ਯੂਰਪੀਅਨ ਅਹੁਦੇਦਾਰਾਂ ਨਾਲ ਭਰਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ
Published : Nov 13, 2017, 5:07 pm IST
Updated : Nov 13, 2017, 11:37 am IST
SHARE ARTICLE

ਸ਼ੁਕਰਚਕੀਆ ਮਿਸਲ ਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਸੰਸਥਾਪਕ ਸੀ। 13 ਨਵੰਬਰ 1780 ਨੂੰ ਗੁਜਰਾਂਵਾਲਾ, ਅੱਜ ਦੇ ਪਾਕਿਸਤਾਨ ਵਿੱਚ ਜਨਮ ਲੈਣ ਵਾਲੇ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਕਿਹਾ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਦਾ ਸੁਨਹਿਰੀ ਸਮਾਂ ਸੀ। ਮਹਾਰਾਜੇ ਨੂੰ ਉਸਦੇ ਕੁਸ਼ਲ ਰਾਜ ਪ੍ਰਬੰਧ, ਬਹਾਦਰੀ ਅਤੇ ਦਿਆਨਤਦਾਰੀ ਲਈ ਯਾਦ ਕੀਤਾ ਜਾਂਦਾ ਹੈ। ਉਸਦਾ ਰਾਜ ਧਰਮ ਨਿਰਪੱਖ ਸੀ ਅਤੇ ਹਰ ਧਰਮ ਹਰ ਵਰਗ ਦੇ ਲੋਕਾਂ ਲਈ ਬਰਾਬਰੀ ਦੇ ਹੱਕ ਸਨ।


ਰਣਜੀਤ ਸਿੰਘ ਦੇ ਰਾਜ ਵਿੱਚ ਸਿੱਖਾਂ ਦੀ ਗਿਣਤੀ 15 ਫ਼ੀਸਦੀ, ਹਿੰਦੂਆਂ ਦੀ 25 ਫ਼ੀਸਦੀ ਅਤੇ ਸਭ ਤੋਂ ਵੱਧ ਆਬਾਦੀ ਮੁਸਲਮਾਨਾਂ ਦੀ ਸੀ ਜਿਹੜੇ ਕਿ ਕੁੱਲ ਆਬਾਦੀ ਦਾ 60 ਫ਼ੀਸਦੀ ਸਨ। ਮਹਾਰਾਜਾ ਰਣਜੀਤ ਸਿੰਘ ਬੜਾ ਪਾਰਖੂ ਸੀ ਅਤੇ ਉਹ ਕਾਬਲੀਅਤ ਨੂੰ ਧਰਮ, ਜ਼ਾਤ, ਨਸਲ ਤੋਂ ਉੱਪਰ ਰੱਖਦਾ ਸੀ। ਉਸਨੇ ਆਪਣੇ ਦਰਬਾਰ ਵਿੱਚ ਯੂਰਪੀਅਨਾਂ ਅਤੇ ਅੰਗਰੇਜ਼ਾਂ ਨੂੰ ਵੀ ਅਹੁਦੇ ਦਿੱਤੇ ਅਤੇ ਮੌਕਾ ਅਤੇ ਯੋਗਤਾ ਦੇ ਮੱਦੇਨਜ਼ਰ ਉਹਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਿਹਨਾਂ ਵਿੱਚੋਂ ਕੁਝ ਦੇ ਵੇਰਵੇ ਇਸ ਤਰਾਂ ਹਨ।  


ਦੋ ਯੂਰਪੀ, ਵੀਨਟੋਰਾ ਨਾਂਅ ਦਾ ਇਤਾਲਵੀ ਅਤੇ ਜੈਨ ਫ਼ਰਾਂਸਿਸ ਅਲਾਰਡ ਨਾਂਅ ਦਾ ਇੱਕ ਫ਼ਰਾਂਸੀਸੀ 1822ਈ. ਚ ਸਿੱਖ ਫ਼ੌਜ ਵਿੱਚ ਨੌਕਰੀ ਦੀ ਭਾਲ ਵਿੱਚ ਲਾਹੌਰ ਦਰਬਾਰ ਆਏ। ਇਹਨਾਂ ਦੋਵਾਂ ਨੇ ਨੀਪੋਲੀਅਨ ਦੀ ਅਗਵਾਈ ਵਾਲੀ ਫ਼ਰਾਂਸ ਦੀ ਸ਼ਾਹੀ ਫ਼ੌਜ ਵਿੱਚ ਨੌਕਰੀ ਕੀਤੀ ਸੀ ਪਰ ਵਾਟਰਲੂ ਦੀ ਲੜਾਈ ਵਿੱਚ ਨੀਪੋਲੀਅਨ ਦੀ ਹਾਰ ਤੋਂ ਬਾਅਦ ਇਹ ਫ਼ਰਾਂਸੀਸੀ ਫ਼ੌਜ ਛੱਡ ਚੰਗੀ ਨੌਕਰੀ ਦੀ ਭਾਲ ਕਰਦੇ ਏਸ਼ੀਆ ਵੱਲ੍ਹ ਨਿਕਲ ਆਏ।


ਇਨ੍ਹਾਂ ਨੇ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋਸ਼ੌਕਤ ਦੀਆਂ ਕਈ ਕਹਾਣੀਆਂ ਸੁਣੀਆਂ ਸਨ ਅਤੇ ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਮੁਲਾਕਾਤ ਹੋਈ। ਰਣਜੀਤ ਸਿੰਘ ਨੇ ਇਨ੍ਹਾਂ ਨੂੰ ਆਪਣੀ ਫ਼ੌਜ ਦੀ ਪਰੇਡ ਦਿਖਾਈ । ਅਪ੍ਰੈਲ 1822ਈ. ਚ ਇਨ੍ਹਾਂ ਨੇ ਰਣਜੀਤ ਸਿੰਘ ਨੂੰ ਉਸਦੀ ਫ਼ੌਜ ਚ ਸ਼ਮੂਲੀਅਤ ਲਈ ਖ਼ਤ ਲਿਖਿਆ। ਰਣਜੀਤ ਸਿੰਘ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਇਨ੍ਹਾਂ ਲੋਕਾਂ ਦਾ ਅੰਗਰੇਜ਼ਾਂ ਨਾਲ਼ ਕੋਈ ਰਹੁ-ਰਾਬਤਾ ਨਾ ਹੋਵੇ ਅਤੇ ਜਦੋਂ ਉਸਨੂੰ ਇਸ ਬਾਰੇ ਯਕੀਨ ਹੋ ਗਿਆ ਤਾਂ ਮਹਾਰਾਜੇ ਨੇ ਇਨ੍ਹਾਂ ਨੂੰ 500 500 ਘੁੜਸਵਾਰ ਦਸਤੇ ਦੀ ਕਮਾਨ ਦਿੱਤੀ । ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੂੰ ਯੂਰਪੀ ਤਰਜ਼ ਦੀ ਜੰਗੀ ਟਰੇਨਿੰਗ ਵੀ ਦਿੰਦੇ ਸਨ।


ਇਹਨਾਂ ਦੋਵਾਂ ਤੋਂ ਇਲਾਵਾ ਵੀ ਬਹੁਤ ਸਾਰੇ ਯੂਰਪੀਅਨ ਅਤੇ ਗੋਰੇ ਸਨ ਜੋ ਮਹਾਰਾਜੇ ਦੇ ਦਰਬਾਰ ਵਿੱਚ ਅਹਿਲਕਾਰ ਸਨ। ਇਹਨਾਂ ਗ਼ੈਰ ਭਾਰਤੀਆਂ ਵਿੱਚ ਫੌਜ ਤੋਂ ਇਲਾਵਾ ਰਾਜ ਪ੍ਰਬੰਧ ਅਤੇ ਕਈ ਜ਼ਿਕਰਯੋਗ ਅਹੁਦਿਆਂ 'ਤੇ ਵਿਰਾਜਮਾਨ ਲੋਕ ਸਨ।

ਡਾਕਟਰ ਹੋਨੀਗਬਰਗਰ - ਡਾਕਟਰ ਹੋਨੀਗਬਰਗਰ ਹੰਗਰੀ ਦਾ ਰਹਿਣ ਵਾਲਾ ਸੀ ਅਤੇ ਮਾਹਿਰ ਡਾਕਟਰ ਸੀ।  

ਪਾ ਵੱਲੋ ਦੀ ਇਵੀਟੀਬਲ - ਇਹ ਇੱਕ ਇਤਾਲਵੀ ਨਾਗਰਿਕ ਸੀ। ਪਾ ਵੱਲੋ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਜਰਨੈਲ ਸੀ ਅਤੇ ਪਿਸ਼ਾਵਰ ਦਾ ਗਵਰਨਰ ਵੀ ਮੁਕੱਰਰ ਹੋਇਆ।


ਕਲਾਊਡ ਆਗਸਟ ਕੋਰਟ - ਇਹ ਇੱਕ ਫ਼ਰਾਂਸੀਸੀ ਸੀ ਜਿਸਨੇ ਸਿੱਖ ਫ਼ੌਜ ਦੇ ਤੋਪ ਖ਼ਾਨੇ ਨੂੰ ਸੰਗਠਿਤ ਕੀਤਾ।  

ਜੋਸ਼ਿਆਹ ਹਰਲੀਨ - ਜੋਸ਼ਿਆਹ ਅਮਰੀਕਾ ਨਾਲ਼ ਤਾਅਲੁੱਕ ਰੱਖਣ ਵਾਲਾ ਫੌਜੀ ਜਰਨੈਲ ਸੀ ਜਿਸਨੂੰ ਬਾਅਦ ਵਿੱਚ ਗੁਜਰਾਤ ਦਾ ਗਵਰਨਰ ਮੁਕੱਰਰ ਕੀਤਾ ਗਿਆ।

ਹੁਨਰੀ ਸਟੇਨ ਬਾਖ਼ - ਹੁਨਰੀ ਜਰਮਨੀ ਦਾ ਬਾਸ਼ਿੰਦਾ ਸੀ ਜਿਹੜਾ ਖ਼ਾਲਸਾ ਫ਼ੌਜ 'ਚ ਬਟਾਲੀਅਨ ਕਮਾਂਡਰ ਸੀ।


ਹਰਬਉਣ - ਹਰਬਉਣ ਇੱਕ ਇੰਜੀਨੀਅਰ ਸੀ ਜੋ ਸਪੇਨ ਨਾਲ਼ ਤਾਅਲੁੱਕ ਰੱਖਦਾ ਸੀ।  

ਡਾਕਟਰ ਬੈਨੇਟ - ਡਾਕਟਰ ਬੈਨੇਟ ਦਾ ਪਿਛੋਕੜ ਫਰਾਂਸ ਨਾਲ ਜੁੜਿਆ ਸੀ ਜਿਹੜਾ ਖ਼ਾਲਸਾ ਫ਼ੌਜ ਦਾ ਸਰਜਨ ਸੀ।

ਵੀਉਕੀਨਾਵਚ - ਵੀਉਕੀਨਾਵਚ ਰੂਸ ਨਾਲ ਸੰਬੰਧ ਰੱਖਦਾ ਸੀ ਅਤੇ ਫੌਜ ਦੇ ਤੋਪਖਾਨੇ ਦਾ ਵੱਡਾ ਅਹੁਦੇਦਾਰ ਸੀ।  

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement