ਸਾਈਪ੍ਰਸ ਵਿਚ ਠੀਕ ਸੀ, ਅਪਣੇ ਦੇਸ਼ ਵਿਚ ਤਾਂ ਗੱਲ ਗੱਲ ਤੇ ਥਾਣਿਆਂ 'ਚ ਰੋਲਿਆ ਜਾਂਦਾ ਹੈ
Published : Jan 1, 2018, 3:18 pm IST
Updated : Jan 1, 2018, 9:48 am IST
SHARE ARTICLE

ਕਾਫ਼ੀ ਸਾਲ ਮੈਂ ਗੋਰਿਆਂ ਦੀ ਧਰਤੀ ਸਾਈਪ੍ਰਸ 'ਚ ਰੋਜ਼ੀ ਰੋਟੀ ਲਈ ਰਹਿੰਦਾ ਰਿਹਾ ਹਾਂ। ਅਪਣੇ ਘਰ ਦੀ ਆਰਥਕ ਸਥਿਤੀ ਠੀਕ ਕਰਨ ਲਈ ਸਾਈਪ੍ਰਸ ਗਿਆ ਸੀ। ਪਰ ਜਦੋਂ ਮੈਂ ਜਹਾਜ਼ ਚੜ੍ਹ ਗਿਆ ਤਾਂ ਉਸ ਤੋਂ ਬਾਅਦ ਸਾਡੇ ਅਪਣੇ ਹੀ, ਮੇਰੇ ਪਿਤਾ ਜੀ ਨੂੰ ਏਨਾ ਪ੍ਰੇਸ਼ਾਨ ਕਰਨ ਲੱਗ ਪਏ ਕਿ ਉਨ੍ਹਾਂ ਨੂੰ ਆਰਥਕ ਤੌਰ ਤੇ ਕਾਫ਼ੀ ਘਾਟਾ ਝਲਣਾ ਪਿਆ। ਮੇਰੇ ਪਿਤਾ ਜੀ ਦਾ ਹੱਕ ਧੱਕੇ ਨਾਲ ਖੋਹਿਆ ਗਿਆ। ਇਹ ਸੱਭ ਕੁੱਝ ਮੇਰੇ ਪਿਤਾ ਜੀ ਨਾਲ ਇਹ ਕਹਿ ਕੇ ਹੁੰਦਾ ਰਿਹਾ ਕਿ ਉਸ ਦਾ ਪੁੱਤਰ ਤਾਂ ਬਾਹਰਲੇ ਮੁਲਕ ਵਿਚ ਵਾਧੂ ਪੈਸਾ ਕਮਾਉਂਦਾ ਹੈ। ਪਰ ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਾਹਰਲੇ ਮੁਲਕਾਂ ਵਿਚ ਪੈਸਾ ਦਰੱਖ਼ਤਾਂ ਨਾਲ ਨਹੀਂ ਬੰਨ੍ਹਿਆ ਪਿਆ। ਬੜੀ ਮਿਹਨਤ ਨਾਲ ਪੈਸਾ ਕਮਾਇਆ ਜਾਂਦਾ ਹੈ। 



ਸਾਡੇ ਅਪਣੇ ਲੋਕ ਸਾਡੇ ਨਾਲ ਹੁਣ ਵੀ ਧੱਕਾ ਕਰ ਰਹੇ ਹਨ। ਨਿੱਕੀ ਨਿੱਕੀ ਗੱਲ ਤੇ ਸਾਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਕਈ ਮਹੀਨਿਆਂ ਤੋਂ ਹੁਣ ਪੰਜਾਬ ਆਇਆ ਹੋਇਆ ਹਾਂ ਅਤੇ ਮੈਨੂੰ ਵੀ ਥਾਣਿਆਂ ਵਿਚ ਬੁਲਾ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਨਿੱਤ ਦਿਨ ਥਾਣਿਆਂ ਵਿਚ ਜਾ ਜਾ ਕੇ ਮੈਂ ਡਾਢਾ ਪ੍ਰੇਸ਼ਾਨ ਹਾਂ। ਛੋਟੀ ਜਿਹੀ ਗੱਲ ਦਾ ਬਹਾਨਾ ਬਣਾ ਕੇ ਮੇਰੇ ਵਿਰੁਧ ਥਾਣੇ ਵਿਚ ਰੀਪੋਰਟ ਲਿਖਵਾ ਦਿਤੀ ਜਾਂਦੀ ਹੈ। ਇਹ ਸੱਭ ਕੁੱਝ ਮੇਰੇ ਨਾਲ ਸਾਜ਼ਸ਼ ਵਜੋਂ ਕੀਤਾ ਜਾ ਰਿਹਾ ਹੈ। ਸਾਨੂੰ ਕੋਈ ਵੀ ਨਵਾਂ ਕੰਮ ਨਹੀਂ ਕਰਨ ਦਿਤਾ ਜਾ ਰਿਹਾ। ਹਰ ਗੱਲ ਤੇ ਇਤਰਾਜ਼ ਕੀਤਾ ਜਾ ਰਿਹਾ ਹੈ। 

ਗੱਲ ਕੀ ਪਾਠਕੋ ਨਵਾਂ ਮਕਾਨ ਬਣਾਉਣ ਲਈ ਵੀ ਮੈਨੂੰ ਕਈ ਵਾਰ ਥਾਣੇ ਜਾਣਾ ਪਿਆ ਅਤੇ ਬਿਨਾਂ ਕਾਰਨ ਮੈਨੂੰ ਥਾਣਿਆਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ। ਮੇਰੀ ਪੰਜਾਬ ਦੇ ਪੁਲਿਸ ਮੁਖੀ ਅਤੇ ਮਾਨਸਾ ਦੇ ਐਸ.ਐਸ.ਪੀ. ਨੂੰ ਬੇਨਤੀ ਹੈ ਕਿ ਮੈਨੂੰ ਇਨ੍ਹਾਂ ਵਧੀਕੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ ਅਤੇ ਇਸ ਤੇ ਜ਼ਰੂਰ ਗ਼ੌਰ ਹੋਣੀ ਚਾਹੀਦੀ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement