ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ
Published : Jul 1, 2018, 1:13 pm IST
Updated : Jul 1, 2018, 1:13 pm IST
SHARE ARTICLE
Nagar Kirtan
Nagar Kirtan

ਪਿੰਡ ਸਮਾਧ ਭਾਈ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵੱਲੋਂ ਨਗਰ ਦੇ ਸਹਿਯੋਗ ਨਾਲ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ...

ਸਮਾਧ ਭਾਈ,  ਪਿੰਡ ਸਮਾਧ ਭਾਈ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵੱਲੋਂ ਨਗਰ ਦੇ ਸਹਿਯੋਗ ਨਾਲ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ 'ਚ ਸਜਾਇਆ ਗਿਆ ਜਿੰਨ੍ਹਾਂ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। 

ਇਸ ਮੌਕੇ ਗਿਆਨੀ ਮੇਹਰ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਵੱਖ-ਵੱਖ ਪੜ੍ਹਾਵਾਂ 'ਤੇ ਭਾਈ ਬਲਦੇਵ ਸਿੰਘ ਲੌਗੋਵਾਲ ਦੇ ਢਾਡੀ ਜਥੇ, ਗੁਰਜੀਤ ਸਿੰਘ ਐੱਮ.ਏ. ਦੇ ਕਵੀਸ਼ਰੀ ਜਥੇ ਤੇ ਗੁਰਸੇਵਕ ਸਿੰਘ ਚੰਗਿਆੜਾ ਨੇ ਗੁਰ ਇਤਿਹਾਸ ਸੁਣਾ ਕੇ ਅਤੇ ਭਾਈ ਮਨਦੀਪ ਸਿੰਘ ਤੇ ਭਾਈ ਮਨਜੀਤ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਨਾਹਰ ਸਿੰਘ ਭਿੰਡਰ ਕਲਾਂ ਦੀ ਗੱਤਕਾ ਟੀਮ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਨਗਰ ਕੀਰਤਨ ਦੇ ਸਨਮਾਨ ਵਜੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜਰੀਆਂ ਭਰੀਆਂ ਅਤੇ ਸੰਗਤਾਂ ਲਈ ਵੱਖ-ਵੱਖ ਪੜ੍ਹਾਵਾਂ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। 

ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਸਥਾਨਕ ਲੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਜਗਜੀਤ ਸਿੰਘ, ਸਾਧੂ ਸਿੰਘ ਰਾਜਪੂਤ, ਗੁਰਚਰਨ ਸਿੰਘ, ਤਰਸੇਮ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਗ੍ਰੰਥੀ ਗੁਰਜੰਟ ਸਿੰਘ ਔਲਖ, ਕਰਨਲ ਦਰਸਨ ਸਿੰਘ, ਬਲਵਿੰਦਰਜੀਤ ਬਰਾੜ, ਪ੍ਰਧਾਨ ਸੁਖਦਰਸ਼ਨ ਸਿੰਘ ਨੰਬਰਦਾਰ, ਸਰਪੰਚ ਦਰਸਨ ਸਿੰਘ ਭੀਮ,

ਪ੍ਰਧਾਨ ਜੰਗ ਸਿੰਘ, ਮਾਸਟਰ ਨਿਰਮਲ ਸਿੰਘ, ਭੋਲਾ ਸਿੰਘ ਪੰਡਤ, ਧਨਇੰਦਰ ਕਿੰਗਰਾ, ਦਰਸਨ ਧਾਲੀਵਾਲ, ਜਸਵੰਤ ਸਰਮਾਂ, ਬਿੱਕਰ ਸਿੰਘ ਭਾਈ, ਅੰਗਰੇਜ ਸਿੰਘ ਸਰਪੰਚ, ਪੂਰਨ ਸਿੰਘ ਠੇਕੇਦਾਰ, ਨਛੱਤਰ ਸਿੰਘ, ਗਿਆਨੀ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਿੱਸਾ ਲਿਆ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement