
ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਦੇ ਬਾਵਜੂਦ ਵੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਵਲੋਂ ਭਾਜਪਾ ਦੀ ਗੁਰਧਾਮਾਂ ਵਿਚ........
ਅਬੋਹਰ : ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਦੇ ਬਾਵਜੂਦ ਵੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਵਲੋਂ ਭਾਜਪਾ ਦੀ ਗੁਰਧਾਮਾਂ ਵਿਚ ਦਖ਼ਲਅੰਦਾਜ਼ੀ ਦਾ ਬਿਆਨ ਮਹਿਜ ਇਕ ਡਰਾਮਾ ਹੈ। ਉਕਤ ਵਿਚਾਰ ਪੰਥ ਪ੍ਰਸਿਧ ਪ੍ਰਚਾਰਕ ਅਤੇ ਦਰਬਾਰ ਏ ਖ਼ਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਗੁਰਧਾਮਾਂ ਵਿਚ ਭਾਜਪਾ ਜਾਂ ਆਰ.ਐਸ.ਐਸ ਦਾ ਵਧ ਰਿਹਾ ਦਖ਼ਲ ਬਾਦਲਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਅੱਡਰੀ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਕੈਲੰਡਰ ਬਣਾ ਕੇ
ਸਿੱਖਾਂ 'ਤੇ ਥੋਪਣ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੀ ਆਰ.ਐਸ.ਐਸ ਦੀਆਂ ਨੀਤੀਆਂ ਨੂੰ ਸਿੱਖਾਂ 'ਤੇ ਲਾਗੂ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਿੱਖ ਸ਼ਹੀਦਾਂ ਦੇ ਖ਼ੂਨ ਕਾਰਨ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਪੰਥਕ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਬਾਦਲਾਂ ਨੇ ਹਮੇਸ਼ਾ ਪੰਥ ਦੋਖੀਆਂ ਦਾ ਪੱਖ ਪੂਰਿਆ ਹੈ। ਭਾਈ ਮਾਝੀ ਨੇ ਮਹਾਂਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਐਕਟ 1956 ਦੀ ਧਾਰਾ 11 ਵਿਚ ਮਨਮਰਜ਼ੀ ਨਾਲ ਸੋਧ ਕਰ ਕੇ ਅਪਣੇ ਪੱਧਰ 'ਤੇ ਪ੍ਰਧਾਨ ਨਿਯੁਕਤ ਕਰਨ ਦੀ ਨਿੰਦਾ ਕਰਦੇ ਹੋਏ ਸਿੱਖ ਲੀਡਰਸ਼ਿਪ ਨੂੰ ਵੀ ਬਰਾਬਰ ਦਾ ਦੋਸ਼ੀ ਦਸਿਆ ਹੈ।