
ਬੰਗਾਲੀ ਨੰਬਰ ਦੋ ਤੇ ਅਤੇ ਹਿੰਦੀ ਨੰਬਰ ਤਿੰਨ ਤੇ
ਇਕ ਸਮੇਂ ਪੰਜਾਬ ਨੂੰ ਦੇਸ਼ ਪੰਜਾਬ ਕਿਹਾ ਜਾਂਦਾ ਸੀ ਤੇ ਇਸ ਦੇ ਵਸਨੀਕਾਂ ਵਿਚ ਸਭਿਆਚਾਰ ਦਾ ਇਕ ਸਾਂਝਾ ਧਾਗਾ ਮੌਜੂਦ ਸੀ, ਜੋ ਵਸਨੀਕਾਂ ਦੇ ਧਰਮ ਤੋਂ ਆਜ਼ਾਦ ਸੀ ਭਾਵੇਂ ਉਹ ਹਿੰਦੂ ਸਨ, ਸਿੱਖ ਸਨ ਜਾਂ ਮੁਸਲਮਾਨ। ਇਹ ਸਾਂਝਾ ਧਾਗਾ ਪੰਜਾਬੀ ਬੋਲੀ ਦੇ ਆਸਰੇ ਕਾਇਮ ਸੀ। ਤਕਰੀਬਨ ਸੌ ਸਾਲ ਪਹਿਲਾਂ ਤੋਂ ਜਦੋਂ ਦੀ ਭਾਰਤੀ ਸਿਆਸਤ ਗ਼ੈਰ-ਪੰਜਾਬੀ ਤੇ ਮਨੂੰਵਾਦੀ ਸਵਰਣ ਜਾਤੀਆਂ ਦੇ ਹੱਥ ਤੇ ਪਾਕਿਸਤਾਨੀ ਸਿਆਸਤ ਮੌਲਵੀਆਂ ਤੇ ਫ਼ੌਜੀਆਂ ਦੇ ਹੱਥ ਆਈ ਹੈ, ਉਦੋਂ ਤੋਂ ਇਨ੍ਹਾਂ ਤਿੰਨਾਂ ਧਰਮਾਂ ਵਿਚਾਲੇ ਭਾਸ਼ਾਈ ਮਤਭੇਦ ਵੀ ਵਧੇ ਹਨ। ਨਤੀਜੇ ਵਜੋਂ ਪੰਜਾਬ ਦੇ ਲੱਖਾਂ ਲੋਕ ਹਲਾਕ, ਬੇਪਤ, ਬੇਘਰ ਤੇ ਲੁੱਟਖੋਹ ਦਾ ਸ਼ਿਕਾਰ ਹੋਏ ਹਨ।
Punjabi Language
ਅੱਜ ਸੌ ਸਾਲ ਬਾਅਦ ਲਗਦਾ ਹੈ ਕਿ ਪੰਜਾਬ ਨੂੰ ਟੁਕੜੇ-ਟੁਕੜੇ ਕਰਨ ਤੋਂ ਬਾਅਦ ਇਸ ਦੇ ਦੁਸ਼ਮਣਾਂ ਨੇ ਪੰਜਾਬੀ ਨੂੰ ਵੀ ਜਿੱਤ ਲਿਆ ਹੈ। ਨਹੀਂ ਤਾਂ ਦੋਹਾਂ ਪੰਜਾਬਾਂ ਵਿਚ ਹੀ ਪੰਜਾਬੀ ਭਾਸ਼ਾ ਦੀ ਤੇ ਪੰਜਾਬੀ ਬੋਲਣ ਵਾਲਿਆਂ ਦੀ ਏਨੀ ਦੁਰੱਗਤ ਨਾ ਹੁੰਦੀ ਜਿੰਨੀ ਅੱਜ ਹੋ ਰਹੀ ਹੈ। ਇਹ ਕਿੱਡੀ-ਵੱਡੀ ਲਾਹਨਤ ਹੈ ਕਿ ਦੋਵੇਂ ਪਾਸੇ ਪੰਜਾਬੀਆਂ ਨੂੰ ਪੰਜਾਬੀ ਲਾਗੂ ਕਰਨ ਲਈ ਅੰਦੋਲਨ ਕਰਨੇ ਪੈ ਰਹੇ ਹਨ। ਉਹ ਵੀ ਅਜਿਹੇ ਹਾਲਾਤ ਵਿਚ ਜਦ ਇਧਰਲੇ ਪਾਸੇ ਤਾਂ ਇਕ ਲੰਮੀ ਲੜਾਈ ਤੋਂ ਬਾਅਦ ਇਕ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਇਆ ਗਿਆ ਸੀ ਤੇ ਉਧਰਲੇ ਪਾਸੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੂਜਿਆਂ ਸੂਬਿਆਂ ਤੋਂ ਕਿਤੇ ਜ਼ਿਆਦਾ ਹੈ।
Punjabi Language
ਕੇਂਦਰ ਦਾ ਸਰਕਾਰੀ ਭਾਸ਼ਾ ਮਹਿਕਮਾ ਜੂਨ 1975 ਵਿਚ ਗ੍ਰਹਿ ਮੰਤਰਾਲੇ ਵਿਚ ਸਥਾਪਤ ਕੀਤਾ ਗਿਆ ਸੀ। ਇਹ ਦੋ ਸਰਕਾਰੀ ਭਾਸ਼ਾਵਾਂ, ਅਰਥਾਤ ਅੰਗਰੇਜ਼ੀ ਤੇ ਹਿੰਦੀ, ਦੀ ਸਰਕਾਰੀ ਵਰਤੋਂ ਨੂੰ ਬਿਹਤਰ ਬਣਾਉਣ ਲਈ ਬਣਾਇਆ ਗਿਆ ਸੀ। ਯਾਦ ਰਹੇ, ਇਹ ਰਾਸ਼ਟਰੀ ਜਾਂ ਕੌਮੀ ਭਾਸ਼ਾਵਾਂ ਨਹੀਂ ਹਨ, ਕੇਵਲ ਸਰਕਾਰੀ ਭਾਸ਼ਾਵਾਂ ਹਨ। ਪਰ ਕੇਂਦਰ ਸਰਕਾਰ ਅਪਣੇ ਹਿੰਦੂਵਾਦੀ ਏਜੰਡੇ ਮੁਤਾਬਕ ਸੱਭ ਪਾਸੇ ਹਿੰਦੀ ਨੂੰ ਠੋਸਣਾ ਚਾਹੁੰਦੀ ਹੈ। ਇਸ ਲਈ ਇਹ ਮਹਿਕਮਾ ਕੇਵਲ ਹਿੰਦੀ ਲਈ ਕੰਮ ਕਰਦਾ ਹੈ ਤੇ ਇਸ ਦੇ ਅਫ਼ਸਰ ਤੇ ਮੁਲਾਜ਼ਮ ਜ਼ਿਆਦਾਤਰ ਬ੍ਰਾਹਮਣ ਤੇ ਸਵਰਣ-ਜਾਤੀਏ ਹੀ ਹਨ।
Punjabi Language
ਉਹ ਅਪਣਾ ਰੁਜ਼ਗਾਰ ਅਪਣੇ ਵਰਗੇ ਹੋਰਾਂ ਤਕ ਵਧਾਉਣ, ਫੈਲਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹਨ। ਪਰ ਇਹ ਸਵਰਣ-ਜਾਤੀਏ ਕਦੇ ਵੀ ਦੂਜਿਆਂ ਨੂੰ ਸਿੱਧਾ ਨਹੀਂ ਮਾਰਦੇ। ਬੋਧੀਆਂ ਨੂੰ ਮਾਰਨ ਦਾ ਤਵਾਰੀਖ਼ੀ ਅਨੁਭਵ ਹੋਣ ਕਰ ਕੇ ਇਹ ਸਿਰਫ਼ ਭੀੜ ਦੇ ਪ੍ਰਕੋਪ ਤੇ ਸਾਜ਼ਸ਼ੀ ਤਰੀਕੇ ਨਾਲ ਮਾਰਨ ਦੀ ਮੁਹਾਰਤ ਰਖਦੇ ਹਨ ਜਿਸ ਨੂੰ ਇਹ ਦੰਗੇ ਵੀ ਕਹਿ ਦੇਂਦੇ ਹਨ। ਭੀੜ ਵੀ ਇਨ੍ਹਾਂ ਦੀ ਅਪਣੀ ਨਹੀਂ ਹੁੰਦੀ ਸਗੋਂ ਗ਼ੈਰ-ਸਵਰਣਾਂ ਦੀ ਹੀ ਹੁੰਦੀ ਹੈ। ਅਸਲ ਵਿਚ 'ਹਿੰਦੂ' ਸ਼ਬਦ ਦਾ ਅਰਥ 10-12 ਫ਼ੀ ਸਦੀ 'ਸਵਰਣ ਜਾਤੀਆਂ' ਹੀ ਲੈਣਾ ਚਾਹੀਦਾ ਹੈ, ਬਾਕੀਆਂ ਨੂੰ ਤਾਂ ਸਵਰਣ ਜਾਤੀਆਂ ਨੇ ਵਰਤਣ ਲਈ ਹਿੰਦੂ ਸ਼ਬਦ ਦੇ ਲਿਫ਼ਾਫ਼ੇ ਵਿਚ ਪਾਇਆ ਹੋਇਆ ਹੈ।
Punjabi language
ਖ਼ੈਰ, ਬੋਧੀਆਂ ਤੋਂ ਬਾਅਦ ਸਿੱਖਾਂ, ਮੁਸਲਮਾਨਾਂ ਤੇ ਦਲਿਤਾਂ ਦੀ ਵਾਰ-ਵਾਰ ਵਾਰੀ ਆ ਰਹੀ ਹੈ। ਹਜ਼ਾਰ ਕੁ ਸਾਲ ਪਹਿਲਾਂ ਬੋਧੀਆਂ ਦੇ ਤਾਂ ਵਿਦਿਆਲੇ ਸਾੜ ਕੇ ਇਨ੍ਹਾਂ ਨੇ ਚਾਰੇ ਪਾਸੇ ਸੰਸਕ੍ਰਿਤ ਦਾ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਸੀ। ਇਨ੍ਹਾਂ ਦੀਆਂ ਸਾਜ਼ਸ਼ਾਂ ਨਾਲ ਅਜੇ ਭਾਵੇਂ ਪੰਜਾਬ ਹੀ ਖ਼ਤਮ ਹੋਣ ਕੰਢੇ ਪਹੁੰਚਿਆ ਹੈ, ਇਸ਼ਾਰੇ ਸਮਝਣੇ ਚਾਹੀਦੇ ਹਨ ਕਿ ਬੋਧੀਆਂ ਦੇ ਵਿਦਿਆਲਿਆਂ ਵਾਂਗ ਪੰਜਾਬੀ ਭਾਸ਼ਾ ਦੀ ਵਾਰੀ ਵੀ ਕੋਈ ਬਹੁਤੀ ਦੂਰ ਨਹੀਂ। 1947 ਦੀ ਠੋਸੀ ਗਈ ਸਾੜ-ਫੂਕ ਤੋਂ ਬਾਅਦ ਦਰਬਾਰ ਸਾਹਬ ਦੀ ਲਾਇਬ੍ਰੇਰੀ ਸਾੜੀ ਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ।
Punjabi Language
ਪਛਮੀ ਪੰਜਾਬ ਵਿਚ ਪੂਰਬੀ ਪੰਜਾਬ ਨਾਲੋਂ ਕਿਤੇ ਵਧੇਰੇ ਲੋਕ ਪੰਜਾਬੀ ਬੋਲਦੇ ਹਨ। ਪਰ ਭਾਰਤੀ ਪੰਜਾਬ ਵਿਚ ਇਹ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਵਿਚ ਉਰਦੂ ਵਰਗੀ ਸ਼ਾਹਮੁਖੀ (ਅਰਬੀ-ਫ਼ਾਰਸੀ) ਵਿਚ ਜੋ ਹੈ ਤਾਂ ਬੇਗ਼ਾਨੀ ਹੀ। ਇਹ ਸਮਝਣਯੋਗ ਹੈ ਕਿ ਕੋਈ ਵੀ ਭਾਸ਼ਾ ਉਦੋਂ ਵੱਧ ਤਰੱਕੀ ਕਰ ਸਕਦੀ ਹੈ ਜਦੋਂ ਇਸ ਦੀ ਅਪਣੀ ਲਿਪੀ ਹੋਵੇ। ਇਸ ਲਈ ਗੁਰਮੁਖੀ ਲਿਪੀ ਵਿਚ ਪੰਜਾਬੀ ਲਿਖਣਾ ਅਪਣੀ ਭਾਸ਼ਾ ਨੂੰ ਤਰੱਕੀ ਦੇ ਰਾਹ ਤੇ ਲਿਜਾਣ ਲਈ ਬੇਹਤਰ ਹੈ। ਮੁਸਲਮਾਨ ਹੋਣ ਦੇ ਬਾਵਜੂਦ ਵੀ ਬਾਬਾ ਫ਼ਰੀਦ ਇਕ ਪੰਜਾਬੀ ਕਵੀ ਸਨ। ਉਨ੍ਹਾਂ ਤੋਂ ਬਾਅਦ ਵੀ ਕਈ ਮੁਸਲਮਾਨ ਪੰਜਾਬੀ ਕਵੀ ਹੋਏ ਜਿਵੇਂ ਬੁਲ੍ਹੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਵਗੈਰਾ। ਅਜਕਲ ਵੀ ਪਾਕਿਸਤਾਨ ਵਿਚ ਬੜੇ ਕਮਾਲ ਦੇ ਕਵੀ ਤੇ ਲੇਖਕ ਹਨ।
Old Punjab
ਇਧਰਲੇ ਪੰਜਾਬ ਦੀ ਪੰਜਾਬੀ ਸਾਹਿਤ ਰਚਨਾ ਤਾਂ ਤਕਰੀਬਨ ਪਿਛਲੀ ਅੱਧੀ ਸਦੀ ਤੋਂ ਰੂਸੋਚੀਨੀਆਂ ਨੇ ਅਗਵਾ ਕੀਤੀ ਹੋਈ ਹੈ। ਪਰ ਉਧਰਲੇ ਪੰਜਾਬ ਦੇ ਕਵੀ ਦਰਬਾਰਾਂ ਵਿਚ ਬੜੀ ਉੱਚ ਪਾਏ ਦੀ ਕਵਿਤਾ ਤੇ ਗ਼ਜ਼ਲ ਬੋਲੀ ਜਾ ਰਹੀ ਹੈ। ਇਸ ਵਿਚ ਪੁਜਾਰੀ ਤਬਕੇ (ਮੌਲਾਣਿਆਂ) ਦਾ ਵਿਰੋਧ, ਉਰਦੂ ਦਾ ਜ਼ੁਲਮ ਤੇ ਪਾਕਿਸਤਾਨ ਦਾ ਦਹਿਸ਼ਤਗਰਦੀ ਨਾਲ ਨੁਕਸਾਨ ਆਦਿ ਵੀ ਹੈ। ਪਰ ਉਧਰਲੇ ਪੰਜਾਬੀਆਂ ਨੇ ਪੰਜਾਬੀਅਤ ਦੇ ਬਰਾਬਰੀ ਤੇ ਭਾਈਚਾਰੇ ਵਾਲੇ ਸਮਾਜ ਨਾਲ ਜੁੜੇ ਰਹਿਣ ਦੀ ਬਜਾਏ ਅਪਣੇ ਆਪ ਨੂੰ ਅਰਬੀ ਲੋਕਾਂ ਦੇ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜੋ ਬਹੁਤ ਅਲੱਗ ਹੈ। ਇਸੇ ਕਰ ਕੇ ਪਾਕਿਸਤਾਨੀ ਪੰਜਾਬੀ ਨਾ ਅਰਬੀ ਬਣ ਸਕੇ ਹਨ ਤੇ ਨਾ ਪੰਜਾਬੀ ਦੇ ਤੌਰ ਤੇ ਅਪਣੀ ਮਾਤਭਾਸ਼ਾ ਨੂੰ ਹੀ ਕੋਈ ਸਨਮਾਨਯੋਗ ਸਥਾਨ ਅਪਣੇ ਦੇਸ਼ ਵਿਚ ਦੇ ਸਕੇ ਹਨ।
Punjabi Language
ਮੁਸਲਮਾਨਾਂ ਨੇ ਮਜ਼ਹਬੀ ਕਾਰਨਾਂ ਕਰ ਕੇ ਉਰਦੂ ਨੂੰ ਵਧੇਰੇ ਮਹੱਤਵ ਦੇਣਾ ਸ਼ੁਰੂ ਕਰ ਦਿਤਾ ਤੇ ਇਸ ਤਰ੍ਹਾਂ ਉਹ ਪੰਜਾਬੀ ਦੀ ਬਜਾਏ ਉਰਦੂ ਦੀ ਬੇਹਤਰੀ ਲਈ ਹਿੱਸਾ ਪਾਉਣ ਵਾਲੇ ਬਣੇ। ਪੰਜਾਬੀ ਉਧਰਲੇ ਪੰਜਾਬ ਸੂਬੇ ਵਿਚ ਵਿਦਿਆਰਥੀਆਂ ਲਈ ਸਿਖਿਆ ਦੀ ਭਾਸ਼ਾ ਵੀ ਨਾ ਬਣ ਸਕੀ। ਅਪਣੀ ਭਾਸ਼ਾ ਪੰਜਾਬੀ ਦੀ ਸੱਭ ਤੋਂ ਵਾਜਬ ਲਿਪੀ ਗੁਰਮੁਖੀ ਨੂੰ ਵੀ ਉਨ੍ਹਾਂ ਨੇ ਨਾ ਅਪਣਾਇਆ। ਇਸੇ ਕਰ ਕੇ ਪੰਜਾਬੀ ਇਕ ਦੂਜੇ ਦੇ ਕਵੀ ਦਰਬਾਰ ਤਾਂ ਸੁਣ ਸਕਦੇ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਨਹੀਂ ਪੜ੍ਹ ਸਕਦੇ। ਜਿਸ ਤਰ੍ਹਾਂ ਇਧਰ ਭਾਰਤੀ ਬਹੁਗਿਣਤੀ, ਸਿੱਖਾਂ ਵਿਰੁਧ ਚੁਟਕਲੇਬਾਜ਼ੀ ਕਰ ਕੇ ਅਪਣੀ ਈਰਖਾ ਕਢਦੀ ਹੈ, ਉਸੇ ਤਰ੍ਹਾਂ ਉਧਰਲੇ ਪਾਸੇ ਉਰਦੂ ਵਾਲੇ ਪੰਜਾਬੀ ਵਿਰੁਧ ਚੁਟਕਲੇਬਾਜ਼ੀ ਕਰਦੇ ਹਨ।
Punjabi Language
ਭਾਸ਼ਾ ਦੀ ਵਰਤੋਂ ਨਾਲ ਜੁੜੀਆਂ ਤਕਨੀਕੀ ਕੰਪਨੀਆਂ ਉਸ ਭਾਸ਼ਾ ਲਈ ਕੰਮ ਕਰਦੀਆਂ ਹਨ ਜਿਸ ਨੂੰ ਜ਼ਿਆਦਾ ਗਿਣਤੀ ਵਿਚ ਲੋਕ ਵਰਤਦੇ ਹੋਣ। ਬਾਹਰਲੇ ਪੰਜਾਬੀ ਛੱਡ ਕੇ, ਦੋਹਾਂ ਪੰਜਾਬਾਂ ਦੀ ਕੁੱਲ ਆਬਾਦੀ 14 ਕਰੋੜ ਤੋਂ ਵੱਧ ਹੈ। ਦੋਵੇਂ ਪਾਸੇ ਵੱਖ-ਵੱਖ ਲਿਪੀ ਹੋਣ ਨਾਲ ਇਹ ਗਿਣਤੀ ਵੰਡੀ ਜਾਂਦੀ ਹੈ ਜਿਸ ਵਿਚ 11 ਕਰੋੜ ਤੋਂ ਵੱਧ ਉਧਰਲੇ ਪੰਜਾਬੀਆਂ ਦੀ ਤੇ ਤਕਰੀਬਨ ਸਾਢੇ ਤਿੰਨ ਕਰੋੜ ਇਧਰਲੇ ਪੰਜਾਬੀਆਂ ਦੀ ਹੈ। ਦੋਹਾਂ ਪਾਸਿਆਂ ਦੀ ਪੰਜਾਬੀ ਦੀ ਇਕੋ ਲਿਪੀ ਹੁੰਦੀ ਤੇ ਦੇਸ਼ ਇਕੱਠਾ ਹੁੰਦਾ ਤਾਂ ਹੁਣ ਤਕ ਪੰਜਾਬੀ ਨੇ ਇਨ੍ਹਾਂ ਵਿਕਾਸ ਕਰ ਲਿਆ ਹੁੰਦਾ ਕਿ ਹਿੰਦੀ ਤੇ ਬੰਗਾਲੀ ਵੀ ਪਿੱਛੇ ਰਹਿ ਜਾਂਦੀਆਂ ਕਿਉਂਕਿ ਹਿੰਦੀ ਤਾਂ ਸੱਭ ਨੂੰ ਪਤਾ ਹੈ ਕਿ 1947 ਤੋਂ ਬਾਅਦ ਦਰਜਨਾਂ ਭਾਸ਼ਾਵਾਂ ਤੇ ਉੱਪ-ਭਾਸ਼ਾਵਾਂ ਨੂੰ ਦਬਾਅ ਕੇ ਨਕਲੀ ਤਰੀਕੇ ਨਾਲ ਠੋਸੀ ਗਈ ਹੈ ਜਦਕਿ ਬੰਗਾਲੀ ਵਾਲੇ (10 ਕਰੋੜ ਤੋਂ ਘੱਟ) ਪੰਜਾਬੀ ਤੋਂ ਬਾਅਦ ਤੀਜੇ ਨੰਬਰ ਉਤੇ ਹੁੰਦੇ।
Punjabi Language
ਮਿਸਾਲ ਵਜੋਂ 2011 ਦੀ ਮਰਦਮਸ਼ੁਮਾਰੀ ਵਿਚ ਸਾਰਾ ਗਊ-ਖੇਤਰ ਫੇਹ ਕੇ ਹਿੰਦੀ 53 ਕਰੋੜ ਤੇ ਪਹੁੰਚਾਈ ਗਈ ਹੈ। ਕਿਸ ਤਰ੍ਹਾਂ? ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ 22 ਭਾਸ਼ਾਵਾਂ ਦਰਜ ਹਨ। 2011 ਦੀ ਮਰਦਮਸ਼ੁਮਾਰੀ ਵਿਚ ਅੱਗੋਂ ਇਨ੍ਹਾਂ ਦੀਆਂ 270 ਮਾਂ-ਬੋਲੀਆਂ ਕਹੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇਕੱਲੀ ਹਿੰਦੀ ਵਿਚ 57 ਮਾਂ-ਬੋਲੀਆਂ ਸ਼ਾਮਲ ਕਰ ਦਿਤੀਆਂ ਗਈਆਂ ਹਨ। ਹਿੰਦੀ ਭਾਸ਼ਾ ਨੂੰ ਮਾਂ-ਬੋਲੀ ਲਿਖਵਾਉਣ ਵਾਲਿਆਂ ਦੀ ਗਿਣਤੀ ਸਿਰਫ਼ 32 ਕਰੋੜ ਦੱਸੀ ਗਈ ਹੈ ਜਦਕਿ ਬਾਕੀ ਦੀਆਂ 56 ਮਾਂ-ਬੋਲੀਆਂ ਵਿਚ ਗਊ ਖੇਤਰ ਦੇ 7-8 ਸੂਬਿਆਂ ਦੀਆਂ ਵੱਡੀਆਂ ਭਾਸ਼ਾਵਾਂ ਵੀ ਸ਼ਾਮਲ ਕਰ ਦਿਤੀਆਂ ਗਈਆਂ ਹਨ।
ਇਨ੍ਹਾਂ ਵਿਚ ਭੋਜਪੁਰੀ (5 ਕਰੋੜ ਤੋਂ ਵੱਧ), ਰਾਜਸਥਾਨੀ (2.5 ਕਰੋੜ ਤੋਂ ਵੱਧ), ਛਤੀਸਗੜ੍ਹੀ (1.5 ਕਰੋੜ ਤੋਂ ਵੱਧ), ਮਗਧੀ (1.25 ਕਰੋੜ ਤੋਂ ਵੱਧ), ਹਰਿਆਣਵੀਂ (ਤਕਰੀਬਨ 1 ਕਰੋੜ), ਮਾਰਵਾੜੀ (ਪੌਣੇ ਕਰੋੜ ਤੋਂ ਵੱਧ) ਬੁੰਧੇਲਖੰਡੀ (ਅੱਧੇ ਕਰੋੜ ਤੋਂ ਵੱਧ), ਮਾਲਵੀ (ਅੱਧੇ ਕਰੋੜ ਤੋਂ ਵੱਧ) ਤੇ ਹੋਰ ਕਈ ਅਹਿਮ ਭਾਸ਼ਾਵਾਂ ਸ਼ਾਮਲ ਹਨ। ਮਰਦਮ ਸ਼ੁਮਾਰੀ ਕਰਨ ਵਾਲਿਆਂ ਨੇ ਮਾਂ ਬੋਲੀ ਹਿੰਦੀ ਨੂੰ 32 ਕਰੋੜ ਤੇ ਕਿਵੇਂ ਪਹੁੰਚਾਇਆ ਹੋਵੇਗਾ ਇਹ ਇਕ ਵੱਖ ਖੋਜ ਦਾ ਵਿਸ਼ਾ ਹੋ ਸਕਦਾ ਹੈ। ਅਗਲੀ ਮਰਦਮਸ਼ੁਮਾਰੀ 2021 ਵਿਚ ਹੈ। ਵੇਖੋ ਰੰਗ ਕਰਤਾਰ ਦੇ, ਨਾ ਨਾ ਸਰਕਾਰ ਦੇ।
ਲਿਪੀ ਦੇ ਮੁਸ਼ਕਲ ਮਸਲੇ ਵਿਚ ਸੱਭ ਤੋਂ ਵੱਡਾ ਹਿੱਸਾ 'ਗੁਰਮੁਖੀ' ਲਿਪੀ ਦੇ ਧਾਰਮਕ ਨਾਮ ਦਾ ਹੈ। ਜੇਕਰ ਪਾਕਿਸਤਾਨੀ ਪੰਜਾਬੀ ਇਸ ਨਾਮ ਨੂੰ ਨਹੀਂ ਅਪਣਾਉਣਾ ਚਾਹੁੰਦੇ ਤਾਂ ਲਿਪੀ ਦਾ ਨਾਮ ਬਦਲਣ ਵਿਚ ਸਾਨੂੰ ਝਿਜਕ ਨਹੀਂ ਵਿਖਾਉਣੀ ਚਾਹੀਦੀ। 'ਗੁਰਮੁਖੀ' ਲਿਪੀ ਨੂੰ 'ਪੰਜਾਬੀ' ਜਾਂ 'ਪੈਂਤੀ' ਲਿਪੀ ਜਾਂ ਅਜਿਹਾ ਕੋਈ ਹੋਰ ਨਾਮ ਦਿਤਾ ਜਾ ਸਕਦਾ ਹੈ ਜੋ ਗ਼ੈਰ-ਧਾਰਮਕ ਹੋਵੇ ਤੇ ਪੰਜ ਦਰਿਆਵਾਂ ਦੀ ਧਰਤੀ ਨਾਲ ਸਬੰਧਤ ਰਹੇ ਜਿਥੇ ਇਹ ਅਸਲ ਵਿਚ ਬੋਲੀ ਜਾਂਦੀ ਹੈ।
ਕਿਸੇ ਨੂੰ ਇਸ ਉਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਸ਼ਾ ਕਿਸੇ ਖ਼ਾਸ ਧਰਮ ਨਾਲ ਜੁੜੀ ਨਹੀਂ ਹੋ ਸਕਦੀ, ਇਹ ਜ਼ਿਆਦਾ ਜ਼ਮੀਨ ਨਾਲ ਬੱਝੀ ਹੁੰਦੀ ਹੈ। ਸਾਡੇ ਗੁਰੂ ਵੀ ਧਰਮ ਦੇ ਮਾਮਲੇ ਵਿਚ ਏਨੀ ਸੰਕੀਰਨ ਸੋਚ ਵਾਲੇ ਨਹੀਂ ਸਨ। ਹੁਣ ਦੀਆਂ ਮੁਸ਼ਕਲਾਂ ਨੂੰ ਤਾਂ ਛੱਡੋ, ਜੇ ਲਿਪੀ ਨੂੰ ਇਕ ਕਰਨ ਲਈ ਯਤਨ ਨਹੀਂ ਕੀਤਾ ਜਾਂਦਾ ਤਾਂ ਹਰ ਸੰਭਾਵਨਾ ਹੈ ਕਿ ਹਿੰਦੀ ਤੇ ਉਰਦੂ ਦੇ ਅਸਰ ਹੇਠ ਭਵਿੱਖ ਵਿਚ ਦੋਵੇਂ ਪਾਸਿਆਂ ਦੀਆਂ ਭਾਸ਼ਾਵਾਂ ਏਨੀਆਂ ਬਦਲ ਜਾਣਗੀਆਂ ਕਿ ਇਕ ਪਾਸੇ ਵਸਣ ਵਾਲੇ ਦੂਜੇ ਪਾਸੇ ਦੀ ਭਾਸ਼ਾ ਨੂੰ ਸਮਝ ਨਹੀਂ ਸਕਣਗੇ, ਭਾਵੇਂ ਦੋਵੇਂ ਅਪਣੇ ਆਪ ਨੂੰ ਪੰਜਾਬੀ ਅਖਵਾਉਣਗੇ।
Punjabi
ਹੋ ਸਕਦਾ ਹੈ ਪੁਰਾਣੇ ਮੁਸਲਮਾਨ ਤੇ ਸੂਫ਼ੀ ਕਵੀਆਂ ਨੇ ਗੁਰਮੁਖੀ ਦੀ ਬਜਾਏ ਅਪਣੀ ਸ਼ਾਇਰੀ ਨੂੰ ਕਿਸੇ ਹੋਰ ਲਿਪੀ ਵਿਚ ਲਿਖਿਆ ਹੋਵੇ। ਪਰ ਜਦੋਂ ਪੰਜਾਬੀ ਨੂੰ ਅਪਣੀ ਪੂਰੀ ਤਰ੍ਹਾਂ ਵਿਕਸਤ ਗੁਰਮੁਖੀ ਲਿਪੀ ਮਿਲ ਗਈ ਤਾਂ ਇਸ ਨੂੰ ਅਪਨਾਉਣ ਲਈ ਪੰਜਾਬੀ ਮੁਸਲਮਾਨਾਂ ਨੂੰ ਵਿਚਾਰ ਕਰਨਾ ਚਾਹੀਦਾ ਸੀ। ਇਹ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਮੁਸਲਮਾਨ ਅਣਵੰਡੇ ਪੰਜਾਬ ਵਿਚ ਭਾਰੀ ਬਹੁਗਿਣਤੀ ਵਿਚ ਸਨ ਤੇ ਉਨ੍ਹਾਂ ਦਾ ਅਪਣੀ ਮਾਤਭਾਸ਼ਾ ਲਈ ਕੀਤਾ ਕੰਮ ਦੂਰ ਤਕ ਜਾਣਾ ਸੀ ਤੇ ਦੂਜਿਆਂ (ਭਾਵ ਹਿੰਦੂਆਂ) ਨੇ ਵੀ ਅਪਣਾ ਆਰਥਕ ਹਿੱਤ ਵੇਖ ਕੇ ਇਸ ਨੂੰ ਤਨੋ ਮਨੋ ਅਪਣਾ ਲੈਣਾ ਸੀ। ਪਰ ਖ਼ੈਰ, ਪੁਜਾਰੀਆਂ ਤੇ ਮੌਲਾਣਿਆਂ ਨੂੰ ਵਿਦਵਾਨ ਸਮਝਣ ਵਾਲਿਆਂ ਲਈ ਇਹ ਬਹੁਤ ਮੁਸ਼ਕਲ ਸੀ ਤੇ ਹੁਣ ਵੀ ਹੈ।
ਹਿੰਦੀ ਨੂੰ ਦੇਸ਼ ਦੀ ਵੱਡੀ ਭਾਸ਼ਾ ਬਣਾਉਣ ਲਈ 57 ਬੋਲੀਆਂ ਵਾਲਿਆਂ ਦੀ ਗਿਣਤੀ ਹਿੰਦੀ ਵਿਚ ਐਵੇਂ ਹੀ ਜੋੜ ਦਿਤੀ ਗਈ ਹੈ
ਭਾਸ਼ਾ ਦੀ ਵਰਤੋਂ ਨਾਲ ਜੁੜੀਆਂ ਤਕਨੀਕੀ ਕੰਪਨੀਆਂ ਉਸ ਭਾਸ਼ਾ ਲਈ ਕੰਮ ਕਰਦੀਆਂ ਹਨ ਜਿਸ ਨੂੰ ਜ਼ਿਆਦਾ ਗਿਣਤੀ ਵਿਚ ਲੋਕ ਵਰਤਦੇ ਹੋਣ। ਬਾਹਰਲੇ ਪੰਜਾਬੀ ਛੱਡ ਕੇ, ਦੋਹਾਂ ਪੰਜਾਬਾਂ ਦੀ ਕੁੱਲ ਆਬਾਦੀ 14 ਕਰੋੜ ਤੋਂ ਵੱਧ ਹੈ। ਦੋਵੇਂ ਪਾਸੇ ਵੱਖ-ਵੱਖ ਲਿਪੀ ਹੋਣ ਨਾਲ ਇਹ ਗਿਣਤੀ ਵੰਡੀ ਜਾਂਦੀ ਹੈ ਜਿਸ ਵਿਚ 11 ਕਰੋੜ ਤੋਂ ਵੱਧ ਉਧਰਲੇ ਪੰਜਾਬੀਆਂ ਦੀ ਤੇ ਤਕਰੀਬਨ ਸਾਢੇ ਤਿੰਨ ਕਰੋੜ ਇਧਰਲੇ ਪੰਜਾਬੀਆਂ ਦੀ ਹੈ।
ਦੋਹਾਂ ਪਾਸਿਆਂ ਦੀ ਪੰਜਾਬੀ ਦੀ ਇਕੋ ਲਿਪੀ ਹੁੰਦੀ ਤੇ ਦੇਸ਼ ਇਕੱਠਾ ਹੁੰਦਾ ਤਾਂ ਹੁਣ ਤਕ ਪੰਜਾਬੀ ਨੇ ਏਨਾ ਵਿਕਾਸ ਕਰ ਲਿਆ ਹੁੰਦਾ ਕਿ ਹਿੰਦੀ ਤੇ ਬੰਗਾਲੀ ਵੀ ਪਿੱਛੇ ਰਹਿ ਜਾਂਦੀਆਂ ਕਿਉਂਕਿ ਹਿੰਦੀ ਤਾਂ ਸੱਭ ਨੂੰ ਪਤਾ ਹੈ ਕਿ 1947 ਤੋਂ ਬਾਅਦ ਦਰਜਨਾਂ ਭਾਸ਼ਾਵਾਂ ਤੇ ਉੱਪ-ਭਾਸ਼ਾਵਾਂ ਨੂੰ ਦਬਾਅ ਕੇ ਨਕਲੀ ਤਰੀਕੇ ਨਾਲ ਠੋਸੀ ਗਈ ਹੈ ਜਦਕਿ ਬੰਗਾਲੀ ਵਾਲੇ (10 ਕਰੋੜ ਤੋਂ ਘੱਟ) ਪੰਜਾਬੀ ਤੋਂ ਬਾਅਦ ਤੀਜੇ ਨੰਬਰ ਉਤੇ ਹੁੰਦੇ। ਮਿਸਾਲ ਵਜੋਂ 2011 ਦੀ ਮਰਦਮਸ਼ੁਮਾਰੀ ਵਿਚ ਸਾਰਾ ਗਊ-ਖੇਤਰ ਫੇਹ ਕੇ ਹਿੰਦੀ 53 ਕਰੋੜ ਤੇ ਪਹੁੰਚਾਈ ਗਈ ਹੈ।
Constitution
ਕਿਸ ਤਰ੍ਹਾਂ? ਭਾਰਤੀ ਸੰਵਿਧਾਨ ਦੀ ਅਠਵੀਂ ਸੂਚੀ ਵਿਚ 22 ਭਾਸ਼ਾਵਾਂ ਦਰਜ ਹਨ। 2011 ਦੀ ਮਰਦਮਸ਼ੁਮਾਰੀ ਵਿਚ ਅੱਗੋਂ ਇਨ੍ਹਾਂ ਦੀਆਂ 270 ਮਾਂ-ਬੋਲੀਆਂ ਕਹੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇਕੱਲੀ ਹਿੰਦੀ ਵਿਚ 57 ਮਾਂ-ਬੋਲੀਆਂ ਸ਼ਾਮਲ ਕਰ ਦਿਤੀਆਂ ਗਈਆਂ ਹਨ। ਹਿੰਦੀ ਭਾਸ਼ਾ ਨੂੰ ਮਾਂ-ਬੋਲੀ ਲਿਖਵਾਉਣ ਵਾਲਿਆਂ ਦੀ ਗਿਣਤੀ ਸਿਰਫ਼ 32 ਕਰੋੜ ਦੱਸੀ ਗਈ ਹੈ ਜਦਕਿ ਬਾਕੀ ਦੀਆਂ 56 ਮਾਂ-ਬੋਲੀਆਂ ਵਿਚ ਗਊ ਖੇਤਰ ਦੇ 7-8 ਸੂਬਿਆਂ ਦੀਆਂ ਵੱਡੀਆਂ ਭਾਸ਼ਾਵਾਂ ਵੀ ਸ਼ਾਮਲ ਕਰ ਦਿਤੀਆਂ ਗਈਆਂ ਹਨ।