
ਪਿਛਲੇ ਕਈ ਸਾਲਾਂ ਤੇ ਪੰਜਾਬ ਦੀ ਧਰਤੀ 'ਤੇ ਨੌਜਵਾਨਾਂ ਨੂੰ ਘੂਣ ਦੀ ਤਰ੍ਹਾਂ ਖ਼ਤਮ ਕਰ ਰਹੇ ਨਸ਼ਿਆਂ ਲਈ ਜਿਥੇ ਸਿਆਸੀ ਅਤੇ ਅਫ਼ਸਰਸ਼ਾਹੀ ਜ਼ਿੰਮੇਵਾਰ ਹੈ, ਉਸ ਦੇ ਨਾਲ ....
ਐਸ.ਏ.ਐਸ. ਨਗਰ: ਪਿਛਲੇ ਕਈ ਸਾਲਾਂ ਤੇ ਪੰਜਾਬ ਦੀ ਧਰਤੀ 'ਤੇ ਨੌਜਵਾਨਾਂ ਨੂੰ ਘੂਣ ਦੀ ਤਰ੍ਹਾਂ ਖ਼ਤਮ ਕਰ ਰਹੇ ਨਸ਼ਿਆਂ ਲਈ ਜਿਥੇ ਸਿਆਸੀ ਅਤੇ ਅਫ਼ਸਰਸ਼ਾਹੀ ਜ਼ਿੰਮੇਵਾਰ ਹੈ, ਉਸ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਧਾਰਮਕ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋਣਾ ਵੀ ਬਰਾਬਰ ਦਾ ਦੋਸ਼ੀ। ਸੱਚਾਈ ਇਹ ਹੈ ਕਿ ਸ਼੍ਰੋਮਣੀ ਕਮੇਟੀ ਕੋਈ ਠੋਸ ਧਾਰਮਕ ਮੁਹਿੰਮ ਨਹੀਂ ਚਲਾ ਸਕੀ ਅਤੇ ਪਿਛਲੇ 20 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਸਿਰਫ਼ ਬਾਦਲ ਪਰਵਾਰ ਨੂੰ ਰਾਜਸੀ ਛਾਂ ਕਰਦੀ ਰਹੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਪੰਥਕ ਅਕਾਲੀ ਲਹਿਰ ਜਥੇਬੰਦੀ ਦੇ ਮੁਖੀ ਅਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਇਸ ਲਈ ਬਣਾਈ ਗਈ ਸੀ ਕਿ ਜੇ ਸ਼੍ਰੋਮਣੀ ਕਮੇਟੀ ਬੱਚਿਆਂ ਵਿਚ ਦਸਮੇਸ ਪਿਤਾ ਦੇ ਅਕੀਦੇ ਦਾ ਈਮਾਨਦਾਰ ਨਾਲ ਪ੍ਰਚਾਰ ਕਰਦੀ ਹੁੰਦੀ ਤਾਂ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ।
ਉਨ੍ਹਾਂ ਕਿਹਾ ਕਿ ਇਸੇ ਮਨੋਰਥ ਨੂੰ ਮੁੱਖ ਰੱਖ ਕੇ ਉਨ੍ਹਾਂ ਵਲੋ ਪੰਥਕ ਅਕਾਲੀ ਲਹਿਰ ਪਾਰਟੀ ਨਿਰੋਲ ਧਾਰਮਕ ਮਕਸਦ ਨਾਲ ਹੋਂਦ ਵਿਚ ਲਿਆਂਦੀ ਗਈ ਹੈ ਜਿਸ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਪੰਜਾਬ ਦਾ ਇਕ ਦੌਰਾ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਹੁਣ ਮੁੜ ਫਿਰ ਲਗਾਤਾਰ ਮੀਟਿੰਗਾ ਦਾ ਸਿਲਸਲਾ ਜਾਰੀ ਹੈ। ਤਕਰੀਬਨ 100 ਦੇ ਕਰੀਬ ਵੱਡੀ ਅਤੇ ਛੋਟੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਜੋ ਅਜੇ ਵੀ ਜਾਰੀ ਹਨ।