ਸਮਾਜ ਵਿਚ ਬਦਲਾਅ ਲਿਆ ਸਕਦੀ ਹੈ ਔਰਤ
Published : Mar 8, 2018, 2:17 am IST
Updated : Mar 7, 2018, 8:47 pm IST
SHARE ARTICLE

ਭਾਰਤੀ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਦੇਸ਼ ਰਿਹਾ ਹੈ। ਔਰਤ, ਜੋ ਕਿ ਸਮਾਜ ਦਾ 50 ਫ਼ੀ ਸਦੀ ਹਿੱਸਾ ਹੈ, ਨੂੰ ਸਮਾਜ ਨੇ ਉਹ ਮਾਣ-ਸਨਮਾਨ ਨਹੀਂ ਦਿਤਾ ਜਿਸ ਦੀ ਉਹ ਹੱਕਦਾਰ ਹੈ। ਜਦਕਿ ਸਾਰੇ ਰਿਸ਼ਤਿਆਂ ਦੀ ਜਣਨੀ ਖ਼ੁਦ ਔਰਤ ਹੈ। ਆਦਮੀ ਔਰਤ ਦੀ ਕੁੱਖ ਵਿਚੋਂ ਹੀ ਪੈਦਾ ਹੁੰਦਾ ਹੈ, ਪਲਦਾ ਅਤੇ ਵਧਦਾ ਹੈ। ਕਈ ਵੱਡੇ ਵੱਡੇ ਲੇਖਕਾਂ/ਦਾਰਸ਼ਨਿਕਾਂ ਨੇ ਔਰਤ ਨੂੰ ਪੈਰ ਦੀ ਜੁੱਤੀ, ਕੁਪੱਤੀ, ਕੁਲੱਛਣੀ ਤਕ ਆਖਿਆ ਹੈ। ਇਕ ਪ੍ਰਸਿੱਧ ਲੇਖਕ ਗੇਟ ਲਿਖਦਾ ਹੈ ਕਿ 'ਔਰਤ ਦੀ ਉਤਪਤੀ ਪ੍ਰਮਾਤਮਾ ਦੀ ਭੁੱਲ ਦਾ ਨਤੀਜਾ ਹੈ।'ਪੁਰਾਣੇ ਸਮਿਆਂ ਵਿਚ ਔਰਤ ਉਤੇ ਬੜੇ ਜ਼ੁਲਮ ਕੀਤੇ ਗਏ। ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਜਿਉਂਦਿਆਂ ਹੀ ਸਾੜ ਦਿਤਾ ਜਾਂਦਾ ਸੀ, ਜਿਸ ਨੂੰ ਸਤੀ ਪ੍ਰਥਾ ਦਾ ਨਾਂ ਦਿਤਾ ਗਿਆ। ਮੁਸਲਿਮ ਸਮਾਜ ਵਿਚ ਔਰਤ ਨੂੰ ਅਜੇ ਤਕ ਧਰਮ ਦੇ ਨਾਂ ਤੇ ਬੁਰਕੇ ਵਿਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਸ ਨੂੰ ਮਸਜਿਦ ਵਿਚ ਨਮਾਜ਼ ਪੜ੍ਹਨ ਦੀ ਮਨਾਹੀ ਹੈ। ਬਾਬਾ ਨਾਨਕ ਪਹਿਲੇ ਗੁਰੂ ਹਨ, ਜਿਨ੍ਹਾਂ ਨੇ ਔਰਤ ਉਤੇ ਹੁੰਦੇ ਜ਼ੁਲਮਾਂ ਵਿਰੁਧ ਆਵਾਜ਼ ਉਠਾਈ ਅਤੇ ਕਿਹਾ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ£ ਲੇਖਕ ਜੇਮਜ਼ ਸਟੀਫ਼ਨ ਨੇ ਕਿਹਾ ਹੈ, ''ਨਾਰੀ ਪੁਰਸ਼ ਤੋਂ ਜ਼ਿਆਦਾ ਬੁੱਧੀਮਾਨ ਹੁੰਦੀ ਹੈ। ਉਹ ਪੁਰਸ਼ ਤੋਂ ਘੱਟ ਜਾਣਦੀ ਹੈ ਪਰ ਜ਼ਿੰਦਗੀ ਦੀ ਹਰ ਸੱਚਾਈ ਆਦਮੀ ਤੋਂ ਜ਼ਿਆਦਾ ਅਤੇ ਡੂੰਘਾਈ ਤਕ ਸਮਝਦੀ ਹੈ।'' ਇਕ ਸੰਤ-ਮਹਾਤਮਾ ਨੇ ਲਿਖਿਆ ਹੈ, ''ਜਿਸ ਘਰ ਵਿਚ ਔਰਤ ਦੀ ਇੱਜ਼ਤ ਨਹੀਂ ਹੁੰਦੀ ਉਥੇ ਧਨ ਦੀ ਦੇਵੀ ਲਕਸ਼ਮੀ ਵੀ ਜ਼ਿਆਦਾ ਸਮਾਂ ਨਹੀਂ ਟਿਕਦੀ।” ਹਰ ਮਹਾਨ ਵਿਅਕਤੀ ਦੀ ਸਫ਼ਲਤਾ ਪਿੱਛੇ ਕਿਸੇ ਨਾ ਕਿਸੇ ਰੂਪ ਵਿਚ ਔਰਤ ਹੀ ਹੁੰਦੀ ਹੈ। ਇਹ ਕਹਾਵਤ ਠੀਕ ਹੈ, ''ਜਿਸ ਘਰ ਵਿਚ ਔਰਤ ਦਾ ਵਾਸਾ ਨਹੀਂ ਹੁੰਦਾ, ਉਹ ਘਰ ਭੂਤ ਸਮਾਨ ਹੁੰਦਾ ਹੈ।” ਆਲੇ-ਦੁਆਲੇ ਹੀ ਨਜ਼ਰ ਮਾਰ ਲਵੋ। ਘਰ ਚਾਹੇ 5-8 ਹੰਕਾਰੇ ਤੋਂ ਹੰਕਾਰੇ ਮਰਦ ਹੋਣ, ਚਾਹੇ ਬਾਦਸ਼ਾਹ ਹੋਣ ਚਾਹੇ ਬਦਮਾਸ਼ ਹੋਣ, ਪਰ ਇਕ ਕੁੜੀ ਦੇ ਜਨਮ ਲੈਣ ਨਾਲ ਹੀ ਆਦਮੀ ਵਿਚ ਨਿਮਰਤਾ ਆ ਜਾਂਦੀ ਹੈ, ਇਕ ਅਜੀਬ ਜਿਹਾ ਨਿਮਾਣਾਪਣ ਆ ਜਾਂਦਾ ਹੈ। ਅੱਜਕਲ ਦੇ ਸਮੇਂ ਵਿਚ ਔਰਤਾਂ ਦੀ ਸੁਰੱਖਿਆ, ਭਲਾਈ ਬਾਰੇ ਚਾਹੇ ਕਈ ਕਾਨੂੰਨ ਬਣ ਰਹੇ ਹਨ, ਔਰਤਾਂ ਦੇ ਹੱਕ ਵਿਚ ਵੱਡੇ ਲੈਕਚਰ ਕਰਵਾਏ ਜਾ ਰਹੇ ਹਨ ਪਰ ਜਿੰਨਾ ਚਿਰ ਤਕ ਸਮਾਜ, ਖ਼ਾਸ ਕਰ ਕੇ ਮਰਦ ਪ੍ਰਧਾਨ ਤਬਕਾ ਔਰਤ ਪ੍ਰਤੀ ਅਪਣੀ ਸੋਚ ਨਹੀਂ ਬਦਲਦਾ ਓਨਾ ਚਿਰ ਇਹ ਸੱਭ ਕਾਨੂੰਨ ਖੋਖਲੇ ਹੀ ਹਨ। ਸੱਭ ਤੋਂ ਪਹਿਲਾਂ ਔਰਤ ਪ੍ਰਤੀ ਅਪਣੀ ਸੋਚ ਬਦਲੋ। ਉਸ ਨੂੰ ਘਰ ਵਿਚ, ਸਮਾਜ ਵਿਚ ਇੱਜ਼ਤ ਦੀ ਨਜ਼ਰ ਨਾਲ ਵੇਖੋ, ਉਸ ਨੂੰ ਤਰੱਕੀ ਦੇ ਪੂਰੇ ਮੌਕੇ ਦਿਉ।
ਔਰਤਾਂ ਨੂੰ ਖ਼ੁਦ ਅੱਗੇ ਵੱਧ ਕੇ ਸਮਾਜ ਵਿਚ ਅਪਣਾ ਸਨਮਾਨ ਪ੍ਰਾਪਤ ਕਰਨਾ ਚਾਹੀਦਾ ਹੈ। ਇਤਿਹਾਸ ਦੇ ਪੰਨੇ ਗਵਾਹ ਹਨ ਕਿ ਕਈ ਦੇਸ਼ਾਂ ਵਿਚ ਔਰਤਾਂ ਨੇ ਅਪਣੇ ਅੰਦੋਲਨਾਂ ਨਾਲ ਸਰਕਾਰਾਂ ਦੇ ਤਖ਼ਤੇ ਤਕ ਪਲਟ ਦਿਤੇ ਸਨ। ਅਪਣੇ ਅੰਦੋਲਨਾਂ ਨਾਲ ਸਰਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਕਾਨੂੰਨ ਬਣਾਉਣ ਲਈ ਮਜਬੂਰ ਕਰ ਦਿਤਾ ਸੀ। ਦੂਰ ਕੀ ਜਾਣਾ ਹੈ ਅਪਣੇ ਪੰਜਾਬ ਵਿਚ ਹੀ ਵੇਖ ਲਉ। ਸੂਬਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਹਰ ਵਰਗ ਲਈ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਗੱਦੀ ਮਿਲਦਿਆਂ ਹੀ ਕੀਤੇ ਵਾਅਦੇ ਭੁੱਲ ਗਏ। ਸਮਾਜ ਦੇ ਕਈ ਤਬਕਿਆਂ ਨੇ ਹੜਤਾਲਾਂ ਕੀਤੀਆਂ, ਪਰ ਸਰਕਾਰ ਨੇ ਕਿਸੇ ਵਰਗ ਦੀ ਪ੍ਰਵਾਹ ਨਹੀਂ ਕੀਤੀ। ਪਰ ਔਰਤਾਂ ਦੀ ਆਂਗਨਵਾੜੀ ਮਹਿਲਾ ਸੰਸਥਾ ਨੇ ਸਰਕਾਰ ਵਿਰੁਧ ਮੌਰਚਾ ਖੋਲ੍ਹੀ ਰਖਿਆ ਅਤੇ ਆਖ਼ਰ ਸਰਕਾਰ ਨੂੰ ਮੰਗਾਂ ਮੰਗਣ ਲਈ ਮਜਬੂਰ ਕਰ ਦਿਤਾ ਹੈ। ਔਰਤਾਂ, ਮਰਦ ਪ੍ਰਧਾਨ ਸਮਾਜ/ਸਰਕਾਰ ਤੋਂ ਅਪਣੇ ਹੱਕਾਂ ਲਈ ਭੀਖ ਨਾ ਮੰਗਣ। ਖ਼ੁਦ ਏਕਤਾ ਕਰ ਕੇ ਸੂਝ-ਬੂਝ ਨਾਲ ਸਮਾਜ ਵਿਚ ਕਈ ਤਬਦੀਲੀਆਂ ਲਿਆ ਸਕਦੀਆਂ ਹਨ।
ਪਛਮੀ ਬੰਗਾਲ ਵਿਚ 25-30 ਸਾਲਾਂ ਤੋਂ ਕਮਿਊਨਿਸਟ ਪਾਰਟੀ ਦਾ ਰਾਜ ਚਲਦਾ ਆ ਰਿਹਾ ਸੀ, ਪਰ ਮਮਤਾ ਬੈਨਰਜੀ ਨੇ ਉਨ੍ਹਾਂ ਦੀ ਸਰਕਾਰ ਵਿਰੁਧ ਮੋਰਚਾ ਖੋਲ੍ਹੀ ਰਖਿਆ ਅਤੇ ਆਖ਼ਰ ਬੰਗਾਲ ਦੀ ਮੁੱਖ ਮੰਤਰੀ ਬਣ ਗਈ। ਮਮਤਾ ਬੈਨਰਜੀ ਦਾ ਜ਼ਿਆਦਾਤਰ ਸਾਥ ਉਥੋਂ ਦੀਆਂ ਔਰਤਾਂ ਨੇ ਹੀ ਦਿਤਾ ਸੀ। ਇਸੇ ਤਰ੍ਹਾਂ ਦਿੱਲੀ ਵਿਚ ਕੇਜਰੀਵਾਲ ਦੀ ਆਮ ਪਾਰਟੀ ਨੂੰ ਨੌਜੁਆਨ, ਖ਼ਾਸ ਕਰ ਕੇ ਦਿੱਲੀ ਦੀਆਂ ਔਰਤਾਂ, ਕਾਲਜ/ਯੂਨੀਵਰਸਟੀ ਵਿਚ ਪੜ੍ਹਦੀਆਂ ਕੁੜੀਆਂ ਦਾ ਸਾਥ ਮਿਲਣ ਕਾਰਨ ਹੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ। ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਸਰਕਾਰ ਨੇ ਸੂਬੇ ਵਿਚ ਸ਼ਰਾਬਬੰਦੀ ਔਰਤਾਂ ਦੇ ਅੰਦੋਲਨ ਅੱਗੇ ਝੁਕ ਕੇ ਹੀ ਕੀਤੀ ਹੈ।
ਜ਼ੁਲਮ ਅਤੇ ਅਸ਼ਲੀਲਤਾ ਵਿਰੁਧ ਆਵਾਜ਼ ਉਠਾਉ: ਔਰਤ ਉਤੇ ਕਿਸੇ ਵੀ ਥਾਂ ਧੱਕਾ ਜਾਂ ਜ਼ੁਲਮ ਹੁੰਦਾ ਹੈ ਤਾਂ ਔਰਤਾਂ ਨੂੰ ਅਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜ਼ਿਆਦਤੀ ਚਾਹੇ ਘਰ ਵਿਚ ਹੋਵੇ ਜਾਂ ਬਾਹਰ, ਔਰਤਾਂ ਨੂੰ ਰਲ ਕੇ ਖ਼ੁਦ ਹੀ ਕੁੱਝ ਕਰਨਾ ਪਵੇਗਾ। ਸੰਗ-ਸ਼ਰਮ ਕਾਰਨ ਜ਼ੁਲਮ ਅੱਗੇ ਝੁਕੋ ਨਾ, ਡਰੋ ਨਾ। ਜੇਕਰ ਸਹੁਰੇ ਘਰ ਦਾ ਕੋਈ ਵੀ ਜੀਅ ਜਿਸਮਾਨੀ ਸ਼ੋਸ਼ਣ ਕਰਦਾ ਹੈ ਤਾਂ ਉਸ ਦੀ ਤੁਰਤ ਪੁਲਿਸ ਕੋਲ ਸ਼ਿਕਾਇਤ ਕਰੋ। ਗਲੀਆਂ-ਮੁਹੱਲਿਆਂ ਦੀਆਂ ਔਰਤਾਂ, ਖ਼ਾਸਕਰ ਪੜ੍ਹੀਆਂ-ਲਿਖੀਆਂ ਲੜਕੀਆਂ ਨੂੰ ਇਕੱਠਿਆਂ ਹੋ ਕੇ ਅਜਿਹੇ ਪ੍ਰਵਾਰ ਵਿਰੁਧ ਡਟਣਾ ਚਾਹੀਦਾ ਹੈ। ਪੀੜਤ ਦੇ ਹੱਕ ਵਿਚ ਖੁੱਲ੍ਹ ਕੇ ਬਿਆਨ ਦਿਉ। ਇਲਾਕਾਵਾਰ ਨਾਰੀ ਯੂਨੀਅਨ ਬਣਾਉ। ਉਸ ਪ੍ਰਵਾਰ ਦਾ ਸਮਾਜਕ ਬਾਈਕਾਟ ਕਰੋ। ਘਰ ਅੱਗੇ ਧਰਨੇ ਦਿਉ। ਪੀੜਤ ਲੜਕੀ ਨੂੰ ਅਪਣੀ ਧੀ, ਭੈਣ ਸਮਝ ਕੇ ਇੱਜ਼ਤ ਮਾਣ ਹੌਸਲਾ ਦਿਉ।
ਵਿਆਹ ਸ਼ਾਦੀਆਂ ਵਿਚ ਖਰਚੇ ਘਟਾਉ: ਅੱਜਕਲ ਆਮ ਆਦਮੀ ਲਈ ਲੜਕੀ ਦੀ ਸ਼ਾਦੀ ਕਰਨੀ ਬੋਝ ਬਣ ਰਹੀ ਹੈ। ਲੜਕੀਆਂ ਨੂੰ ਖ਼ੁਦ ਅਜਿਹੇ ਲੜਕੇ ਵਾਲਿਆਂ ਦੇ ਰਿਸ਼ਤੇ ਠੁਕਰਾ ਦੇਣੇ ਚਾਹੀਦੇ ਹਨ, ਜੋ ਵਿਆਹ ਸਮੇਂ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਕਰਦੇ ਹਨ। ਕਈ ਮਾਂ-ਬਾਪ ਧੀ ਦੀ ਖ਼ੁਸ਼ੀ ਲਈ ਇਹ ਸੱਭ ਕੁੱਝ ਕਰਨ ਲਈ ਮਜਬੂਰ ਹੋ ਜਾਂਦੇ ਹਨ। ਕਈ ਵਿਚਾਰੇ ਕਰਜ਼ੇ ਚੁੱਕ ਕੇ ਇਹ ਸਮਾਗਮ ਸਿਰੇ ਚਾੜ੍ਹਦੇ ਹਨ। ਫਿਰ ਵਿਆਹ ਤੋਂ ਬਾਅਦ ਵੀ ਲੜਕੀ ਵਾਲਿਆਂ ਨੂੰ ਝੂਠੇ ਰੀਤੀ ਰਿਵਾਜ, ਡਰਾਮੇਬਾਜ਼ੀ, ਰਸਮਾਂ, ਪਹਿਲੀ ਲੋਹੜੀ, ਪਹਿਲੀ ਦੀਵਾਲੀ, ਸਾਲਗਿਰਾ ਨਾਂ ਤੇ ਤਰ੍ਹਾਂ-ਤਰ੍ਹਾਂ ਲੋਕਾਂ ਨੇ ਰਿਵਾਜ ਚਲਾ ਰਖੇ ਹਨ। ਅਮੀਰ ਤਬਕਾ ਤਾਂ ਇਹ ਕਰਨ ਵਿਚ ਅਪਣੀ ਸ਼ਾਨ ਸਮਝਦਾ ਹੈ, ਪਰ ਵਿਚਾਰੇ ਆਮ ਆਦਮੀ, ਮੱਧਵਰਗੀ ਪ੍ਰਵਾਰ ਲਈ ਇਹ ਰਸਮਾਂ ਮੁਸੀਬਤ ਬਣ ਕੇ ਆਉਂਦੀਆਂ ਹਨ। ਇਸ ਲਈ ਮੇਰੀ ਨੌਜੁਆਨ ਪੀੜ੍ਹੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਦੇ ਵਿਆਹਾਂ ਦੀ ਸ਼ੁਰੂਆਤ ਕਰੋ।
ਰਾਜਸੀ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਵੋ: ਸਰਕਾਰ ਨੇ ਵਿਧਾਨ ਸਭਾਵਾਂ, ਲੋਕ ਸਭਾਵਾਂ, ਨਗਰ ਪਾਲਿਕਾ, ਪੰਚਾਇਤੀ ਚੋਣਾਂ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ ਲਈ ਕਾਨੂੰਨ ਤਾਂ ਬਣਾ ਦਿਤੇ ਹਨ ਪਰ ਔਰਤਾਂ ਅਪਣੀ ਸੰਗ ਕਾਰਨ ਖ਼ੁਦ ਖੁੱਲ੍ਹ ਕੇ ਹਿੱਸਾ ਨਹੀਂ ਲੈਂਦੀਆਂ। ਉਨ੍ਹਾਂ ਦੇ ਜਿੱਤਣ ਉਪਰੰਤ ਤਕਰੀਬਨ  ਜ਼ਿਆਦਾਤਰ ਫ਼ੈਸਲੇ-ਮੀਟਿੰਗਾਂ ਵਿਚ ਹਿੱਸਾ ਲੈਣ ਆਦਿ ਦੇ ਕੰਮ ਉਨ੍ਹਾਂ ਦੇ ਪਤੀ ਜਾਂ ਪੁੱਤਰ ਹੀ ਕਰਦੇ ਨਜ਼ਰ ਆਉਂਦੇ ਹਨ। ਮੈਂ 30 ਸਾਲ ਪਿੰਡਾਂ ਵਿਚ ਨੌਕਰੀ ਕੀਤੀ ਹੈ, ਕਈ ਥਾਵਾਂ ਉਤੇ ਵੇਖਿਆ ਹੈ ਕਿ ਪਿੰਡ ਦੀ ਸਰਪੰਚ, ਪੰਚ, ਕੌਂਸਲਰ ਆਦਿ ਦੀਆਂ ਮੋਹਰਾਂ ਉਨ੍ਹਾਂ ਦੇ ਪਤੀਆਂ-ਪੁੱਤਰਾਂ ਪਾਸ ਹੀ ਹੁੰਦੀਆਂ ਹਨ। ਕਈ ਥਾਵਾਂ ਤੇ ਤਾਂ ਉਨ੍ਹਾਂ ਦੇ ਹਸਤਾਖ਼ਰ ਵੀ ਖ਼ੁਦ ਪਤੀ ਜਾਂ ਪੁੱਤਰ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਔਰਤਾਂ ਦੇ ਹੱਕ ਵਿਚ ਬਣਾਏ ਗਏ ਕਾਨੂੰਨ ਖੋਖਲੇ ਸਾਬਤ ਹੋ ਰਹੇ ਹਨ। ਰਾਜਨੀਤੀ ਵਿਚ ਔਰਤਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਮੀਟਿੰਗਾਂ ਵਿਚ ਅਪਣੇ ਵਿਚਾਰ ਖੁੱਲ੍ਹ ਕੇ ਰਖੋ ਤੇ ਅਪਣੇ ਹੱਕਾਂ ਦੀ ਰਾਖੀ ਕਰੋ। ਸਿਰਫ਼ ਕਠਪੁਤਲੀ ਨਾ ਬਣੋ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਾਜ ਸਭਾ ਵਿਚ ਔਰਤਾਂ ਦੀ ਨੁਮਾਇੰਦਗੀ ਲਈ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਅਜਿਹੀਆਂ ਔਰਤਾਂ ਨੂੰ ਟਿਕਟ ਦੇਣੀ ਯਕੀਨੀ ਬਣਾਵੇ, ਜੋ ਅਸਲ ਵਿਚ ਔਰਤਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਹੋਣ ਨਾਕਿ ਕਿਸੇ ਅਮੀਰ ਲੀਡਰ ਦੀ ਪਤਨੀ, ਧੀ ਜਾਂ ਅਜਿਹੀਆਂ ਫ਼ਿਲਮੀ ਕਲਾਕਾਰਾਂ ਨੂੰ ਚੁਣਨਾ ਚਾਹੀਦਾ ਹੈ ਜੋ ਸਿਰਫ਼ ਲੋਕ ਸਭਾ, ਸੰਸਦ, ਵਿਧਾਨ ਸਭਾਵਾਂ ਵਿਚ ਮੂਕ ਦਰਸ਼ਕ ਬਣ ਕੇ ਹੀ ਪਾਰਟੀ ਦੀ ਨੁਮਾਇੰਦਗੀ ਕਰਨ।
ਮੈਂ ਵਿਦਿਅਕ ਅਦਾਰਿਆਂ ਦੇ ਮੁਖੀਆਂ, ਹਰ  ਧਰਮ ਦੇ ਗਿਆਨਵਾਨ, ਖ਼ਾਸਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਲੀਡਰਾਂ, ਜਥੇਦਾਰ ਸਾਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀ ਸਮਾਜ ਵਿਚ ਔਰਤ ਨੂੰ ਦਿਲੋਂ ਇੱਜ਼ਤ-ਮਾਣ, ਬਣਦੇ ਹੱਕ, ਨੁਮਾਇੰਗੀ ਦੇਣੀ ਚਾਹੁੰਦੇ ਹੋ ਤਾਂ ਸਿਰਫ਼ ਚੌਧਰ ਦੀ ਖ਼ਾਤਰ ਕਿਸੇ ਦੇ ਹੱਥ ਠੋਕੇ ਨਾ ਬਣੋ। ਸਿਰਫ਼ ਔਰਤਾਂ ਦੀ ਰਖਵਾਲੀ, ਭਲਾਈ ਹੱਕਾਂ ਸਬੰਧੀ ਤੋਤੇ ਵਾਂਗ ਰਟੇ ਲੈਕਚਰ ਨਾ ਦੇਵੋ। ਔਰਤ ਪ੍ਰਤੀ ਅਪਣੀ ਸੋਚ ਬਦਲੋ। ਸਰਕਾਰਾਂ ਸਿਰਫ਼ ਕਾਨੂੰਨ ਬਣਾ ਕੇ ਹੀ ਨਾ ਸਮਝਣ ਕਿ ਅਸੀ ਔਰਤਾਂ ਲਈ ਰਾਖਵਾਂਪਣ, ਬਲਾਤਕਾਰੀਆਂ ਵਿਰੁਧ ਕਾਨੂੰਨ ਬਣਾ ਦਿਤੇ ਹਨ। ਸਖ਼ਤੀ ਨਾਲ ਉਨ੍ਹਾਂ ਨੂੰ ਲਾਗੂ ਕਰਵਾਉਣ। ਬਲਾਤਕਾਰੀਆਂ, ਦਾਜ ਵਿਰੋਧੀ ਪ੍ਰਵਾਰਾਂ ਦਾ ਸਮਾਜਕ ਬਾਈਕਾਟ ਕਰੋ। ਕੋਈ ਵਕੀਲ ਭਰਾ ਅਜਿਹੇ ਬਲਾਤਕਾਰੀਆਂ ਦਾ ਕੇਸ ਨਾ ਲੜੇ। ਬਲਾਤਕਾਰੀਆਂ ਲਈ ਤਿੰਨ-ਚਾਰ ਮਹੀਨੇ ਵਿਚ ਕੇਸ ਦਾ ਨਿਬੇੜਾ ਕਰ ਕੇ ਸ਼ਰੇਆਮ ਚੌਕਾਂ ਵਿਚ ਲੋਕਾਂ ਦੀ ਆਮ ਕਚਹਿਰੀ ਵਿਚ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਸਬੰਧੀ ਕਾਨੂੰਨ ਬਣÎਾਉ। ਇਸ ਤਰ੍ਹਾਂ ਕਰਨ ਨਾਲ ਆਮ ਲੋਕ ਵੀ ਔਰਤਾਂ ਉਤੇ ਜ਼ੁਲਮ ਕਰਨ ਬਲਾਤਕਾਰ ਵਰਗਾ ਘਿਨਾਉਣਾ ਜ਼ੁਲਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ। ਔਰਤਾਂ ਨੂੰ ਥਾਂ-ਥਾਂ ਲੱਗੇ ਇਸ਼ਤਿਹਾਰਾਂ ਵਿਚ, ਟੀ.ਵੀ. ਅਖ਼ਬਾਰਾਂ ਵਿਚ ਅਧਨੰਗੀਆਂ ਤਸਵੀਰਾਂ ਛਾਪ ਕੇ ਸ਼ੋਅਪੀਸ ਵਜੋਂ ਨਾ ਪੇਸ਼ ਕਰੋ। ਔਰਤ ਪ੍ਰਤੀ ਅਪਣੀ ਸੋਚ ਬਦਲੋ। ਨੌਜੁਆਨ ਲੜਕੀਆਂ ਨੂੰ ਵੀ ਖ਼ੁਦ ਅਧਨੰਗੇ ਕਪੜੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਅਪਣੀਆਂ ਵਿਰਾਸਤੀ ਕਦਰਾਂ-ਕੀਮਤਾਂ ਯਾਦ ਰਖਣੀਆਂ ਚਾਹੀਦੀਆਂ ਹਨ। ਨੈਤਿਕਤਾ ਦੀਆਂ ਅਪਣੀਆਂ ਹੱਦਾਂ ਵਿਚ ਹੀ ਰਹਿਣਾ ਚਾਹੀਦਾ ਹੈ।

SHARE ARTICLE
Advertisement

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:26 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM

ਬੱਚਾ ਅਗ਼ਵਾ ਮਾਮਲੇ 'ਚ ਆਇਆ ਨਵਾਂ ਮੋੜ, Jaspreet ਦੇ ਮਾਤਾ ਪਿਤਾ ਦੀ ਨਵੀਂ ਵੀਡੀਓ ਆਈ ਸਾਹਮਣੇ

22 May 2025 8:59 PM

Punjab 'ਚ ਆ ਗਿਆ Toofan ! ਤੇਜ਼ ਹਨ੍ਹੇਰੀ ਨਾਲ ਉੱਡ ਰਹੀ ਧੂੜ, ਅਸਮਾਨ 'ਚ ਛਾਏ ਕਾਲੇ ਬੱਦਲ

22 May 2025 1:55 PM
Advertisement