
: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜਮੀਨ ਮਾਮਲੇ ਵਿਚ ਅੱਜ ਸ਼੍ਰੋਮਣੀ ਕਮੇਟੀ ਅਤੇ ਵਖ ਵਖ ਸਿੱਖ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਦਫ਼ਤਰ
ਅੰਮ੍ਰਿਤਸਰ (ਚਰਨਜੀਤ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦੀ ਜਮੀਨ ਮਾਮਲੇ ਵਿਚ ਅੱਜ ਸ਼੍ਰੋਮਣੀ ਕਮੇਟੀ ਅਤੇ ਵਖ ਵਖ ਸਿੱਖ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਹੋਈ। ਇਸ ਮੀਟਿੰਗ ਵਿਚ ਤੀਜੀ ਧਿਰ ਭਾਵ ਜ਼ਮੀਨ ਖੁਰਦਬੁਰਦ ਕਰਨ ਵਾਲੀ ਧਿਰ ਸ਼ਾਮਲ ਨਹੀ ਹੋਈ ਜਿਸ ਕਾਰਨ ਮੀਟਿੰਗ ਅਗੇ ਪਾ ਦਿਤੀ ਗਈ।
SGPC
ਅੱਜ ਸਵੇਰੇ ਤੇਜਾ ਸਿੰਘ ਸਮੂੰਦਰੀ ਹਾਲ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਸਜਨ ਸਿੰਘ ਬਝੂਮਾਨ ਅਤੇ ਭਗਵੰਤ ਸਿੰਘ ਸਿਆਲਕਾ, ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕਤੱਰ ਸ੍ਰ ਸੁਰਿੰਦਰ ਸਿੰਘ ਰੁਮਾਲੇ ਵਾਲੇ, ਸ੍ਰ ਸਵਿੰਦਰ ਸਿੰਘ ਕਥੂਨੰਗਲ, ਅਵਤਾਰ ਸਿੰਘ, ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਸ੍ਰ ਗੁਣਬੀਰ ਸਿੰਘ, ਜਸਪਾਲ ਸਿੰਘ, ਤਰਨਦੀਪ ਸਿੰਘ ਅਤੇ ਅਜਮੇਰ ਸਿੰਘ ਸ਼ਾਮਲ ਹੋਏ। ਜਦ ਕਿ ਇਸ ਮਾਮਲੇ ਤੇ ਮੁਖ ਤੌਰ ਤੇ ਜਿੰਮੇਵਾਰ ਸ੍ਰ ਜਗਦੀਸ਼ ਸਿੰਘ ਅਤੇ ਉਨਾ ਦੇ ਕੁਝ ਸਾਥੀ ਜਿੰਨਾਂ ਤੇ ਇਹ ਜਮੀਨ ਖੁਰਦ ਬੁਰਦ ਕਰਨ ਦਾ ਦੋਸ਼ ਲਗ ਰਿਹਾ ਹੈ ਇਸ ਮੀਟਿੰਗ ਤੋ ਗ਼ੈਰ ਹਾਜਰ ਰਹੇ।
Sant Singh Sukha Singh Group of Schools
ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਗੁਣਬੀਰ ਸਿੰਘ ਨੇ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਇਸ ਮਾਮਲੇ ਦਾ ਸ਼ਾਤੀਪੂਰਵਕ ਢੰਗ ਨਾਲ ਹਲ ਨਿਕਲ ਆਵੇ। ਉਨਾਂ ਕਿਹਾ ਕਿ ਅਸੀ ਗੁਰੂ ਸਾਹਿਬ ਦੇ ਨਾਮ ਬੋਲਦੀ ਬਾਕੀ ਜਮੀਨ ਬਚਾਉਂਣ ਲਈ ਯਤਨਸ਼ੀਲ ਹਾਂ। ਦਸਣਯੋਗ ਹੈ ਕਿ ਸ਼ਹਿਰ ਦੇ ਧਨਾਡ ਵਿਅਕਤੀ ਭਾਈ ਸੰਤ ਸਿੰਘ ਨੇ ਅਪਣੀ ਸਾਰੀ ਜਾਇਦਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਕਰ ਦਿਤੀ ਸੀ ਤੇ ਉਨਾਂ ਦੇ ਨਾਮ ਤੇ ਇਕ ਵਿਦਿਅਕ ਸੰਸਥਾ ਸੰਤ ਸਿੰਘ ਸੁਖਾ ਸਿੰਘ ਸਕੂਲ ਚਲ ਰਿਹਾ ਹੈ ਗੁਰੂ ਸਾਹਿਬ ਦੇ ਨਾਮ ਬੋਲਦੀ ਜਮੀਨ ਦਾ ਇਕ ਵਡਾ ਹਿੱਸਾ ਸ਼ਹਿਰ ਦੇ ਇਕ ਵੱਡੇ ਧਨਾਡ ਵਿਅਕਤੀ ਨੇ ਆਪਣੀ ਧਰਮ ਪਤਨੀ ਦੇ ਨਾਮ ਸਕੂਲ ਕੋਲੋ ਕੋਢੀਆਂ ਦੇ ਭਾਅ ਖ੍ਰੀਦ ਕੇ ਮੋਟਾ ਮੁਨਾਫ਼ਾ ਲੈ ਕੇ ਅਗੇ ਵੇਚੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।