ਦਿੜਬਾ ਦੇ ਪਿੰਡ ਖੇਤਲਾ ਦੀ ਗੁਰ ਸਿੱਖ ਲੜਕੀ ਸੰਦੀਪ ਕੌਰ ਨਾਲ ਛੇੜਛਾੜ ਕਰਨ ਵਾਲੇ ਪੁÎਲਿਸ ਮੁਲਾਜ਼ਮ ਦੀਦਾਵ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਿੜਬਾ, 25 ਜੁਲਾਈ (ਗੁਰਦਰਸ਼ਨ ਸਿੰਘ ਸਿੱਧੂ/ਮਹਿੰਦਰ ਸਿੰਘ ਚਹਿਲ): ਦਿੜਬਾ ਦੇ ਪਿੰਡ ਖੇਤਲਾ ਦੀ ਗੁਰ ਸਿੱਖ ਲੜਕੀ ਸੰਦੀਪ ਕੌਰ ਨਾਲ ਛੇੜਛਾੜ ਕਰਨ ਵਾਲੇ ਪੁÎਲਿਸ ਮੁਲਾਜ਼ਮ ਦੀਦਾਵ ਸਿੰਘ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪੁਲਿਸ ਮੁਲਾਜ਼ਮ ਵਲੋਂ ਪਾਤੜਾਂ ਨੇੜੇ ਇਕ ਗੁਰ ਸਿੱਖ ਲੜਕੀ ਨਾਲ ਛੇੜਛਾੜ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਤੋਂ ਬਾਅਦ ਵੱਖ- ਵੱਖ ਸਿੱਖ ਜਥੇਬੰਦੀਆਂ ਵਲੋਂ ਉਕਤ ਪੁਲਿਸ ਮੁਲਾਜ਼ਮ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਜ਼ੋਰ ਫੜਨ ਲੱਗੀ। ਕਈ ਸਿੱਖ ਜਥੇਬੰਦੀਆਂ ਨੇ ਦੋਸ਼ੀ ਪੁਲਿਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੁੱਖ ਮਾਰਗ ਤੇ ਚੱਕਾ ਜਾਮ ਕੀਤਾ। ਪੀੜਤ ਲੜਕੀ ਸੰਦੀਪ ਕੌਰ ਅਤੇ ਉਸ ਦੀ ਮਦਦ ਕਰਨ ਵਾਲੇ ਲੜਕੇ ਜਸਵਿੰਦਰ ਸਿੰਘ ਵਲੋਂ ਪਾਤੜਾਂ ਪੁਲਿਸ ਨੂੰ ਕਥਿਤ ਦੋਸ਼ੀ ਵਿਰੁਧ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਇਹ ਮਾਮਲਾ ਸੰਗਰੂਰ ਜ਼ਿਲ੍ਹੇ ਦਾ ਹੋਣ ਕਾਰਨ ਐਸਐਸਪੀ ਸੰਗਰੂਰ ਕੋਲ ਭੇਜ ਦਿਤਾ ਜਿਨ੍ਹਾਂ ਨੇ ਇਸ ਕੇਸ ਨੂੰ ਡੀਐਸਪੀ ਦਿੜਬਾ ਕੋਲ ਜਾਂਚ ਕਰਨ ਲਈ ਮਾਰਕ ਕਰ ਦਿਤਾ। ਉਧਰ ਦਿੜਬਾ ਦੇ ਡੀ.ਐਸ.ਪੀ ਯੋਗੇਸ਼ ਕੁਮਾਰ ਨੇ ਦਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਹੈ, ਜਾਂਚ ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ।