
ਵੀਜ਼ਾ ਫ਼ੀਸ ਵਿਚ ਭਾਰੀ ਕਟੌਤੀ, ਇਕ ਸਾਲ ਦੇ ਯਾਤਰਾ ਵੀਜ਼ੇ ਤੇ ਮਨਜ਼ੂਰੀ ਬਹੁਤ ਜਲਦ
ਲੰਡਨ : ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ ਪੂਰਬ ਨਨਕਾਣਾ ਸਾਹਿਬ ਧੂਮ ਧਾਮ ਨਾਲ ਮਨਾਉਣ ਲਈ ਵਿਦੇਸੀ ਸਿੱਖਾਂ ਨੂੰ ਵੀਜ਼ਾ ਫੀਸ ਵਿਚ ਵੱਡੀ ਕਟੌਤੀ ਦੇ ਕੇ ਤੌਹਫ਼ਾ ਦਿਤਾ ਗਿਆ ਹੈ। ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸ਼ਨ ਤੇ ਸਿੱਖ ਜਥੇਬੰਦੀਆ ਵਲੋਂ ਬੜੀ ਦੇਰ ਦੀ ਮੰਗ ਸੀ ਕਿ ਵਿਦੇਸੀ ਸਿੱਖਾਂ ਦੀ ਵੀਜ਼ਾ ਫ਼ੀਸ ਨੂੰ ਘੱਟ ਕੀਤਾ ਜਾਵੇ ਤਾ ਜੋ ਜ਼ਿਆਦਾ ਗਿਣਤੀ ਵਿਚ ਸੰਗਤਾਂ ਅਪਣੇ ਗੁਰੂਧਾਮਾਂ ਦੀ ਯਾਤਰਾ ਕਰ ਸਕਣ। ਸਿੱਖ ਮੁਸਲਿਮ ਫਰੈਡਸਿੱਪ ਐਸੋਸੀਏਸ਼ਨ ਦੇ ਕਨਵੀਨਰ ਸਰਬਜੀਤ ਸਿੰਘ ਬਨੂੜ ਨੇ ਪਾਕਿ ਸਰਕਾਰ ਨੂੰ ਚਿੱਠੀ ਲਿਖ ਕੇ ਵਿਦੇਸੀ ਸਿੱਖਾਂ ਦੀਆ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਸੀ।
Imran Khan
ਸ. ਬਨੂੜ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਵਿਦੇਸੀ ਸਿੱਖਾਂ ਦੀ ਵੀਜ਼ਾ ਫ਼ੀਸ ਘੱਟ ਕਰਨ ਵਾਲੀ ਮੰਗ ਮੰਨਣ ਤੇ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਜਾਣ ਲਈ ਪਹਿਲਾਂ ਵੀਜ਼ਾ ਫ਼ੀਸ 134 ਸੀ ਤੇ ਹੁਣ 83 ਕੀਤੀ ਗਈ ਹੈ। ਬੀਤੇ ਵਰੇ ਬਰਤਾਨੀਆ, ਕਨੇਡਾ, ਅਮਰੀਕਾ ਯੂਰਪ ਦਾ ਇਕ ਵਫ਼ਦ ਗਵਰਨਰ ਪੰਜਾਬ ਨੂੰ ਉਨ੍ਹਾਂ ਦੇ ਘਰ ਵਿਚ ਜਾ ਕੇ ਮਿਲਿਆ ਸੀ, ਜਿਸ ਵਿਚ ਵੀਜ਼ਾ ਫ਼ੀਸ ਘੱਟ ਕਰਨ ਦੇ ਨਾਲ ਇਕ ਮਹੀਨੇ ਦੇ ਵੀਜ਼ਾ ਮਿਆਦ ਵਧਾਉਣ ਦੀ ਮੰਗ ਰੱਖੀ ਗਈ ਸੀ। ਬਿ੍ਰਟਿਸ ਸਿੱਖ ਕੋਸਿਲ ਯੂਕੇ, ਪਾਕਿਸਤਾਨ ਕਾਰ ਸੇਵਾ ਕਮੇਟੀ ਨੇ ਵੀਜ਼ਾ ਫ਼ੀਸ ਨੂੰ ਘਟਾ ਕੇ 83 ਕਰਨ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।
Pak will facilitate Sikh Yatrees from all over the world, easing visa regime for them
ਸੂਤਰਾਂ ਮੁਤਾਬਿਕ ਪਾਕਿ ਸਰਕਾਰ ਸਿੱਖਾਂ ਨਾਲ ਅਪਣੇ ਰਿਸਤਿਆਂ ਨੂੰ ਬਿਹਤਰ ਬਣਾਉਣ ਲਈ ਸਿੱਖ ਯਾਤਰੀਆਂ ਲਈ ਘੱਟ ਫੀਸ ਵਾਲੇ ਇਕ ਸਾਲ ਦੇ ਮਲਟੀਪਲ ਯਾਤਰਾ ਵੀਜਾ ਨੂੰ ਜਲਦ ਮਨਜ਼ੂਰੀ ਦੇਣ ਵਾਲੀ ਹੈ ਅਤੇ ਯੂਰਪ ਦੀਆਂ ਸੰਗਤਾ ਲਈ ਸਿੱਧੀਆ ਉਡਾਣਾਂ ਨੂੰ ਵੀ ਹਰੀ ਝੰਡੀ ਮਿਲਣ ਦੀ ਆਸ ਬੱਝ ਗਈ ਹੈ। ਪਾਕਿਸਤਾਨ ਸਰਕਾਰ ਸਿੱਖਾਂ ਨਾਲ ਅਪਣੇ ਸੰਬੰਧ ਬਿਹਤਰ ਕਰਨ ਲਈ ਪਹਿਲਾਂ ਸਰਹੱਦ ’ਤੇ ਕਰਤਾਰਪੁਰ ਲਾਂਘੇ ਨੂੰ ਮੁਕਮੰਲ ਕਰਨ ਦੇ ਨੇੜੈ ਪਹੁੰਚ ਗਈ ਹੈ ਤੇ ਲਾਂਘੇ ਲਈ ਇਮਰਾਨ ਖ਼ਾਨ, ਜਨਰਲ ਬਾਜਵਾ ਵਲੋ ਡੂੰਘੀ ਦਿਲਚਸਪੀ ਲੈ ਕੇ ਕਰਤਾਰਪੁਰ ਲਾਘੇ ਨੂੰ ਅੰਤਿਮ ਰੂਪ ਦਿਤਾ ਜਾ ਰਿਹਾ ਹੈ ਤਾ ਜੋ ਲਾਂਘੇ ਦਾ ਉਦਘਾਟਨ ਕੀਤਾ ਜਾ ਸਕੇ।