Kashmir ਦੇ ਸਿੱਖ ਨੌਜਵਾਨਾਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪਿਆ ਮੰਗ ਪੱਤਰ
Published : Nov 16, 2025, 11:48 am IST
Updated : Nov 16, 2025, 11:48 am IST
SHARE ARTICLE
 Kashmiri Sikh youth submits demand letter to Advocate Harjinder Singh Dhami
Kashmiri Sikh youth submits demand letter to Advocate Harjinder Singh Dhami

ਐਡਵੋਕੇਟ ਧਾਮੀ ਤੇ ਜਥੇਦਾਰ ਗੜਗੱਜ ਨੇ ਮੰਗਾਂ ’ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ

ਕਸ਼ਮੀਰ : ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮਿਲ ਕੇ ਕਸ਼ਮੀਰ ਦੇ ਕਸ਼ਮੀਰ ਦੀ ਸਿੱਖ ਤਵਾਰੀਖ ਦੀ ਪ੍ਰਤੀਨਿਧਤਾ ਨੂੰ ਪ੍ਰਮੁੱਖ ਬਣਾ ਗੁਰਦੁਆਰਾ ਸ਼ਹੀਦ  ਬੁੰਗਾ ਬੁਰਜ਼ੁੱਲਾ ਬਾਗਾਤ ਵਿਖੇ ਮੁਲਾਕਾਤ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਕਰਵਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਚੱਲ ਰਹੇ ਸਮਾਗਮ ’ਚ ਸ਼ਿਰਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਸ਼ਮੀਰ ਦੌਰੇ ’ਤੇ ਸ਼੍ਰੀਨਗਰ ਦੇ ਵਿੱਚ ਪਹੁੰਚੇ ਹਨ। ਸਮਾਗਮ ਉਪਰੰਤ ਨੌਜਵਾਨਾਂ ਵੱਲੋਂ ਕਸ਼ਮੀਰ ਦੇ ਸਿੱਖ ਤਵਾਰੀਖ ਦੀ ਪ੍ਰਤੀਨਿਧਤਾ ਨੂੰ ਮੁੱਖ ਰੱਖ ਕੇ 10 ਨੁਕਤਿਆਂ ਵਾਲਾ ਮੰਗ ਪੱਤਰ ਐਡੋਵੋਕੇਟ ਧਾਮੀ ਨੂੰ ਸੌਂਪਿਆ। ਇਹਨਾਂ ਨੁਕਤਿਆਂ ਦੇ ’ਚ ਦਰਜ ਕੀਤਾ ਗਿਆ ਸੀ ਕਿ : ਸੰਨ 1947 ਦੇ ਵਿੱਚ ਵਾਪਰੇ ਕਸ਼ਮੀਰ ਸਿੱਖ ਘੱਲੂਘਾਰਾ ਜਿਸ ਵਿੱਚ 38 ਹਜਾਰ ਤੋਂ ਵੱਧ ਸਿੰਘਾਂ  ਸਿੰਘਣੀਆਂ ਦੀ ਸ਼ਹਾਦਤ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੋਈ ਹੈ ਅਤੇ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਸਿੱਖੀ ਆਸ਼ੇ ਨੂੰ ਬੁਲੰਦ ਕੀਤਾ ਹੈ। ਇਨ੍ਹਾਂ ਸਾਰੇ ਸ਼ਹੀਦਾਂ ਦੇ ਇਤਿਹਾਸ ਨੂੰ ਪੰਥਕ ਸ਼ਹੀਦੀ ਦਿਨ ਵਜੋਂ ਮਾਨਤਾ ਦਿੰਦੇ ਹੋਏ ਮਨਾਇਆ ਜਾਵੇ ਅਤੇ ਨਾਲ ਹੀ  ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਇਸ ਇਤਿਹਾਸ ਦੀ ਤਸਵੀਰ ਲਗਾਈ ਜਾਵੇ।

1

* ਕਸ਼ਮੀਰ ਦੇ ਸਿੱਖੀ ਦਾ ਮੁੱਢ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਪਾਵਨ ਧਰਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਫਰ ਜਿਸ ਧਰਤੀ ਤੋਂ ਸ਼ੁਰੂ ਹੋਇਆ ਹੈ। ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ ਅਨੰਤ ਨਾਗ  ਵਿਖੇ ਪੱਕੇ ਤੌਰ ਤੇ ਵੱਡੇ ਗੁਰੂ ਧਾਮ ਤਿਆਰ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰਾਲਾ ਕਰੇ।
*  ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਿੱਖ ਮਿਸ਼ਨ ਤਹਿਤ ਚਲਾਏ ਜਾ ਰਹੇ ਪ੍ਰਚਾਰਕ ਟਾਂਚੇ ਅਨੁਕੂਲ ਕਸ਼ਮੀਰ ਨੂੰ ਜੰਮੂ ਤੋਂ ਵੱਖਰੇ ਢਾਂਚੇ ਨਾਲ ਜੋੜਿਆ ਜਾਵੇ ਤੇ ਪ੍ਰਚਾਰਕ ਵੀ ਕਸ਼ਮੀਰ ਤੋਂ ਲਿਆ ਜਾਵੇ ਜੋ ਕਿ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਧਰਮ ਪ੍ਰਚਾਰ ਨੂੰ  ਅੱਗੇ ਵਧਾ ਸਕਣ। 
* ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਪ੍ਰਬੰਧਕੀ ਢਾਂਚੇ ਦੇ ਵਿੱਚ ਵੀ ਕਸ਼ਮੀਰ ਦੇ ਸਿੱਖਾਂ ਦੀ ਪ੍ਰਤੀਨਿਧਤਾ ਹੋਵੇ।
* ਜੰਮੂ ਕਸ਼ਮੀਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਲਈ ਸਰਕਾਰ ਨੂੰ ਅਗਾਹ ਕੀਤਾ ਜਾਵੇ , ਤੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਸਕੂਲਾਂ-ਕਾਲਜਾਂ ਦੇ ਵਿੱਚ ਪ੍ਰਪੱਖ ਤੌਰ ’ਤੇ ਲਾਗੂ ਕਰਾਇਆ ਜਾਵੇ।
* ਕਸ਼ਮੀਰ ਦੇ ਸਿੱਖ ਵਿੱਦਿਅਕ ਅਦਾਰਿਆਂ ਅਤੇ ਧਰਮ ਪ੍ਰਚਾਰ ਅਦਾਰਿਆਂ ਦੇ ਲਈ ਆਰਥਿਕ ਤੌਰ ’ਤੇ ਯਤਨ ਕੀਤੇ ਜਾਣ।
* ਕਸ਼ਮੀਰ ਦੇ ਸਿੱਖ ਵਿਰਸੇ ਨੂੰ ਸਮਝਾਉਂਦੇ ਹੋਏ ਕਸ਼ਮੀਰ ਦੇ ਵਿੱਚ ਵੀ ਇੱਕ ਸਿੱਖ ਅਜਾਇਬ ਘਰ ਦੀ ਨਿਰਮਾਣ ਦੇ ਲਈ ਯਤਨ ਕੀਤੇ ਜਾਣ।  
* ਧਾਰਮਿਕ ਦ੍ਰਿੜਤਾ ਦੇ ਲਈ ਸਾਲਾਨਾ ਤੌਰ ’ਤੇ ਵਿਸ਼ੇਸ਼ ਸੈਮੀਨਾਰ ਬੱਚੇ-ਬੱਚੀਆਂ ਦੇ ਲਈ ਕਰਾਇਆ ਜਾਵੇ ਤਾਂ ਜੋ ਇੱਥੋਂ ਦੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਮਿਲ ਕੇ ਅੱਗੇ ਵਧਾਇਆ ਜਾਵੇ। 
* ਪੰਥਕ ਮੋਰਚਿਆਂ ਤੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਕਸ਼ਮੀਰ ਦੇ ਪੁਰਾਤਨ ਗੁਰਸਿੱਖ ਜੋ ਆਪਣੇ ਗੁਰਸਿੱਖੀ ਜੀਵਨ ਦੇ ਨਾਲ ਘਾਟੀ ਦੇ ਵਿੱਚ ਗੁਰਮਤ ਆਸ਼ੇ ਨੂੰ ਦੂਰ-ਦੂਰ ਤੱਕ ਪਹੁੰਚਾਉਂਦੇ ਰਹੇ ਅਤੇ ਇਨ੍ਹਾਂ ਦੇ ਜੀਵਨ ਦੇ ਇਤਿਹਾਸ ਨੂੰ ਵੀ ਪੰਥ ਵਿੱਚ ਪ੍ਰਚਾਰਿਆ ਜਾਵੇ। 
* ਕਸ਼ਮੀਰ ਦੇ ਦੁਰਲਭ ਗੁਰ ਅਸਥਾਨ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਕਿਲ੍ਹਾ ਹਰੀ ਪਰਬਤ, ਚਾਹੇ ਗੁਰੂ ਹਰਰਾਏ ਸਾਹਿਬ, ਗੁਰਦੁਆਰਾ ਸਿੰਘ ਸਭਾ ਮਹਾਰਾਜਗੰਜ ਸ੍ਰੀਨਗਰ, ਗੁਰਦੁਆਰਾ ਭੁੰਗਾ ਅਕਾਲੀ ਫੂਲਾ ਸਿੰਘ ਸ਼ਹੀਦ ਗੰਜ ਸ਼੍ਰੀਨਗਰ ਇਨ੍ਹਾਂ ਦੀ ਸੇਵਾ-ਸੰਭਾਲ ਦੇ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ।
ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਮੌਜੂਦ ਸਨ। ਜੁਲਾਈ ਦੇ ਮਹੀਨੇ ਪਾਤਸ਼ਾਹ ਦੇ ਪਾਕਿ ਪੰਜਾਬ ਦੇ ਪ੍ਰੋਗਰਾਮ ਦੇ ਦੌਰਾਨ ਕੋਈ ਬੇਹੁਰਮਤੀ ਦੇ ਵਿੱਚ ਮੌਜੂਦ ਸ਼ਖਸ਼ੀਅਤਾਂ ਦੇ ਉੱਪਰ ਪੰਥਕ ਰਵਾਇਤ ਅਨੁਸਾਰ ਬਣਦੀ ਕਾਰਵਾਈ ਕਰਨ ਦੇ ਲਈ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਕਸ਼ਮੀਰ ਦੇ ਸਿੱਖ ਤਵਾਰੀਖ ਨੂੰ ਪੰਥਕ ਸਫਾਂ ਦੇ ਵਿੱਚ  ਵੀ ਵਿਚਾਰਾਂ-ਸਾਂਝੇ ਕੀਤੀਆਂ ਗਈਆਂ। ਪ੍ਰਧਾਨ ਸਾਹਿਬ ਜੀ ਅਤੇ ਸਿੰਘ ਸਾਹਿਬ ਜੀ ਵੱਲੋਂ ਗੰਭੀਰਤਾ ਦੇ ਨਾਲ ਸਾਰੇ ਹੀ ਵਿਚਾਰਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦਵਾਇਆ ਕੀ ਸਾਰੀਆਂ ਹੀ ਮੰਗਾਂ ਸੁਹਿਰਦ ਤਰੀਕੇ ਦੇ ਨਾਲ ਰੱਖੀਆਂ ਗਈਆਂ ਨੇ ਜਿਨ੍ਹਾਂ ਦੇ ’ਤੇ ਵਿਚਾਰ ਕਰਕੇ ਅਹਿਮ ਫੈਸਲੇ ਕੀਤੇ ਜਾਣਗੇ। ਨੌਜਵਾਨਾਂ ਦੀ ਪ੍ਰਤੀਨਿਧਤਾ ਵਜੋਂ ਅੰਗਦ  ਸਿੰਘ ਖਾਲਸਾ, ਪ੍ਰਭਜੋਤ ਸਿੰਘ (ਵਿਰਸਾ ਚੈਨਲ), ਤੇਜਵੀਰ ਸਿੰਘ, ਅਮਿਤਪਾਲ ਸਿੰਘ, ਅਵਨੀਤ ਸਿੰਘ, ਸਰਬਜੀਤ ਸਿੰਘ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement