ਆਜ਼ਾਦੀ ਦੇ ਮਹਾਨਾਇਕ ਸ਼ਹੀਦ ਭਗਤ ਸਿੰਘ ਦਾ 110 ਵਾਂ ਜਨਮਦਿਨ
Published : Sep 28, 2017, 11:46 am IST
Updated : Sep 28, 2017, 6:24 am IST
SHARE ARTICLE

(ਪਨੇਸਰ ਹਰਿੰਦਰ) - ਅੱਜ 28 ਸਤੰਬਰ ਹੈ, ਕਿਸ ਕਿਸ ਨੂੰ ਯਾਦ ਹੈ ਕਿ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ ? ਅੱਜ ਹੈ ਸ਼ਹੀਦ ਭਗਤ ਸਿੰਘ ਦੀ 110 ਵਾਂ ਜਨਮ ਦਿਵਸ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰਬਰ 106 ਜੀ ਬੀ ਜ਼ਿਲਾ ਲਾਇਲਪੁਰ, ਅੱਜ ਦੇ ਪਾਕਿਸਤਾਨ ਵਿੱਚ ਹੋਇਆ ਸੀ। ਆਜ਼ਾਦ ਭਾਰਤ ਦੀ ਸਿਰਜਣਾ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਇਹਨਾਂ ਕੁਰਬਾਨੀਆਂ ਵਿੱਚ ਇੱਕ ਮਹਾਨਾਇਕ ਹੈ ਸ਼ਹੀਦ ਭਗਤ ਸਿੰਘ। ਹਿੰਦੀ ਦਾ ਇੱਕ ਗੀਤ ਹੈ 'ਕਰ ਚਲੇ ਹਮ ਫਾਇਦਾ ਜਾਨੋ ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ'। ਆਜ਼ਾਦ ਭਾਰਤ ਲਈ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਨਿਛਾਵਰ ਕੀਤੀ ਅਤੇ ਦੇਸ਼ ਵਾਸੀਆਂ ਦਾ ਆਜ਼ਾਦ ਦੇਸ਼ ਦਾ ਸੁਪਨਾ ਸਾਕਾਰ ਕੀਤਾ। ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ 'ਭਾਗਾਂ ਵਾਲਾ ਘਰ ਦੇਹਲੀ ਤੋਂ ਦਿੱਖ ਜਾਂਦਾ ਹੈ' । ਭਗਤ ਸਿੰਘ ਨੇ ਵੀ ਆਪਣੀ ਜ਼ਿੰਦਗੀ ਦਾ ਅਸਲ ਮੰਤਵ ਬਚਪਨ ਵਿੱਚ ਹੀ ਦਿੱਤਾ ਸੀ ਜਦੋਂ ਉਸਨੇ ਖੇਤਾਂ ਵਿੱਚ ਬੰਦੂਕਾਂ ਬੀਜਣ ਦੀ ਗੱਲ ਕਹੀ ਸੀ। ਆਜ਼ਾਦੀ ਵਿਰੁੱਧ ਲੜਨ ਦੀ ਗੁੜ੍ਹਤੀ ਭਗਤ ਸਿੰਘ ਨੂੰ ਪਰਿਵਾਰ ਵਿਚੋਂ ਹੀ ਮਿਲੀ।

 
ਭਗਤ ਸਿੰਘ ਦੇ ਦਾਦੇ ਅਰਜਨ ਸਿੰਘ ਨੇ 19ਵੀਂ ਸਦੀ ਵਿੱਚ ਚੱਲੀਆਂ ਧਾਰਮਿਕ ਤੇ ਸਮਾਜਕ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਇਸ ਸਮੇਂ ਹੀ ਆਜ਼ਾਦੀ ਪ੍ਰਾਪਤੀ ਦਾ ਮੁੱਢ ਮੰਨ੍ਹਿਆ ਗਿਆ ਸੀ। ਉਸ ਦੇ ਪਿਤਾ ਕਿਸ਼ਨ ਸਿੰਘ ਨੇ ਸੂਫੀ ਅੰਬਾ ਪ੍ਰਸਾਦ, ਕਰਤਾਰ ਸਿੰਘ ਤੇ ਮਹਾਸ਼ਾ ਘਸੀਟਾ ਰਾਮ ਨਾਲ ਮਿਲ ਕੇ ਨੌ-ਅਬਾਦੀਅਤ ਐਕਟ ਅਤੇ ਬਾਰੀ-ਦੋਆਬ ਐਕਟ ਵਿਰੁੱਧ ਜੱਦੋਜਹਿਦ ਵਿੱਚ ਹਿੱਸਾ ਲਿਆ ਅਤੇ ਗ੍ਰਿਫਤਾਰੀ ਵੀ ਦਿੱਤੀ। ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ ਅਤੇ ਛੋਟਾ ਚਾਚਾ ਸਵਰਨ ਸਿੰਘ ਵੀ ਜੋਸ਼ੀਲਾ ਸੰਗਰਾਮੀ ਸੀ, ਜਿਸ ‘ਤੇ ਬਗਾਵਤ ਦੇ ਦੋਸ਼ ਹੇਠ ਮੁਕੱਦਮਾ ਚੱਲਿਆ ਤੇ ਫਿਰ ਲਾਹੌਰ ਵਿੱਚ ਕੈਦ ਦੀ ਸਜ਼ਾ ਹੋਈ।

ਸਾਲ 1921 ਵਿੱਚ ਦੇਸ਼ ਅੰਦਰ ਨਾ-ਮਿਲਵਰਤਣ ਦੀ ਲਹਿਰ ਸ਼ੁਰੂ ਹੋਈ ਅਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਇਸ ਲਹਿਰ ਵਿੱਚ ਕੁੱਦਣ ਲੱਗੇ। ਭਗਤ ਸਿੰਘ ਉਸ ਵੇਲੇ ਡੀ ਏ ਵੀ ਸਕੂਲ ਲਾਹੌਰ ਦਾ ਦਸਵੀਂ ਦਾ ਵਿਦਿਆਰਥੀ ਸੀ। ਉਸ ਨੇ ਪੜ੍ਹਾਈ ਛੱਡ ਕੇ ਇਸ ਲਹਿਰ ਵਿੱਚ ਸਰਗਰਮ ਹੋਣ ਦਾ ਫੈਸਲਾ ਕੀਤਾ। ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜਿਆ ਅਤੇ ਆਜ਼ਾਦੀ ਸੰਗਰਾਮ ਵਿੱਚ ਉਸਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਆਪਣੇ ਮਿਸ਼ਨ ਦੀ ਪੂਰਤੀ ਲਈ ਭਗਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ 9 ਅਗਸਤ 1925 ਨੂੰ ਕਾਕੋਰੀ ਰੇਲਵੇ ਸਟੇਸ਼ਨ ਤੋਂ ਪਹਿਲਾਂ ਸਰਕਾਰੀ ਖ਼ਜ਼ਾਨਾ ਲਿਜਾ ਰਹੀ ਇੱਕ ਰੇਲਗੱਡੀ ਨੂੰ ਲੁੱਟ ਲਿਆ। ਇਸ ਵਾਕਿਆ ਨੂੰ ਕਾਕੋਰੀ ਕਾਂਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।  


ਆਜ਼ਾਦੀ ਸੰਗਰਾਮ ਵਿੱਚ ਨੌਜਵਾਨ ਇਨਕਲਾਬੀਆਂ ਨੂੰ ਅੱਗੇ ਲਿਆ ਕਿ ਅਗਵਾਈ ਦੇਣ ਦੇ ਮਕਸਦ ਨਾਲ ਭਗਤ ਸਿੰਘ ਨੇ ਲਾਹੌਰ ਆ ਕੇ ਕ੍ਰਾਂਤੀਕਾਰੀ ਸੁਖਦੇਵ, ਭਗਵਤੀ ਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। 17 ਦਸੰਬਰ 1927 ਨੂੰ ਭਗਤ ਸਿੰਘ 'ਤੇ ਰਾਜਗੁਰੂ ਨੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ ਹਾਲਾਂਕਿ ਉਹਨਾਂ ਦਾ ਅਸਲ ਨਿਸ਼ਾਨਾ ਅੰਗਰੇਜ਼ ਅਫਸਰ ਸਕਾਟ ਸੀ। ਇਸ ਕਾਰਵਾਈ ਵਿੱਚ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। 

ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ । ਹਾਲਾਂਕਿ ਉਹਨਾਂ ਬੰਬ ਸੁੱਟਣ ਵੇਲੇ ਕਿਸੇ ਦੇ ਜਾਨੀ ਨੁਕਸਾਨ ਹੋਣ ਦਾ ਅਹਿਤਿਆਤ ਵਰਤਿਆ ਕਿਉਂ ਕਿ ਉਹਨਾਂ ਦਾ ਮਕਸਦ ਅੰਗਰੇਜ਼ ਹਕੂਮਤ ਨੂੰ ਜਗਾਉਣਾ ਸੀ ਨਾ ਕਿ ਕਿਸੇ ਦੀ ਜਾਨ ਲੈਣਾ। ਬੰਬ ਸੁੱਟਣ ਤੋਂ ਬਾਅਦ ਦੋਵਾਂ ਨੇ ਖ਼ੁਦ ਆਪਣੀ ਗ੍ਰਿਫਤਾਰੀ ਦਿੱਤੀ। ਸਾਂਡਰਸ ਦੇ ਕਤਲ ਅਤੇ ਅਸੈਂਬਲੀ ਵਿੱਚ ਬੰਬ ਸੁੱਟਣ ਦੇ ਮਾਮਲੇ ਵਿੱਚ ਕੁਝ ਕ੍ਰਾਂਤੀਕਾਰੀਆਂ ਨੂੰ ਉਮਰ ਕੈਦ ਹੋਈ ਅਤੇ ਭਗਤਸਿੰਘ, ਰਾਜਗੁਰੂ ਅਤੇ ਸੁਖਦੇਵ ਨੇ 23 ਮਾਰਚ 1931 ਨੂੰ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ।  


ਭਗਤ ਸਿੰਘ ਕਾਰਲ ਮਾਰਕਸ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸੀ। ਕਿਤਾਬਾਂ ਭਗਤ ਸਿੰਘ ਦੇ ਨਾਲ ਹਰ ਸਮੇਂ ਸਾਥੀ ਵਾਂਙ ਰਹੀਆਂ। ਭਗਤ ਸਿੰਘ ਇਕ ਤੇਜ਼ ਬੁੱਧੀ ਵਾਲੀ ਅਤੇ ਪੜ੍ਹਨ ਦੀ ਸ਼ੌਕੀਨ ਸ਼ਖ਼ਸੀਅਤ ਸੀ ਜਿਸ ਨੇ ਆਪਣੀ ਜਿ਼ੰਦਗੀ ਦੇ ਥੋੜੇ ਜਿਹੇ ਸਾਲਾਂ ਵਿੱਚ ਵਿੱਚ ਹੀ ਡਾਢਾ ਅਧਿਐਨ ਕਰ ਕੇ ਬਹੁਤ ਸਾਰੇ ਮਹੱਤਵਪੂਰਣ ਮੁੱਦਿਆਂ ਨੂੰ ਛੋਹਿਆ ਜਿਸ ਵਿੱਚ ਧਰਮ, ਜ਼ਾਤ-ਪਾਤ, ਭਾਸ਼ਾ, ਫਿਲਾਸਫੀ, ਇਨਕਲਾਬ ,ਨਾਸਤਿਕਤਾ, ਮਾਰਕਸਵਾਦ ਤੇ ਲੈਨਿਨਵਾਦ ਆਦਿ ਦਾ ਗੰਭੀਰ ਅਧਿਐਨ ਕੀਤਾ। ਫਾਂਸੀ ਦੇ ਤਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇਂ ਵੀ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਭਗਤ ਸਿੰਘ ਨੇ ਕਿਹਾ ਕਿ "ਰੁਕੋ, ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ"। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਲੱਗਦਾ ਸੀ ਜਿਵੇਂ ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇਸ਼ਾਰਾ ਕਰਦਾ ਹੋਵੇ ਕਿ ਇਹ ਸੰਘਰਸ਼ ਹਾਲੇ ਅਧੂਰਾ ਹੈ ਕਿਉਂ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋਵੇਗੀ, ਇਨਕਲਾਬ ਦੀ ਮਸ਼ਾਲ ਜਲਦੀ ਰਹੇਗੀ।  


SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement