
ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਸ. ਮਨਸਾ ਸਿੰਘ ਦੇ ਘਰ ਪਿੰਡ ਭਰਤਗੜ੍ਹ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ ਢਾਈ ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ੍ਹ ਦੇ ਕਿਲੇ ਅੰਦਰ ਜਾ ਕੇ ਸ. ਸੂਰਤ ਸਿੰਘ ਦੇ ਸਿੰਘਾਸਣ 'ਤੇ ਜਾ ਬੈਠੇ ਤਾਂ ਸ੍ਰੀ ਸੂਰਤ ਸਿੰਘ ਦੇ ਪਰਵਾਰ ਨੇ ਉਸ ਸਮੇਂ ਹੀ ਮਹਿਸੂਸ ਕੀਤਾ ਕਿ ਇਹ ਕੋਈ ਸਾਧਾਰਨ ਬਾਲਕ ਨਹੀਂ ਹੈ।
Sant Baba Ajit Singh Ji
ਇਸ ਤੋਂ ਬਾਅਦ ਮਾਨਪੁਰ ਜਿੱਥੇ ਗੁਰਮਤਿ ਵਿਦਿਆਲਿਆ ਚਲਦਾ ਸੀ ਦਾ ਜਥਾ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਭਰਤਗੜ੍ਹ ਆਇਆ ਤਾਂ ਸੰਤ ਮਹਿੰਦਰ ਸਿੰਘ ਧਿਆਨੂੰਮਾਜਰੇ ਵਾਲੇ ਨਾਲ ਸਨ ਨੇ ਛੋਟੀ ਉਮਰ 'ਚ ਹੀ ਇਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਨੂੰ ਨਾਲ ਲੈ ਗਏ। ਉਨ੍ਹਾਂ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ 'ਚ ਵੀ ਇਨ੍ਹਾਂ ਸੰਤਾਂ ਨਾਲ ਕੀਰਤਨ ਹੀ ਕਰਦੇ ਸਨ।
Sant Baba Ajit Singh Ji
ਫਿਰ ਬਾਬਾ ਜੀ ਕੁਝ ਸਮਾਂ ਮਾਰਵਾ ਅਤੇ ਢੰਗਰਾਲੀ ਆਦਿ ਵਿਖੇ ਰਹੇ। ਸੰਗਤਾਂ ਦਾ ਕਹਿਣਾ ਹੈ ਕਿ ਬਾਬਾ ਜੀ ਦੇ ਮੂੰਹੋਂ ਨਿਕਲਿਆ ਹਰ ਵਾਕ ਸੱਚ ਹੁੰਦਾ ਸੀ। ਇਸ ਉਪਰੰਤ ਸ. ਬਚਨ ਸਿੰਘ ਦਾ ਪਰਿਵਾਰ ਬਾਬਾ ਜੀ ਨੂੰ ਹੰਸਾਲੀ ਵਿਖੇ ਲੈ ਆਇਆ। ਬਾਬਾ ਜੀ ਸ. ਬਚਨ ਸਿੰਘ ਅਤੇ ਸ. ਬਖ਼ਸ਼ੀਸ਼ ਸਿੰਘ ਦੇ ਘਰ ਆ ਕੇ ਰਹਿਣ ਲੱਗੇ। ਜਦੋਂ ਸੰਤ ਮਹਾਰਾਜ ਬਾਬਾ ਜਵਾਲਾ ਜੀ ਕਲਕੱਤਾ ਤੋਂ ਹਜ਼ੂਰ ਸਾਹਿਬ ਵਿਖੇ ਆ ਰਹੇ ਸੀ ਤਾਂ ਸੰਤ ਬਾਬਾ ਅਜੀਤ ਸਿੰਘ ਨੇ ਸਤਿਗੁਰਾਂ ਅੱਗੇ ਅਰਦਾਸ ਕਰਕੇ ਬਾਬਾ ਜਵਾਲਾ ਦੀ ਕਾਰ ਰੋਕ ਲਈ।
Sant Baba Ajit Singh Ji
ਸੰਤ ਮਹਾਰਾਜ ਬਾਬਾ ਜਵਾਲਾ ਨੇ ਬਿਨਾਂ ਜੋੜੇ ਪਾਏ ਕਾਰ ਤੋਂ ਉਤਰ ਕੇ ਬਾਬਾ ਜੀ ਨੂੰ ਆਪਣੀ ਬੁੱਕਲ 'ਚ ਲੈ ਲਿਆ ਤੇ ਇਨ੍ਹਾਂ ਨੂੰ 5 ਬਚਨ ਦਿੱਤੇ ਤੇ ਕਿਹਾ ਕਿ ਭਾਈ ਕਿਸੇ ਦੇ ਘਰ ਬਿਨਾਂ ਬੁਲਾਏ ਨਹੀਂ ਜਾਣਾ, ਕਿਸੇ ਤੋਂ ਕੋਈ ਚੀਜ਼ ਮੰਗ ਕੇ ਨਹੀਂ ਲੈਣੀ, ਆਪ ਬਾਜ਼ਾਰ 'ਚੋਂ ਕਿਸੇ ਚੀਜ਼ ਦੀ ਖ਼ਰੀਦ ਨਹੀਂ ਕਰਨੀ, ਜਦੋਂ ਵੀ ਆਰਾਮ ਕਰਨ ਲੱਗਣਾ ਤਾਂ ਆਪਣੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਲੈਣੀ, ਜਦੋਂ ਵੀ ਪੈਣਾ ਆਪਣੇ ਬਿਸਤਰੇ ਥੱਲੇ ਨਿਗ੍ਹਾ ਮਾਰਕੇ ਦੇਖਣਾ ਅਤੇ ਕੋਈ ਕਰਤੱਵ ਨਾ ਦਿਖਾਉਣਾ।
Sant Baba Ajit Singh Ji
ਬਾਬਾ ਜੀ ਨੇ ਸਾਰੀ ਉਮਰ ਇਨ੍ਹਾਂ ਬਚਨਾਂ 'ਤੇ ਪਹਿਰਾ ਦਿੱਤਾ। ਫਿਰ ਬਾਬਾ ਜੀ ਸ. ਅਮਰ ਸਿੰਘ ਦੇ ਘਰ ਵਿਖੇ ਰਹਿਣ ਲੱਗੇ, ਇਸ ਉਪਰੰਤ ਭੋਲਾ ਸਿੰਘ ਨੇ ਬਾਬਾ ਜੀ ਨੂੰ ਕੁੱਝ ਜਗ੍ਹਾ ਦਾਨ ਦੇ ਕੇ ਬਾਬਾ ਜੀ ਲਈ ਕਮਰਾ ਬਣਾ ਦਿੱਤਾ। ਪਿੰਡ ਹੰਸਾਲੀ ਅਤੇ ਖੇੜਾ ਦੋਵੇਂ ਨਗਰਾਂ ਤੋਂ ਬਾਬਾ ਜੀ ਲਈ ਲੰਗਰ ਆਉਂਦਾ ਸੀ, ਇਸ ਤੋਂ ਬਾਅਦ ਬਾਬਾ ਜੀ 1 ਜਨਵਰੀ 2015 ਨੂੰ ਚੌਲਾਂ ਛੱਡ ਗਏ।