
ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ, ਇਤਿਹਾਸ ਵਿਚ ਅੱਜ ਦਾ ਦਿਨ ਤਹਿਤ ਅੱਜ ਅਸੀਂ ਹਾਜ਼ਿਰ ਹਾਂ 1 ਜਨਵਰੀ ਦੀ ਤਰੀਕ ਨਾਲ ਜੁਡ਼ੀਆਂ ਕੁਝ ਅਹਿਮ ਜਾਣਕਾਰੀਆਂ ਦੇ ਨਾਲ। 1 ਜਨਵਰੀ ਦੀ ਤਰੀਕ ਦੇ ਨਾਲ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਜਗਤ ਦੀਆਂ ਵੀ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਜੁਡ਼ੀ ਹੈ।
1. 45 ਪੁਰਾਣਾ ਕਾਲ*: ਜੂਲੀਅਨ ਕੈਲੰਡਰ ਸ਼ੁਰੂ ਹੋਇਆ *(ਇਸਾਈ 'ਪੁਰਾਣਾ ਕਾਲ' ਨੂੰ 'ਬੀ.ਸੀ.' ਲਿਖਦੇ ਹਨ)
2. 630 - ਹਜ਼ਰਤ ਮੁਹਮੰਦ ਫ਼ੌਜ ਲੈ ਕੇ ਮੱਕੇ 'ਤੇ ਕਬਜ਼ਾ ਕਰਨ ਵਾਸਤੇ ਚੱਲੇ।
3. 1622 - ਈਸਾਈ ਚਰਚ ਵਿਚ ਵੀ ਪਹਿਲੀ ਜਨਵਰੀ ਤੋਂ ਨਵੇਂ ਸਾਲ ਦਾ ਮੁੱਢ ਗਿਣਿਆ ਜਾਣਾ ਸ਼ੁਰੂ ਹੋਇਆ। ਪਹਿਲਾਂ 25 ਮਾਰਚ ਨੂੰ ਸ਼ੁਰੂ ਹੋਇਆ ਕਰਦਾ ਸੀ।
4. 1700 - ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ।
5. 1801 - ਗਰੇਟ ਬ੍ਰਿਟੇਨ (ਇੰਗਲੈਂਡ ਤੇ ਸਕਾਟਲੈਂਡ) ਅਤੇ ਆਇਰਲੈਂਡ ਨੂੰ ਇਕੱਠਿਆ ਕਰ ਕੇ ਯੂਨਾਈਟਡ ਕਿੰਗਡਮ (ਯੂ.ਕੇ.) ਬਣਾ ਦਿੱਤਾ ਗਿਆ।
6. 1806 - ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚ ਅਹਿਦਨਾਮਾ ਹੋਇਆ।
7. 1863 - ਅਮਰੀਕਾ ਦੇ ਪ੍ਰੈਜ਼ੀਡੈਂਟ ਲਿੰਕਨ ਨੇ ਅਮਰੀਕਾ ਵਿਚ ਗ਼ੁਲਾਮੀ ਖ਼ਤਮ ਕਰਨ ਦੇ ਐਲਾਨ-ਨਾਮੇ 'ਤੇ ਦਸਤਖ਼ਤ ਕੀਤੇ।
8. 1877 - ਇੰਗਲੈਂਡ ਦੀ ਰਾਣੀ ਵਿਕਟੋਰੀਆ ਭਾਰਤ ਦੀ ਮਹਾਰਾਣੀ ਵੀ ਐਲਾਨੀ ਗਈ।
9. 1925 - ਨਾਰਵੇ ਦੀ ਰਾਜਧਾਨੀ ਕਰਿਸਚੀਆਨਾ ਦਾ ਨਾਂ ਓਸਲੋ ਰਖ ਦਿੱਤਾ ਗਿਆ।
10. 1836 - ਕ੍ਰਿਪਾਨ ਪਹਿਨਣ ਦੀ ਅਜ਼ਾਦੀ ਵਾਸਤੇ ਮੋਰਚਾ ਸ਼ੁਰੂ ਹੋਇਆ।
11. 1973 - ਇੰਗਲੈਂਡ ਯੂਰਪੀਨ ਯੂਨੀਅਨ ਵਿਚ ਸ਼ਾਮਿਲ ਹੋਇਆ। ਪਹਿਲਾਂ ਫ਼ਰਾਂਸ ਨੇ ਇਸ ਨੂੰ ਮੈਂਬਰ ਨਹੀਂ ਸੀ ਬਣਨ ਦਿੱਤਾ। 2015 ਵਿਚ ਇਕ ਰਾਏਸ਼ੁਮਾਰੀ ਰਾਹੀਂ ਇੰਗਲੈਂਡ ਨੇ ਇਸ 'ਯੂਨੀਅਨ' ਵਿਚੋਂ ਬਾਹਰ ਆਉਣ ਦਾ ਫ਼ੈਸਲਾ ਕਰ ਲਿਆ।
12. 1978 - ਏਅਰ ਇੰਡੀਆ ਦੇ ਜਹਾਜ਼ ਦਾ ਬੰਬਈ ਕੋਲ ਹਾਦਸਾ ਹੋਇਆ ਜਿਸ ਵਿਚ 213 ਲੋਕ ਮਾਰੇ ਗਏ।
13. 1985 - ਇੰਗਲੈਂਡ ਵਿਚ ਪਹਿਲੀ ਮੋਬਾਈਲ ਫ਼ੋਨ ਕਾਲ ਕੀਤੀ ਗਈ।
14. 1986 - ਮਸ਼ਹੂਰ ਕੀਰਤਨੀਏ ਦਰਸ਼ਨ ਸਿੰਘ (ਪ੍ਰੋ.) ਨੂੰ ਹਰਿਆਣਾ ਪੁਲਸ ਨੇ ਅਗਵਾ ਕੀਤਾ।
15. 1987 - ਨਾਮੀ ਖਾਡ਼ਕੂ ਜਰਨੈਲ ਰੌਸ਼ਨ ਸਿੰਘ ਬੈਰਾਗੀ ਨੂੰ ਪੁਲਸ ਨੇ ਕਤਲ ਕੀਤਾ।
16. 1987 - ਨਾਭਾ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਕੋਸ਼ਿਸ਼ ਦੇ ਨਾਂ 'ਤੇ ਬਲਵਿੰਦਰ ਸਿੰਘ ਤੇ ਰਾਮ ਸਿੰਘ ਕਤਲ ਕੀਤੇ ਗਏ।
17. 1988 - ਭੂਪਿੰਦਰ ਸਿੰਘ ਭਿੱਤਾ ਦੀ ਨਕਲੀ ਮੁਕਾਬਲੇ ਵਿਚ ਸ਼ਹੀਦੀ ਹੋਈ।
18. 1991 - ਕਰਨੈਲ ਸਿੰਘ ਜੱਟਾਂ ਵਾਲੀ ਤੇ ਬਲਵਿੰਦਰ ਸਿੰਘ ਬਿੰਦਰ ਨੱਥੂਵਾਲਾ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ ਗਿਆ।
19. 1993 - ਇੱਕ ਨਕਲੀ ਮੁਕਾਬਲੇ ਮਨਜੀਤ ਸਿੰਘ ਵਾਸੀ ਅਲੀਪੁਰ ਨੂੰ ਸ਼ਹੀਦ ਕਰ ਦਿੱਤਾ ਗਿਆ।
20. 1999 - ਯੂਰਪ ਦੇ 11 ਮੁਲਕਾਂ ਨੇ ਸਾਂਝੀ ਕਰੰਸੀ 'ਯੂਰੋ' ਸ਼ੁਰੂ ਕੀਤੀ।
21. 2000 - ਦੁਨੀਆਂ ਭਰ ਵਿਚ ਦੂਜੇ ਮਿਲੈਨੀਅਮ ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ। ਇਹ ਵੀ ਚਰਚਾ ਚਲਿਆ ਕਿ ਨਵੀਂ ਮਿਲੈਨੀਅਮ ਦੀ ਸ਼ੁਰੂਆਤ ਤਾਂ ਪਹਿਲੀ ਜਨਵਰੀ 2001 ਨੂੰ ਬਣਦੀ ਹੈ। ਇਨ੍ਹੀਂ ਦਿਨੀ 'ਵਾਈ 2 ਕੇ' ਦੀ ਵਾਇਰਸ ਸ਼ੁਰੂ ਹੋਣ ਦਾ ਰੋਲਾ ਵੀ ਪਾਇਆ ਗਿਆ। ਪਰ ਅਜਿਹਾ ਕੁਝ ਵੀ ਨਾ ਹੋਇਆ।
22. 2010 - ਪਾਕਿਸਤਾਨ ਵਿਚ ਸੂਬਾ ਸਰਹੱਦ ਦੇ ਨਗਰ ਲੱਕੀ ਮਰਵਾਤ ਵਿਚ ਆਤਮਘਾਤੀ ਬੰਬਾਰ ਨੇ ਬੰਬ ਚਲਾ ਕੇ 88 ਲੋਕ ਮਾਰ ਦਿੱਤੇ।
ਇਤਿਹਾਸ ਵਿੱਚ ਅੱਜ ਦਾ ਦਿਨ ਤਹਿਤ ਤੁਹਾਡੇ ਤੱਕ ਪੰਜਾਬ ਅਤੇ ਸਿੱਖ ਇਤਿਹਾਸ ਦੀਆਂ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਕੱਲ੍ਹ ਮੁਡ਼ ਹਾਜ਼ਿਰ ਹੋਵਾਂਗੇ।
ਜਾਣਕਾਰੀ ਲਈ ਵਿਸ਼ੇਸ਼ ਧੰਨਵਾਦ ਸਿੱਖ ਇਤਿਹਾਸਕਾਰ ਸ.ਹਰਜਿੰਦਰ ਸਿੰਘ ਦਿਲਗੀਰ