਧ-ਵਿਸ਼ਵਾਸ, ਰੂੜੀਵਾਦੀ ਸੋਚ ਅਤੇ ਅਖੌਤੀ ਬਾਬਿਆਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। 

ਕਈ ਸਾਲ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਘਰ ਬੈਠੇ ਦੁਨੀਆਂ ਦੇ ਹਰ ਕੋਨੇ ਵਿਚ ਅਪਣੇ ਚਹੇਤਿਆਂ ਨਾਲ ਗੱਲਬਾਤ ਕਰ ਸਕਾਂਗੇ। ਟੈਲੀਫ਼ੋਨ ਦੀ ਘੰਟੀ ਐਵੇਂ ਨਹੀਂ ਸੀ ਵੱਜਣ ਲੱਗ ਪਈ। ਇਸ ਪਿਛੇ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਦੀ ਮਿਹਨਤ ਲੱਗੀ ਹੋਈ ਹੈ ਜਿਸ ਦੀ ਬਦੌਲਤ ਅੱਜ ਦੁਨੀਆਂ ਦਾ ਹਰ ਵਿਅਕਤੀ ਦੁਨੀਆਂ ਨੂੰ ਅਪਣੀ ਮੁੱਠੀ ਵਿਚ ਲੈ ਕੇ ਘੁਮ ਰਿਹਾ ਹੈ। ਭਾਵ ਕਿ ਅੱਜ ਹਰ ਕਿਸੇ ਕੋਲ ਮੋਬਾਈਲ ਹੈ। ਬੇਸ਼ੱਕ ਕੁੱਝ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ ਪਰ ਸੱਚ ਇਹ ਹੈ ਕਿ ਮੋਬਾਈਲ ਤੋਂ ਬਿਨਾਂ ਜ਼ਿੰਦਗੀ ਰੁਕ ਜਾਂਦੀ ਹੈ। ਅੱਜ ਇਨਸਾਨ ਰੋਟੀ ਤੋਂ ਬਿਨਾਂ ਚਾਰ ਦਿਨ ਰਹਿ ਸਕਦਾ ਹੈ ਪਰ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਕਿਉਂਕਿ ਅੱਜ ਸਾਰਾ ਬਿਜ਼ਨਸ, ਬੈਂਕਾਂ ਦੇ ਕੰਮ, ਦਫ਼ਤਰਾਂ ਦੇ ਕੰਮ, ਆਨਲਾਈਨ ਸ਼ਾਪਿੰਗ, ਬਿਲ ਪੇਮੈਂਟ ਆਦਿ ਬਹੁਤ ਸਾਰੇ ਕੰਮ ਮੋਬਾਈਲ ਉਤੇ ਹੀ ਹੋਣ ਲੱਗ ਪਏ ਹਨ ਅਤੇ ਇਸ ਨੇ ਦੁਨੀਆਂ ਵਿਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰ ਦਿਤਾ ਹੈ। ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠੇ ਵਿਅਕਤੀ ਨਾਲ ਗੱਲ ਕਰ ਸਕਦੇ ਹਾਂ, ਉਹ ਵੀ ਤਸਵੀਰਾਂ ਸਮੇਤ।

ਕੋਈ ਵਕਤ ਸੀ ਜਦੋਂ ਟੈਲੀਫ਼ੋਨ ਈਜਾਦ ਨਹੀਂ ਸੀ ਹੋਇਆ, ਲੋਕੀ ਅਪਣੇ ਸੁਨੇਹੇ ਢੋਲ, ਨਗਾੜੇ ਅਤੇ ਕਬੂਤਰਾਂ ਦੇ ਪੈਰਾਂ ਵਿਚ ਚਿੱਠੀ ਬੰਨ੍ਹ ਕੇ ਭੇਜਦੇ ਸੀ। ਫਿਰ ਹੌਲੀ ਹੌਲੀ ਚਿੱਠੀਆਂ ਦਾ ਦੌਰ ਚਲਿਆ। ਫਿਰ ਵਕਤ ਨੇ ਨਵੀਂ ਕਰਵਟ ਲਈ ਅਤੇ ਸਕਾਟਲੈਂਡ ਦੇ ਸ਼ਹਿਰ ਐਡਨਬਰਗ ਵਿਚ 3 ਮਾਰਚ 1847 ਨੂੰ ਟੈਲੀਫ਼ੋਨ ਦੀ ਬੈੱਲ ਵਜਾਉਣ ਵਾਲੇ ਐਲੇਗਜ਼ੈਂਡਰ ਗ੍ਰਾਹਮ ਬੈੱਲ ਦਾ ਜਨਮ ਹੋਇਆ। ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰ ਵਿਚ ਟੈਲੀਫ਼ੋਨ ਦੀ ਘੰਟੀ ਨਹੀਂ ਸੀ ਵਜਦੀ। ਬੈੱਲ ਨੂੰ ਵਿਗਿਆਨੀ, ਖੋਜਕਾਰ, ਇੰਜੀਨੀਅਰ ਅਤੇ ਅਧਿਆਪਕ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਹ ਪਹਿਲਾ ਵਿਗਿਆਨੀ ਅਤੇ ਖੋਜੀ ਹੈ ਜਿਸ ਨੇ 14 ਫ਼ਰਵਰੀ 1876 ਨੂੰ ਟੈਲੀਫ਼ੋਨ ਦੇ ਅਮਲੀ ਰੂਪ ਵਿਚ ਕੰਮ ਕਰਨ ਦੀ ਕਾਢ ਕੱਢੀ ਅਤੇ ਹੁਣ ਤਕ ਉਸ ਦੇ ਨਾਂ ਉੱਤੇ ਪੇਟੈਂਟ ਹੈ ਭਾਵ ਸਰਕਾਰੀ ਮੋਹਰ ਹੈ।

ਬੈੱਲ ਉਮਰ ਦੇ ਮੁਢਲੇ ਸਾਲਾਂ ਵਿਚ ਹੀ ਸੰਵੇਦਨਸ਼ੀਲ, ਕੁਦਰਤ ਨੂੰ ਪਿਆਰ ਕਰਨ ਵਾਲਾ ਅਤੇ ਕਲਾ ਦੀ ਕਦਰ ਕਰਨ ਵਾਲਾ ਸੀ। ਉਹ ਕਵਿਤਾਵਾਂ ਤੇ ਸੰਗੀਤ ਨਾਲ ਵੀ ਲਗਾਅ ਰਖਦਾ ਸੀ। ਇਸ ਕਲਾ ਨੂੰ ਨਿਖਾਰਨ ਲਈ ਉਸ ਦੀ ਮਾਤਾ ਨੇ ਉਸ ਨੂੰ ਉਤਸਾਹਤ ਕੀਤਾ ਅਤੇ ਪਿਆਨੋ ਵਜਾਉਣਾ ਸਿਖਾਇਆ। ਉਹ ਅਪਣੀ ਆਵਾਜ਼ ਦੀ ਕਲਾ ਦਾ ਇਜ਼ਹਾਰ ਕਰਦਾ ਹੋਇਆ ਪ੍ਰਵਾਰ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ। ਬੈੱਲ ਨੂੰ ਉਸ ਦੀ ਮਾਤਾ ਦੇ ਬੋਲੇ ਹੋਣ ਨੇ ਕਾਫ਼ੀ ਪ੍ਰਭਾਵਤ ਕੀਤਾ ਸੀ। ਜਦੋਂ ਬੈੱਲ ਕੇਵਲ 12 ਸਾਲਾਂ ਦਾ ਸੀ ਉਦੋਂ ਉਸ ਦੀ ਮਾਤਾ ਦੀ ਸੁਣਨ ਦੀ ਸ਼ਕਤੀ ਚਲੀ ਗਈ। ਇਸ ਲਈ ਉਸ ਨੇ ਇਸ਼ਾਰਿਆਂ ਦੀ ਭਾਸ਼ਾ ਸਿੱਖੀ। ਬੈੱਲ ਨੇ ਸਿੱਧੇ ਤੌਰ ਉੱਤੇ ਇਕ ਤਕਨੀਕ ਤਿਆਰ ਕੀਤੀ ਜਿਸ ਨਾਲ ਉਸ ਦੀ ਮਾਤਾ ’ਚ ਸਭ ਸਮਝਣ ਅਤੇ ਸੁਣਨ ਵਰਗੀ ਸ਼ਕਤੀ ਪੈਦਾ ਹੋਈ।

ਮਾਂ ਦੇ ਬੋਲੇਪਣ ਕਾਰਨ ਬੈੱਲ ਅੰਦਰ ਤਰੰਗਾਂ ਤੋਂ ਸੁਣਨ ਦੀ ਭਾਸ਼ਾ ਦੇ ਗਿਆਨ ਵਿਚ ਵਾਧਾ ਹੋਇਆ। ਉਹ ਸਕੂਲ ਦੀ ਪੜ੍ਹਾਈ ਛੱਡ ਕੇ ਅਪਣੇ ਦਾਦੇ ਨਾਲ ਲੰਡਨ ਚਲਾ ਗਿਆ। ਅਪਣੇ ਦਾਦੇ ਕੋਲ ਰਹਿੰਦੇ ਹੋਏ ਉਸ ਨੂੰ ਸਿੱਖਣ ਲਈ ਪਿਆਰ ਅਤੇ ਲੰਮਾ ਸਮਾਂ, ਗੰਭੀਰ ਮਸਲਿਆਂ ਉੱਤੇ ਤਰਕ-ਵਿਤਰਕ ਕਰਨ ਲਈ ਮਿਲਿਆ। ਉਸ ਨੇ ਲਾਤੀਨੀ ਸਕਾਟਿਸ਼, ਸੰਸਕ੍ਰਿਤ ਅਤੇ ਯੂਨਾਨੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ। ਬੈੱਲ 1865 ਵਿਚ ਪ੍ਰਵਾਰ ਸਮੇਤ ਲੰਡਨ ਚਲਾ ਗਿਆ। ਉੱਥੇ ਉਸ ਨੇ ਆਵਾਜ਼ ਪ੍ਰਤੀ ਬਿਜਲੀ ਦੇ ਸਬੰਧ ਵਿਚ ਪ੍ਰਯੋਗ ਕੀਤੇ। ਗ੍ਰਾਹਮ ਬੈੱਲ ਬੋਲਿਆਂ ਦੇ ਸਕੂਲ ਵਿਚ ਆਵਾਜ਼ ਅਤੇ ਫਿੰਗਰ ਭਾਸ਼ਾ ਉੱਤੇ ਕੀਤੇ ਕੰਮ ਦੇ ਆਧਾਰ ਤੇ ਸਕੂਲ ’ਚ ਸਿਖਿਆ ਦੇਣ ਵਾਲੇ ਇੰਸਟਰਕਟਰਾਂ ਨੂੰ ਟ੍ਰੇਨਿੰਗ ਦੇਣ ਵਿਚ ਵੀ ਕਾਮਯਾਬ ਰਿਹਾ।

ਉਸ ਨੇ ਬੋਲੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਸ਼ੁਰੂ ਕੀਤਾ। ਗ੍ਰਾਹਮ ਬੈੱਲ ਵਲੋਂ 1876 ਵਿਚ ਪਹਿਲਾ ਟੈਲੀਫ਼ੋਨ ਈਜਾਦ ਕੀਤਾ ਗਿਆ ਅਤੇ 1888 ਵਿਚ ਐਲਮੈਨ ਸਟਰਔਜ਼ਰ ਵਲੋਂ ਪਹਿਲੀ ਟੈਲੀਫ਼ੋਨ ਐਕਸਚੇਂਜ ਦੀ ਕਾਢ ਕੱਢੀ ਗਈ। ਇਸ ਤੋਂ ਬਾਅਦ 1970 ਤੋਂ 1980 ਦੇ ਵਿਚਾਲੇ ਡਿਜੀਟਲ ਐਕਸਚੇਂਜ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਕਰੌਸਵਾਰ ਅਤੇ ਈ.ਐਸ.ਐਸ ਐਕਸਚੇਂਜਾਂ ਮੁੱਖ ਸਨ। ਇਸ ਤੋਂ ਬਾਅਦ ਨਵੀਂ ਤਕਨਾਲੋਜੀ ਵਾਲੀਆਂ ਬਹੁਤ ਸਾਰੀਆਂ ਐਕਸਚੇਂਜਾਂ ਈਜਾਦ ਹੋਈਆਂ ਜਿਨ੍ਹਾਂ ਵਿਚ ਈ.ਟੈਨ.ਬੀ, ਸੀ.ਡਾਟ, 5 ਈਐਸਐਸ ਆਦਿ ਮੁੱਖ ਸਨ। ਇਸ ਤੋਂ ਬਾਅਦ 3 ਅਪ੍ਰੈਲ 1973 ਨੂੰ ਦੁਨੀਆਂ ਦਾ ਪਹਿਲਾ ਮੋਬਾਈਲ ਫ਼ੋਨ ਈਜਾਦ ਹੋਇਆ ਜਿਸ ਦਾ ਵਜ਼ਨ ਕਰੀਬ 2 ਕਿਲੋ ਸੀ। 

ਭਾਰਤ ਵਿਚ ਪਹਿਲਾ ਮੋਬਾਈਲ ਫ਼ੋਨ 21 ਜੁਲਾਈ 1995 ਨੂੰ ਪਛਮੀ ਬੰਗਾਲ ਦੇ ਮੁੱਖ ਮੰਤਰੀ ਜਿਉਤੀ ਬਾਸੂ ਜੀ ਵਲੋਂ ਲਾਂਚ ਕੀਤਾ ਗਿਆ। ਭਾਰਤ ਅਜੇ ਵੀ ਵਿਗਿਆਨ, ਤਕਨਾਲੋਜੀ, ਅਤੇ ਖੋਜਕਾਰੀ ਵਿਚ ਵਿਕਾਸਸੀਲ ਦੇਸ਼ਾਂ ਤੋਂ ਕਾਫ਼ੀ ਫਾਡੀ ਰਹਿ ਗਿਆ ਹੈ ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧ-ਵਿਸ਼ਵਾਸੀ ਅਤੇ ਰੂੜੀਵਾਦੀ ਸੋਚ ਤੋਂ ਬਾਹਰ ਨਿਕਲ ਕੇ ਵਿਗਿਆਨ, ਨਵੀਂ ਤਕਨਾਲੋਜੀ ਅਤੇ ਖੋਜਕਾਰੀ ਦੇ ਨਵੇਂ ਰਸਤੇ ਖੋਜੇ ਜਾਣ।     

ਕੁਲਦੀਪ ਸਾਹਿਲ
ਮੋ. 9417990040

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement