ਜੱਟ ਕਿਸਾਨ ਨੂੰ ਬਦਨਾਮ ਕਰਨ ਵਾਲੇ ਗਾਇਕਾਂ ਵਿਰੁਧ ਮੁਹਿੰਮ ਛੇੜੋ
Published : Jan 29, 2018, 3:46 pm IST
Updated : Jan 29, 2018, 10:16 am IST
SHARE ARTICLE

ਕਿਸੇ ਸਮੇਂ ਪੰਜਾਬੀ ਗਾਇਕੀ ਦਾ ਮਿਆਰ ਬਹੁਤ ਹੀ ਵਧੀਆ ਤੇ ਸਾਰਥਕ ਕਿਸਮ ਦਾ ਹੁੰਦਾ ਸੀ। ਪਰ ਅਜਕਲ ਪੰਜਾਬੀ ਗਾਇਕੀ ਦਾ ਨਿਘਾਰ ਹੋਰ ਹੇਠਾਂ ਵਲ ਜਾ ਰਿਹਾ ਹੈ। ਬਹੁਤ ਸਾਰੇ ਗਾਇਕਾਂ ਨੇ ਤਾਂ ਜੱਟ ਕਿਸਾਨ ਨੂੰ ਹੀ ਫੜ ਛਡਿਆ ਹੈ ਜਿਵੇਂ 'ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ, ਜੱਟ ਉਸ ਪਿੰਡ ਨੂੰ ਬਿਲਾਂਗ ਕਰਦਾ', 'ਜੱਟਾਂ ਦੇ ਨਾ ਨੇੜੇ ਲਗਦੀ, ਕਹਿੰਦੀ ਪੈੱਗ ਦੀ ਵਾਸ਼ਨਾ ਆਉਂਦੀ', 'ਭਾਖੜੇ 'ਚ ਜੇ ਪਾਣੀ ਦੀ ਥਾਂ ਸ਼ਰਾਬ ਹੁੰਦੀ, ਹੁਣ ਤਕ ਜੱਟਾਂ ਨੇ ਮੁਕਾ ਦੇਣੀ ਸੀ' ਆਦਿ ਹੋਰ ਵੀ ਜੱਟਾਂ ਨਾਲ ਜੁੜੇ ਗੀਤ ਹਨ ਜੋ ਘਟੀਆ ਕਿਸਮ ਦੇ ਹਨ। ਇਨ੍ਹਾਂ ਕਲਾਕਾਰਾਂ ਨੇ ਜੱਟ ਨੂੰ ਦਾਰੂ ਪੀਣ ਵਾਲਾ ਅਤੇ ਲੜਾਈਆਂ ਕਰਨ ਵਾਲਾ ਬਣਾ ਦਿਤਾ ਹੈ ਜਿਸ ਤੋਂ ਪ੍ਰਭਾਵਤ ਹੋ ਕੇ ਜੱਟ ਦਾਰੂ ਪੀਂਦਾ, ਦਵਾਈਆਂ ਖਾਂਦਾ ਤੇ ਅਪਣੇ ਸਿਰ ਪੈਸਾ ਚੜ੍ਹਾ ਕੇ ਖ਼ੁਦਕੁਸ਼ੀਆਂ ਕਰਦਾ ਹੈ। 



ਸਾਰੇ ਸਮਾਜ ਦੀ ਮਿਹਨਤੀ ਕੌਮ ਨੂੰ ਇਹ ਕਲਾਕਾਰ ਬਦਨਾਮ ਕਰ ਰਹੇ ਹਨ ਪਰ ਅਸੀ ਅਪਣੀ ਫ਼ੁਕਰਾ ਸੋਚ ਨੂੰ ਤਿਆਗ ਨਹੀਂ ਰਹੇ। ਅਜਿਹੇ ਕਲਾਕਾਰਾਂ ਦੇ ਗੀਤ ਲਾ ਕੇ ਡੀ.ਜੇ. ਤੇ ਅਸ਼ਲੀਲ ਨਾਚ ਕਰ ਰਹੇ ਹਾਂ। ਇਸ ਤੋਂ ਵੱਧ ਸਾਡੀ ਜ਼ਮੀਰ ਕੀ ਮਰੇਗੀ? ਇਨ੍ਹਾਂ ਕਲਾਕਾਰਾਂ ਨੇ ਅਪਣੇ ਧੀਆਂ-ਪੁੱਤਰ ਵੀ ਅਜਿਹੇ ਬਣਾਏ ਹੋਏ ਹਨ ਕਿ ਪੁੱਛੋ ਕੁੱਝ ਨਾ। ਦਲਜੀਤ ਨੂੰ, ਗਿਮੀ ਨੂੰ, ਮੁੱਕੇਵਾਲੇ ਨੂੰ, ਗੋਨਿਆਣੇ ਵਾਲੇ ਨੂੰ ਪੁਛਦਾ ਹਾਂ ਕਿ ਜੇਕਰ ਤੇਰੇ ਧੀ-ਭੈਣ ਇਨ੍ਹਾਂ ਗਾਣਿਆਂ ਦੀ ਰਾਹ ਤੁਰ ਪੈਣ ਤਾਂ ਤੁਸੀ ਕੀ ਕਰੋਗੇ? ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੋਣਾ। ਸੋ ਲੋੜ ਹੁਣ ਸਾਡੇ ਲਈ ਸੰਭਲਣ ਦੀ ਹੈ। ਅਜਿਹੇ ਗਾਇਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement