
'ਜਥੇਦਾਰ' ਛਬੀਲ ਘਟਨਾ ਤੇ ਚੁੱਪ ਤੋੜਨ, ਢਡਰੀਆਂ ਵਾਲੇ ਨੂੰ ਅਕਾਲ ਤਖ਼ਤ 'ਤੇ ਲਿਆਉਣਾ ਸਾਡੀ ਜ਼ੁੰਮੇਵਾਰੀ : ਸਤਨਾਮ ਸਿੰਘ
ਅੰਮ੍ਰਿਤਸਰ: ਪ੍ਰਮੇਸ਼ਵਰ ਦਵਾਰ ਗੁਰਮਤ ਪ੍ਰਚਾਰ ਸੇਵਾ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਦੀ ਅਗਵਾਈ ਹੇਠ ਗੋਲਡਨ ਗੇਟ ਨਜ਼ਦੀਕ ਰੋਸ ਪ੍ਰਦਰਸ਼ਨ ਵਿਵਾਦਤ ਸਿੱਖ ਪ੍ਰਚਾਰਕ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਵਿਰੋਧੀ ਅਮਰੀਕ ਸਿੰਘ ਅਜਨਾਲਾ ਮੁਖੀ ਦਮਦਮੀ ਟਕਸਾਲ ਵਿਰੁਧ ਕਰਦਿਆਂ ਉਸ ਨੂੰ ਚੁਨੌਤੀ ਦਿਤੀ ਹੈ ਕਿ ਭਾਈ ਸਾਹਿਬ ਢਡਰੀਆਂ ਵਾਲੇ ਬਹੁਤ ਦੂਰ ਹਨ। ਆਪ ਸਾਡੇ ਨਾਲ ਹੀ ਪਹਿਲਾਂ ਇਸ ਸਬੰਧੀ ਸਵਾਲ–ਜਵਾਬ ਕਰ ਸਕਦੇ ਹੋ।
Photo
ਇਹ ਸਾਡੀ ਅਮਰੀਕ ਸਿੰਘ ਅਜਨਾਲਾ ਨੂੰ ਚੁਨੌਤੀ ਹੈ। ਸਤਨਾਮ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਛਬੀਲ ਤੇ ਅਕਾਲ ਚਲਾਣਾ ਕਰ ਗਏ ਸਿੱਖ ਬਾਰੇ ਅਪਣੀ ਚੁੱਪ ਤੋੜੋ ਅਸੀ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਲਿਆਉਣ ਲਈ ਵਾਅਦਾ ਕਰਦੇ ਹਾਂ।
Photo
ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕ ਧਿਰ ਦਾ ਕਬਜ਼ਾ ਹੈ। ਪੱਖਪਾਤ ਕਾਰਨ ਉਹ ਇਥੇ ਨਹੀਂ ਆ ਰਹੇ। ਜੇਕਰ ਉਨ੍ਹਾਂ ਨੂੰ ਉਕਤ ਛਬੀਲ ਕਾਂਡ ਬਾਰੇ ਜਥੇਦਾਰ ਦੀ ਟਿੱਪਣੀ ਸਾਹਮਣੇ ਆ ਜਾਂਦੀ ਹੈ ਤਾਂ ਉਹ ਡੰਡੌਤ ਕਰਦੇ ਆਉਣਗੇ।
Photo
ਸਤਨਾਮ ਸਿੰਘ ਨੇ 'ਜਥੇਦਾਰ' ਨੂੰ ਸਵਾਲ ਕੀਤਾ ਹੈ ਕਿ ਟੀਵੀ ਤੇ ਗੁਰਬਾਣੀ ਅਤੇ ਗੁਰਮਿਤ ਸਬੰਧੀ ਵਿਚਾਰ ਪ੍ਰਸਾਰਣ ਹੋ ਸਕਦੇ ਹਨ ਤੇ ਫਿਰ ਜਥੇਦਾਰ ਅਕਾਲ ਤਖ਼ਤ ਤੇ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਡਿਬੇਟ ਕਿਉਂ ਨਹੀਂ ਪ੍ਰਸਾਰਣ ਹੋ ਸਕਦੀ।
Photo
ਸਤਨਾਮ ਸਿੰਘ ਨੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਮਾਝੇ ਚ ਢਡਰੀਵਾਲੇ ਦੇ ਸਮਾਗਮ ਬੰਦ ਕਰਵਾ ਦਿੱਤੇ ਹਨ ਤੇ ਹੁਣ ਉਹ ਮਾਲਵੇ ਵੱਲ ਮੂੰਹ ਕਰਨਗੇ। ਇਸ 'ਤੇ ਸਤਨਾਮ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਢਡਰੀਵਾਲੇ ਦੇ ਸਮਾਗਮਾਂ ਨੂੰ ਬੱਚਾ ਬੱਚਾ ਸੁਣਦਾ ਹੈ ਤੇ ਅਸੀਂ ਅਜਨਾਲੇ ਨੂੰ ਚੁਨੌਤੀ ਦਿੰਦੇ ਹਾਂ ਕਿ ਉਹ ਢਡਰੀਵਾਲਿਆਂ ਦੇ ਸਮਾਗਮ ਬੰਦ ਨਹੀ ਕਰਵਾ ਸਕਦਾ।
Photo
ਇਸ ਮੌਕੇ 100 ਤੇ 150 ਦਰਮਿਆਨ ਢਡਰੀਵਾਲਿਆਂ ਦੇ ਹਮਾਇਤੀ ਮੌਜੂਦ ਸਨ। ਇਹ ਦੱਸਣਯੋਗ ਹੈ ਕਿ ਛਬੀਲ ਘਟਨਾ ਕਾਫੀ ਸਮਾ ਪਹਿਲਾਂ ਹੋ ਚੁੱਕੀ ਹੈ ਜਿੱਥੇ ਢਡਰੀਆਂ ਵਾਲੇ ਨੂੰ ਮਾਰਨ ਲਈ ਉਨ੍ਹਾਂ ਦੇ ਵਿਰੋਧੀਆਂ ਗੋਲੀ ਚਲਾਈ ਪਰ ਇਕ ਸ਼ਹੀਦ ਸਿੰਘ ਹੋ ਗਿਆ ਸੀ।