ਕੀ ਗੁਰੂ ਨਾਨਕ ਸਾਹਿਬ ਵੈਟੀਕਨ ਸਿਟੀ ਗਏ ਸਨ?
Published : Jul 2, 2018, 9:06 am IST
Updated : Jul 2, 2018, 9:06 am IST
SHARE ARTICLE
Vatican City
Vatican City

ਕੀ ਗੁਰੂ ਨਾਨਕ ਸਾਹਿਬ ਵੈਟੀਕਨ ਸਿਟੀ ਗਏ ਸਨ? ਇਤਿਹਾਸਕ ਦਸਤਾਵੇਜ਼ਾਂ ਤੇ ਇਤਿਹਾਸਕਾਰਾਂ ਦੀ ਮੰਨੀ ਜਾਵੇ ਤਾਂ ਗੁਰੂ ਨਾਨਕ ਸਾਹਿਬ ਸੰਨ 1518 ਈਸਵੀਂ ਵਿਚ...

ਤਰਨਤਾਰਨ : ਕੀ ਗੁਰੂ ਨਾਨਕ ਸਾਹਿਬ ਵੈਟੀਕਨ ਸਿਟੀ ਗਏ ਸਨ? ਇਤਿਹਾਸਕ ਦਸਤਾਵੇਜ਼ਾਂ ਤੇ ਇਤਿਹਾਸਕਾਰਾਂ ਦੀ ਮੰਨੀ ਜਾਵੇ ਤਾਂ ਗੁਰੂ ਨਾਨਕ ਸਾਹਿਬ ਸੰਨ 1518 ਈਸਵੀਂ ਵਿਚ ਵੈਟੀਕਨ ਗਏ ਸਨ ਜਿਸ ਨੂੰ ਵੈਟੀਕਨ ਸਿਟੀ ਵਿਚ ਸਥਿਤ ਪੌਪ ਦੇ ਦਫ਼ਤਰ ਨੇ ਵੀ ਤਸਦੀਕ ਕੀਤਾ ਹੈ। ਪੌਪ ਦੇ ਦਫ਼ਤਰ ਅਨੁਸਾਰ ਗੁਰੂ ਨਾਨਕ ਸਾਹਿਬ ਨਾਲ ਇਕ ਸਾਥੀ ਵੀ ਸੀ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਭਾਈ ਮਰਦਾਨਾ ਸਨ। 

ਇਤਿਹਾਸ ਦੇ ਸਰੋਤ ਦਸਦੇ ਹਨ ਕਿ ਗੁਰੂ ਸਾਹਿਬ ਨਾਲ ਮਾਰਟਿਨ ਲੂਥਰ ਵੀ ਸੀ ਜੋ ਯੂਰਪ ਤੋਂ ਆਇਆ ਹੋਇਆ ਸੀ ਤੇ ਗੁਰੂ ਸਾਹਿਬ ਨੂੰ ਮੱਕਾ ਵਿਖੇ ਮਿਲਿਆ ਸੀ। ਮਾਰਟਿਨ ਲੂਥਰ ਅਰਬੀ ਭਾਸ਼ਾ ਦਾ ਵੀ ਗਿਆਤਾ ਸੀ ਤੇ ਉਸ ਨੇ ਪੌਪ ਤੇ ਗੁਰੂ ਨਾਨਕ ਸਾਹਿਬ ਦੀ ਗੱਲਬਾਤ ਨੂੰ ਅੰਗਰੇਜ਼ੀ ਤੋਂ ਅਰਬੀ ਅਤੇ ਅਰਬੀ ਤੋਂ ਅੰਗਰੇਜ਼ੀ ਵਿਚ ਤਰਜਮਾ ਕੀਤਾ। ਇਤਿਹਾਸਕ ਦਸਤਾਵੇਜ਼ ਦਸਦੇ ਹਨ ਕਿ 27 ਫ਼ਰਵਰੀ 2013 ਨੂੰ ਪੌਪ ਦੇ ਦਫ਼ਤਰ ਨੇ ਪੌਪ ਬੇਨਡੀਕਿਟ-12, ਆਰਕ ਆਫ਼ ਬਿਸ਼ਪ ਡੋਮ ਜੋਜ਼ ਰੋਨਾਲਡੋ ਰਿਬੈਰੋ ਦੀ ਹਾਜ਼ਰੀ ਵਿਚ ਇਹ ਗੱਲ ਸਵੀਕਾਰ ਕੀਤੀ

ਕਿ ਗੁਰੂ ਨਾਨਕ ਸਾਹਿਬ ਵੈਟੀਕਨ ਸਿਟੀ ਆਏ ਸਨ ਤੇ ਉਹ ਮੋਸੋਲੀਆ ਆਫ਼ ਓਲਡ ਸੈਂਟ ਪੀਟਰ ਬੇਸਿਲੀਨ ਵਿਚ ਕਈ ਦਿਨ ਰੁਕੇ ਸਨ। ਅਮਰੀਕਾ ਦੇ ਇਟਲੀ ਵਿਚ ਰਾਜਦੂਤ ਰਹੇ ਥਾਮਸ ਨੈਲਸਨ ਨੇ ਅਪਣੀ ਕਿਤਾਬ ਜੋ 'ਨੈਲਸਨ ਇਨਸਾਈਕਲੋਪੀਡੀਆ' ਨਾਮ ਨਾਲ ਮਸ਼ਹੂਰ ਹੈ ਤੇ ਜੋ 1920 ਦੇ ਆਸ ਪਾਸ ਪ੍ਰਕਾਸ਼ਤ ਹੋਈ ਸੀ, ਵਿਚ ਵੀ ਬਾਬੇ ਨਾਨਕ ਦੀ ਇਸ ਫੇਰੀ ਦਾ ਜ਼ਿਕਰ ਮਿਲਦਾ ਹੈ। 

ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਪੌਪ ਨੂੰ ਸਮਝਾਇਆ ਸੀ ਕਿ ਹਰ ਵਿਅਕਤੀ ਇਕ ਸਮਾਨ ਹੈ ਤੇ ਉਸ ਵੇਲੇ ਅੰਗਰੇਜ਼ਾਂ ਵਿਚ ਚਲਦੀ ਦਾਸ ਪ੍ਰਥਾ ਦਾ ਗੁਰੂ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ ਸੀ। ਗੁਰੂ ਸਾਹਿਬ ਨਾਲ ਹੋਈ ਗੱਲਬਾਤ ਤੋਂ ਬਾਅਦ ਹੀ ਪੌਪ ਨੇ ਦਾਸ ਪ੍ਰਥਾ ਖ਼ਤਮ ਕਰਨ ਲਈ ਅਪਣਾ ਬਿਆਨ ਜਾਰੀ ਕੀਤਾ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement