ਸ਼ਰਧਾਲੂ ਨੇ ਪਟਨਾ ਦੇ ਗੁਰੂਘਰ ’ਚ 1300 ਹੀਰਿਆਂ ਨਾਲ ਜੜਿਆ ਹਾਰ ਤੇ ਸੋਨੇ ਨਾਲ ਬੁਣੀ ਰਜਾਈ ਕੀਤੀ ਭੇਂਟ
Published : Jan 3, 2022, 9:05 am IST
Updated : Jan 3, 2022, 9:05 am IST
SHARE ARTICLE
photo
photo

15 ਦਿਨ ਪਹਿਲਾਂ ਕਰੋੜਾਂ ਦੀ ਲਾਗਤ ਨਾਲ ਬਣਿਆ ਸੋਨੇ ਦਾ ਜੜਿਆ ਪਲੰਘ ਕੀਤਾ ਸੀ ਭੇਂਟ

 

ਪਟਨਾ : ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਾਰ ਫਿਰ ਇਕ ਸ਼ਰਧਾਲੂ ਨੇ ਕਰੋੜਾਂ ਦੀ ਭੇਂਟ ਚੜ੍ਹਾਈ। ਪੰਜਾਬ ਦੇ ਜਲੰਧਰ ਦੇ ਕਰਤਾਰਪੁਰ ਤੋਂ ਆਏ ਡਾ: ਗੁਰਵਿੰਦਰ ਸਿੰਘ ਸਰਨਾ ਨੇ 5 ਫ਼ੁੱਟ ਦਾ ਹੀਰਿਆਂ ਨਾਲ ਜੜਿਆ ਸੋਨੇ ਦਾ ਹਾਰ ਅਤੇ ਸੋਨੇ ਨਾਲ ਜੜੀ ਰਜ਼ਾਈ, ਰੁਮਾਲਾ ਸਾਹਿਬ ਅਤੇ ਹੋਰ ਕੀਮਤੀ ਚੀਜ਼ਾਂ ਭੇਂਟ ਕੀਤੀਆਂ ਹਨ। ਡਾ.ਗੁਰਵਿੰਦਰ ਸਿੰਘ ਸਰਨਾ ਗੁਰੂ ਤੇਗ ਬਹਾਦਰ ਹਸਪਤਾਲ ਦੇ ਡਾਇਰੈਕਟਰ ਹਨ। ਕਰੋੜਾਂ ਦੀ ਭੇਂਟ ਦੇਣ ਦੇ ਬਾਵਜੂਦ ਉਨ੍ਹਾਂ ਨੇ ਇਸ ਦੀ ਸਹੀ ਕੀਮਤ ਦੱਸਣ ਤੋਂ ਇਨਕਾਰ ਕਰ ਦਿਤਾ।

PHOTOPHOTO

 

ਐਤਵਾਰ ਨੂੰ ਡਾ: ਗੁਰਵਿੰਦਰ ਸਿੰਘ ਸਰਨਾ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਮਸਕੀਨ, ਪੰਜ ਪਿਆਰਿਆਂ ਅਤੇ ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਇਹ ਰਸਮ ਪੂਰੀ ਕੀਤੀ। ਗੁਰੂ ਮਹਾਰਾਜ ਦੇ ਚਰਨਾਂ ਵਿਚ ਸਮਰਪਿਤ ਇਨ੍ਹਾਂ ਵਸਤੂਆਂ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਸ ਬਾਰੇ ਡਾ: ਗੁਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਹੈ। ਉਨ੍ਹਾਂ ਦਸਿਆ ਕਿ ਅੱਜ ਉਨ੍ਹਾਂ ਕੋਲ ਜੋ ਕੁੱਝ ਵੀ ਹੈ ਉਹ ਗੁਰੂ ਮਹਾਰਾਜ ਦੀ ਦੇਣ ਹੈ। ਜਦੋਂ ਡਾ: ਗੁਰਵਿੰਦਰ ਸਿੰਘ ਸਰਨਾ ਨੂੰ ਪੇਸ਼ ਕੀਤੀਆਂ ਵਸਤੂਆਂ ਦੀ ਕੀਮਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੀਮਤ ਦਸਣ ਤੋਂ ਇਨਕਾਰ ਕਰ ਦਿਤਾ।

PHOTOPHOTO

ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦਸਿਆ ਕਿ ਗੁਰੂ ਮਹਾਰਾਜ ਨੂੰ ਪੰਜਾਬ ਦੇ ਉੱਘੇ ਵੈਦ ਡਾ: ਗੁਰਵਿੰਦਰ ਸਿੰਘ ਸਰਨਾ ਵਲੋਂ 1300 ਹੀਰਿਆਂ ਅਤੇ ਜਵਾਹਰਾਂ ਨਾਲ ਜੜਿਆ 5 ਫ਼ੁੱਟ ਦਾ ਇਕ ਕੀਮਤੀ ਹਾਰ ਭੇਂਟ ਕੀਤਾ ਗਿਆ ਹੈ। ਜਨਰਲ ਸਕੱਤਰ ਨੇ ਕਿਹਾ ਕਿ 15 ਦਿਨ ਪਹਿਲਾਂ ਡਾ: ਗੁਰਵਿੰਦਰ ਸਿੰਘ ਸਰਨਾ ਨੇ ਕਰੋੜਾਂ ਦੀ ਲਾਗਤ ਨਾਲ ਬਣਿਆ ਸੋਨੇ ਦਾ ਜੜਿਆ ਪਲੰਘ ਵੀ ਭੇਂਟ ਕੀਤਾ ਸੀ। ਉਨ੍ਹਾਂ ਦਸਿਆ ਕਿ ਡਾ: ਗੁਰਵਿੰਦਰ ਸਿੰਘ ਨੇ ਪਿਛਲੇ ਸਾਲ ਵੀ 1 ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਕਲਗੀ ਭੇਂਟ ਕੀਤੀ ਸੀ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement