ਕਿਤਾਬ ਵਿਵਾਦ : ਪਾਠਕ੍ਰਮ ਬਦਲਣ ਦੀ ਤਿਆਰੀ ਅਕਾਲੀ ਸਰਕਾਰ ਵੇਲੇ ਹੀ ਸ਼ੁਰੂ ਹੋ ਚੁਕੀ ਸੀ
Published : May 1, 2018, 12:24 am IST
Updated : May 1, 2018, 1:00 am IST
SHARE ARTICLE
Bhai Gobind Singh Longowal
Bhai Gobind Singh Longowal

ਹਰ ਗੱਲਬਾਤ ਵਿਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੇ ਵੀ ਚੁੱਪ ਵੱਟੀ ਰੱਖੀ

ਤਰਨਤਾਰਨ, 30 ਅਪ੍ਰੈਲ (ਚਰਨਜੀਤ ਸਿੰਘ) : ਇਤਿਹਾਸ ਦੀਆਂ ਸਕੂਲੀ ਕਿਤਾਬਾਂ ਵਿਚੋਂ ਕਥਿਤ ਤੌਰ 'ਤੇ ਕੁੱਝ ਚੈਪਟਰ ਹਟਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੋਰਡ ਦੀ ਸਬੰਧਤ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਹੈ ਜਿਸ ਦੀ ਨੱਕ ਹੇਠ ਸੱਭ ਕੁੱਝ ਵਾਪਰ ਗਿਆ ਪਰ ਕਮੇਟੀ ਦੇ ਨੁਮਾਇੰਦੇ ਨੇ ਬਿਲਕੁਲ ਇਤਰਾਜ਼ ਨਹੀਂ ਕੀਤਾ।  ਬੋਰਡ ਦੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ  ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਪਰਮਵੀਰ ਸਿੰਘ ਸ਼ਾਮਲ ਹਨ। ਪਹਿਲਾਂ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿਖਿਆ ਬੋਰਡ ਵਿਚ ਭੇਜਿਆ ਸੀ ਤੇ ਦੂਜੀ ਵਾਰ ਮੌਜੂਦਾ ਪ੍ਰਧਾਨ  ਗੋਬਿੰਦ ਸਿੰਘ ਲੋਗੋਵਾਲ ਨੇ ਇਹ ਜ਼ਿੰਮੇਵਾਰੀ ਦਿਤੀ। ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੈਡ ਆਫ਼ ਡਿਪਾਰਟਮੈਟ ਇਨਸਾਇਕਲੋਪੀਡੀਆ ਰਹੇ ਹਨ।

Kirpal Singh BadungarKirpal Singh Badungar

ਅੱਜ ਜਦ ਪਰਮਵੀਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬੋਰਡ ਦੇ ਮੈਂਬਰ ਜ਼ਰੂਰ ਹਨ ਪਰ ਉਹ ਸਿਲੇਬਸ ਕਮੇਟੀ ਵਿਚ ਨਹੀਂ ਹਨ। ਇਸ ਸਿਲੇਬਸ ਦਾ ਵਿਰੋਧ ਕਰਨ ਬਾਰੇ ਪੁੱਛ ਜਾਣ 'ਤੇ ਉਨ੍ਹਾਂ ਕਿਹਾ, 'ਮੈਂ ਅੱਜ ਅਪਣਾ ਜ਼ੁਬਾਨੀ ਵਿਰੋਧ ਦਰਜ ਕਰਵਾ ਦਿਤਾ ਹੈ।' ਲਿਖਤੀ ਵਿਰੋਧ ਕਰਨ ਬਾਰੇ ਪੁੱਛੇ ਜਾਣ 'ਤੇ ਪਰਮਵੀਰ ਸਿੰਘ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਗੱਲ ਦੀ ਤਹਿ ਤਕ ਜਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਸਿਲੇਬਸ ਬਦਲਣ ਦੀ ਤਿਆਰੀ ਅਕਾਲੀ ਸਰਕਾਰ ਦੇ ਸਮੇਂ ਹੀ 2014 ਵਿਚ ਸ਼ੁਰੂ ਹੋ ਚੁੱਕੀ ਸੀ। ਆਈ ਸੀ ਆਰ ਟੀ ਵਲੋਂ ਤਿਆਰ ਸਿਲੇਬਸ ਬਾਰੇ ਸਕੂਲਾਂ ਵਿਚ ਲਾਗੂ ਕਰਨ ਲਈ ਅਨੇਕਾਂ ਮੀਟਿੰਗਾਂ ਹੋਈਆਂ। 2015 ਵਿਚ ਕਮੇਟੀ ਨੇ ਅਪਣਾ ਇਤਰਾਜ ਪੇਸ਼ ਕੀਤਾ। ਉਸ ਸਮੇਂ ਤਕ ਇਹ ਕਿਤਾਬਾਂ ਛਪ ਕੇ ਮਾਰਕੀਟ ਵਿਚ ਆ ਚੁਕੀਆਂ ਸਨ। ਫ਼ੈਸਲਾ ਇਹ ਹੋਇਆ ਸੀ ਕਿ 2018 ਤੋਂ ਇਹ ਕਿਤਾਬਾਂ ਪੰਜਾਬ ਦੇ ਸਕੂਲਾਂ ਵਿਚ ਵੀ ਲਾਗੂ ਕਰ ਦਿਤੀਆਂ ਜਾਣਗੀਆਂ। ਮਾਰਚ 2017 ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ ਨੂੰ ਅਪਣਾ ਨੂਮਾਇੰਦਾ ਭੇਜਣ ਲਈ ਕਿਹਾ ਤਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪਰਮਵੀਰ ਸਿੰਘ ਨੂੰ ਕਮੇਟੀ ਵਲੋਂ ਨਾਮਜਦ ਕੀਤਾ ਜਿਹੜੇ ਹਰ ਮੀਟਿੰਗ ਵਿਚ ਭਾਗ ਲੈਂਦੇ ਰਹੇ।   

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement