
ਹੜ੍ਹ ਪੀੜਤਾਂ ਦੀ ਮੱਦਦ ਲਈ ਅਨੰਦ ਕਾਰਜ ਦੀ ਨਿਵੇਕਲੀ ਮੁਹਿੰਮ ਸ਼ੁਰੂ
ਟਾਂਡਾ: ਪੰਜਾਬ ‘ਚ ਤੇਜ਼ ਬਾਰਿਸ਼ ਨੇ ਜਿੱਥੇ ਕਈ ਇਲਾਕਿਆਂ 'ਚ ਤਬਾਹੀ ਮਚਾਈ ਸੀ ਅਤੇ ਹੜ੍ਹਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆਂ ਉੱਥੇ ਹੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਸਮੱਗਰੀ ਅਤੇ ਹੋਰ ਵਸਤਾਂ ਨਾਲ ਮੱਦਦ ਕੀਤੀ ਗਈ ਇੰਨਾਂ ਹੀ ਨਹੀਂ ਹੁਣ ਟਾਂਡਾ ਦੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਦੇ ਮੁੱਖ ਸੇਵਾਦਾਰਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮੱਦਦ ਲਈ ਇਕ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
Tanda
ਦਰਅਸਲ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਆਨੰਦ ਕਾਰਜ ਸੇਵਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉੱਥੇ ਹੀ ਸੇਵਾਦਾਰਾਂ ਨੇ ਕਿਹਾ ਕਿ ਆਨੰਦ ਕਾਰਜ ਸੇਵਾ ਮੁਹਿੰਮ ਉਹਨਾਂ ਲੋੜਵੰਦ ਪਰਿਵਾਰਾਂ ਲਈ ਹੋਵੇਗੀ ਜਿਹਨਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਹੜ੍ਹ ਦੀ ਮਾਰ ਕਾਰਨ ਨੇਪਰੇ ਨਹੀਂ ਚੜ੍ਹ ਸਕੇ ਸਨ ਹੁਣ ਇਨਾਂ ਦੇ ਆਨੰਦ ਕਾਰਜ ਦਾ ਬੀੜਾ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਤਪ-ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਵੱਲੋਂ ਚੁਕਿਆ ਗਿਆ ਹੈ।
Tanda
ਇਸ ਮੌਕੇ ‘ਤੇ ਸੇਵਾਦਾਰਾਂ ਨੇ ਕਿਹਾ ਕਿ ਜੇ ਲੋੜਵੰਦ ਪਰਿਵਾਰ ਚਾਹੇਗਾ ਤਾਂ ਉਨਾਂ ਦੇ ਰੱਖੇ ਗਏ ਪ੍ਰੋਗਰਾਮ ਮੁਤਾਬਿਕ ਆਨੰਦ ਕਾਰਜ ਦੀ ਸੇਵਾ ਉਨਾਂ ਨੂੰ ਭੇਂਟ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਮੌਕੇ ਜੈਕਾਰਆਿਂ ਦੀ ਗੂੰਜ ਹੇਠ ਪਹਿਲੇ ਜੱਥੇ ਨੂੰ ਟਾਂਡਾ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ ਤਾਂ ਜੋ ਜੱਥਾ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਅਜਿਹੇ ਪਰਵਾਰਾਂ ਨੂੰ ਸੂਚੀਬੰਦ ਕਰ ਸਕੇ।
Tanda
ਜਿਨ੍ਹਾਂ ਹੜ੍ਹ ਪੀੜਤ ਲੜਕੀਆਂ ਦੇ ਵਿਆਹ ਕਾਰਜ ਨੇਪਰੇ ਨਹੀਂ ਚੜੇ ਸੀ। ਦਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਹੜ੍ਹ ਨੇ ਪੰਜਾਬ ਤੇ ਹੋਰਨਾਂ ਇਲਾਕਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਹਨਾਂ ਥਾਵਾਂ ਤੇ ਹੜ੍ਹ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।