ਮੋਗਾ, 3 ਅਗੱਸਤ (ਅਮਜਦ ਖ਼ਾਨ/ ਜਸਵਿੰਦਰ ਧੱਲੇਕੇ) : ਹਰਮਨਪ੍ਰੀਤ ਦੇ ਜਨਮ ਸਮੇਂ ਪਾਈ ਗਈ ਸ਼ਰਟ ਹੀ ਉਸ ਨੂੰ ਕ੍ਰਿਕਟ ਦੇ ਮੈਦਾਨ ਵਿਚ ਲੈ ਗਈ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇਕ ਤੋਂ ਬਾਅਦ ਇਕ ਕਾਮਯਾਬੀਆਂ ਪ੍ਰਾਪਤ ਕੀਤੀਆਂ। ਇਸ ਗੱਲ ਦਾ ਪ੍ਰਗਟਾਵਾ ਹਰਮਨਪ੍ਰੀਤ ਕੌਰ ਦੇ ਮਾਤਾ-ਪਿਤਾ ਨੇ ਕੀਤਾ।

ਉਨ੍ਹਾਂ ਦਸਿਆ ਕਿ ਹਰਮਨਪ੍ਰੀਤ ਦੇ ਜਨਮ ਸਮੇਂ ਜੋ ਪਹਿਲੀ ਸ਼ਰਟ ਉਸ ਉਪਰ ਇਕ ਕ੍ਰਿਕਟਰ ਦੀ ਤਸਵੀਰ ਬਣੀ ਹੋਈ ਸੀ ਅਤੇ ਹੇਠਾਂ ''ਗੁੱਡ ਬੈਟਿੰਗ'' ਲਿਖਿਆ ਹੋਇਆ ਸੀ, ਉਸ ਸਮੇਂ ਅਸੀਂ ਇਹ ਸੋਚਿਆ ਵੀ ਨਹੀਂ ਕਿ ਹਰਮਨ ਸਚਮੁੱਚ ਹੀ ਉਸ ਵਲੋਂ ਪਹਿਲੀ ਪਹਿਨਾਈ ਗਈ ਸ਼ਰਟ ਅਨੁਸਾਰ ਹੀ ਅਪਣਾ ਕੈਰੀਅਰ ਬਣਾਵੇਗੀ। ਬੀਤੀ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ ਵਜੋਂ ਦਿਤੇ ਅਤੇ ਪੰਜਾਬ ਪੁਲਿਸ ਵਿਚ ਡੀਐਸਪੀ ਦੀ ਨੌਕਰੀ ਦੀ ਪ੍ਰਕ੍ਰਿਰਿਆ ਵੀ ਸ਼ੁਰੂ ਕਰਵਾਈ। ਅੱਜ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਮਨਪ੍ਰੀਤ ਦਾ ਨਾਮ ਅਰਜੁਨ ਐਵਾਰਡ ਲਈ ਕੀਤੀ ਸਿਫ਼ਾਰਸ਼ ਤੇ ਕੇਂਦਰ ਸਰਕਾਰ ਵਲੋਂ ਨਾਮਜ਼ਦ ਕੀਤੇ ਜਾਣ ਤੇ ਪਰਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸਪੋਕਸਮੈਨ ਟੀ ਵੀ ਨਾਲ ਗੱਲਬਾਤ ਕਰਦੇ ਹੋਏ ਅਪਣੀ ਖ਼ੁਸ਼ੀ ਜ਼ਾਹਰ ਕੀਤੀ।
ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।