
1839 - ਚੰਨ ਦੀ ਪਹਿਲੀ ਫ਼ੋਟੋ ਛਾਪੀ ਗਈ। ਇਹ ਫ਼ੋਟੋ ਫ਼ਟੈਂਚ ਫ਼ੋਟੋਗਰਾਫ਼ਰ ਲੂਈ ਦਾਗੁਏਰ ਨੇ ਖਿੱਚੀ ਸੀ।
1925 - ਕਨੇਡੀਅਨ ਸ਼ਹੀਦੀ ਜਥਾ ਗ੍ਰਿਫ਼ਤਾਰੀ ਦੇਣ ਵਾਸਤੇ ਜੈਤੋ ਨੂੰ ਚੱਲਿਆ।
ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ 1924 ਦੇ ਦਿਨ ਚੱਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿੱਤੇ ਗਏ ਸਨ। ਦੂਜਾ ਪੰਜ ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ 1924 ਨੂੰ ਗਿਆ।ਇਸ ਮਗਰੋਂ ਤੀਜਾ ਜਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਜਥਿਆਂ ਦਾ ਜਾਣਾ ਪੰਜਾਬ ਦੇ ਜ਼ਿਲ੍ਹਿਆਂ ਤੱਕ ਹੀ ਮਹਿਦੂਦ ਨਹੀਂ ਸੀ ਰਿਹਾ। 29 ਜੂਨ 1924 ਨੂੰ ਬੰਗਾਲ ਦੇ ਇਕ ਸੌ ਸਿੰਘਾਂ ਦਾ ਜਥਾ ਕਲਕੱਤੇ ਤੋਂ ਚੱਲਿਆ। ਜੈਤੋ ਵਿਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸੀ ਵਸਦੇ ਸਿੱਖ ਵੀ ਜੈਤੋ ਨੂੰ ਜਣ ਵਾਲੇ ਜਥਿਆਂ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਪੁੱਜੇ। ਕੈਨੇਡਾ ਦਾ ਯਾਰ੍ਹਾਂ ਸਿੱਖਾਂ ਦਾ ਜਥਾ 17 ਜੁਲਾਈ 1924 ਨੂੰ ਵੈਨਕੂਵਰ ਤੋਂ ਚੱਲਿਆ, ਜੋ 14 ਸਤੰਬਰ ਨੂੰ ਕਲਕੱਤੇ ਉੱਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮ੍ਰਿਤਸਰ ਪੁੱਜਾ ਤੇ ਅਤੇ 2 ਜਨਵਰੀ 1925 ਨੂੰ ਜੈਤੋ ਵਾਸਤੇ ਚੱਲ ਪਿਆ।
1978 - ਹਰਿਆਣਾ ਪੁਲਸ ਨੇ ਪੁੰਡਰੀ ਵਿਚ 4 ਬੇਗੁਨਾਹ ਨਿਹੰਗ ਮਾਰੇ।
2 ਜਨਵਰੀ 1978 ਦੇ ਦਿਨ ਹਰਿਆਣਾ ਵਿਚ ਫ਼ਿਰਕੂ ਹਿੰਦੂ ਪੁਲਸੀਆਂ ਨੇ ਬਿਨਾ ਕਿਸੇ ਕਾਰਨ ਤੋਂ ਨਿਹੰਗਾਂ ਤੇ ਗੋਲੀਆਂ ਚਲਾ ਕੇ ਚਾਰ ਨੂੰ ਮਾਰ ਦਿੱਤਾ। ਇਸ ਵੇਲੇ ਸੈਂਟਰ ਵਿਚ ਜਨਤਾ ਪਾਰਟੀ ਤੇ ਹਰਿਆਣਾ ਵਿਚ ਚੌਧਰੀ ਦੇਵੀ ਲਾਲ ਦੀ ਸਰਕਾਰ ਸੀ। ਸਿੱਖਾਂ ਦੇ ਕਤਲ ਦਾ ਬਹੁਤ ਸ਼ੋਰ ਉਠਿਆ ਤਾਂ ਦੇਵੀ ਲਾਲ ਨੇ ਅਕਾਲੀ ਆਗੂਆਂ ਨਾਲ ਰਾਬਤਾ ਕਰ ਕੇ ਨਿਹੰਗਾਂ ਦੇ ਵਾਰਸਾਂ ਨੂੰ ਮੋਟੀ ਰਕਮ ਮੁਆਵਜ਼ੇ ਵਜੋਂ ਦੇ ਕੇ ਮੋਰਚਾ ਲੱਗਣੋਂ ਬਚਾਅ ਲਿਆ।
1987 - ਨਾਮੀ ਜਰਨੈਲ ਮਨਜੀਤ ਸਿੰਘ ਭਿੰਦੀ ਨੂੰ ਪੁਲਸ ਨੇ ਕਤਲ ਕੀਤਾ।
2 ਜਨਵਰੀ 1987 ਦੇ ਦਿਨ ਨਾਮੀ ਜਰਨੈਲ ਮਨਜੀਤ ਸਿੰਘ ਭਿੰਦੀ (ਕੋਟ ਮਹਾਂ ਸਿੰਘ ਅੰਮ੍ਰਿਤਸਰ) ਨੂੰ ਪੁਲੀਸ ਨੇ ਮਨਜੀਤ ਸਿੰਘ ਨੂੰ ਵੀ ਰੌਸ਼ਨ ਲਾਲ ਬੈਰਾਗੀ ਵਾਂਗ ਕਤਲ ਕੀਤਾ। ਉਸ ਤੋਂ ਬਾਅਦ ਉਸ ਦਾ ਮੇਹਦਾ ਚਾਕ ਕਰ ਕੇ, ਪੱਥਰ ਬੰਨ੍ਹ ਕੇ, ਉਸ ਦੀ ਲਾਸ਼ ਬਿਆਸ ਦਰਿਆ ਵਿਚ ਰੋਡ਼੍ਹ ਦਿੱਤੀ। ਇਸ 'ਤੇ ਪਰਦਾ ਪਾਉਣ ਵਾਸਤੇ ਪੁਲੀਸ ਨੇ ਉਸ ਦੀ ਫ਼ਰਾਰੀ ਦਾ ਨਾਟਕ ਰਚਾਇਆ ਗਿਆ ਅਤੇ ਉਹ ਵੀ ਬਿਆਸ ਦਰਿਆ ਉੱਤੇ।
1991 - ਕਸ਼ਮੀਰ ਸਿੰਘ ਅਤੇ ਕੁਲਦੀਪ ਸਿੰਘ ਗਡ਼ਗੱਜ ਵੀਰਮ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤੇ ਗਏ।
2 ਜਨਵਰੀ 1991 ਦੇ ਦਿਨ ਪੁਲਸ ਨੇ ਕਸ਼ਮੀਰ ਸਿੰਘ ਪੁਤਰ ਗੁਲਜ਼ਾਰ ਸਿੰਘ, ਵਾਸੀ ਦੰਦੇਡ਼, ਜ਼ਿਲ੍ਹਾ ਅੰਮ੍ਰਿਤਸਰ ਅਤੇ ਕੁਲਦੀਪ ਸਿੰਘ ਗਡ਼ਗੱਜ ਪੁੱਤਰ ਭੁਪਿੰਦਰ ਸਿੰਘ, ਵੀਰਮ, ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
1992 - ਬਲਬੀਰ ਸਿੰਘ ਬੀਰਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ।
2 ਜਨਵਰੀ 1992 ਦੇ ਦਿਨ ਪੁਲੀਸ ਨੇ ਬਲਬੀਰ ਸਿੰਘ ਉਰਫ਼ ਬੀਰਾ ਪੁਤਰ ਕਰਤਾਰ ਸਿੰਘ, ਵਾਸੀ ਜਾਮਾ ਰਾਏ, ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1993 - ਬਲਜੀਤ ਸਿੰਘ, ਨਸੀਬ ਸਿੰਘ, ਹਰਿੰਦਰ ਸਿੰਘ ਭਿੰਦਾ ਤੇ ਦਰਸ਼ਨ ਸਿੰਘ ਤਖਾਣਬਧ ਦੀ ਨਕਲੀ ਮੁਕਾਬਲੇ ਵਿਚ ਸ਼ਹੀਦੀ ਹੋਈ।
2 ਜਨਵਰੀ 1993 ਦੇ ਦਿਨ ਪੁਲੀਸ ਨੇ ਬਲਜੀਤ ਸਿੰਘ ਪੁਤਰ ਅਜਮੇਰ ਸਿੰਘ, ਵਾਸੀ ਲਸ਼ਕਰੀ ਨੰਗਲ, ਅੰਮ੍ਰਿਤਸਰ, ਨਸੀਬ ਸਿੰਘ, ਹਰਿੰਦਰ ਸਿੰਘ ਭਿੰਦਾ ਅਤੇ ਦਰਸ਼ਨ ਸਿੰਘ ਤਖਾਣਬਧ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1993 - ਗੁਰਦੇਵ ਸਿੰਘ ਕਾਓਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ।
1 ਅਤੇ 2 ਜਨਵਰੀ 1993 ਦੀ ਰਾਤ ਨੂੰ ਜਥੇਦਾਰ ਗੁਰਦੇਵ ਸਿੰਘ ਕਾਓਂਕੇ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਦੀਆਂ ਦੋਹਾਂ ਲੱਤਾਂ ਨੂੰ ਸਵਰਨ ਘੋਟਨਾ, ਹਰਭਗਵਾਨ ਸੋਢੀ ਤੇ ਗੁਰਦੀਪ ਸਿੰਘ ਪੁਲਸੀਆਂ ਨੇ ਦੋ ਜੀਪਾਂ ਨਾਲ ਬੰਨ੍ਹ ਕੇ ਜੀਪਾਂ ਚਲਾ ਕੇ ਉਸ ਦਾ ਜਿਸਮ ਦੀ ਹਿੱਸਿਆਂ ਵਿਚ ਪਾਡ਼ ਦਿੱਤਾ ਗਿਆ। ਮਗਰੋਂ ਪੰਜਾਬ ਹਈ ਕੋਰਟ ਦੇ ਹੁਕਮਾਂ ਹੇਠ ਇਨਕੁਆਇਰੀ ਵਾਸਤੇ ਤਿਵਾਡ਼ੀ ਕਮਿਸ਼ਨ ਕਾਇਮ ਕੀਤਾ ਗਿਆ।ਮੁਜਰਮਾਂ ਨੂੰ ਸਜ਼ਾਵਾਂ ਦੇਣ ਦਾ ਤਾਂ ਸਵਾਲ ਹੀ ਨਹੀਂ ਸੀ ਇਸ ਕਮਿਸ਼ਨ ਦੀ ਰਿਪੋਰਟ ਨੂੰ ਅਕਾਲੀ ਅਖਵਾਉਂਦੇ ਪ੍ਰਕਾਸ਼ ਸਿੰਘ ਬਾਦਲ ਨੇ ਰਲੀਜ਼ ਤਕ ਨਹੀਂ ਕੀਤਾ।