ਬਾਬੇ ਨਾਨਕ ਦੀ ਨਜ਼ਰ ਵਿਚ 'ਭਗਤ ਰਸਾਲਾ' ਕੌਣ ਹੁੰਦਾ ਹੈ?
Published : Nov 29, 2017, 12:13 am IST
Updated : Nov 28, 2017, 6:43 pm IST
SHARE ARTICLE

ਜਿਥੇ ਸਵਾਲ ਖ਼ਤਮ ਹੁੰਦੇ ਹਨ, ਉਥੋਂ ਫਿਰ ਬਾਬਾ ਨਾਨਕ ਦੇ ਜਵਾਬ ਸ਼ੁਰੂ ਹੋ ਜਾਂਦੇ ਹਨ। ਆਪ ਫ਼ੁਰਮਾਉਂਦੇ ਹਨ:


ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ£
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ£
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ£
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ£
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ£
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ£
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸਦੀ ਵਡਿਆਈ£
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ£
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ£੧£ 


ਬਾਬਾ ਨਾਨਕ ਇਸ ਉੱਤਰ ਵਿਚ ਪਹਿਲੀਆਂ ਸਾਰੀਆਂ ਮਨੌਤਾਂ ਨੂੰ ਨਕਾਰਨ ਦਾ ਇਹ ਢੰਗ ਅਪਣਾਉਂਦੇ ਹਨ ਕਿ ਛੋਟੀ ਲਕੀਰ ਨੂੰ ਛੋਟੀ ਸਾਬਤ ਕਰਨ ਲਈ, ਉਸ ਦੇ ਸਾਹਮਣੇ ਵੱਡੀ ਲਕੀਰ ਖਿੱਚ ਦੇਂਦੇ ਹਨ ਤੇ ਕਹਿੰਦੇ ਹਨ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿਸਥਾਰ ਵਿਚ ਕਾਹਨੂੰ ਪੈਂਦੇ ਹੋ, ਇਕੋ ਵੱਡੀ ਗੱਲ ਸਮਝ ਲਉ ਕਿ ਉਸ ਦਾ ਦਰੁ ਤਾਂ ਉਹ ਹੈ ਜਿਥੇ ਸਾਰਾ 'ਖੰਡ ਮੰਡਲ, ਬ੍ਰਹਿਮੰਡ' ਅਰਥਾਤ ਜਿੰਨਾ ਵੀ ਬ੍ਰਹਿਮੰਡ ਹੈ, ਉਹ ਸਾਰਾ ਹੀ ਉਸ ਅਕਾਲ ਪੁਰਖ ਦੇ ਨਾਂ ਦਾ ਗਾਇਨ ਕਰਦਾ ਹੈ। ਇਹ ਬ੍ਰਹਿਮੰਡ ਕਿੰਨਾ ਕੁ ਵੱਡਾ ਹੈ? ਹੁਣ ਸਾਇੰਸਦਾਨ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਪਹਿਲਾਂ ਲਾਏ ਹੋਏ ਸਾਰੇ ਅੰਦਾਜ਼ੇ ਗ਼ਲਤ ਸਾਬਤ ਹੋ ਗਏ ਹਨ ਤੇ ਹੁਣ ਉੁਨ੍ਹਾਂ ਨੂੰ ਜਿੰਨੇ ਕੁ ਬ੍ਰਹਿਮੰਡ ਦਾ ਪਤਾ ਹੈ, ਉਸ ਵਿਚ ਸਾਡੀ ਧਰਤੀ (ਮਾਤ -ਲੋਕ) ਇਕ ਚਾਵਲ ਦੇ ਦਾਣੇ ਜਿੰਨੀ ਹੈ। ਅਜੇ ਸਾਇੰਸਦਾਨਾਂ ਨੂੰ ਪੂਰਾ ਤਾਂ ਪਤਾ ਹੀ ਨਹੀਂ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ। ਬਾਬਾ ਨਾਨਕ ਕਹਿੰਦੇ ਹਨ ਕਿ ਇਹ ਸਾਰਾ ਹੀ ਬ੍ਰਹਿਮੰਡ ਜਿਥੇ ਉਸ ਅਕਾਲ ਪੁਰਖ ਦਾ ਗੁਣ ਗਾਇਨ ਹੋ ਰਿਹਾ ਹੈ, ਉਹੀ ਉਸ ਅਕਾਲ ਪੁਰਖ ਦਾ ਦਰੁ ਹੈ। ਇਸ ਬ੍ਰਹਿਮੰਡ ਵਿਚ, ਉਹ ਸਾਰੀਆਂ ਹਸਤੀਆਂ ਜਿਨ੍ਹਾਂ ਦਾ ਜ਼ਿਕਰ 13 ਸਵਾਲਾਂ ਵਿਚ ਕੀਤਾ ਗਿਆ ਹੈ, ਉਹ ਚਾਵਲ ਦੇ ਦਾਣੇ ਜਿੰਨੀਆਂ ਵੀ ਨਹੀਂ ਬਣਦੀਆਂ। ਇਸ ਤਰ੍ਹਾਂ ਬਾਬਾ ਨਾਨਕ ਨੇ ਕਾਵਿਕ ਅੰਦਾਜ਼ ਵਿਚ ਉੱਤਰ ਦਿਤਾ ਹੈ ਕਿ ਸਾਰਾ ਬ੍ਰਹਿਮੰਡ ਹੀ ਉਸ ਦਾ ਦਰੁ ਹੈ ਤੇ ਬ੍ਰਹਿਮੰਡ ਦੇ ਭਾਗਾਂ ਦੀ ਜਾਂ ਇਸ ਵਿਚ ਨਿਵਾਸ ਕਰਨ ਵਾਲਿਆਂ ਦੀ ਵਖਰੀ ਵਖਰੀ ਗੱਲ ਕਰਨ ਦੀ ਕੀ ਲੋੜ ਹੈ, ਸਾਰਾ ਬ੍ਰਹਿਮੰਡ ਹੀ ਉਸ ਦੀ ਉਪਮਾ ਗਾ ਰਿਹਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement