ਪੁਲਿਸ ਨੇ ਕੀਤਾ ਮਨੁੱਖੀ ਹੱਕਾਂ ਦਾ ਘਾਣ: ਦਿੱਲੀ ਕਮੇਟੀ
Published : May 2, 2018, 1:50 am IST
Updated : May 2, 2018, 1:50 am IST
SHARE ARTICLE
Delhi committee
Delhi committee

ਕੇਂਦਰੀ ਗ੍ਰਹਿ ਮੰਤਰੀ ਸਣੇ ਹੋਰਨਾਂ ਨੂੰ ਚਿੱਠੀ ਲਿਖ ਕੇ, ਸੀਬੀਆਈ ਪੜਤਾਲ ਦੀ ਕੀਤੀ ਮੰਗ

ਨਵੀਂ ਦਿੱਲੀ: 1 ਮਈ (ਅਮਨਦੀਪ ਸਿੰਘ) ਪੂਰਬੀ ਦਿੱਲੀ ਦੇ ਕਲਿਆਣਪੁਰੀ ਇਲਾਕੇ ਵਿਚ ਇਕ ਸਿਕਲੀਗਰ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਵੀਡੀਉ 'ਸੋਸ਼ਲ ਮੀਡੀਆ' 'ਤੇ ਨਸ਼ਰ  ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਪੁਲਿਸ 'ਤੇ ਸਿੱਖ ਨੌਜਵਾਨ 'ਤੇ ਅੰਨਾ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ।
ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਭੇਜ ਕੇ, ਇਸ ਮਾਮਲੇ ਦੀ ਪੜਤਾਲ ਸੀਬੀਆਈ ਜਾਂ ਕ੍ਰਾਈਮ ਬਾਂ੍ਰਚ ਤੋਂ ਕਰਵਾਉਣ ਦੀ ਮੰਗ ਕੀਤੀ ਹੈ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਵਲੋਂ ਅਖਉਤੀ ਤੌਰ 'ਤੇ ਸਿੱਖ ਨੌਜਵਾਨ ਜਸਪਾਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨਾ ਸਿਧੇ ਤੌਰ 'ਤੇ ਮਨੁੱਖੀ ਹੱਕਾਂ ਦਾ ਘਾਣ ਹੈ।ਉਨਾਂ ਦਸਿਆ ਕਿ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਵਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ, ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ,  ਦਿੱਲੀ ਸਰਕਾਰ ਅਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਅਮੁਲਯ ਪਟਨਾਇਕ ਨੂੰ ਚਿੱਠੀਆਂ ਭੇਜ ਕੇ, ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕਰਨ ਤੇ ਪੜਤਾਲ ਹੋਣ ਤੱਕ ਦੋਸ਼ੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਪਰਮਿੰਦਰਪਾਲ ਸਿੰਘ ਤੇ ਪਾਂਡਵ ਨਗਰ ਹਲਕੇ, (ਜਿਸ ਅਧੀਨ ਕਲਿਆਣਪੁਰੀ ਇਲਾਵਾ ਵੀ ਆਉਂਦਾ ਹੈ) ਤੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਭੁਪਿੰਦਰ ਸਿੰਘ ਭੁੱਲਰ ਨੇ ਸਾਂਝੇ ਤੌਰ 'ਤੇ ਦਸਿਆ ਕਿ ਪੀੜ੍ਹਤ ਪਰਵਾਰ ਨੇ ਦਿੱਲੀ ਪੁਲਿਸ 'ਤੇ ਦੋਸ਼ ਲਾਇਆ ਹੈ ਕਿ ਉਸਨੇ ਨੌਜਵਾਨ ਜਸਪਾਲ ਸਿੰਘ 'ਤੇ ਝੂਠਾ ਮੁਕੱਦਮਾ ਵੀ ਬਣਾ ਦਿਤਾ ਹੋਇਆ ਹੈ।

Delhi committeeDelhi committee

ਉਨ੍ਹਾਂ ਦਸਿਆ ਕਿ ਪੀੜ੍ਹਤ ਪਰਵਾਰ ਨੇ ਕਲ ਕਮੇਟੀ ਦਫਤਰ ਵਿਖੇ ਪੁੱਜ ਕੇ, ਅਪਣੀ ਹੱਡ ਬੀਤੀ ਬਿਆਨ ਕੀਤੀ ਸੀ, ਜਿਸ ਤੋਂ ਸਾਫ ਹੈ ਕਿ ਇਲਾਕੇ ਦੇ ਇਕ ਭਾਈਚਾਰੇ ਦੀ ਅਖਉਤੀ ਸ਼ਹਿ 'ਤੇ ਪੁਲਿਸ ਕੰਮ ਕਰ ਰਹੀ ਹੈ, ਕਿਉਂਕਿ ਪਹਿਲਾਂ ਤੋਂ ਇਸ ਭਾਈਚਾਰੇ ਦੇ ਕੁੱਝ ਲੋਕਾਂ 'ਤੇ ਸਿਕਲੀਗਰਾਂ ਦੇ ਇਕ ਬੰਦੇ ਦੇ ਕਤਲ ਦਾ ਮੁਕੱਦਮਾ ਚਲ ਰਿਹਾ ਹੈ, ਜਿਸ ਕਰ ਕੇ, ਸਿਕਲੀਗਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ।ਦੋਹਾਂ ਅਹੁਦੇਦਾਰਾਂ ਨੇ ਦਸਿਆ ਕਿ ਜਸਪਾਲ ਸਿੰਘ 26 ਅਪ੍ਰੈਲ ਰਾਤ ਨੂੰ ਅਪਣੀ ਡੇਢ ਸਾਲ ਦੀ ਬੱਚੀ ਨੂੰ ਆਈਸਕ੍ਰੀਮ ਦਵਾਉਣ ਲਈ ਬਾਜ਼ਾਰ ਜਾ ਰਿਹਾ ਸੀ, ਉਦੋਂ ਪੁਲਿਸ ਵਾਲਿਆਂ ਨੇ ਅਖਉਤੀ ਤੌਰ 'ਤੇ ਉਸ ਤੋਂ ਬੱਚੀ ਖੋਹ ਕੇ, ਹੇਠਾਂ ਸੁਟ ਦਿਤੀ ਅਤੇ ਉਸਨੂੰ ਡਾਂਗਾਂ ਨਾਲ ਅੰਨ੍ਹੇਵਾਹ ਕੁੱਟਣ ਲੱਗ ਪਏ। ਉਸਨੂੰ ਐਨਾ ਕੁੱਟਿਆ ਗਿਆ ਕਿ ਉਸਦੀ ਬਾਂਹ ਤੱਕ ਟੁੱਟ ਗਈ।ਫਿਰ ਥਾਣੇ ਵਿਚ ਲਿਜਾ ਕੇ, ਉਸਦੇ ਮੂੰਹ 'ਤੇ ਪਿਸ਼ਾਬ ਕਰਨ ਦਾ ਵੀ ਪੁਲਿਸ 'ਤੇ ਦੋਸ਼ ਹੈ।ਸ.ਪਰਮਿੰਦਰਪਾਲ ਸਿੰਘ ਨੇ ਦਸਿਆ ਕਿ ਵੀਡੀਉ ਵਿਚ ਸਾਫ ਦਿੱਸ ਰਿਹਾ ਹੈ ਕਿ ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਹੈ, ਇਸ ਦੌਰਾਨ ਪੁਲਿਸ ਨੇ ਗੋਲੀ ਵੀ ਚਲਾਈ, ਕਿਉਂ ਚਲਾਈ ਤੇ ਕਿੰਨੇ ਰਾਊਂਡ ਚਲਾਈ ਤੇ ਇਸ ਵਿਚਕਾਰ ਗੋਲੀ ਨਾਲ ਇਕ ਗਾਂ ਦੇ ਮਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ, ਦੀ ਪੜਤਾਲ ਹੋਣੀ ਚਾਹੀਦੀ ਹੈ। ਹੁਣ ਤੱਕ ਗਊ ਭਗਤ ਪੁਲਿਸ ਵਿਰੁਧ ਮੋਰਚਾ ਲਾਉਣ ਬਾਰੇ ਕਿਉਂ ਚੁਪ ਹੋ ਗਏ? 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement