(ਜਗਦੀਪ ਸਿੰਘ ਥਲ਼ੀ) ਵਧ ਰਹੀ ਸੰਘਣੀ ਸ਼ੁਰੂਆਤੀ ਧੁੰਦ ਕਈ ਜਾਨਾਂ ਲੈ ਚੁੱਕੀ ਹੈ। ਇਹ ਤਾਂ ਸ਼ੁਰੂਆਤੀ ਸਰਦੀ ਹੈ ਆਉਣ ਵਾਲ਼ੇ ਸਮੇਂ ‘ਚ ਧੁੰਦ ਹੋਰ ਵੀ ਸੰਘਣੀ ਹੋਵੇਗੀ। ਜਿਸ ਨਾਲ਼ ਸੜਕੀ ਹਾਦਸੇ ਅਤੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਸਕਦਾ ਹੈ ਕਿਉਂ ਕਿ ਇਹ ਧੁੰਦ ਸਿਰਫ਼ ਧੁੰਦ ਨਹੀਂ ਹੈ ਇਹ ਸਮੋਗ ਹੈ ਜਿਸਦਾ ਮਾੜਾ ਅਸਰ ਸਾਡੀ ਸਿਹਤ ‘ਤੇ ਵੀ ਪੈਂਦਾ ਹੈ। ਸੰਘਣੀ ਧੁੰਦ ਅਤੇ ਇਸ ਪ੍ਰਦੂਸ਼ਣ ਤੋਂ ਬਚਣ ਲਈ ਇਹ ਹਨ ਕੁਝ ਜ਼ਰੂਰੀ ਗੱਲਾਂ ਜਿਹਨਾਂ ਨਾਲ਼ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
1. ਆਪਣੇ ਸਰੀਰ ਨੂੰ ਕਵਰ ਕਰਕੇ ਰੱਖੋ ਅਤੇ ਮੂੰਹ ਵੀ ਢਕ ਰੱਖੋ।
2. ਵਧ ਧੁੰਦ ‘ਚ ਨਿੱਜੀ ਵਹੀਕਲ ਦੀ ਵਰਤੋਂ ਨਾ ਕੀਤੀ ਜਾਵੇ।
3. ਜੇਕਰ ਧੁੰਦ ਸੰਘਣੀ ਹੈ ਅਤੇ ਤੁਹਾਡਾ ਕਿਸੇ ਪ੍ਰੋਗਰਾਮ ‘ਚ ਜਾਣਾ ਜ਼ਰੂਰੀ ਹੈ ਤਾਂ ਬੱਸ ਜਾਂ ਟ੍ਰੇਨ ਸਫ਼ਰ ਨੂੰ ਤਰਜੀਹ ਦਿੱਤੀ ਜਾਵੇ ਜੇਕਰ ਆਪਣੇ ਟੂ ਵਹੀਲਰ ਜਾਂ ਕਾਰ ਦੀ ਵਰਤੋਂ ਕਰ ਰਹੇ ਹੋ ਤਾਂ ਪਰਿਵਾਰ ਨੂੰ ਨਾਲ਼ ਲੈ ਕੇ ਨਾ ਜਾਇਆ ਜਾਵੇ ।
4. ਵਹੀਕਲ ਨੂੰ 30 ਜਾਂ 40 ਦੀ ਸਪੀਡ ‘ਤੇ ਚਲਾਇਆ ਜਾਵੇ ।
5. ਬੱਚਿਆਂ ਅਤੇ ਔਰਤਾਂ ਨੂੰ ਸਫ਼ਰ ‘ਚ ਨਾਲ਼ ਨਾ ਲੈਕੇ ਜਾਇਆ ਜਾਵੇ ।
6. ਜੇਕਰ ਪਰਿਵਾਰ ਨਾਲ਼ ਸਫ਼ਰ ਕਰਨਾ ਜ਼ਰੂਰੀ ਹੈ ਤਾਂ ਮੌਸਮ ਸਾਫ਼ ਹੋਣ ‘ਤੇ ਹੀ ਘਰ ਤੋਂ ਬਾਹਰ ਸਫ਼ਰ ਲਈ ਨਿਕਲ਼ੋ ।
7. ਜੇਕਰ ਕਿਤੇ ਵੀ ਕੰਮ ਸਵੇਰ ਦਾ ਹੈ ਤਾਂ ਕੋਸ਼ਿਸ਼ ਕਰੋ ਦਿਨ ‘ਚ ਦੁਪਹਿਰ ਸਮੇਂ ਨਿਕਲ਼ ਕੇ ਇਕ ਦਿਨ ਪਹਿਲਾਂ ਹੀ ਕੰਮ ਵਾਲ਼ੀ ਥਾਂ ‘ਤੇ ਪੁੱਜਿਆ ਜਾਵੇ ।
8. ਸਫ਼ਰ ਸਮੇਂ ਗੱਡੀ ਦੀਆਂ ਪਾਰਕਿੰਗ ਅਤੇ ਮੇਨ ਲਈਟਾਂ ਆੱਨ ਰੱਖੋ
9. ਸੜਕ ‘ਤੇ ਚਲਦੇ ਸਮੇਂ ਆਪਣੇ ਤੋਂ ਅੱਗੇ ਜਾ ਰਹੇ ਵਹੀਕਲ ਤੋਂ ਦੂਰੀ ਬਣਾ ਕੇ ਰੱਖੋ
10. ਵਿਜ਼ੀਵਿਲਟੀ ਡੈੱਡ ਹੋਣ ‘ਤੇ ਹੋਰਨ ਦੀ ਵਰਤੋਂ ਕੀਤੀ ਜਾਵੇ
11. ਲਾਈਟਾਂ ਉੱਤੇ ਪੀਲ਼ੇ ਰੈਪਰ ਨੂੰ ਚੜਾਇਆ ਜਾ ਸਕਦਾ ਹੈ ਕਿਉਂ ਕਿ ਪੀਲ਼ੀਆਂ ਲਈਟਾਂ ਧੁੰਦ ਨੂੰ ਕੱਟਣ ‘ਚ ਮੱਦਦਗਾਰ ਸਿੱਧ ਹੁੰਦੀਆਂ ਹਨ ।
12. ਜੇਕਰ ਤੁਸੀਂ ਸੜਕ ‘ਤੇ ਖੜੇ ਹੋ ਕੇ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਸੜਕ ਤੋਂ ਕਾਫ਼ੀ ਪਿੱਛੇ ਹੋ ਕੇ ਖੜਿਆ ਜਾਵੇ ।
13. ਕੋਸ਼ਿਸ਼ ਕੀਤੀ ਜਾਵੇ ਮੀਟਿੰਗਾਂ ਰੱਦ ਕਰ ਕੰਮ ਫ਼ੋਨ ਰਾਹੀਂ ਕੀਤੇ ਜਾਣ ।
14. ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਕੇ ਸੜਕ ‘ਤੇ ਨਾ ਆਇਆ ਜਾਏ ।
15. ਗੱਡੀ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਕੋਈ ਫ਼ੋਨ ਸੁਣਨਾ ਜਾਂ ਕਰਨਾ ਜ਼ਰੂਰੀ ਹੈ ਤਾਂ ਸੜਕ ਤੋਂ ਗੱਡੀ ਇਕ ਪਾਸੇ ਖੜ੍ਹੀ ਕਰ ਕੇ ਹੀ ਫ਼ੋਨ ਦੀ ਵਰਤੋਂ ਕੀਤੀ ਜਾਵੇ ਪਾਰਕਿੰਗ ਲਾਈਟਾਂ ਆਨ ਰੱਖੀਆਂ ਜਾਣ।
16. ਮੋਟਰਸਾਈਕਲ ਸਕੂਟਰ ਦੇ ਸਫ਼ਰ ਤੋਂ ਗੁਰੇਜ਼ ਕਰੋ ਜੇਕਰ ਜ਼ਰੂਰੀ ਜਾਣਾ ਪੈਂਦਾ ਹੈ ਤਾਂ ਇਕ ਹੀ ਵਿਅਕਤੀ ਟੂ ਵਹੀਲਰ ਦੀ ਸਵਾਰੀ ਕਰੇ ।
17. ਬੱਚਿਆਂ ਦੀ ਸਿਹਤ ਅਤੇ ਜਾਨ ਲਈ ਉਹਨਾਂ ਨੂੰ ਸਫ਼ਰ ‘ਚ ਨਾ ਲੈ ਕੇ ਜਾਓ ਅਤੇ ਘਰ ਤੋਂ ਬਾਹਰ ਵੀ ਨਾ ਕੱਢਿਆ ਜਾਵੇ ।
18. ਸੜਕ ‘ਤੇ ਕਿਸੇ ਪ੍ਰਕਾਰ ਦੀ ਸੈਰ ਲਈ ਨਾ ਨਿਕਲ਼ਿਆ ਜਾਵੇ
ਸੋ ਦੋਸਤੋ ਇਹ ਕੁਝ ਧਿਆਨ ਦੇਣਯੋਗ ਗੱਲਾਂ ਹਨ ਜਿਹੜੀਆਂ ਸੰਘਣੀ ਧੁੰਦ ‘ਚ ਹਾਦਸਿਆਂ ਨੂੰ ਰੋਕ ਸਕਦੀਆਂ ਹਨ। ਕਿਉਂਕਿ ਹਰ ਇੱਕ ਦੀ ਜ਼ਿੰਦਗੀ ਕੀਮਤੀ ਹੈ ਅਤੇ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲ਼ਦੇ ਹੋ ਤਾਂ ਤੁਹਾਡਾ ਪਰਿਵਾਰ ਪਿੱਛੇ ਤੁਹਾਡਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ।
ਇਹ ਗੱਲ ਆਪਣੇ ਲਈ ਵੀ ਅਤੇ ਦੂਜਿਆਂ ਦੇ ਪਰਿਵਾਰਾਂ ਲਈ ਧਿਆਨ ‘ਚ ਰੱਖ ਕੇ ਹੀ ਸਫ਼ਰ ਕਰੋ ਅਤੇ ਡਰਾਈਵਿੰਗ ਕਰੋ ਦੂਜਿਆਂ ਦੀ ਜ਼ਿੰਦਗੀ ਅਤੇ ਸਾਡੀ ਆਪਣੀ ਜ਼ਿੰਦਗੀ ਸਾਡੇ ਆਪਣੇ ਹੱਥ ‘ਚ ਹੈ। ਪਰਮਾਤਮਾ ਕਰੇ ਇਹ ਸਰਦੀ ‘ਚ ਸਾਰੇ ਤੰਦਰੁਸਤ ਰਹਿਣ ਸੜਕਾਂ ‘ਤੇ ਸਫ਼ਰ ਕਰਨ ਵਾਲ਼ੇ ਲੋਕ ਖੁਸ਼ੀ ਖੁਸ਼ੀ ਆਪਣੇ ਘਰ ਤੋਂ ਜਾਣ ਅਤੇ ਖੁਸ਼ੀ ਖੁਸ਼ੀ ਹੀ ਵਾਪਿਸ ਘਰ ਆਉਣ।
end-of