9 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਵੇਗਾ ਜਥਾ
ਅੰਮ੍ਰਿਤਸਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਪੰਥ ਦੀ ਸਾਜਨਾ ਦਿਵਸ 14 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਈ ਜਾਵੇਗੀ। ਭਾਰਤੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਤਿਉਹਾਰ ਮਨਾਉਣ ਲਈ 9 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਜਾਵੇਗਾ ਅਤੇ 18 ਅਪ੍ਰੈਲ ਨੂੰ ਦੇਸ਼ ਪਰਤੇਗਾ। ਇਸ ਦੇ ਲਈ ਪਾਕਿਸਤਾਨ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਅੰਬਾਲਾ 'ਚ ਪਿਟਬੁੱਲ ਕੁੱਤੇ ਨੇ ਬੱਚੀ ਨੂੰ ਵੱਢਿਆ : ਗਲੀ 'ਚ ਖੇਡਦੇ ਹੋਏ ਪਿੱਛਿਓਂ ਕੀਤਾ ਹਮਲਾ, ਮਾਲਕਣ 'ਤੇ ਮਾਮਲਾ ਦਰਜ
ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਫ਼ਸਰਾਂ ਨੇ ਕਿਹਾ ਕਿ ਇਸ ਵਾਰ ਸਾਵਧਾਨ ਰਹਿਣਾ ਜ਼ਰੂਰੀ ਹੈ। ਯਾਤਰੀਆਂ ਦੀ ਸੁਰੱਖਿਆਂ ਦਾ ਧਿਆਨ ਰੱਖਣਾ ਵਿਸ਼ੇਸ਼ ਹੋਵੇਗਾ। 9 ਅਪ੍ਰੈਲ ਨੂੰ ਭਾਰਤ ਤੋਂ ਜੱਥਾ ਰਵਾਨਾ ਹੋਵੇਗਾ ਅਤੇ 10 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਫਰੂਖਾਬਾਦ ਜਾਣਗੇ ਫਿਰ ਸ਼ਾਮ ਨੂੰ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਵਾਪਸ ਆਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਮਿਰਗੀ ਦਾ ਦੌਰਾ ਪੈਣ ਕਾਰਨ ਚਾਲਕ ਨੇ ਲੋਕਾਂ 'ਤੇ ਚੜ੍ਹਾਈ ਕਾਰ, ਔਰਤ ਦੀ ਮੌਤ
ਇਸੇ ਤਰ੍ਹਾਂ 11 ਅਪ੍ਰੈਲ ਨੂੰ ਜੱਥਾ ਗੁਰਧਾਮਾਂ ਦੇ ਦੀਦਾਰ ਜਾਵੇਗਾ ਅਤੇ 12 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਲਈ ਰਵਾਨਾ ਹੋਵੇਗਾ। 13 ਅਪ੍ਰੈਲ ਨੂੰ ਰਾਤ ਆਰਾਮ ਹੋਵੇਗਾ ਤੇ ਫਿਰ 14 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਇਸ ਤੋਂ ਬਾਅਦ15 ਅਪ੍ਰੈਲ ਨੂੰ ਆਰਾਮ ਹੋਵੇਗਾ ਫਿਰ 16 ਅਪ੍ਰੈਲ ਗਰਦੁਆਰਾ ਰੋੜੀ ਸਾਹਿਬ ਕਰਤਾਰਪੁਰ ਸਾਹਿਬ ਰਵਾਨਾ ਹੋਵੇਗਾ ਅਤੇ 18 ਅਪ੍ਰੈਲ ਨੂੰ ਦੇਸ਼ ਪਰਤੇਗਾ।