ਸ੍ਰੀ ਦਰਬਾਰ ਸਾਹਿਬ ਹਮਲੇ ਤੋਂ ਪਹਿਲਾਂ ਦੇਸ਼ ਨਾਲੋਂ ਕੱਟ ਦਿਤਾ ਗਿਆ ਸੀ ਅੰਮ੍ਰਿਤਸਰ ਦਾ ਕੁਨੈਕਸ਼ਨ
Published : Jun 2, 2018, 7:00 am IST
Updated : Jun 4, 2018, 3:10 pm IST
SHARE ARTICLE
Army at Darbaar Sahib
Army at Darbaar Sahib

ਦੁਨੀਆਂ ਭਰ ਵਿਚ ਜਿਥੇ-ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਆਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋਂ ਮੰਗਦਾ ਹੈ।

2 June 19842 June 1984

2 ਜੂਨ 1984 'ਤੇ ਵਿਸ਼ੇਸ਼

ਦੁਨੀਆਂ ਭਰ ਵਿਚ ਜਿਥੇ-ਜਿਥੇ ਵੀ ਸਿੱਖ ਵਸਦਾ ਹੈ ਉਹ ਹਰ ਰੋਜ਼ ਆਪਣੀ ਅਰਦਾਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਦਾਤ ਅਕਾਲ ਪੁਰਖ ਤੋਂ ਮੰਗਦਾ ਹੈ। ਸ੍ਰੀ ਦਰਬਾਰ ਸਾਹਿਬ ਵਲ 1 ਜੂਨ ਦੀ ਹੋਈ ਗੋਲੀਬਾਰੀ ਤੋਂ ਬਾਅਦ ਅਗਲੀ ਸਵੇਰ ਭਾਵ 2 ਜੂਨ ਨੂੰ ਸ਼ਹਿਰ ਦੇ ਸਿੱਖ ਅਤੇ ਦੂਰ ਦੁਰਾਡਿਓਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ। ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਵਲ ਸੀਆਰਪੀ ਨੇ ਗੋਲੀ ਚਲਾਈ ਹੈ। ਸਰਕਾਰ ਨੇ ਅਖਬਾਰਾਂ ਸੈਂਸਰ ਕਰ ਦਿਤੀਆਂ। 

army at golden templearmy at golden temple

ਅੰਮ੍ਰਿਤਸਰ ਦੀ ਕੋਈ ਵੀ ਖ਼ਬਰ ਅਖ਼ਬਾਰਾਂ ਵਿਚ ਲਗਾਉਣ ਤੋਂ ਮਨਾਹੀ ਸੀ। ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਜਿਥੇ-ਜਿਥੇ ਸੀਆਰਪੀ ਦੀਆਂ ਚਲਾਈਆਂ ਗੋਲੀਆਂ ਲੱਗੀਆਂ ਸਨ, ਦੇ ਦੁਆਲੇ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨਾਲ ਰਹਿੰਦੇ ਸਿੰਘਾਂ ਨੇ ਨਿਸ਼ਾਨ ਬਣਾ ਦਿਤੇ। ਸਰਕਾਰ ਨੇ ਆਪਣੀ ਚਾਲ ਦਾ ਅਗਲਾ ਪਾਸਾ ਚੱਲਣ ਦੀ ਤਿਆਰੀ ਵਿੱਢਣੀ ਸ਼ੁਰੂ ਕਰ ਦਿਤੀ। ਇਸ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਗੁਰਚਰਨ ਸਿੰਘ ਟੌਹੜਾ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਆਣ ਪੁੱਜੇ।

 army at golden templearmy at golden temple

ਉਨ੍ਹਾਂ ਆਉਂਦੇ ਸਾਰ ਹੀ ਆਪਣੇ ਨਿਜੀ ਸਹਾਇਕ ਅਵਿਨਾਸ਼ੀ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਸਕਤੱਰ ਸਰਦਾਰ ਭਾਨ ਸਿੰਘ ਰਾਹੀ. ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੂੰ ਇਕ ਪੱਤਰ ਲਿਖ ਕੇ ਸੀ ਆਰ ਪੀ ਦੁਆਰਾ ਬਿਨਾਂ ਕਿਸੇ ਭੜਕਾਹਟ ਦੇ ਚਲਾਈ ਗੋਲੀ ਤੇ ਗੰਭੀਰ ਅਤੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਕੀਤਾ। ਸ੍ਰੀ ਦਰਬਾਰ ਸਾਹਿਬ ਤੇ ਹੋਈ ਗੋਲੀਬਾਰੀ ਦਾ ਸਿੱਖਾਂ ਦੇ ਮਨਾਂ ਵਿਚ ਰੋਸ ਸੀ।

 akal takht sahibakal takht sahib

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਆਪਣਾ ਰੋਸ ਜਿਤਾਉਂਣ ਦਾ ਫੈਸਲਾ ਲਿਆ। ਉਧਰ ਦਿਲੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦਿਤੀਆਂ ਜਾ ਰਹੀਆ ਸਨ। ਸ਼ਾਮ ਤਕ ਕੁੱਝ ਫ਼ੌਜੀ ਅਧਿਕਾਰੀ ਸਾਦੇ ਕਪੜਿਆਂ ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਮੁਆਇਨਾ ਕਰ ਗਏ ਸਨ। ਇਨ੍ਹਾਂ ਫ਼ੌਜੀ ਅਧਿਕਾਰੀਆਂ ਦਾ ਸ੍ਰੀ ਦਰਬਾਰ ਸਾਹਿਬ ਦਾ ਮੁਆਇਨਾ ਕਰਨ ਦਾ  ਮਕਸਦ ਜਰਨਲ ਸੁਬੇਗ ਸਿੰਘ ਦੀ ਜੰਗੀ ਤਿਆਰੀ ਦਾ ਜਾਇਜ਼ਾ ਲੈਣਾ ਸੀ। army at golden templearmy at golden temple

ਜਰਨਲ ਸੁਬੇਗ ਸਿੰਘ ਨੇ ਫ਼ੌਜੀ ਰਣਨੀਤੀ ਦਾ ਮੁਜ਼ਾਹਿਰਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦਾ ਜਾਇਜ਼ਾ ਲੈਣ ਆਏ ਫ਼ੌਜੀ ਅਧਿਕਾਰੀਆਂ ਨੂੰ ਅਸਲ ਸਥਿਤੀ ਤੋਂ ਜਾਣੂ ਹੋਣ ਹੀ ਨਹੀਂ ਦਿਤਾ। ਉਸ ਸਮੇਂ ਚਲਦੇ ਸਰਕਾਰੀ ਰੇਡੀਓ ਅਕਾਸ਼ਵਾਣੀ ਤੇ  ਟੈਲੀਵਿਜ਼ਨ ਦੂਰਦਰਸ਼ਨ ਤੇ ਰਾਤ 8-30 ਵਜੇ ਅਚਾਨਕ ਇੰਦਰਾ ਗਾਂਧੀ ਨੇ ਆਪਣਾ ਭਾਸ਼ਣ ਸ਼ੁਰੂ ਕਰ ਦਿਤਾ। ਇਹ ਭਾਸ਼ਣ ਪਹਿਲਾਂ ਤੋਂ ਤੈਅ ਨਹੀਂ ਸੀ। ਦੂਰਦਰਸ਼ਨ 'ਤੇ ਆਪਣੇ ਭਾਸ਼ਣ ਵਿਚ ਇੰਦਰਾ ਗਾਂਧੀ ਦੀ ਅਵਾਜ਼ ਵਿਚ ਉਹ ਗਰਜ ਨਹੀਂ ਸੀ ਜੋ ਪਹਿਲਾਂ ਬੋਲਦਿਆਂ ਸਮੇਂ ਹੁੰਦੀ ਸੀ। 

akal takht sahibakal takht sahib

ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਪ੍ਰਧਾਨ ਮੰਤਰੀ ਘਬਰਾਹਟ ਵਿਚ ਹੈ। ਕੋਈ ਅਣਹੋਣੀ ਵਾਪਰ ਸਕਦੀ ਹੈ। ਆਪਣੇ ਕਰੀਬ 40 ਮਿੰਟ ਦੇ ਭਾਸ਼ਣ ਦੇ ਅਖੀਰ ਵਿਚ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ''ਆਓ ਰਲ ਕੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਈਏ, ਲਹੂ ਨਾ ਵਹਾਓ ਨਫ਼ਰਤ ਨੂੰ ਮੁਕਾਓ। ਇਸ ਭਾਸ਼ਣ ਦੇ ਤੁੰਰਤ ਬਾਅਦ ਅੰਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਟੈਲੀਫੂਨ ਦੀਆਂ ਲਾਈਨਾਂ ਕਟ ਦਿੱਤੀਆਂ ਗਈਆਂ।

 akal takht sahibakal takht sahib

ਸ਼ਹਿਰ ਵਾਸੀ ਅਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਦੇ ਮਤਲਬ ਕੱਢ ਹੀ ਰਹੇ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੇ ਨੇੜਲੇ ਇਲਾਕੇ ਭਾਵ ਸ਼ਹਿਰ ਦੇ ਅੰਦਰੂਨੀ ਭਾਗ ਖ਼ਾਸ ਕਰ ਸ੍ਰੀ ਦਰਬਾਰ ਸਾਹਿਬ ਚੌਕ, ਮੁਨਿਆਰਾ ਬਜ਼ਾਰ, ਮਾਈ ਸੇਵਾ ਬਾਜ਼ਾਰ, ਘੰਟਾਘਰ ਚੌਕ, ਸਰਾਂ ਗੁਰੂ ਰਾਮਦਾਸ, ਪ੍ਰਾਗਦਾਸ ਚੌਕ, ਬਾਬਾ ਸਾਹਿਬ ਚੌਕ ਨੂੰ ਫ਼ੌਜ ਨੇ ਘੇਰੇ ਵਿਚ ਲੈ ਲਿਆ। ਸ਼ਹਿਰ ਵਿਚ ਪਸਰੀ ਚੁਪ ਕਾਰਨ ਫ਼ੌਜੀ ਬੂਟਾਂ ਦੀ ਦਗੜ-ਦਗੜ ਸਾਫ਼ ਤੇ ਦੂਰ-ਦੂਰ ਤਕ ਸੁਣਾਈ ਦੇ ਰਹੀ ਸੀ। 

akal takht sahibakal takht sahib

ਫ਼ੌਜੀ ਗੱਡੀਆਂ ਦੀ ਆਵਾਜ਼ ਸ਼ਹਿਰ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਤਿਆਰ ਸੀ। ਚੀਨੀ ਦਾਰਸ਼ਨਿਕ ਲਾਉਂਡਸੇ ਦੇ ਬੋਲ ਇਥੇ ਪੂਰੀ ਤਰ੍ਹਾਂ ਨਾਲ ਢੁਕਦੇ ਹਨ ਕਿ ਜਿੱਥੋਂ ਫ਼ੌਜਾਂ ਲੰਘਦੀਆਂ ਹਨ, ਉਥੇ ਰਸਤੇ ਬਣਦੇ ਹਨ। ਜਿੱਥੇ ਫ਼ੌਜਾਂ ਰੁਕਦੀਆਂ ਹਨ ਉਥੇ ਕੰਡਿਆਂ ਦੇ ਜੰਗਲ ਪੈਦਾ ਹੁੰਦੇ ਹਨ। ਅੰਮ੍ਰਿਤਸਰ ਵਿਚ ਫ਼ੌਜਾਂ ਰੁਕ ਚੁੱਕੀਆਂ ਸਨ ਤੇ ਮਨੁੱਖਤਾ ਦੇ ਘਰ ਜਿੱਥੋਂ ਹਮੇਸ਼ਾਂ ਹੀ ਸਰਬਤ ਦੇ ਭਲੇ ਦੀ ਅਰਦਾਸ ਗੂੰਜਦੀ ਹੈ, ਨੂੰ ਕੰਡਿਆਂ ਦੇ ਜੰਗਲ ਵਿਚ ਤਬਦੀਲ ਕਰਨ ਲਈ ਇਕ ਇਸ਼ਰੇ ਦੀ ਉਡੀਕ ਜਾਰੀ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement